ਕੈਪਟਨ ਦੀ SYL ਬਾਰੇ ਕੇਂਦਰ ਨੂੰ ਚੇਤਾਵਨੀ, ‘ਪੰਜਾਬ 'ਚ ਅੱਗ ਲੱਗ ਜਾਵੇਗੀ, ਕੌਮੀ ਸੁਰੱਖਿਆ ਦਾ ਮੁੱਦਾ ਬਣ ਜਾਵੇਗਾ’ - 5 ਅਹਿਮ ਖ਼ਬਰਾਂ

ਸਤਲੁਜ-ਯਮੁਨਾ ਲਿੰਕ ਨਹਿਰ

ਤਸਵੀਰ ਸਰੋਤ, Getty Images

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਸਤਲੁਜ-ਯਮੁਨਾ ਲਿੰਕ ਨਹਿਰ ਨੂੰ ਪੰਜਾਬ ਵਾਲੇ ਪਾਸਿਓਂ ਪੂਰਾ ਕਰਵਾਉਣ ਲਈ ਕੇਂਦਰੀ ਜਲ ਸਰੋਤ ਮਹਿਕਮੇ ਦੇ ਵਸੀਲਿਆਂ ਮੰਤਰੀ ਗਜੇਂਦਰ ਸਿੰਘ ਸ਼ੇਖ਼ਾਵਤ ਨੇ ਪੰਜਾਬ ਅਤੇ ਹਰਿਆਣੇ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਬੈਠਕ ਕੀਤੀ।

ਬੈਠਕ ਦੌਰਾਨ ਐੱਸਵਾਈਐੱਲ ਮੁੱਦੇ ਬਾਰੇ ਮੁੱਖ ਮੰਤਰੀ ਕੈਟਪਨ ਅਮਰਿੰਦਰ ਸਿੰਘ ਨੇ ਕਿਹਾ, "ਤੁਹਾਨੂੰ ਇਸ ਮੁੱਦੇ ਨੂੰ ਕੌਮੀ ਸੁਰੱਖਿਆ ਦੇ ਨਜ਼ਰੀਏ ਤੋਂ ਦੇਖਣਾ ਪਏਗਾ।"

"ਜੇ ਤੁਸੀਂ ਐੱਸਵਾਈਐੱਲ ਮੁੱਦੇ 'ਤੇ ਅੱਗੇ ਵਧਣ ਦਾ ਫ਼ੈਸਲਾ ਕਰਦੇ ਹੋ ਤਾਂ ਪੰਜਾਬ ਨੂੰ ਅੱਗ ਲੱਗ ਜਾਵੇਗੀ ਅਤੇ ਇਹ ਇੱਕ ਕੌਮੀ ਸਮੱਸਿਆ ਬਣ ਜਾਵੇਗੀ, ਜਿਸ ਦਾ ਅਸਰ ਹਰਿਆਣਾ ਅਤੇ ਰਾਜਸਥਾਨ ਨੂੰ ਵੀ ਭੁਗਤਣਾ ਪਵੇਗਾ।"

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ-

ਬੇਲਾਰੂਸ : 'ਭੁੱਖਾ ਰੱਖਿਆ ਗਿਆ ਤੇ ਦੋ ਵਾਰ ਮੈਨੂੰ ਨੰਗਿਆਂ ਖੜ੍ਹਾ ਕੀਤਾ ਗਿਆ'-ਹਿਰਾਸਤ ਵਿੱਚ ਕੁੜੀਆਂ 'ਤੇ ਤਸ਼ੱਦਦ

ਬੈਲਾਰੂਸ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਰਿਹਾਅ ਕੀਤੇ ਹਿਰਾਸਤੀਆਂ ਦਾ ਸ਼ੁੱਕਰਵਾਰ ਨੂੰ ਮਿਨਸਕ ਡਿਟੈਨਸ਼ਨ ਸੈਂਟਰ ਦੇ ਬਾਹਰ ਇਲਾਜ ਕੀਤਾ ਗਿਆ

'ਇਹ ਧਰਤੀ ਉੱਤੇ ਨਰਕ ਹੈ, ਕ੍ਰਿਪਾ ਕਰਕੇ ਸਾਡੀ ਮਦਦ ਕਰੋ।' ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਨਤਾਲੀਆ ਡੇਨੀਸੋਵਾ ਨੇ ਕਿਹਾ।

ਬੇਲਾਰੂਸ ਦੇ ਕਈ ਹੋਰ ਲੋਕਾਂ ਵਾਂਗ ਨਤਾਲੀਆ ਦਾ ਕਹਿਣਾ ਹੈ ਜਦੋਂ ਪੁਲਿਸ ਵੱਲੋਂ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਹਿਰਾਸਤ ਵਿੱਚ ਉਸ ਨੂੰ ਜ਼ਲੀਲ ਕੀਤਾ ਗਿਆ ਅਤੇ ਉਸ ਨਾਲ ਬਦਸਲੂਕੀ ਵੀ ਕੀਤੀ ਗਈ।

