You’re viewing a text-only version of this website that uses less data. View the main version of the website including all images and videos.
NCC ਕੈਡੇਟਸ ਲਈ ਲਾਂਚ ਐਪ ਵਿੱਚ ਕੀ ਹੈ ਖ਼ਾਸ
ਭਾਰਤ ਵਿੱਚ ਨੈਸ਼ਨਲ ਕੈਡਟੇਸ ਕੋਰ ਦੇ ਲਈ ਇੱਕ ਐਪ ਲਾਂਚ ਕੀਤੀ ਗਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।
ਰਾਜਨਾਥ ਸਿੰਘ ਨੇ ਕਿਹਾ, "ਡਾਇਰੈਕਟੋਰੇਟ ਜਨਰਲ ਨੈਸ਼ਨਲ ਕੈਡੇਟ ਕੋਰ (DGNCC) ਮੋਬਾਈਲ ਟ੍ਰੇਨਿੰਗ ਐਪ ਲਾਂਚ ਕੀਤੀ ਹੈ। ਇਹ ਐਪ ਐੱਨਸੀਸੀ ਕੈਡਟਾਂ ਦੀ ਦੇਸ-ਪੱਧਰੀ ਆਨਲਾਈਨ ਸਿਖਲਾਈ ਕਰਵਾਉਣ ਵਿੱਚ ਮਦਦ ਕਰੇਗੀ।"
ਉਨ੍ਹਾਂ ਅੱਗੇ ਟਵੀਟ ਕਰਕੇ ਕਿਹਾ, "ਇਹ ਐਪ ਐੱਨਸੀਸੀ ਕੈਡੇਟਸ ਲਈ 'ਡਿਜੀਟਲ ਲਰਨਿੰਗ' ਵਿੱਚ ਫਾਇਦੇਮੰਦ ਹੋਵੇਗੀ ਅਤੇ ਕੋਵਿਡ-19 ਕਾਰਨ ਸਿੱਧਾ ਸੰਪਰਕ ਕਰਨ ਵਿੱਚ ਦਰਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰੇਗੀ।"
ਇਹ ਵੀ ਪੜ੍ਹੋ:
ਐਪ ਵਿੱਚ ਕੀ ਹੈ ਖਾਸ?
ਇਸ ਐਪ ਦਾ ਮਕਸਦ ਐੱਨਸੀਸੀ ਕੈਡੇਟਸ ਨੂੰ ਆਨਲਾਈਨ ਟਰੇਨਿੰਗ ਦੇਣਾ ਹੈ।
ਇਸ ਐਪ ਵਿੱਚ ਕੈਡੇਟਸ ਨੂੰ ਟਰੇਨਿੰਗ ਦੇ ਵੀਡੀਓਜ਼, ਟਰੇਨਿੰਗ ਮਟੀਰੀਅਲ ਅਤੇ ਸਿਲੇਬਸ ਦੀ ਪੂਰੀ ਜਾਣਕਾਰੀ ਮਿਲੇਗੀ।
ਇਸ ਤੋਂ ਇਲਾਵਾ ਕੈਡੇਸ ਸਵਾਲ ਵੀ ਪੁੱਛ ਸਕਦੇ ਹਨ। ਐਪ ਵਿੱਚ ਪੁੱਛੇ ਗਏ ਸਵਾਲਾਂ ਦੇ ਜਵਾਬ ਟਰੇਨਰਜ਼ ਦੇ ਇੱਕ ਪੈਨਲ ਵੱਲੋਂ ਦਿੱਤੇ ਜਾਣਗੇ।
ਐਪ ਵਿੱਚ ਜੂਨੀਅਰ ਕੈਡੇਟਸ ਅਤੇ ਸੀਨੀਅਰ ਕੈਡੇਟਸ ਲਈ ਵੱਖੋ-ਵੱਖਰਾ ਟਰੇਨਿੰਗ ਦਾ ਸਿਲੇਬਸ ਹੈ।
