ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਤੇ ਵਿਰੋਧੀਆਂ ਮੁਹਰੇ ਹੱਥ ਜੋੜ ਕੀ ਕਿਹਾ -5 ਅਹਿਮ ਖ਼ਬਰਾਂ

ਤਸਵੀਰ ਸਰੋਤ, ANI
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਕਿਸਾਨਾਂ ਨੂੰ ਜ਼ਮੀਨ ਜਾਣ ਦਾ ਡਰ ਦਿਖਾ ਕੇ ਆਪਣੀ ਸਿਆਸੀ ਜ਼ਮੀਨ ਭਾਲ ਰਹੇ ਹਨ।
ਕਿਸਾਨ, ਕਿਸਾਨਾਂ ਦੀਆਂ ਜਥੇਬੰਦੀਆਂ, ਖੇਤੀ ਮਾਹਰ, ਖੇਤੀ ਅਰਥ ਸ਼ਾਸਤਰੀ, ਖੇਤੀ ਵਿਗਿਆਨੀ ਤੇ ਪ੍ਰੋਗ੍ਰੈਸਿਵ ਕਿਸਾਨ ਵੀ ਲਗਾਤਾਰ ਖੇਤੀ ਖੇਤਰ ਵਿੱਚ ਸੁਧਾਰਾਂ ਦੀ ਮੰਗ ਕਰਦੇ ਰਹੇ ਹਨ।
ਪੀਐੱਮ ਮੇਦੀ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਅਸਲ ਵਿੱਚ ਉਨ੍ਹਾਂ ਕੋਲੋਂ ਜਵਾਬ ਮੰਗਣਾ ਚਾਹੀਦਾ ਹੈ, ਜੋ ਆਪਣੇ ਚੋਣ ਮਨੋਰਥ ਪੱਤਰ ਵਿੱਚ ਖੇਤੀ ਸਬੰਧੀ ਸੁਧਾਰਾਂ ਦੀ ਗੱਲ ਕਰਦੇ ਰਹੇ ਅਤੇ ਕਿਸਾਨਾਂ ਦੀਆਂ ਵੋਟਾਂ ਲੈਂਦੇ ਰਹੇ ਪਰ ਕੀਤਾ ਕੁਝ ਨਹੀਂ।
ਆਪਣੇ ਸਬੰਧਨ ਦੌਰਾਨ ਪੀਐੱਮ ਮੋਦੀ ਨੇ ਦੋ ਵਾਰ ਕਿਸਾਨਾਂ ਅਤੇ ਵਿਰੋਧੀ ਪਾਰਟੀਆਂ ਅੱਗੇ ਹੱਥ ਜੋੜੇ, ਪਰ ਕਿਉਂ। ਪੂਰੀ ਵੀਡੀਓ ਦੇਖ਼ਣ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਚੀਨ 'ਚ ਫਸਿਆ ਇੱਕ ਪਰਿਵਾਰ ਕਿਵੇਂ 3 ਸਾਲ ਬਾਅਦ ਇਕੱਠਾ ਹੋਇਆ

ਤਸਵੀਰ ਸਰੋਤ, SADAM ABDUSALAM
ਤਿੰਨ ਸਾਲ ਤੱਕ ਚੱਲੀ ਇੱਕ ਮੁਹਿੰਮ ਤੋਂ ਬਾਅਦ ਆਸਟ੍ਰੇਲੀਆ ਦਾ ਇੱਕ ਵੀਗਰ ਮੁਸਲਮਾਨ ਪਰਿਵਾਰ ਤਿੰਨ ਸਾਲ ਬਾਅਦ ਮਿਲ ਸਕਿਆ ਹੈ। ਸਦਾਮ ਨੂੰ ਚੀਨ ਦੇ ਸ਼ਿਨਜ਼ਿਆਂਗ ਤੋਂ ਛੁਡਾਇਆ ਗਿਆ ਹੈ।
11 ਦਸੰਬਰ ਦਾ ਦਿਨ ਆਸਟ੍ਰੇਲੀਆਈ ਨਾਗਰਿਕ ਸੱਦਾਮ ਅਬੂਦੁਸਾਲਾਮੂ ਲਈ ਬੇਹੱਦ ਖ਼ਾਸ ਹੈ। ਤਿੰਨ ਸਾਲ ਬਾਅਦ ਉਹ ਆਪਣੀ ਪਤਨੀ ਨਾਦਿਲਾ ਵੁਮਾਇਰ ਅਤੇ ਤਿੰਨ ਸਾਲ ਦੇ ਬੱਚੇ ਲੁਤਫ਼ੀ ਨਾਲ ਸਿਡਨੀ ਵਿੱਚ ਮਿਲੇ।
ਕੂਟਨੀਤਕ ਸਮਝੌਤੇ ਤੋਂ ਬਾਅਦ ਸੱਦਾਮ ਦੇ ਪਰਿਵਾਰ ਨੂੰ ਚੀਨ ਛੱਡਣ ਦੀ ਆਗਿਆ ਦੇ ਦਿੱਤੀ ਗਈ। ਵੁਮਾਇਰ ਵੀ ਚੀਨ ਦੇ ਘੱਟ ਗਿਣਤੀ 'ਵੀਗਰ-ਮੁਸਲਮਾਨ ਭਾਈਚਾਰੇ ਤੋਂ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੋਰੋਨਾ ਤੋਂ ਬਚਣ ਲਈ ਵਿਟਾਮਿਨ-ਡੀ ਦੀਆਂ ਗੋਲੀਆਂ ਖਾ ਰਹੇ ਹੋ ਤਾਂ ਇਹ ਪੜ੍ਹੋ