ਉਹ ਕਹਿੰਦੀ ਹੈ, "ਪੁਲਿਸ ਲੋਕਾਂ ਨੂੰ ਤਸੀਹੇ ਦਿੰਦੀ ਹੈ, ਮੁਟਿਆਰਾਂ ਨੂੰ ਵੀ ਤਸੀਹੇ ਦਿੰਦੀ ਹੈ।"

ਕਈ ਹੋਰ ਅਜ਼ਾਦ ਹੋਏ ਨਜ਼ਰਬੰਦੀਆਂ ਨੇ ਵੀ ਅਜਿਹਾ ਹੀ ਦੱਸਿਆ ਕਿ ਹਿਰਾਸਤ ਵਿੱਚ ਉਨ੍ਹਾਂ ਨਾਲ ਕੁੱਟਮਾਰ ਹੋਈ ਹੈ ਅਤੇ ਐਮਨੈਸਿਟੀ ਇੰਟਰਨੈਸ਼ਨਲ ਅਨੁਸਾਰ ਇੱਥੇ "ਗੰਭੀਰ ਤਸ਼ੱਦਦ" ਕੀਤੇ ਜਾ ਰਹੇ ਹਨ।

ਐਤਵਾਰ ਨੂੰ ਰਾਸ਼ਟਰਪਤੀ ਦੀ ਵਿਵਾਦਤ ਚੋਣ ਤੋਂ ਬਾਅਦ ਹੋਏ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਨੂੰ ਲੈ ਰਹੇ ਲਗਭਗ 6,700 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

'ਮਹਾਰਾਜਾ ਰਣਜੀਤ ਸਿੰਘ ਨੂੰ ਦੁਨੀਆਂ ਦਾ ਸਭ ਤੋਂ ਮਹਾਨ ਆਗੂ ਕਿਉਂ ਚੁਣਿਆ ਗਿਆ'

ਮਹਾਰਾਜਾ ਰਣਜੀਤ ਸਿੰਘ

ਤਸਵੀਰ ਸਰੋਤ, Getty Images

'ਬੀਬੀਸੀ ਹਿਸਟਰੀ ਐਕਸਟਰਾ' ਵੱਲੋਂ ਇਤਿਹਾਸਕਾਰਾਂ ਦੇ ਇੱਕ ਪੈਨਲ ਦੀ ਮਦਦ ਨਾਲ ਦੁਨੀਆਂ ਦੇ ਸਭ ਤੋਂ ਪ੍ਰਭਾਵਸ਼ਾਲੀ ਆਗੂਆਂ ਦੀ ਸੂਚੀ ਤਿਆਰ ਕੀਤੀ ਗਈ। ਇਸ ਸੂਚੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਉਨ੍ਹਾਂ ਦੇ ਸ਼ਾਸਨ ਦੇ ਢੰਗ ਕਾਰਨ ਪਹਿਲਾ ਸਥਾਨ ਮਿਲਿਆ।

ਇਤਿਹਾਸ ਦੁਨੀਆਂ ਨੂੰ ਆਪਣੇ ਹੌਸਲਿਆਂ ਭਰੇ ਫ਼ੈਸਲਿਆਂ ਜਾਂ ਲੋੜ ਵੇਲੇ ਬਹਾਦਰੀ ਦਿਖਾਉਣ ਵਾਲੇ ਆਗੂਆਂ ਦੇ ਹੈਰਾਨ ਕਰਨ ਵਾਲੇ ਕਿੱਸਿਆਂ ਨਾਲ ਭਰਿਆ ਪਿਆ ਹੈ।

ਜਿਵੇਂ, ਇੰਗਲੈਂਡ ਦੀ ਮੌਜੂਦਾ ਮਹਾਰਾਣੀ ਦੀ ਮਾਂ ਐਲਿਜ਼ਾਬੈਥ ਬੋਵਸ-ਲਿਓਨ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਰਾਸ਼ਟਰ ਵਿੱਚ ਇੰਨੀ ਹਿੰਮਤ ਅਤੇ ਉਮੀਦ ਪੈਦਾ ਕੀਤੀ ਕਿ ਐਡੋਲਫ ਹਿਟਲਰ ਨੇ ਉਸ ਨੂੰ, "ਯੂਰਪ ਦੀ ਸਭ ਤੋਂ ਖ਼ਤਰਨਾਕ ਔਰਤ ਦੱਸਿਆ"।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਅੰਖੀ ਦਾਸ ਕੌਣ ਹੈ, ਜਿਸ ਨੇ ਫੇਸਬੁੱਕ 'ਤੇ 'ਨਫਰਤ ਫੈਲਾਊਣ ਵਾਲੇ ਭਾਸ਼ਣਾਂ ਖਿਲਾਫ ਕਾਰਵਾਈ ਨਹੀਂ ਹੋਣ ਦਿੱਤੀ'