ਇਸ ਵਿੱਚ ਰਾਸ਼ਟਰੀ ਏਕੀਕਰਨ ਅਤੇ ਜਾਗਰੂਕਤਾ, ਨਿੱਜੀ ਵਿਕਾਸ, ਸਿਹਤ ਅਤੇ ਸਵੱਛਤਾ, ਲੀਡਰਸ਼ਿਪ, ਆਪਦਾ ਪ੍ਰਬੰਧਨ, ਵਾਤਾਵਰਨ ਪ੍ਰਤੀ ਜਾਗਰੂਕਤਾ ਅਤੇ ਸਾਂਭ ਸੰਭਾਲ, ਜੀਕੇ, ਸਮਾਜਿਕ ਸੇਵਾ ਤੇ ਕਮਿਊਨਿਟੀ ਵਿਕਾਸ, ਡ੍ਰਿਲ ਵਰਗੇ ਵਿਸ਼ੇ ਸ਼ਾਮਿਲ ਹਨ।
ਇਸ ਦੇ ਨਾਲ ਹੀ ਐੱਨਸੀਸੀ (ਆਰਮੀ), ਐੱਨਸੀਸੀ (ਹਵਾਈ ਫ਼ੌਜ), ਐੱਨਸੀਸੀ (ਜਲ ਸੈਨਾ) ਲਈ ਵੀ ਵੱਖਰੀ ਟਰੇਨਿੰਗ ਹੈ।
ਡੀਜੀਐੱਨਸੀਸੀ ਐਪ ਨੂੰ ਗੂਗਲ ਪਲੇ ਸਟੋਰ 'ਤੇ ਮੁਫ਼ਤ ਵਿੱਚ ਡਾਊਲੋਡ ਕੀਤਾ ਜਾ ਸਕਦਾ ਹੈ।
ਸੋਸ਼ਲ ਮੀਡੀਆ 'ਤੇ ਮਿਲੇ ਜੁਲੇ ਪ੍ਰਤੀਕਰਮ
ਸੁਸ਼ਾਂਤ ਗਲਵੰਕਰ ਨੇ ਟਵੀਟ ਕਰਕੇ ਸ਼ਲਾਘਾ ਕਰਦਿਆਂ ਕਿਹਾ, "ਐੱਨਸੀਸੀ ਲਈ ਚੰਗਾ ਕਦਮ ਹੈ। ਐੱਨਸੀਸੀ ਸੀ ਸਰਟੀਫਿਕੇਟ ਨੂੰ ਸੀਏਪੀਐੱਫ਼ ਲਈ ਮਾਨਤਾ ਦੇਣਾ ਚੰਗਾ ਕਦਮ ਸੀ।"
ਸ੍ਰੀਕਾਂਤ ਨਾਮ ਦੇ ਯੂਜ਼ਰ ਨੇ ਟਵੀਟ ਕੀਤਾ, "ਸਮੇਂ ਦੀ ਲੋੜ ਹੈ ਕਿ ਐੱਨਸੀਸੀ ਨੂੰ ਘੱਟੋ-ਘੱਟ ਦੋ ਸਾਲ ਦੇ ਲਈ 8ਵੀਂ ਤੇ 9ਵੀਂ ਕਲਾਸ ਵਿੱਚ ਲਾਜ਼ਮੀ ਕਰ ਦਿੱਤਾ ਜਾਵੇ ਅਤੇ 11ਵੀਂ ਤੇ 12ਵੀਂ ਕਲਾਸ ਦੇ ਲਈ 30 ਨੰਬਰ ਬੋਨਸ ਵਜੋਂ ਦਿੱਤੇ ਜਾਣ। ਇਹ ਉਮਰ ਹੈ ਜਦੋਂ ਅਨੁਸ਼ਾਸਨ ਦੀ ਲੋੜ ਹੈ।"
ਇਹ ਵੀ ਪੜ੍ਹੋ:
ਪਰ ਇਸ ਦੇ ਨਾਲ ਹੀ ਕੁਝ ਲੋਕਾਂ ਨੇ ਆਨਲਾਈਨ ਟਰੇਨਿੰਗ ਦੇਣ 'ਤੇ ਸਵਾਲ ਵੀ ਖੜ੍ਹੇ ਕੀਤੇ।
ਅਰੁਨ ਗੋਵਿਲ ਨੇ ਕਿਹਾ, "ਕੀ ਡ੍ਰਿਲ ਅਤੇ ਹਥਿਆਰਾਂ ਦੀ ਟਰੇਨਿੰਗ ਆਨਲਾਈਨ ਦਿੱਤੀ ਜਾ ਸਕਦੀ ਹੈ, ਜ਼ਮੀਨੀ ਪੱਧਰ 'ਤੇ ਦੇਖੋ, ਇਹ ਹੈਰਾਨ ਕਰਨ ਵਾਲਾ ਹੈ।"
ਅਨੱਨਿਆ ਮੋਹਾਪਾਤਰਾ ਨੇ ਟਵੀਟ ਕੀਤਾ, "ਲੱਗਦਾ ਹੈ ਸ਼ਾਇਦ ਆਨਲਾਈਨ ਲੜਾਈ ਵੀ ਲੜੀ ਜਾਵੇ? ਪਬਜੀ?"
ਇਹ ਵੀ ਦੇਖ ਸਕਦੇ ਹੋ: