ਅਯੁੱਧਿਆ 'ਚ ਰਾਮ ਮੰਦਰ ਲਈ ਤਿਆਰ ਕੀਤਾ ਡਿਜ਼ਾਇਨ ਕਿਉਂ ਬਦਲਣਾ ਪੈ ਗਿਆ - ਪ੍ਰੈੱਸ ਰਿਵੀਊ

ਤਸਵੀਰ ਸਰੋਤ, NURPHOTO
ਅਯੁੱਧਿਆ ਵਿਚ ਰਾਮ ਮੰਦਰ ਉਸਾਰੀ ਵਾਲੀ ਥਾਂ 'ਤੇ ਸਰਿਊ ਨਦੀ ਦੀ ਜ਼ਮੀਨਦੋਜ਼ ਧਾਰਾ ਮਿਲਣ ਤੋਂ ਬਾਅਦ ਰਾਮ ਮੰਦਰ ਟਰੱਸਟ ਨੇ ਭਾਰਤ ਦੇ ਤਕਨੀਕੀ ਸੰਸਥਾਨਾਂ IITs ਤੋਂ ਇਮਾਰਤ ਦੀ ਨੀਂਹ ਨੂੰ ਟਿਕਾਊ ਬਣਾਉਣ ਲਈ ਮਾਡਲ ਸੁਝਾਉਣ ਦੀ ਅਪੀਲ ਕੀਤੀ ਹੈ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਨਿਰਪਿੰਦਰਾ ਮਿਸ਼ਰਾ ਦੀ ਅਗਵਾਈ ਵਿੱਚ ਮੰਗਲਵਾਰ ਨੂੰ ਮੰਦਰ ਉਸਾਰੀ ਲਈ ਬਣੀ ਕਮੇਟੀ ਦੀ ਬੈਠਕ ਵਿੱਚ ਇਹ ਫ਼ੈਸਲਾ ਲਿਆ ਗਿਆ।
ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਬੈਠਕ ਵਿੱਚ ਵਿਚਾਰਿਆ ਗਿਆ ਸੀ ਕਿ ਰਾਮ ਮੰਦਰ ਦਾ ਅਜੋਕਾ ਮਾਡਲ ਸਰਿਊ ਨਦੀ ਦੇ ਧਾਰਾ ਦੇ ਮੱਦੇ ਨਜ਼ਰ ਢੁਕਵਾਂ ਨਹੀਂ ਹੈ। ਨਦੀ ਦੀ ਧਾਰਾ ਮਿਲਣ ਕਰਕੇ ਤਿਆਰ ਕਰਵਾਇਆ ਗਿਆ ਮਾਡਲ ਸੰਭਵ ਨਹੀਂ ਹੈ।
ਹੁਣ ਟਰੱਸਟ ਨੇ ਆਈਆਈਟੀਜ਼ ਨੂੰ ਮਜ਼ਬੂਤ ਨੀਂਹ ਲਈ ਬਿਹਤਰ ਮਾਡਲ ਸੁਝਾਉਣ ਦੀ ਅਪੀਲ ਕੀਤੀ ਹੈ। ਰਾਮ ਮੰਦਰ ਦੀ ਉਸਾਰੀ ਲਈ 2023 ਦੀ ਸਮਾਂ ਸੀਮਾਂ ਰੱਖੀ ਗਈ ਹੈ।
ਇਹ ਵੀ ਪੜ੍ਹੋ:
ਹਰਿਆਣਾ ਮਿਊਨਸੀਪਲ ਚੋਣਾਂ ਭਾਜਪਾ-ਜੇਜੇਪੀ ਗਠਜੋੜ ਹਾਰਿਆ