ਤਸਵੀਰ ਸਰੋਤ, Getty Images
ਮਾਹਰਾਂ ਦੇ ਇੱਕ ਸਮੂਹ ਨੇ ਕਿਹਾ ਹੈ ਕਿ ਇਸ ਗੱਲ ਦੇ ਢੁਕਵੇਂ ਸਬੂਤ ਨਹੀਂ ਹਨ ਕਿ ਵਿਟਾਮਿਨ-ਡੀ ਦੇ ਸਪਲੀਮੈਂਟ ਖਾਣ ਨਾਲ ਕੋਵਿਡ-19 ਤੋਂ ਕਿਸੇ ਕਿਸਮ ਦਾ ਬਚਾਅ ਹੁੰਦਾ ਹੈ।
ਇਸ ਸਮੂਹ ਵਿੱਚ ਬ੍ਰਿਟੇਨ ਦੇ ਨੈਸ਼ਨਲ ਇੰਸਟੀਚਿਊਟ ਫਾਰ ਹੈਲਥ ਐਂਡ ਕੇਅਰ ਐਕਸੀਲੈਂਸ, ਪਬਲਿਕ ਹੈਲਥ ਇੰਗਲੈਂਡ ਅਤੇ ਸਾਇੰਟਿਫਿਕ ਅਡਵਾਇਜ਼ਰੀ ਕਮੇਟੀ ਆਨ ਨਿਊਟਰੀਸ਼ਨ ਦੇ ਡਾਕਟਰ ਹਨ।
ਇਨ੍ਹਾਂ ਦਾ ਕਹਿਣਾ ਹੈ ਕਿ ਇਸ ਵਿਸ਼ੇ ਵਿੱਚ ਹੋਰ ਖੋਜ ਦੀ ਦਰਕਾਰ ਹੈ। ਪਰ ਹਰ ਕਿਸੇ ਨੂੰ ਰੋਜ਼ਾਨਾ ਸਪਲੀਮੈਂਟ ਲੈਣ ਦੀ ਸਲਾਹ ਦਿੱਤੀ ਜਾ ਰਹੀ ਹੈ ਤਾਂ ਜੋ ਲੋਕ ਸਰਦੀਆਂ ਵਿੱਚ ਆਪਣੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਰੱਖ ਸਕਣ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਚੌਧਰੀ ਬਿਰੇਂਦਰ ਨੇ ਕਿਸਾਨਾਂ ਦੇ ਹੱਕ ਵਿੱਚ ਕੀ ਐਲਾਨ ਕੀਤਾ

ਤਸਵੀਰ ਸਰੋਤ, Sat singh/bbc
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਥੇ ਅੱਜ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਵਾਏ ਤੇ ਵਿਰੋਧੀ ਧਿਰ 'ਤੇ ਹਮਲਾ ਕੀਤਾ, ਉੱਥੇ ਹੀ ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਆਗੂ ਬਿਰੇਂਦਰ ਸਿੰਘ ਕਿਸਾਨਾਂ ਨੇ ਸਮਰਥਨ ਵਿੱਚ ਆਏ।
ਸੀਨੀਅਰ ਭਾਜਪਾ ਆਗੂ ਚੌਧਰੀ ਬਿਰੇਂਦਰ ਸਿੰਘ ਵੱਲੋਂ ਕਿਸਾਨ ਅੰਦੋਲਨ ਨੂੰ ਹਮਾਇਤ ਦਾ ਐਲਾਨ ਕੀਤਾ ਗਿਆ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਮਾਰੂਥਲ ਨੂੰ ਉਪਜਾਊ ਬਣਾਉਣ ਵਾਲੀ ਨੈਨੋ ਤਕਨੀਕ

ਤਸਵੀਰ ਸਰੋਤ, dessert control
ਇਸ ਸਾਲ ਮਾਰਚ ਵਿੱਚ ਜਦੋਂ ਦੁਨੀਆਂ ਭਰ ਵਿੱਚ ਲੌਕਡਾਊਨ ਚੱਲ ਰਿਹਾ ਸੀ, ਸੰਯੁਕਤ ਅਰਬ ਅਮੀਰਾਤ ਵਿੱਚ ਇੱਕ ਵੱਡਾ ਪ੍ਰਯੋਗ ਹੋ ਰਿਹਾ ਸੀ।
ਸਿਰਫ਼ 40 ਦਿਨਾਂ ਦੇ ਅੰਦਰ ਹੀ ਇੱਥੇ ਬੰਜਰ ਜ਼ਮੀਨ ਦਾ ਇੱਕ ਟੁਕੜਾ ਮਿੱਠੇ ਰਸ ਭਰੇ ਹਦਵਾਣਿਆਂ ਨਾਲ ਭਰ ਗਿਆ।
ਇੱਕ ਅਜਿਹੇ ਦੇਸ ਲਈ ਜਿਹੜਾ ਆਪਣੀ ਲੋੜ ਦੇ ਤਾਜ਼ੇ ਫ਼ਲ ਅਤੇ ਸਬਜ਼ੀਆਂ ਦਾ 90 ਫ਼ੀਸਦ ਹਿੱਸਾ ਦਰਾਮਦ ਕਰਦਾ ਹੈ, ਇਹ ਅਸਧਾਰਣ ਪ੍ਰਾਪਤੀ ਹੈ। ਸਿਰਫ਼ ਮਿੱਟੀ ਅਤੇ ਪਾਣੀ ਮਿਲਾਉਣ ਨਾਲ ਅਰਬ ਦਾ ਸੁੱਕਾ, ਤਪਦਾ ਮਾਰੂਥਲ ਰਸ ਭਰੇ ਫ਼ਲਾਂ ਦੇ ਖੇਤਾਂ 'ਚ ਬਦਲ ਗਿਆ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












