ਕੰਗਨਾ ਬਾਰੇ ਮਹਾਰਾਸ਼ਟਰ ਦੇ ਮੁੱਖਮੰਤਰੀ ਉੱਧਵ ਠਾਕਰੇ ਨੇ ਕੀ ਕਿਹਾ? - ਅੱਜ ਦੀਆਂ ਅਹਿਮ ਖ਼ਬਰਾਂ

ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਬਾਲਾਸਾਹਿਬ ਠਾਕਰੇ

ਤਸਵੀਰ ਸਰੋਤ, TWITTER/@CMOMAHARASHTRA

ਤਸਵੀਰ ਕੈਪਸ਼ਨ, ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਬਾਲਾਸਾਹਿਬ ਠਾਕਰੇ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਬਾਲਾਸਾਹਿਬ ਠਾਕਰੇ ਨੇ ਐਤਵਾਰ ਨੂੰ ਵੀਡਿਓ ਕਾਨਫਰੰਸਿੰਗ ਰਾਹੀਂ ਮਹਾਰਾਸ਼ਟਰ ਦੇ ਲੋਕਾਂ ਨੂੰ ਸੰਬੋਧਿਤ ਕੀਤਾ ਅਤੇ ਸੂਬੇ ਵਿੱਚ ਕੋਰੋਨਾ ਦੀ ਸਥਿਤੀ 'ਤੇ ਵਿਸ਼ੇਸ਼ ਤੌਰ 'ਤੇ ਗੱਲ ਕੀਤੀ। ਇਸ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਾਹ ‘ਚ ਪਰੇਸ਼ਾਨੀ ਦੇ ਚਲਦਿਆਂ ਹਸਪਤਾਲ ਭਰਤੀ ਕਰਾਇਆ ਗਿਆ। ਆਓ ਜਾਣਿਏ ਅੱਜ ਦੀਆਂ ਅਹਿਮ ਖ਼ਬਰਾਂ...

1. ਕੰਗਨਾ ਬਾਰੇ ਮਹਾਰਾਸ਼ਟਰ ਦੇ ਮੁੱਖਮੰਤਰੀ ਉੱਧਵ ਠਾਕਰੇ ਕੀ ਬੋਲੇ?

ਕੰਗਨਾ ਰਨੌਤ ਅਤੇ ਮਹਾਰਾਸ਼ਟਰ ਸਰਕਾਰ ਵਿਚਾਲੇ ਚੱਲ ਰਹੇ ਵਿਵਾਦ ਦੇ ਮੱਦੇਨਜ਼ਰ, ਬਹੁਤ ਸਾਰੇ ਲੋਕਾਂ ਨੂੰ ਉਮੀਦ ਸੀ ਕਿ ਉਹ ਇਸ ਮੁੱਦੇ 'ਤੇ ਬੋਲਣਗੇ, ਪਰ ਕਾਨਫਰੰਸ ਦੀ ਸ਼ੁਰੂਆਤ ਵਿਚ ਹੀ ਠਾਕਰੇ ਨੇ ਸਾਫ਼ ਕਰ ਦਿੱਤਾ ਕਿ 'ਉਹ ਅਜੇ ਸੂਬੇ ਵਿਚ ਚੱਲ ਰਹੀ ਰਾਜਨੀਤੀ' ਤੇ ਨਹੀਂ ਗੱਲ ਕਰਨਗੇ'।

ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਬਾਅਦ ਵਿਚ ਗੱਲ ਕਰਨਗੇ।

ਇਹ ਵੀ ਪੜ੍ਹੋ

ਕਾਨਫ਼ਰੰਸ ਵਿੱਚ ਕੰਗਨਾ ਦਾ ਨਾਮ ਲਏ ਬਿਨਾਂ ਉਨ੍ਹਾਂ ਨੇ ਕਿਹਾ, 'ਮੇਰੀ ਚੁੱਪ ਨੂੰ, ਮੇਰੀ ਕਮਜ਼ੋਰੀ ਨਾ ਸਮਝਿਆ ਜਾਵੇ। ਮੈਂ ਚੁੱਪ ਹਾਂ, ਇਸਦਾ ਮਤਲਬ ਇਹ ਨਹੀਂ ਕਿ ਮੇਰੇ ਕੋਲ ਜਵਾਬ ਨਹੀਂ ਹੈ।'

