ਕੇਂਦਰ ਸਰਕਾਰ ਨੇ ਨਵੀਂ ਕੌਮੀ ਭਰਤੀ ਏਜੰਸੀ ਦੀ ਸਥਾਪਨਾ, ਇਨ੍ਹਾਂ ਏਜੰਸੀਆਂ ਦੀ ਲਵੇਗੀ ਥਾਂ -ਪ੍ਰੈੱਸ ਰਿਵੀਊ

ਪ੍ਰਧਾਨ ਮੰਤਰੀ ਮੋਦੀ

ਤਸਵੀਰ ਸਰੋਤ, PIB/twitter

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਕੇਂਦਰੀ ਕੈਬਨਿਟ ਨੇ ਸਰਕਾਰੀ ਅਦਾਰਿਆਂ ਅਤੇ ਬੈਂਕਾਂ ਵਿੱਚ ਦੂਜੇ ਅਤੇ ਤੀਜੇ ਦਰਜੇ ਦੇ ਕਰਮਚਾਰੀਆਂ ਦੀ ਭਰਤੀ ਲਈ ਨਵੀਂ ਕੌਮੀ ਭਰਤੀ ਏਜੰਸੀ ਕਾਇਮ ਕਰਨ ਦੇ ਮਸੌਦੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਹ ਨਵੀਂ ਏਜੰਸੀ ਸ਼ੁਰੂਆਤੀ ਤੌਰ 'ਤੇ ਪਹਿਲਾਂ ਤੋਂ ਮੌਜੂਦ ਤਿੰਨ ਕੇਂਦਰੀ ਭਰਤੀ ਏਜੰਸੀਆਂ ਦੀ ਥਾਂ ਲਵੇਗੀ। ਇਹ ਏਜੰਸੀਆਂ ਹਨ-ਸਟਾਫ਼ ਸਿਲੈਕਸ਼ਨ ਕਮਿਸ਼ਨ, ਰੇਲਵੇ ਰਿਕਰੂਟਮੈਂਟ ਬੋਰਡ ਅਤੇ ਬੈਂਕਿੰਗ ਰਿਕਰੂਟਮੈਂਟ ਏਜੰਸੀ ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਗ੍ਰਿਹ ਮੰਤਰਾਲਾ ਨੇ ਜੰਮੂ-ਕਸ਼ਮੀਰ ਵਿੱਚੋਂ ਫੌਜ ਦੀਆਂ ਸੌ ਕੰਪਨੀਆਂ ਹਟਾਈਆਂ

ਭਾਰਤੀ ਗ੍ਰਹਿ ਮੰਤਰਾਲਾ ਨੇ ਬੁੱਧਵਾਰ ਨੂੰ ਜੰਮੂ ਅਤੇ ਕਸ਼ਮੀਰ ਵਿੱਚ ਸਥਿਤੀ ਦੀ ਨਜ਼ਰਸਾਨੀ ਕਰਨ ਤੋਂ ਬਾਅਦ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚੋਂ ਫੌਰੀ ਪ੍ਰਭਾਵ ਨਾਲ 10000 ਤੋਂ ਵਧੋਰੇ ਸੁਰੱਖਿਆ ਜਵਾਨ ਹਟਾਉਣ ਦਾ ਫ਼ੈਸਲਾ ਲਿਆ ਹੈ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਇਸ ਫ਼ੈਸਲੇ ਨਾਲ ਪਿਛਲੇ ਸਾਲ 5 ਅਗਸਤ ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਹੋ ਜਾਵੇਗੀ।

ਧਾਰਾ 370 ਖ਼ਤਮ ਕਰਨ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਉੱਥੇ ਘੱਟੋ-ਘੱਟ 400 ਕੰਪਨੀਆਂ ਤੈਨਾਅਤ ਕੀਤੀਆਂ ਸਨ ਅਤੇ ਹਰੇਕ ਕੰਪਨੀ ਵਿੱਚ 100-110 ਜਵਾਨ ਹੁੰਦੇ ਹਨ।

ਮੰਤਰਾਲੇ ਨੇ ਆਪਣੇ ਹੁਕਮ ਵਿੱਚ ਕਿਹਾ, "ਜੰਮੂ-ਕਸ਼ਮੀਰ ਤੋਂ ਸੀਆਰਪੀਐੱਫ਼ ਦੀਆਂ 100 ਕੰਪਨੀਆਂ ਹਟਾ ਕੇ ਉਨ੍ਹਾਂ ਦੀਆਂ ਪੁਰਾਣੀਆਂ ਥਾਵਾਂ 'ਤੇ ਵਾਪਸ ਭੇਜਣ ਦਾ ਫ਼ੈਸਲਾ ਕੀਤਾ ਗਿਆ ਹੈ।"

