ਪੰਜਾਬ 'ਚ ਲੌਕਡਾਊਨ ਦੌਰਾਨ ਖ਼ੁਦਕੁਸ਼ੀਆਂ: 'ਮੇਰੀ ਤਾਂ ਦੁਨੀਆਂ ਹੀ ਉੱਜੜ ਗਈ'- 5 ਅਹਿਮ ਖ਼ਬਰਾਂ

ਪੰਜਾਬ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਦੌਰਾਨ ਕਈ ਥਾਵਾਂ ਤੋਂ ਲੋਕਾਂ ਵੱਲੋਂ ਖੁਦਕੁਸ਼ੀਆਂ ਦੀਆਂ ਖ਼ਬਰਾਂ ਸਾਹਮਣੇ ਆਈਆਂ। ਇਸ ਵਿੱਚ ਆਰਥਿਕ ਅਤੇ ਮਾਨਸਿਕ ਪਰੇਸ਼ਾਨੀਆਂ ਵੀ ਕਾਰਨ ਬਣੀਆਂ।

ਬੀਬੀਸੀ ਪੰਜਾਬੀ ਨੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਖੁਦਕੁਸ਼ੀ ਦੇ ਅੰਕੜੇ ਜੁਟਾਏ ਅਤੇ ਇਸ ਦੀ ਗੰਭੀਰਤਾ ਨੂੰ ਰੋਪੜ ਦੇ ਇੱਕ ਪਰਿਵਾਰ ਦੀ ਤ੍ਰਾਸਦੀ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ।

ਵੀਡੀਓ ਦੇਖਣ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

ਭਾਰਤ ਦਾ ਸੁਤੰਤਰਤਾ ਦਿਵਸ ਮੌਕੇ ਮੋਦੀ ਦੇ ਭਾਸ਼ਣ ਦੇ ਮੁੱਖ ਨੁਕਤੇ

ਮੋਦੀ

ਤਸਵੀਰ ਸਰੋਤ, BBC/ANI

ਭਾਰਤ ਦੇ 74ਵੇਂ ਅਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਤਵੀਂ ਵਾਰ ਤਿਰੰਗਾ ਫਹਿਰਾਇਆ। ਲਾਲ ਕਿਲੇ ਉੱਪਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਡੇਢ ਘੰਟੇ ਲੰਬੇ ਭਾਸ਼ਣ ਦੀ ਸ਼ੁਰੂਆਤ ਵਿੱਚ ਮੋਦੀ ਨੇ ਕਿਹਾ ਕਿ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਅੱਜ ਉਨ੍ਹਾਂ ਦੇ ਸਾਹਮਣੇ ਦੇਸ਼ ਦਾ ਭਵਿੱਖ ਨਿੱਕੇ-ਨਿੱਕੇ ਬੱਚੇ ਨਹੀਂ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਧੋਨੀ ਅਤੇ ਸੁਰੇਸ਼ ਰੈਨਾ ਦਾ ਕੌਮਾਂਤਰੀ ਕ੍ਰਿਕਟ ਤੋਂ ਸਨਿਆਸ

ਸੁਰੇਸ਼ ਰੈਨਾ

ਤਸਵੀਰ ਸਰੋਤ, Sureshraina3/Instagram

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਖਿਡਾਰੀ ਸੁਰੇਸ਼ ਰੈਨਾ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਸਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।

ਦੋਹਾਂ ਨੇ ਇੰਸਟਾਗ੍ਰਾਮ ਪੋਸਟ ਰਾਹੀਂ ਇਸ ਦਾ ਐਲਾਨ ਕੀਤਾ।

ਮਹਿੰਦਰ ਸਿੰਘ ਧੋਨੀ ਨੇ ਇੰਸਟਗ੍ਰਾਮ 'ਤੇ ਲਿਖਿਆ ਹੈ, ''ਤੁਹਾਡੇ ਲੋਕਾਂ ਦੇ ਪਿਆਰ ਅਤੇ ਸਹਿਯੋਗ ਲਈ ਧੰਨਵਾਦ। ਸ਼ਾਮ 7.29 ਵਜੇ ਤੋਂ ਮੈਨੂੰ ਰਿਟਾਇਰ ਸਮਝਿਆ ਜਾਵੇ।'' ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਭਾਰਤ ਨੂੰ ਵਿਸ਼ਵ ਕੱਪ ਜਿਤਾਉਣ ਵਾਲੇ ਕਪਤਾਨ ਰਹੇ ਮਹਿੰਦਰ ਸਿੰਘ ਧੋਨੀ ਵੱਲੋਂ ਕੌਮਾਂਤਰੀ ਕ੍ਰਿਕਟ ਤੋਂ ਸਨਿਆਸ ਲੈਣ ਦੇ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਖਿਡਾਰੀਆਂ ਨੇ ਉਨ੍ਹਾਂ ਦੇ ਕ੍ਰਿਕਟ ਕਰੀਅਰ ਸਣੇ ਸ਼ਖਸੀਅਤ ਦੀ ਸ਼ਲਾਘਾ ਕੀਤੀ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