ਉਨ੍ਹਾਂ ਨੇ ਕਿਹਾ 'ਅਜਿਹੇ ਰਾਜਨੀਤਿਕ ਤੂਫਾਨ ਆਉਂਦੇ ਰਹਿਣਗੇ ਅਤੇ ਉਹ ਉਨ੍ਹਾਂ ਦਾ ਸਾਹਮਣਾ ਕਰਨ ਦੇ ਸਮਰੱਥ ਹਨ'।

ਕੰਗਨਾ ਰਨੌਤ

ਤਸਵੀਰ ਸਰੋਤ, BINU

ਤਸਵੀਰ ਕੈਪਸ਼ਨ, ਐਤਵਾਰ ਨੂੰ ਕੰਗਨਾ ਰਨੌਤ ਨੇ ਮਹਾਰਾਸ਼ਟਰ ਦੇ ਰਾਜਪਾਲ ਬੀਐਸ ਕਸ਼ੌਰੀ ਨਾਲ ਮੁਲਾਕਾਤ ਕੀਤੀ

ਹਾਲ ਹੀ ਵਿੱਚ, ਬਾਲੀਵੁੱਡ ਅਭਿਨੇਤਰੀ ਕੰਗਨਾ ਰਨੌਤ ਅਤੇ ਸ਼ਿਵ ਸੈਨਾ ਦਰਮਿਆਨ ਜੰਮ ਕੇ ਉਠਾ-ਪਟਕ ਚਲ ਰਹੀ ਹੈ।

9 ਸਤੰਬਰ ਨੂੰ, ਜਦੋਂ ਬੀਐਮਸੀ ਨੇ ਕੰਗਨਾ ਦੇ ਦਫ਼ਤਰ (ਬੰਗਲੇ) 'ਤੇ ਕਾਰਵਾਈ ਕੀਤੀ, ਤਾਂ ਕੰਗਨਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਖਿਲਾਫ਼ ਸਿੱਧੇ ਤੌਰ 'ਤੇ ਬਿਆਨ ਦਿੱਤਾ।

ਉਨ੍ਹਾਂ ਨੇ ਉੱਧਵ ਠਾਕਰੇ 'ਤੇ ਹਮਲਾ ਬੋਲਦਿਆਂ ਕਿਹਾ,' ਅੱਜ ਮੇਰਾ ਘਰ ਟੁੱਟਿਆ ਹੈ, ਕੱਲ੍ਹ ਤੇਰਾ ਘਮੰਡ ਟੁੱਟੇਗਾ।'

ਹਾਲਾਂਕਿ, ਬਾਅਦ ਵਿੱਚ ਕੰਗਨਾ ਬੀਐਮਸੀ ਦੀ ਕਾਰਵਾਈ ਦੇ ਵਿਰੁੱਧ ਬੰਬੇ ਹਾਈ ਕੋਰਟ ਗਈ ਸੀ, ਜਿਸਦੇ ਬਾਅਦ ਕਾਰਵਾਈ ਰੋਕ ਦਿੱਤੀ ਗਈ ਸੀ।

2. ਮੈਂ ਖੁਦ ਕੋਰੋਨਾ ਦੀ ਵੈਕਸੀਨ ਲਗਵਾਂਵਾਗਾ-ਡਾ.ਹਰਸ਼ਵਰਧਨ

ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਐਤਵਾਰ ਨੂੰ ਕੋਰੋਨਾ ਵਾਇਰਸ ਨਾਲ ਜੁੜੇ ਸਵਾਲਾਂ 'ਤੇ ਲੋਕਾਂ ਨਾਲ 'ਸੰਡੇ ਸੰਵਾਦ' ਕੀਤਾ।