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੰਖੀ ਦਾਸ

ਤਸਵੀਰ ਸਰੋਤ, Facebook/ankhid

ਤਸਵੀਰ ਕੈਪਸ਼ਨ, ਅੰਖੀ ਦਾਸ ਦੀ ਇੱਕ ਪਛਾਣ ਇਹ ਵੀ ਹੈ ਕਿ ਉਹ ਨਰਿੰਦਰ ਮੋਦੀ ਦੀ ਵੈਬਸਾਈਟ ਅਤੇ ਐਪ ਦੀ ਕੌਂਟ੍ਰੀਬਿਊਟਰ ਹੈ, ਯਾਨਿ ਉਹ ਉੱਥੇ ਲੇਖ ਲਿਖਦੀ ਹੈ

ਅੰਖੀ ਦਾਸ ਕੌਣ ਹੈ, ਇਸ ਸਵਾਲ ਦੇ ਕਈ ਜਵਾਬ ਹੋ ਸਕਦੇ ਹਨ, ਪਰ ਉਨ੍ਹਾਂ ਦੀ ਇੱਕ ਪਛਾਣ ਇਹ ਦੱਸਣ ਲਈ ਕਾਫੀ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਕਿੰਨੀ ਅਹਿਮੀਅਤ ਰੱਖਦੀ ਹੈ।

ਨਰਿੰਦਰ ਮੋਦੀ ਡੌਟ ਇਨ ਨਾਮ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਇੱਕ ਵਿਅਕਤੀਗਤ ਵੈਬਸਾਈਟ ਹੈ। ਉਨ੍ਹਾਂ ਦਾ ਇੱਕ ਨਿੱਜੀ ਐਪ ਵੀ ਹੈ-ਨਮੋ ਐਪ।

ਵੈਬਸਾਈਟ 'ਤੇ ਨਿਊਜ਼ ਸੈਕਸ਼ਨ ਦੇ ਰਿਫਲੈਕਸ਼ੰਸ ਸੈਕਸ਼ਨ ਦੇ ਕੌਂਟ੍ਰੀਬਿਊਟਰਜ਼ ਕਾਲਮ ਵਿੱਚ, ਅਤੇ ਨਮੋ ਐਕਲੂਸਿਵ ਸੈਕਸ਼ਨ ਵਿੱਚ ਇੱਕ ਟੈਬ ਜਾਂ ਸਥਾਨ 'ਤੇ ਕਈ ਲੋਕਾਂ ਦੇ ਲੇਖ ਪ੍ਰਕਾਸ਼ਿਤ ਕੀਤੇ ਗਏ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

PM ਕੇਅਰ ਫੰਡ 'ਤੇ ਸੁਪਰੀਮ ਕੋਰਟ ਦਾ ਫੈਸਲਾ, ਜਾਣੋ ਪੂਰਾ ਮਾਮਲਾ

RTI

ਤਸਵੀਰ ਸਰੋਤ, Getty Images

ਪ੍ਰਧਾਨ ਮੰਤਰੀ ਕੇਅਰ ਫੰਡ ਦਾ ਮਸਲਾ ਲਗਾਤਾਰ ਸੁਰਖ਼ੀਆਂ ਵਿੱਚ ਬਣਿਆ ਹੋਇਆ ਹੈ।

ਕੋਰੋਨਾਵਾਇਰਸ ਮਹਾਂਮਾਰੀ ਨਾਲ ਲੜਨ ਲਈ ਕੇਂਦਰ ਸਰਕਾਰ ਵੱਲੋਂ ਬਣਾਏ ਗਏ PM Cares Fund ਟਰੱਸਟ ਬਾਬਤ ਪਟੀਸ਼ਨ ਪਾਈ ਗਈ ਸੀ। ਸੁਪਰੀਮ ਕੋਰਟ ਨੇ ਪੀਐੱਮ ਕੇਅਰਜ਼ ਫੰਡ ਦੀ ਵਰਤੋਂ ਨੈਸ਼ਨਲ ਡਿਜ਼ਾਸਟਰ ਪ੍ਰਬੰਧਨ ਲਈ ਕਰਨ ਨੂੰ ਲੈ ਕੇ ਫ਼ੈਸਲਾ ਸੁਣਾਇਆ ਹੈ।

ਪ੍ਰਧਾਨ ਮੰਤਰੀ ਕੇਅਰ ਫੰਡ ਖ਼ਿਲਾਫ਼ ਦਾਇਰ ਪਟੀਸ਼ਨ ਨੂੰ ਕੋਰਟ ਨੇ ਰੱਦ ਕਰ ਦਿੱਤਾ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)