ਕੋਰੋਨਾਵਾਇਰਸ: ਫਾਇਜ਼ਰ ਨੇ ਭਾਰਤ ਸਰਕਾਰ ਤੋਂ ਆਪਣੀ ਦਵਾਈ ਲਈ ਮਨਜ਼ੂਰੀ ਮੰਗੀ - ਪ੍ਰੈੱਸ ਰਿਵੀਊ

ਫਾਇਜ਼ਰ

ਤਸਵੀਰ ਸਰੋਤ, Reuters

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਫਾਇਜ਼ਰ ਕੰਪਨੀ ਨੇ ਬ੍ਰਿਟੇਨ ਅਤੇ ਬਹਿਰੀਨ ਵਿੱਚ ਆਪਣੀ ਕੋਰੋਨਾ ਵੈਕਸੀਨ ਨੂੰ ਪ੍ਰਵਾਨਗੀ ਮਿਲ ਜਾਣ ਮਗਰੋਂ ਇਸ ਦੀ ਐਮਰਜੈਂਸੀ ਵਰਤੋਂ ਲਈ ਭਾਰਤ ਸਰਕਾਰ ਨੂੰ ਪ੍ਰਵਾਨਗੀ ਦੇਣ ਲਈ ਕਿਹਾ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਫਾਇਜ਼ਰ ਨੇ 4 ਦਸੰਬਰ ਨੂੰ ਭਾਰਤ ਦੇ ਡਰੱਗਜ਼ ਕੰਟਰੋਲਰ ਜਨਰਲ ਨੂੰ ਇਸ ਸਬੰਧੀ ਪੱਤਰ ਲਿਖਿਆ ਹੈ।

ਬ੍ਰਿਟੇਨ ਬੁੱਧਵਾਰ ਨੂੰ ਫਾਇਜ਼ਰ/ਬਾਇਓਐਨਟੈਕ ਦੀ ਕੋਵਿਡ-19 ਵੈਕਸੀਨ ਨੂੰ ਪ੍ਰਵਾਨਗੀ ਦੇਣ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣ ਗਿਆ ਸੀ। ਹਾਲਾਂਕਿ ਇਹ ਪ੍ਰਵਾਨਗੀ ਆਰਜੀ ਤੌਰ 'ਤੇ ਹੀ ਦਿੱਤੀ ਗਈ ਸੀ।

ਇਹ ਵੀ ਪੜ੍ਹੋ:

ਦਿਲਜੀਤ ਦੋਸਾਂਝ

ਤਸਵੀਰ ਸਰੋਤ, ANI

ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਨੇ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਾਮਲ ਕਿਸਾਨਾਂ ਲਈ ਗਰਮ ਕੱਪੜੇ ਖ਼ਰੀਦਣ ਲਈ ਇੱਕ ਕਰੋੜ ਰੁਪਏ ਦਿੱਤੇ ਹਨ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਇਹ ਜਾਣਕਾਰੀ ਪੰਜਾਬੀ ਗਾਇਗ ਸਿੰਗਾ ਨੇ ਆਪਣੇ ਇੱਕ ਇੰਸਟਾਗ੍ਰਾਮ ਵੀਡੀਓ ਸਟੋਰੀ ਵਿੱਚ ਜਨਤਕ ਕੀਤੀ। ਗਾਇਕ ਨੇ ਦੱਸਿਆ ਕਿ ਕਿਸ ਤਰ੍ਹਾਂ ਦਿਲਜੀਤ ਨੇ ਚੁੱਪ-ਚਪੀਤੇ ਹੀ ਇਹ ਕਰ ਦਿੱਤਾ ਜਦ ਕਿ ਅੱਜ-ਕੱਲ੍ਹ ਲੋਕ ਦਸ ਰੁਪਏ ਕੱਢਣ ਲਈ ਵੀ ਇਕੱਠ ਕਰ ਲੈਂਦੇ ਹਨ।