ਕੋਰੋਨਾ ਵਾਇਰਸ ਦੀ ਲਾਗ 'ਤੇ ਦੇਸ ਦੀ ਜਨਤਾ ਨਾਲ ਸਿੱਧੀ ਗੱਲਬਾਤ ਕਰਨ ਲਈ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਐਤਵਾਰ ਨੂੰ ਇਸ ਸੰਵਾਦ ਦਾ ਪਹਿਲਾ ਐਪੀਸੋਡ ਸੀ।

ਇੱਕ ਘੰਟੇ ਤੋਂ ਵੱਧ ਸਮੇਂ ਲਈ ਚੱਲੇ ਇਸ ਡਿਜੀਟਲ ਸੰਵਾਦ ਪ੍ਰੋਗਰਾਮ ਵਿੱਚ ਡਾ. ਹਰਸ਼ਵਰਧਨ ਨੇ ਕਈ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ।

ਡਾ. ਹਰਸ਼ਵਰਧਨ

ਤਸਵੀਰ ਸਰੋਤ, @DRHARSHVARDHAN

ਇਨ੍ਹਾਂ ਸਵਾਲਾਂ ਵਿੱਚ ਜ਼ਿਆਦਾਤਰ ਸਵਾਲ ਵੈਕਸੀਨ ਨਾਲ ਜੁੜੇ ਹੋਏ ਸਨ।

ਸਵਾਲਾਂ ਦੇ ਜਵਾਬ ਦਿੰਦਿਆਂ ਡਾ.ਹਰਸ਼ਵਰਧਨ ਨੇ ਕਿਹਾ ਕਿ ਭਾਰਤ ਸਣੇ ਦੁਨੀਆਂ ਦੇ ਕਈ ਦੇਸਾਂ ਵਿੱਚ ਵੈਕਸੀਨ ਉੱਤੇ ਕੰਮ ਹੋ ਰਿਹਾ ਹੈ, ਕਿਹੜੀ ਵੈਕਸੀਨ ਸਭ ਤੋਂ ਚੰਗੀ ਹੋਵੇਗੀ ਇਹ ਨਹੀਂ ਕਿਹਾ ਜਾ ਸਕਦਾ ਹੈ।

ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਕੋਵਿਡ ਵੈਕਸੀਨ ਅਗਲੇ ਸਾਲ ਦੀ ਪਹਿਲੀ ਤਿਮਾਹੀ ਵਿੱਚ ਤਿਆਰ ਹੋ ਸਕਦੀ ਹੈ।

ਸੰਵਾਦ ਵੇਲੇ ਇੱਕ ਸਵਾਲ ਇਹ ਵੀ ਪੁੱਛਿਆ ਗਿਆ ਕਿ, ਕੀ ਜੇ ਵੈਕਸੀਨ ਆ ਜਾਂਦੀ ਹੈ ਤਾਂ ਤੁਹਾਨੂੰ ਇੰਨਾ ਭਰੋਸਾ ਹੈ ਕਿ ਤੁਸੀਂ ਖੁਦ ਨੂੰ ਇਸ ਨੂੰ ਲਗਵਾ ਸਕੋ?

