ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ: ਬਜ਼ਾਰਾਂ ’ਚ ਰੌਣਕ ਪਰਤ ਰਹੀ ਹੈ ਪਰ ਯਾਦ ਰੱਖੋ ਕੋਰੋਨਾਵਾਇਰਸ ਨਹੀਂ ਗਿਆ

ਤਸਵੀਰ ਸਰੋਤ, Ani
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਇਨ੍ਹਾਂ ਤਿਉਹਾਰਾਂ ਦੇ ਮੌਸਮ ਵਿੱਚ ਭਾਵੇਂ ਬਜ਼ਾਰਾਂ ਦੀ ਰੌਣਕ ਪਰਤ ਰਹੀ ਹੈ ਪਰ ਸਾਨੂੰ ਇਹ ਸਮਝਣਾ ਪਵੇਗਾ ਕਿ ਵਾਇਰਸ ਅਜੇ ਗਿਆ ਨਹੀਂ ਹੈ।
ਮੋਦੀ ਦੇ ਸੰਬੋਧਨ ਦੀਆਂ ਮੁੱਖ ਗੱਲਾਂ:
- ਕੋਰੋਨਾ ਖਿਲਾਫ਼ ਲੜਾਈ ਵਿੱਚ ਭਾਰਤੀਆਂ ਨੇ ਬਹੁਤ ਲੰਮਾ ਸਫ਼ਰ ਤੈਅ ਕੀਤਾ ਹੈ।
- ਸਮੇਂ ਦੇ ਨਾਲ ਆਰਥਿਕ ਗਤੀਵਿਧੀਆਂ ਵਿੱਚ ਤੇਜ਼ੀ ਨਜ਼ਰ ਆ ਰਹੀ ਹੈ।
- ਸਾਡੇ ਵਿੱਚੋਂ ਕਈ ਲੋਕ ਜ਼ਿੰਦਗੀ ਨੂੰ ਗਤੀ ਦੇਣ ਲਈ ਘਰੋਂ ਬਾਹਰ ਨਿਕਲ ਰਹੇ ਹਨ। ਤਿਉਹਾਰਾਂ ਦੇ ਦਿਨਾਂ ਵਿੱਚ ਬਜ਼ਾਰਾਂ ਵਿੱਚ ਰੌਣਕ ਹੌਲੀ-ਹੌਲੀ ਪਰਤ ਰਹੀ ਹੈ।
- ਅੱਜ ਦੇਸ ਵਿੱਚ ਠੀਕ ਹੋਣ ਦੀ ਦਰ ਚੰਗੀ ਹੈ, ਮੌਤ ਦਰ ਘੱਟ ਹੈ। ਦੁਨੀਆਂ ਦੇ ਸੰਪੰਨ ਦੇਸਾਂ ਦੀ ਤੁਲਨਾ ਵਿੱਚ ਭਾਰਤ ਆਪਣੇ ਵੱਧ ਤੋਂ ਵੱਧ ਨਾਗਰਿਕਾਂ ਦੀਆਂ ਜਾਨਾਂ ਬਚਾਉਣ ਵਿੱਚ ਸਫ਼ਲ ਹੋ ਰਿਹਾ ਹੈ।
- ਕੋਵਿਡ ਮਹਾਂਮਾਰੀ ਦੇ ਵਿਰੁੱਧ ਲੜਾਈ ਵਿਚ ਟੈਸਟਾਂ ਦੀ ਵੱਧ ਰਹੀ ਗਿਣਤੀ ਇਕ ਵੱਡੀ ਤਾਕਤ ਰਹੀ ਹੈ।
- ਕੋਰੋਨਾ ਟੈਸਟਿੰਗ ਲਈ 2000 ਲੈਬਜ਼ ਕੰਮ ਕਰ ਰਹੀਆਂ ਹਨ।
ਇਹ ਵੀ ਪੜ੍ਹੋ:
- ਪੰਜਾਬ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲਾ ਦੇਸ ਦਾ ਪਹਿਲਾ ਸੂਬਾ ਬਣਿਆ, ਸੂਬੇ ਦੇ 3 ਖੇਤੀ ਬਿੱਲ ਵੀ ਹੋਏ ਪਾਸ
- ਪਿਉ ਨੂੰ ਬਿਠਾ ਕੇ 1200 ਕਿੱਲੋਮੀਟਰ ਸਾਈਕਲ ਚਲਾਉਣ ਵਾਲੀ ਕੁੜੀ ਦੀ ਜ਼ਿੰਦਗੀ ਵਿੱਚ ਕੀ ਕੁਝ ਬਦਲਿਆ
- ਯਸ਼ ਚੋਪੜਾ ਦੀ DDLJ ’ਚ ਪੇਸ਼ ਕੁੜੀਆਂ ਦੇ ਕਿਰਦਾਰ ਅਜੋਕੇ ਸਮੇਂ ਨਾਲ ਮੇਲ ਕਿਉਂ ਨਹੀਂ ਖਾਂਦੇ
- ਸਾਡੀਆਂ ਨਰਸਾਂ, ਸੁਰੱਖਿਆ ਕਰਮੀ, ਬਿਨਾ ਕਿਸੇ ਸਵਾਰਥ ਦੇ ਸੇਵਾ ਕਰ ਰਹੇ ਹਨ। ਇਹ ਸਮਾਂ ਲਾਪਰਵਾਹ ਹੋਣ ਦਾ ਨਹੀਂ ਹੈ।