ਪ੍ਰਸ਼ਾਂਤ ਭੂਸ਼ਣ ਸੁਪਰੀਮ ਕੋਰਟ ਵਿੱਚ ਰਿਵੀਊ ਪਟੀਸ਼ਨ ਪਾਉਣਗੇ

ਵਕੀਲ ਪ੍ਰਸ਼ਾਂਤ ਭੂਸ਼ਣ ਉੱਪਰ ਅਦਾਲਤੀ ਹੱਕਤ ਦਾ ਇੱਕ ਕੇਸ ਪਹਿਲਾਂ ਵੀ ਚੱਲ ਰਿਹਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਕੀਲ ਪ੍ਰਸ਼ਾਂਤ ਭੂਸ਼ਣ ਉੱਪਰ ਅਦਾਲਤੀ ਹੱਕਤ ਦਾ ਇੱਕ ਕੇਸ ਪਹਿਲਾਂ ਵੀ ਚੱਲ ਰਿਹਾ ਹੈ

ਸੁਪਰੀਮ ਕੋਰਟ ਬਾਰੇ ਆਪਣੇ ਦੋ ਟਵੀਟਾਂ ਕਾਰਨ ਅਦਾਲਤ ਦੀ ਹਤੱਕ ਦੇ ਦੋਸ਼ੀ ਐਲਾਨੇ ਗਏ ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਸੁਪਰੀਮ ਕੋਰਟ ਵਿੱਚ ਮੁੜ ਵਿਚਾਰ ਅਰਜੀ ਪਾਉਣ ਦਾ ਫ਼ੈਸਲਾ ਲਿਆ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਅਦਾਲਤ ਨੂੰ ਇਸ ਬਾਰੇ ਜਾਣੂ ਕਰਵਾਉਂਦਿਆਂ ਸਜ਼ਾ ਸੁਣਾਏ ਜਾਣ ਤੋਂ ਇੱਕ ਦਿਨ ਪਹਿਲਾਂ ਅਪੀਲ ਕੀਤੀ ਕਿ ਉਨ੍ਹਾਂ ਨੂੰ ਸਜ਼ਾ ਸੁਣਾਉਣ ਲਈ ਰੱਖੀ ਗਈ 20 ਅਗਸਤ ਦੀ ਸੁਣਵਾਈ ਨੂੰ ਮੁੜ ਵਿਚਾਰ ਪਟੀਸ਼ਨ ਦਾ ਫ਼ੈਸਲਾ ਆਉਣ ਤੱਕ ਟਾਲ ਦਿੱਤਾ ਜਾਵੇ।

ਪਲੇਟਫਾਰਮ, ਵੀਡੀਓ ਕਾਲ ’ਤੇ ਜਣੇਪਾ

ਬੁੱਧਵਾਰ ਨੂੰ ਝਾਂਸੀ ਮੱਧ ਪ੍ਰਦੇਸ਼ ਦੇ ਰੇਲਵੇ ਸਟੇਸ਼ਨ ਉੱਪਰ ਜੋ ਹੋਇਆ ਉਹ ਕਿਸੇ ਫ਼ਿਲਮ ਦੇ ਦ੍ਰਿਸ਼ ਤੋਂ ਘੱਟ ਨਹੀਂ ਸੀ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਰੇਲਵੇ ਸੁਰੱਖਿਆ ਬਲ ਦੀ ਸਬ-ਇੰਸਪੈਕਟਰ ਰਾਜ ਕੁਮਾਰੀ ਗੁੱਜਰ ਨੂੰ ਅਚਾਨਕ ਰੇਲਵੇ ਸਟੇਸ਼ਨ ਉੱਪਰ ਇੱਕ ਗਰਭਵਤੀ ਯਾਤਰੀ ਦੀ ਜਣੇਪੇ ਵਿੱਚ ਮਦਦ ਕਰਨੀ ਪਈ।

ਵੀਹ ਸਾਲਾ ਪੂਜਾ ਕੁਮਾਰੀ ਆਪਣੇ ਪਤੀ ਬਾਦਸ਼ਾਹ ਨਾਲ ਗੋਆ ਐਕਸਪ੍ਰੈੱਸ ਵਿੱਚ ਸਫ਼ਰ ਕਰ ਰਹੀ ਸੀ ਕਿ ਉਸ ਦੀ ਤਬੀਅਤ ਖ਼ਰਾਬ ਹੋ ਗਈ ਕਿ ਡਾਕਟਰ ਕੋਲ ਜਾਣ ਤੋਂ ਵੀ ਮਜਬੂਰ ਹੋ ਗਈ।