ਦਿਲਜੀਤ ਦੋਸਾਂਝ ਬੀਤੇ ਦਿਨੀਂ ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਧਰਨੇ ਵਿੱਚ ਸ਼ਾਮਲ ਵੀ ਹੋਏ ਸਨ।

ਬੀਬੀਸੀ ਨਿਊਜ਼ ਪੰਜਾਬੀ ਨੂੰ ਇੰਝ ਲਿਆਓ ਆਪਣੇ ਮੋਬਾਈਲ ਦੀ ਹੋਮ ਸਕ੍ਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਅਮਰੀਕਾ ਵਿੱਚ ਭੰਗ ਤੁਰੀ ਕਾਨੂੰਨੀ ਘੇਰੇ ਤੋਂ ਬਾਹਰ ਆਉਣ ਦੇ ਰਾਹੇ

ਜਰਮਨੀ ਵਿੱਚ ਭੰਗ ਦੇ ਖੇਤ ਦੀ ਕਟਾਈ ਕਰ ਰਹੀ ਮਸ਼ੀਨ

ਤਸਵੀਰ ਸਰੋਤ, Getty Images

ਅਮਰੀਕੀ ਸੰਸਦ ਨੇ 164 ਦੇ ਮੁਕਾਬਲੇ 228 ਵੋਟਾਂ ਨਾਲ ਇੱਕ ਬਿਲ ਪਾਸ ਕਰ ਕੇ ਭੰਗ ਅਤੇ ਇਸ ਨਾਲ ਜੁੜੇ ਗੈਰ-ਹਿੰਸਕ ਮਾਮਲਿਆਂ ਦੀਆਂ ਸਜ਼ਾਵਾਂ ਨੂੰ ਡੀਕ੍ਰੀਮੀਨਲਾਈਜ਼ ਕਰ ਦਿੱਤਾ ਹੈ।

ਵਾਸ਼ਿੰਗਟਨ ਪੋਸਟ ਦੀ ਖ਼ਬਰ ਮੁਤਾਬਕ ਇਸ ਬਿਲ ਨੂੰ ਪਾਸ ਕਰਨ ਪਿੱਛੇ ਡੈਮੋਕ੍ਰੇਟ ਪਾਰਟੀ ਦੀ ਮਨਸ਼ਾ ਇਸ ਨੀਤੀ ਦੀ ਮਾਰ ਝੱਲ ਰਹੇ ਨਿਮਨ ਆਰਥਿਕ ਤਬਕੇ ਨੂੰ ਰਾਹਤ ਦੇਣਾ ਹੈ।

ਅਜਿਹਾ ਪਹਿਲੀ ਵਾਰ ਹੈ ਜਦੋਂ ਅਮਰੀਕੀ ਸੰਸਦ ਦੇ ਕਿਸੇ ਸਦਨ ਨੇ ਦੇਸ਼ ਵਿੱਚ ਭੰਗ ਉੱਪਰ ਗੈਰ-ਕਾਨੂੰਨੀ ਹੋਣ ਦਾ ਲੇਬਲ ਹਟਾਉਣ ਬਾਰੇ ਵੋਟਿੰਗ ਕੀਤੀ ਹੋਵੇ।

ਹਾਲਾਂਕਿ ਇਸ ਗੱਲ ਦੀ ਉਮੀਦ ਘੱਟ ਹੀ ਹੈ ਕਿ ਇਸ ਬਿਲ ਨੂੰ ਰਿਪਬਲੀਕਨ ਬਹੁਗਿਣਤੀ ਵਾਲੇ ਉੱਪਰਲੇ ਸਦਨ ਤੋਂ ਪ੍ਰਵਾਨਗੀ ਮਿਲ ਸਕੇ। ਰਿਪਬਲੀਨਕਾਂ ਦਾ ਤਰਕ ਹੈ ਕਿ ਇਹ ਬਿਲ ਲੋਕਾਂ ਦਾ ਕੋਰੋਨਾ ਤੋਂ ਧਿਆਨ ਭਟਕਾਉਣ ਦੀ ਇੱਕ ਕੋਸ਼ਿਸ਼ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)