ਇਸ ਸਵਾਲ ਦੇ ਜਵਾਬ ਵਿੱਚ ਹਰਸ਼ਵਰਧਨ ਨੇ ਕਿਹਾ ਕਿ ਇਸ ਸਵਾਲ ਦੇ ਦੋ ਪਹਿਲੂ ਹਨ।

ਉਨ੍ਹਾਂ ਕਿਹਾ, "ਪਹਿਲਾ ਤਾਂ ਇਹ ਕਿ ਜੋ ਵੀ ਵੈਕਸੀਨ ਉਪਲਬਧ ਹੋਵੇਗੀ, ਉਹ ਪੂਰੇ ਤਰੀਕੇ ਨਾਲ ਸੁਰੱਖਿਅਤ ਹੈ ਜਾਂ ਨਹੀਂ। ਜੇ ਤੁਹਾਡੇ ਮਨ ਵਿੱਚ ਸ਼ੱਕ ਹੈ ਤੇ ਤੁਹਾਡੇ ਸ਼ੱਕ ਨੂੰ ਦੂਰ ਕਰਨ ਤੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਲਈ ਜੇ ਭਾਰਤ ਦੇ ਸਿਹਤ ਮੰਤਰੀ ਨੂੰ ਵੈਕਸੀਨ ਲਗਵਾਉਣੀ ਹੋਵੇਗੀ ਤਾਂ ਮੈਂ (ਡਾ. ਹਰਸ਼ਵਰਧਨ) ਖੁਦ ਸਭ ਤੋਂ ਪਹਿਲਾਂ ਵੈਕਸੀਨ ਲਗਵਾਵਾਂਗਾ।"

ਅਮਿਤ ਸ਼ਾਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਿਤ ਸ਼ਾਹ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ ਪਰ ਦੇਖ-ਭਾਲ ਲਈ ਏਮਜ਼ ਭਰਤੀ ਕਰਵਾਏ ਗਏ ਹਨ

3. ਅਮਿਤ ਸ਼ਾਹ ਨੂੰ ਮੁੜ AIIMS ਵਿੱਚ ਕੀਤਾ ਗਿਆ ਭਰਤੀ

ਸ਼ਨਿੱਚਰਵਾਰ ਦੇਰ ਰਾਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕੋਵਿਡ ਕਾਰਨ ਦੂਜੀ ਵਾਰ ਏਮਜ਼ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

55 ਸਾਲਾ ਸ਼ਾਹ ਨੂੰ ਕੋਵਿਡ ਤੋਂ ਠੀਕ ਹੋਣ ਮਗਰੋਂ ਸੰਭਾਲ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਸ਼ਾਹ 2 ਅਗਸਤ ਨੂੰ ਕੋਵਿਡ ਪੌਜ਼ਿਟਿਵ ਆਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

ਕੋਰੋਨਾ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ, 14 ਅਗਸਤ ਨੂੰ ਉਨ੍ਹਾਂ ਨੇ ਟਵੀਟ ਕਰ ਕੇ ਦੱਸਿਆ ਸੀ ਕਿ ਉਹ ਕੁਝ ਦਿਨਾਂ ਲਈ ਆਪਣੇ ਘਰ ਏਕਾਂਤਵਾਸ ਵਿੱਚ ਰਹਿਣਗੇ।

18 ਅਗਸਤ ਨੂੰ ਉਨ੍ਹਾਂ ਨੂੰ AIIMS ਵਿੱਚ ਭਰਤੀ ਕੀਤਾ ਗਿਆ ਸੀ ਜਿੱਥੇ ਉਹ 30 ਅਗਸਤ ਤੱਕ ਰਹੇ ਸਨ।

ਅਮਿਤ ਸ਼ਾਹ ਦੇ ਪਰਿਵਾਰ ਦੇ ਕਰੀਬੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਸੀ, ਇਸ ਲਈ ਉਨ੍ਹਾਂ ਨੂੰ ਭਰਤੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਵੀਡੀਓ: ਲਾਹੌਰ-ਗੁੱਜਰਾਂਵਾਲਾ ਮੋਟਰਵੇ 'ਤੇ ਔਰਤ ਦੇ ਬਲਾਤਕਾਰ ਮਾਮਲੇ 'ਚ ਲੋਕਾਂ ਦਾ ਰੋਹ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਵੀਡੀਓ: ਜੰਮੂ-ਕਸ਼ਮੀਰ ਵਿੱਚ ਪੰਜਾਬੀ ਹਮਾਇਤੀਆਂ ਦੀਦਲੀਲ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਵੀਡੀਓ: ਹਰਿਮੰਦਰ ਸਾਹਿਬ ਦੇ ਚੜ੍ਹਾਵੇ ਬਾਰੇ ਸੰਗਤਾਂ ਕੀ ਕਹਿੰਦੀਆਂ ਨੇ?

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)