- ਇਹ ਸਮਾਂ ਮੰਨਣ ਦਾ ਨਹੀਂ ਹੈ ਕਿ ਕੋਰੋਨਾ ਚਲਾ ਗਿਆ ਜਾਂ ਕੋਰੋਨਾ ਤੋਂ ਕੋਈ ਖ਼ਤਰਾ ਨਹੀਂ ਹੈ।
- ਹਾਲ ਦੇ ਦਿਨਾਂ ਵਿੱਚ ਸਭ ਨੇ ਕਈ ਵੀਡੀਓਜ਼ ਦੇਖੀਆਂ ਹਨ, ਜਿਸ ਤੋਂ ਸਪਸ਼ਟ ਹੁੰਦਾ ਕਿ ਕਈ ਲੋਕਾਂ ਨੇ ਸਾਵਧਨੀ ਛੱਡ ਦਿੱਤੀ ਜਾਂ ਢਿਲਾਈ ਵਰਤ ਰਹੇ ਹਨ।
- ਜਦੋਂ ਵੀ ਵੈਕਸੀਨ ਆਏ, ਹਰੇਕ ਨਾਗਰਿਕ ਤੱਕ ਵੈਕਸੀਨ ਪਹੁੰਚੇ, ਇਸ ਲਈ ਤੇਜ਼ੀ ਨਾਲ ਕੰਮ ਹੋ ਰਿਹਾ ਹੈ।


ਲਾਪਰਵਾਹੀ ਨਾ ਵਰਤਣ ਦੀ ਅਪੀਲ
- ਯਾਦ ਰੱਖੋ, ਭਾਵੇਂ ਅੱਜ ਅਮਰੀਕਾ ਹੋਵੇ, ਜਾਂ ਯੂਰਪ ਦੇ ਹੋਰ ਦੇਸ, ਇਨ੍ਹਾਂ ਦੇਸਾਂ ਵਿੱਚ ਕੋਰੋਨਾ ਦੇ ਮਾਮਲੇ ਘੱਟਦੇ ਜਾ ਰਹੇ ਸਨ ਪਰ ਅਚਾਨਕ ਫਿਰ ਤੋਂ ਵਧਣਾ ਸ਼ੁਰੂ ਹੋ ਗਏ।
- ਜਦੋਂ ਤੱਕ ਕਿਸੇ ਬੀਮਾਰੀ ਦਾ ਇਲਾਜ ਨਾ ਹੋ ਜਾਵੇ ਉਦੋਂ ਤੱਕ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ।
- ਤਿਉਹਾਰਾਂ ਦਾ ਸਮਾਂ ਸਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਦਾ ਸਮਾਂ ਹੈ।
- ਥੋੜ੍ਹੀ ਜਿਹੀ ਲਾਪਰਵਾਹੀ ਸਾਡੀਆਂ ਖੁਸ਼ੀਆਂ ਨੂੰ ਖ਼ਰਾਬ ਕਰ ਸਕਦੀ ਹੈ।
- ਦੋ ਗਜ ਦੀ ਦੂਰੀ, ਸਮੇਂ-ਸਮੇਂ 'ਤੇ ਸਾਬੁਣ ਨਾਲ ਹੱਥ ਧੋਣਾ, ਮਾਸਕ ਲਾਉਣਾ, ਇਸ ਦਾ ਧਿਆਨ ਰੱਖੋ।
- ਤੁਹਾਨੂੰ ਮੈਂ ਸੁਰੱਖਿਅਤ ਦੇਖਣਾ ਚਾਹੁੰਦਾ ਹਾਂ। ਇਸ ਲਈ ਵਾਰ-ਵਾਰ ਹਰ ਦੇਸ਼ਵਾਸੀ ਨੂੰ ਬੇਨਤੀ ਕਰਦਾ ਹਾਂ।
- ਮੈਂ ਮੀਡੀਆ ਤੇ ਸੋਸ਼ਲ ਮੀਡੀਆ ਦੇ ਸਾਥੀਆਂ ਨੂੰ ਬੇਨਤੀ ਕਰਦਾ ਹਾਂ ਕਿ ਜਾਗਰੂਕਤਾ ਲਿਆਉਣ ਲਈ ਜੇ ਅਭਿਆਨ ਕਰੋਗੇ, ਇਹ ਦੇਸ ਦੀ ਸੇਵਾ ਹੋਵੇਗੀ। ਸਾਡਾ ਸਾਥ ਦਿਓ।ਦੇਸ਼ਵਾਸੀਓ ਸਿਹਤਮੰਦ ਰਹੋ, ਤੇਜ਼ ਗਤੀ ਨਾਲ ਅੱਗੇ ਵਧੋ।
- ਇਸ ਦੇ ਨਾਲ ਹੀ ਮੈਂ ਨਵਰਾਤਰੇ, ਦਸ਼ਹਿਰੇ, ਛੱਟ ਪੂਜਾ, ਦੀਵਾਲੀ, ਈਦ, ਗੁਰ ਨਾਨਕ ਜੀ ਦੇ ਦਿਹਾੜੇ ਦੀ ਵਧਾਈ ਦਿੰਦਾ ਹਾਂ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
Skip YouTube post
Google YouTube ਸਮੱਗਰੀ ਦੀ ਇਜਾਜ਼ਤ?
ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post