ਤਸਵੀਰ ਸਰੋਤ, Getty Images
ਹਰਿਆਣਾ ਦਿੱਲੀ ਬਾਰਡਰ ਉੱਪਰ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਬੈਠੇ ਕਿਸਾਨਾਂ ਨੂੰ ਲਗਭਗ ਮਹੀਨੇ ਤੋਂ ਵੱਧ ਸਮਾਂ ਹੋਣ ਚੁੱਕਾ ਹੈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਸੇ ਦੌਰਾਨ ਐਤਵਾਰ ਨੂੰ ਹੋਈਆਂ ਹਰਿਆਣਾ ਮਿਊਂਸੀਪਲ ਚੋਣਾਂ ਵਿੱਚ ਭਾਜਪਾ-ਜੇਜੇਪੀ ਗਠਜੋੜ ਤਿੰਨ ਵਿੱਚੋਂ ਦੋ ਮਿਊਂਸੀਪੈਲਿਟੀਆਂ ਦੀਆਂ ਚੋਣਾਂ ਹਾਰ ਗਿਆ ਹੈ।
ਨਤੀਜਿਆਂ ਮੁਤਾਬਕ ਗਠਜੋੜ ਤਿੰਨ ਮੇਅਰ ਦੀਆ ਸੀਟਾਂ ਅਤੇ ਸਾਰੀਆਂ ਮਿਊਂਸੀਪਲ ਕਮੇਟੀ ਪ੍ਰਧਾਨ ਦੀਆਂ ਸੀਟਾਂ ਹਾਰ ਗਿਆ ਹੈ।
ਪੰਚਕੂਲਾ ਵਿੱਚ ਵਿੱਚ ਭਾਜਪਾ ਦੇ ਮੇਅਰ ਉਮੀਦਵਾਰ ਕੁਲਭੂਸ਼ਣ ਗੋਇਲ ਜੇਤੂ ਰਹੇ ਹਨ। ਜਦਕਿ ਸੋਨੀਪਤ ਵਿੱਚ ਕਾਂਗਰਸ ਦੇ ਨਿਖਿਲ ਮਦਾਨ, ਅੰਬਾਲਾ ਵਿੱਚ ਹਰਿਆਣਾ ਜਨ ਸ਼ਕਤੀ ਪਾਰਟੀ ਦੀ ਸ਼ਕਤੀ ਰਾਣੀ ਜੇਤੂ ਰਹੇ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਨਵੇਂ ਸਾਲ ’ਤੇ ਕੋਰੋਨਾ ਦਾ ਪਰਛਾਵਾਂ
ਭਾਰਤ ਵਿੱਚ ਬ੍ਰਿਟੇਨ ਵਿੱਚ ਫੁੱਟੇ ਕੋਰੋਨਾਵਾਇਰਸ ਦੇ ਨਵੇਂ ਰੂਪ ਦੇ ਵੀਹ ਮਾਮਲੇ ਮਿਲਣ ਮਗਰੋਂ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਨਵੇਂ ਸਾਲ ਦੇ ਜਸ਼ਨਾਂ ਉੱਪਰ ਆਉਂਦੇ ਤਿੰਨ ਦਿਨਾਂ ਲਈ ਆਰਜੀ ਪਾਬੰਦੀਆਂ ਲਾਉਣ ਅਤੇ ਸੁਪਰ ਸਪਰੈਡਰਾਂ ਉਨ੍ਹਾਂ ਨਿਗ੍ਹਾ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਕੇਂਦਰੀ ਸਿਹਤ ਸਕੱਤਰ ਨੇ ਸੂਬਿਆਂ ਅਤੇ ਯੂਟੀਆਂ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਉਹ 30 ਦਸੰਬਰ, 31 ਦਸੰਬਰ ਅਤੇ ਪਹਿਲੀ ਜਨਵਰੀ ਨੂੰ ਨਵੇਂ ਸਾਲ ਦੇ ਜਸ਼ਨਾਂ ਉੱਪਰ ਆਰਜੀ ਰੋਕ ਲਾ ਸਕਦੇ ਹਨ।
ਇਸ ਤੋਂ ਇਲਾਵਾ ਸਿਹਤ ਮੰਤਰਾਲਾ ਨੇ ਹਵਾਬਾਜ਼ੀ ਮੰਤਰਾਲੇ ਨੂੰ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ ਉੱਪਰ ਲਾਈ ਗਈ ਰੋਕ ਅਗਲੇ ਸਾਲ ਸੱਤ ਜਨਵਰੀ ਤੱਕ ਵਧਾਉਣ ਦੀ ਅਪੀਲ ਕੀਤੀ ਹੈ।
ਆਮਦਨ ਕਰ ਰਿਟਰਨ ਭਰਨ ਦੀ ਆਖ਼ਰੀ ਤਰੀਕ ਵਧੀ

ਤਸਵੀਰ ਸਰੋਤ, Getty Images
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਭਾਰਤ ਸਰਕਾਰ ਨੇ ਵਿੱਤੀ ਸਾਲ 2019-20 ਦੀਆਮਦਨ ਕਰ ਰਿਪਟਰਨ ਭਰਨ ਦੀ ਆਖ਼ਰੀ ਤਰੀਕ ਕੋਰੋਨਾਵਾਇਰਸ ਮਹਾਮਾਰੀ ਦੇ ਮੱਦੇ ਨਜ਼ਰ 31 ਦਸੰਬਰ 2020 ਤੋਂ ਵਧਾ ਕੇ 10 ਜਨਵਰੀ 2020 ਕਰ ਦਿੱਤੀ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












