ਕਿਸਾਨ ਅੰਦੋਲਨ: ਖੇਤੀ ਕਾਨੂੰਨਾਂ ਦੀਆਂ 5 ਕਮੀਆਂ ਜੋ 10 ਆਰਥਿਕ ਮਾਹਰਾਂ ਨੇ ਚਿੱਠੀ ਰਾਹੀ ਮੋਦੀ ਨੂੰ ਦੱਸੀਆਂ - 5 ਅਹਿਮ ਖ਼ਬਰਾਂ

ਕਿਸਾਨ ਅੰਦੋਲਨ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਭਾਰਤ ਦੇ 10 ਅਰਥਸ਼ਾਸਤਰੀਆਂ ਨੇ ਖੇਤੀ ਕਾਨੂੰਨਾਂ ਬਾਬਤ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੂੰ ਚਿੱਠੀ ਲਿਖੀ ਹੈ। ਇਨ੍ਹਾਂ ਅਰਥਸ਼ਾਸਤਰੀਆਂ ਵਿਚੋਂ ਇੱਕ ਨਾਂ ਰਣਜੀਤ ਸਿੰਘ ਘੁੰਮਣ ਦਾ ਵੀ ਹੈ। ਅਰਥਸ਼ਾਸਤਰੀ ਘੁੰਮਣ ਨੇ ਦੱਸਿਆ ਖੇਤੀ ਮੰਤਰੀ ਨੂੰ ਉਨ੍ਹਾਂ ਨੇ ਜੋ ਲਿਖਿਆ ਹੈ।

ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਨੇ ਉਨ੍ਹਾਂ ਨਾਲ ਚਿੱਠੀ ਦੇ ਵਿਸ਼ਾਵਸਤੂ ਬਾਰੇ ਗੱਲਬਾਤ ਕੀਤੀ।

ਉਨ੍ਹਾਂ ਨੇ ਕਿਹਾ ਕਿ ਐਕਟ ਵਿੱਚ ਜੋ ਲਿਖਿਆ ਹੈ, ਉਸੇ ਜਿੰਨਾ ਅਹਿਮ ਇਹ ਵੀ ਹੁੰਦਾ ਹੈ ਕਿ ਕੀ ਨਹੀਂ ਲਿਖਿਆ ਗਿਆ। ਵੀਡੀਓ ਇੰਟਰਵਿਊ ਦੇਖਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਕਣਕ-ਝੋਨੇ ਨੇ ਪੰਜਾਬ ਦੀ ਖੇਤੀ ਡੋਬੀ ਜਾਂ ਤਾਰੀ? ਸਰਕਾਰਾਂ ਕੀ ਕਰਨ?

ਝੋਨਾ

ਤਸਵੀਰ ਸਰੋਤ, PAL SINGH NAULI/BBC

ਪੰਜਾਬ ਦੇ ਜ਼ਿਆਦਾਤਰ ਕਿਸਾਨ ਕਣਕ-ਝੋਨੇ ਦੀ ਖੇਤੀ ਕਰਦੇ ਹਨ। ਇਨ੍ਹਾਂ ਦੋਵਾਂ ਫ਼ਸਲਾਂ ਉੱਪਰ ਐੱਮਐੱਸਪੀ ਮਿਲਦੀ ਹੈ ਅਤੇ ਸਰਕਾਰ ਇਨ੍ਹਾਂ ਫਸਲਾਂ ਨੂੰ ਖ਼ਰੀਦ ਲੈਂਦੀ ਹੈ।

ਜਦੋਂ ਫ਼ਸਲ ਤੋਂ ਕਮਾਈ ਅਤੇ ਖ਼ਰੀਦ ਦੋਵੇਂ ਪੱਕੀਆਂ ਹੋਣ ਤਾਂ ਭਲਾ ਤੀਜੀ ਫ਼ਸਲ ਦੇ ਪਿੱਛੇ ਕਿਸਾਨ ਕਿਉਂ ਭੱਜੇਗਾ?

ਲੇਕਿਨ ਇਨ੍ਹਾਂ ਦੋਵਾਂ ਫ਼ਸਲਾਂ ਦੀ ਸਫ਼ਲਤਾ ਨੇ ਉਨ੍ਹਾਂ ਦੇ ਸਾਹਮਣੇ ਅਜਿਹਾ ਚੱਕਰਵਿਊ ਬਣਾ ਦਿੱਤਾ ਹੈ ਕਿ ਉਹ ਚਾਹੁਣ ਤਾਂ ਵੀ ਇਸ ਵਿੱਚੋਂ ਬਾਹਰ ਨਿਕਲਣ ਦੇ ਸਮਰਥ ਨਹੀਂ ਹਨ।