ਬਾਦਸ਼ਾਹ ਤੁਰੰਤ ਮਦਦ ਲੈਣ ਨਿਕਲਿਆ ਅਤੇ ਪਲੇਟਫਾਰਮ ਉੱਪਰ ਰਾਜ ਕੁਮਾਰੀ ਨੂੰ ਮਿਲਿਆ। ਰਾਜ ਕੁਮਾਰੀ ਨੇ ਆਪਣੇ ਕੁਝ ਸਹਿਯੋਗੀਆਂ ਨਾਲ ਮਿਲ ਕੇ ਪੂਜਾ ਨੂੰ ਪੇਲਟਫਾਰਮ 'ਤੇ ਲੈ ਕੇ ਆਂਦਾ ਅਤੇ ਏਸੀ ਡੱਬਿਆਂ ਦੇ ਪੜਦੇ ਕੀਤੇ।

ਉਸ ਤੋਂ ਬਾਅਦ ਰਾਜ ਕੁਮਾਰੀ ਆਪਣੀ ਇੱਕ ਡਾਕਟਰ ਮਿੱਤਰ ਨੂੰ ਵੀਡੀਓ ਕਾਲ ਕੀਤੀ ਜਿਸ ਨੇ ਉਸ ਦੀ ਇਸ ਕੰਮ ਵਿੱਚ ਅਗਵਾਈ ਕੀਤੀ ਅਤੇ ਪੂਜਾ ਕੁਮਾਰੀ ਨੇ ਪਲੇਟਫਾਰਮ ਉੱਪਰ ਹੀ ਇੱਕ ਤੰਦਰੁਸਤ ਬੱਚੇ ਨੂੰ ਜਨਮ ਦਿੱਤਾ।

ਬਾਦਸ਼ਾਹ ਨੇ ਰਾਜ ਕੁਮਾਰੀ ਦਾ ਇਸ ਸਮੇਂ ਸਿਰ ਕੀਤੀ ਮਦਦ ਲਈ ਧੰਨਵਾਦ ਕੀਤਾ।

ਮਾਸਕ ਸਰਕਾਰੀ ਸਕੂਲਾਂ ਦੀ ਵਰਦੀ ਦਾ ਹਿੱਸਾ ਬਣਾਏ

ਵਿਦਿਆਰਥੀ

ਤਸਵੀਰ ਸਰੋਤ, Getty Images

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਜਦੋਂ ਸਰਕਾਰੀ ਸਕੂਲ ਖੁੱਲ੍ਹਣਗੇ ਤਾਂ ਮਾਸਕ ਪਹਿਲੀ ਤੋਂ ਅੱਠਵੀ ਜਮਾਤ ਦੇ ਬੱਚਿਆਂ ਦੀ ਵਰਦੀ ਦਾ ਹਿੱਸਾ ਹੋਣਗੇ।

ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 12,90,840 ਵਿਦਿਆਰਥੀਆਂ ਨੂੰ ਵਰਦੀਆਂ ਦੇਣ ਲਈ 77,46 ਕਰੋੜ ਦਾ ਬਜਟ ਰੱਖਿਆ ਗਿਆ ਹੈ। ਹਰ ਵਿਦਿਆਰਥੀਆਂ ਨੂੰ ਵਰਦੀ ਦੇ ਨਾਲ ਦੋ ਮੂੰਹ ਤੇ ਲਾਉਣ ਵਾਲੇ ਮਾਸਕ ਵੀ ਸਿੱਖਿਆ ਵਿਭਾਗ ਵੱਲੋਂ ਮੁਹਈਆ ਕਰਵਾਏ ਜਾਣਗੇ।

ਪੰਜਾਬ ਵਿੱਚ ਦਿਨੋਂ-ਦਿਨ ਫੈਲ ਰਹੀ ਕੋਰੋਨਾ ਮਹਾਮਾਰੀ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਡਾਕਟਰਾਂ ਸਮੇਤ ਸਿਹਤ ਵਰਕਰਾਂ ਨੂੰ ਜੁਲਾਈ ਮਹੀਨੇ ਦੀ ਤਨਖ਼ਾਹ ਜਾਰੀ ਨਹੀਂ ਹੋਈ ਹੈ।

ਅਖ਼ਬਾਰ ਖ਼ਬਰ ਮੁਤਾਬਕ ਇਸ ਸੰਬੰਧ ਵਿੱਚ ਸਿਹਤ ਵਿਭਾਗ ਦੇ ਮੁੱਖ ਸਕੱਤਰ ਹੁਸਨ ਲਾਲ ਨੇ ਵਿੱਤ ਵਿਭਾਗ ਵਿੱਚ ਆਪਣੇ ਹਮ ਰੁਤਬਾ ਕੇਏਪੀ ਸਿਨਹਾ ਨੂੰ ਪੱਤਰ ਲਿਖ ਕੇ ਇਸ ਮਸਲੇ ਵੱਲ ਧਿਆਨ ਦੁਆਇਆ ਹੈ।

ਅਜਿਹੀ ਹੀ ਮੁਸ਼ਕਲ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਕੰਮ ਕਰਦੇ ਡਾਕਟਰਾਂ ਦੀ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)