You’re viewing a text-only version of this website that uses less data. View the main version of the website including all images and videos.
ਦਾਊਦ ਕਰਾਚੀ ਵਿਚ ਹੈ, ਪਾਕਿਸਤਾਨ ਨੇ ਆਖ਼ਰ ਮੰਨ ਲਿਆ
ਕਈ ਦਹਾਕਿਆਂ ਦੀ ਨਾਂਹਨੁੱਕਰ ਤੋਂ ਬਾਅਦ ਆਖ਼ਰਕਾਰ ਪਾਕਿਸਤਾਨ ਨੇ ਦਾਊਦ ਇਬਰਾਹੀਮ ਸਣੇ ਭਾਰਤ ਵਿਚ ਹੋਏ 26/11 ਦੇ ਅੱਤਵਾਦੀ ਹਮਲਿਆਂ ਲ਼ਈ ਜ਼ਿੰਮੇਵਾਰ ਸਮਝੇ ਜਾਂਦੇ ਸੰਗਠਨ ਲਸ਼ਕਰ-ਏ-ਤਾਇਬਾ ਦੇ ਆਪਰੇਸ਼ਨ ਮੁਖੀ ਜ਼ਕੀ-ਉਰ-ਰਹਿਮਾਨ ਅਤੇ ਕੁਝ ਹੋਰ ਤਾਲੀਬਾਨੀ ਆਗੂਆਂ ਨੂੰ ਅੱਤਵਾਦੀਆਂ ਦੀ ਸੂਚੀ ਵਿਚ ਸ਼ਾਮਲ ਕਰ ਲਿਆ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਕਿਸਤਾਨ ਨੇ ਇਸ ਤਰ੍ਹਾਂ ਦਾ ਕਦਮ ਚੁੱਕਿਆ ਹੋਵੇ, ਸਾਲ 2019 ਵਿਚ ਵੀ ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਇੱਕ ਅਜਿਹੀ ਹੀ ਸੂਚੀ ਜਾਰੀ ਕੀਤੀ ਸੀ, ਪਰ ਉਦੋਂ ਇਸ ਦਾ ਬਹੁਤਾ ਗੰਭੀਰ ਨੋਟਿਸ ਨਹੀਂ ਲਿਆ ਗਿਆ ਸੀ।
ਇਹ ਵੀ ਪੜ੍ਹੋ
ਜਿਨ੍ਹਾਂ ਵਿਅਕਤੀਆਂ ਦੇ ਨਾਂ ਅੱਤਵਾਦੀਆਂ ਦੀ ਸੂਚੀ ਵਿਚ ਸ਼ਾਮਲ ਕੀਤੇ ਗਏ ਹਨ ਉਨ੍ਹਾਂ ਉੱਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਲੋਂ ਤੈਅ ਪਾਬੰਦੀਆਂ ਲਾਉਣ ਦੇ ਨਾਲ ਨਾਲ ਇਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਅਤੇ ਘੰਮਣ ਫਿਰਨ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ।
ਕਿੰਨੇ ਜਣੇ ਹਨ ਸੂਚੀ ਵਿਚ ਸ਼ਾਮਲ
ਇਸ ਸੂਚੀ ਵਿਚ ਲਸ਼ਕਰ-ਏ-ਤਾਇਬਾ ਦੇ ਪ੍ਰਮੁੱਖ ਹਾਫਿਜ਼ ਸਈਅਦ ਅਤੇ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਸਣੇ 88 ਵਿਅਕਤੀਆਂ ਦੇ ਨਾਂ ਸ਼ਾਮਲ ਕੀਤੇ ਗਏ ਹਨ।
ਇਸ ਕਦਮ ਨਾਲ UNSC ਦੀਆਂ ਪਾਬੰਦੀਆਂ ਜੋ ਆਈਐੱਸ ਤੇ ਅਲਕਾਇਦਾ ਉੱਤੇ ਲਾਗੂ ਹਨ, ਇਨ੍ਹਾਂ ਉੱਤੇ ਲਾਗੂ ਹੋ ਜਾਣਗੀਆਂ।
ਪਾਕਿਸਤਾਨ ਨੇ ਦਾਊਦ ਇਬਰਾਮਹੀਮ ਨੂੰ ਇਸ ਸੂਚੀ ਵਿਚ ਸ਼ਾਮਲ ਕਰਕੇ ਉਸਦੀ ਪਾਕਿਸਤਾਨ ਵਿਚ ਮੌਜੂਦਗੀ ਅਧਿਕਾਰਤ ਤੌਰ ਉੱਤੇ ਮੰਨ ਲਈ ਹੈ।
ਕਿਉਂ ਚੁੱਕਿਆ ਕਦਮ
ਇੰਟਰਨੈਸ਼ਨਲ ਫਾਇਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਨਾਲ ਕੀਤੇ ਵਾਅਦੇ ਮੁਤਾਬਕ ਪਾਕਿਸਤਾਨ ਨੇ ਇਹ ਕਦਮ ਚੁੱਕਿਆ ਹੈ। ਜੂਨ 2018 ਤੋਂ ਪਾਕਿਸਤਾਨ ਨੂੰ ਇਸ ਵੱਕਾਰੀ ਸੰਸਥਾ ਨੇ 'ਗਰੇਅ' ਲਿਸਟ ਵਿਚ ਸ਼ਾਮਲ ਕੀਤਾ ਹੋਇਆ ਹੈ। ਇਹ ਸੰਸਥਾ ਕੌਮਾਂਤਰੀ ਪੱਧਰ ਉੱਤੇ ਅੱਤਵਾਦੀ ਸੰਗਠਨਾਂ ਨੂੰ ਹੋਣ ਵਾਲੀ ਫੰਡਿਗ ਅਤੇ ਐਂਟੀ ਮਨੀ ਲੌਂਡਰਿੰਗ ਗਤੀਵਿਧੀਆਂ ਦੀ ਨਿਗਰਾਨੀ ਕਰਦੀ ਹੈ।
ਇਸ ਵੱਕਾਰੀ ਸੰਸਥਾ ਵਲੋਂ ਪਾਕਿਸਤਾਨ ਨੂੰ ਗਰੇਅ ਲਿਸਟ ਵਿਚ ਸ਼ਾਮਲ ਕੀਤੇ ਜਾਣ ਨਾਲ ਕੌਮਾਂਤਰੀ ਫੰਡਿਗ ਮਿਲਣ ਵਿਚ ਮੁਸ਼ਕਲ ਪੇਸ਼ ਆ ਰਹੀ ਸੀ। ਇਸ ਲਈ ਪਾਕਿਸਤਾਨ ਨੇ ਵਾਅਦਾ ਕੀਤਾ ਸੀ ਕਿ ਉਹ ਦਾਊਦ ਤੇ ਹਾਫਿਜ਼ ਵਰਗੇ ਵਿਅਕਤੀਆਂ ਦੀਆਂ ਗਤੀਵਿਧੀਆਂ ਰੋਕੇਗਾ ਅਤੇ ਅੱਤਵਾਦ ਖ਼ਿਲਾਫ਼ ਸਖ਼ਤ ਕਦਮ ਚੁੱਕੇਗਾ।