ਅਜਿਹੇ ਵਿੱਚ ਸਵਾਲ ਇਹ ਉਠਦਾ ਹੈ ਕਿ ਪੰਜਾਬ ਦੀ ਖੇਤੀ ਬਚਾਉਣ ਲਈ ਪੰਜਾਬ ਤੇ ਕੇਂਦਰ ਨੂੰ ਹੁਣ ਕੀ ਕਰਨਾ ਚਾਹੀਦਾ ਹੈ? ਪੜ੍ਹਨ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸ਼ਨਿੱਚਰਵਾਰ ਦੀਆਂ ਅਹਿਮ ਖ਼ਬਰਾਂ

ਬੀਜੇਪੀ ਵਰਕਰਾਂ ਨੂੰ ਕਿਸਾਨਾਂ ਨੇ ਦਿਖਾਏ ਕਾਲੇ ਝੰਡੇ

ਤਸਵੀਰ ਸਰੋਤ, SAT SINGH/BBC

ਤਸਵੀਰ ਕੈਪਸ਼ਨ, ਖੇਤੀ ਕਾਨੂੰਨਾਂ ਦੇ ਹਮਾਇਤ ਵਿੱਚ ਸੰਮੇਲਨ ਕਰਨ ਆਏ ਬੀਜੇਪੀ ਵਰਕਰਾਂ ਨੂੰ ਕਿਸਾਨਾਂ ਵੱਲੋਂ ਕਾਲੇ ਝੰਡੇ ਦਿਖਾਏ ਗਏ

ਖੇਤੀ ਕਾਨੂੰਨਾਂ ਦੀ ਹਮਾਇਤ 'ਚ ਅਤੇ ਐੱਸਵਾਈਐੱਲ ਨੂੰ ਲੈ ਕੇ ਸਮਾਗਮ ਕਰ ਰਹੇ ਭਾਜਪਾ ਵਰਕਰਾਂ ਖ਼ਿਲਾਫ਼ ਹਰਿਆਣਾ ਦੇ ਵੱਖ-ਵੱਖ ਪਿੰਡਾਂ 'ਚ ਕਿਸਾਨਾਂ ਵੱਲੋਂ ਕਾਲੇ ਝੰਡੇ ਵਿਖਾਉਂਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ, ਜਿਸ ਮਗਰੋਂ ਪਾਰਟੀ ਲੀਡਰਾਂ ਅਤੇ ਵਰਕਰਾਂ ਨੂੰ ਸੰਮੇਲਨ ਨੂੰ ਵਿਚਾਲੇ ਹੀ ਛੱਡਣਾ ਪਿਆ।

ਬੀਬੀਸੀ ਸਹਿਯੋਗੀ ਸਤ ਸਿੰਘ ਮੁਤਾਬਕ, ਫਤਿਹਾਬਾਦ ਦੇ ਪਿੰਡ 'ਚ ਕਿਸਾਨਾਂ ਨੇ ਬੀਜੇਪੀ ਲੀਡਰਾਂ ਨੂੰ ਕਾਲੇ ਝੰਡੇ ਵਿਖਾਉਂਦਿਆਂ ਖੂਬ ਨਾਅਰੇਬਾਜ਼ੀ ਕੀਤੀ।

ਚਰਖੀ ਦਾਦਰੀ ਦੇ ਰੋਜ਼ ਗਾਰਡਨ ਸਣੇ ਹਰਿਆਣਾ ਵਿੱਚ ਹੋਰ ਵੀ ਕਈ ਥਾਵਾਂ 'ਤੇ ਭਾਜਪਾ ਲੀਡਰ ਪਹੁੰਚੇ ਹੋਏ ਸਨ ਜਿਨ੍ਹਾਂ ਦਾ ਕਾਲੇ ਝੰਡੇ ਵਿਖਾ ਕੇ ਵਿਰੋਧ ਕੀਤਾ ਗਿਆ।

ਹੋਰ ਘਟਨਾਕ੍ਰਮ ਪੜ੍ਹਨ ਲਈ ਇੱਥੇ ਕਲਿੱਕ ਕਰੋ

ਸਿੰਧੂ ਘਾਟੀ ਸਭਿਅਤਾ ਬਾਰੇ ਇੱਕ ਨਵੀਂ ਖੋਜ

ਸਿੰਧੂ ਘਾਟੀ ਦੀ ਸੱਭਿਅਤਾ ਦਾ ਬੈਲਗੱਡੀ ਵਾਲਾ ਖਿਡੌਣਾ

ਤਸਵੀਰ ਸਰੋਤ, ANGELO HORNAK/CORBIS VIA GETTY IMAGES

ਤਸਵੀਰ ਕੈਪਸ਼ਨ, ਸਿੰਧੂ ਘਾਟੀ ਦੀ ਸੱਭਿਅਤਾ ਦਾ ਬੈਲਗੱਡੀ ਵਾਲਾ ਖਿਡੌਣਾ

ਹਾਲ ਹੀ ਵਿੱਚ ਹੋਈ ਇੱਕ ਖੋਜ ਵਿੱਚ ਦੱਸਿਆ ਗਿਆ ਹੈ ਕਿ ਸਿੰਧੂ ਘਾਟੀ ਸੱਭਿਅਤਾ ਵਿੱਚ ਲੋਕ ਮੋਟੇ ਤੌਰ 'ਤੇ ਮਾਸਾਹਾਰੀ ਸਨ। ਉਹ ਗਾਂ, ਮੱਝ ਅਤੇ ਬੱਕਰੀ ਦਾ ਮਾਸ ਖਾਂਦੇ ਸਨ।

ਇਹ ਖੋਜ ਸਿੰਧੂ ਘਾਟੀ ਇਲਾਕੇ ਵਿੱਚ ਮਿਲੇ ਮਿੱਟੀ ਦੇ ਬਰਤਨਾਂ ਅਤੇ ਖਾਣ ਪੀਣ ਦੇ ਤੌਰ ਤਰੀਕਿਆਂ 'ਤੇ ਆਧਾਰਿਤ ਹੈ।

ਕੈਂਬਰਿਜ ਯੂਨੀਵਰਸਿਟੀ ਤੋਂ ਪੁਰਾਤੱਤਵ ਵਿਗਿਆਨ ਵਿੱਚ ਪੀਐਚਡੀ ਅਤੇ ਹੁਣ ਫ਼ਰਾਂਸ ਵਿੱਚ ਪੋਸਟ-ਡਾਕਟੋਰਲ ਫ਼ੈਲੋ ਏ ਸੂਰਿਆਨਾਰਾਇਣ ਨੇ ਸਿੰਧੂ ਘਾਟੀ ਸੱਭਿਅਤਾ ਦੌਰਾਨ ਖਾਣ ਪੀਣ ਦੇ ਤੌਰ ਤਰੀਕਿਆਂ ਬਾਰੇ ਖੋਜ ਕੀਤੀ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਜ਼ਿਆਦਾਤਰ ਗ਼ਾਲਾਂ ਔਰਤਾਂ 'ਤੇ ਕਿਉਂ ਕੇਂਦਰਿਤ ਹੁੰਦੀਆਂ ਹਨ?

ਔਰਤ ਦੀਆਂ ਅੱਖਾਂ

ਜਦੋਂ ਵੀ ਕੋਈ ਬਹਿਸ ਝਗੜੇ ਵਿੱਚ ਤਬਦੀਲ ਹੋਣ ਲਗਦੀ ਹੈ ਤਾਂ ਗਾਲਾਂ ਦੀ ਦੁਵੱਲੀ ਝੜੀ ਵੀ ਸ਼ੁਰੂ ਹੋ ਜਾਂਦੀ ਹੈ।

ਇਹ ਬਹਿਸ ਜਾਂ ਝਗੜਾ ਦੋ ਮਰਦਾਂ ਵਿੱਚ ਵੀ ਹੋ ਰਿਹਾ ਹੋਵੇ ਤਾਂ ਵੀ ਗਾਲਾਂ ਔਰਤਾਂ 'ਤੇ ਆਧਾਰਿਤ ਹੁੰਦੀਆਂ ਹਨ। ਕੁੱਲ ਮਿਲਾ ਕੇ ਗਾਲਾਂ ਦਾ ਕੇਂਦਰ ਔਰਤਾਂ ਹੁੰਦੀਆਂ ਹਨ।

ਅਜਿਹੀਆਂ ਗਾਲਾਂ ਨੂੰ ਲੋਕਾਂ ਦੇ ਸ਼ਬਦਕੋਸ਼ ਤੋਂ ਹਟਾਉਣ ਦੇ ਮਕਸਦ ਨਾਲ ਦੋ ਕੁੜੀਆਂ ਨੇ 'ਦਿ ਗਾਲੀ ਪ੍ਰੋਜੈਕਟ' ਸ਼ੁਰੂ ਕੀਤਾ ਹੈ ਤਾਂ ਜੋ ਲੋਕਾਂ ਨੂੰ ਗਾਲਾਂ ਦੇ ਹੋਰ ਬਦਲ ਦਿੱਤੇ ਜਾ ਸਕਣ। ਭਾਵ ਕਿ ਔਰਤਾਂ ਅਤੇ ਜਾਤੀਗਤ ਗਾਲਾਂ ਦੀ ਥਾਂ ਦੂਜੀਆਂ ਗਾਲਾਂ ਦੇਣ ਦਾ ਬਦਲ ਦੇਣਾ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)