'ਸਚਿਨ ਪਾਇਲਟ ਵਾਂਗ ਪ੍ਰਤਾਪ ਬਾਜਵਾ ਨੂੰ ਹਾਈ ਕਮਾਂਡ ਤੋਂ ਕੁੱਝ ਨਹੀਂ ਮਿਲਣਾ'

ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਬਾਜਵਾ

ਤਸਵੀਰ ਸਰੋਤ, Getty Images/Pratap Bajwa FB

"ਪ੍ਰਤਾਪ ਸਿੰਘ ਬਾਜਵਾ ਕੋਈ ਸਚਿਨ ਪਾਇਲਟ ਨਹੀਂ ਹੈ। ਉਂਝ ਵੀ ਸਚਿਨ ਪਾਇਲਟ ਨੂੰ ਹਾਈ ਕਮਾਂਡ ਤੋਂ ਕੁੱਝ ਨਹੀਂ ਮਿਲਿਆ। ਬਾਜਵਾ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਆਪਣੀ ਲੜਾਈ ਵਿੱਚ ਹਾਈ ਕਮਾਨ ਤੋਂ ਕੁੱਝ ਵੀ ਨਹੀਂ ਮਿਲੇਗਾ।"

ਇਹ ਸ਼ਬਦ ਹਨ ਸੀਨੀਅਰ ਪੱਤਰਕਾਰ ਅਤੇ ਲੇਖਕ ਹਰੀਸ਼ ਖਰੇ ਦੇ ਜੋ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਤੇ ਦਿ ਟ੍ਰਿਬਿਉਨ ਦੇ ਮੁੱਖ ਸੰਪਾਦਕ ਵੀ ਰਹੇ ਹਨ।

ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਕਾਂਗਰਸ ਪਾਰਟੀ ਦੇ ਕੁੱਝ ਆਗੂਆਂ, ਖ਼ਾਸ ਤੌਰ 'ਤੇ ਪ੍ਰਤਾਪ ਸਿੰਘ ਬਾਜਵਾ, ਨੇ ਤਲਖ਼ੀ ਭਰੇ ਤੇਵਰ ਦਿਖਾਏ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਊਸ਼ਾ ਮਹਿਤਾ: ਭਾਰਤ ਦੀ ਅਜ਼ਾਦੀ ਲਈ ਖੂਫੀਆ ਰੇਡੀਓ ਚਲਾਉਣ ਵਾਲੀ ਔਰਤ

ਊਸ਼ਾ ਮਹਿਤਾ ਮਹਾਤਮਾ ਗਾਂਧੀ ਦੇ ਬੁੱਤ ਕੋਲ

ਤਸਵੀਰ ਸਰੋਤ, Mani Bhavan Gandhi Sangrahalaya

ਤਸਵੀਰ ਕੈਪਸ਼ਨ, ਊਸ਼ਾ ਮਹਿਤਾ ਦੀ ਸਾਲ 2000 ਵਿੱਚ ਮੌਤ ਹੋ ਗਈ

ਊਸ਼ਾ ਮਹਿਤਾ 22 ਸਾਲਾਂ ਦੀ ਸੀ ਜਦੋਂ ਉਹ ਬ੍ਰਿਟੇਨ ਤੋਂ ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਹਿੱਸਾ ਪਾਉਣ ਖ਼ਾਤਰ ਇੱਕ ਖ਼ੂਫੀਆ ਰੇਡੀਓ ਸਟੇਸ਼ਨ ਚਲਾਉਣ ਲਈ "ਅੰਡਰਗਰਾਊਂਡ" ਹੋ ਗਈ ਸੀ।

ਮਹਾਤਮਾ ਗਾਂਧੀ ਅਤੇ ਅਜ਼ਾਦੀ ਲਹਿਰ ਦੇ ਹੋਰ ਆਗੂਆਂ ਨੇ 8 ਅਗਸਤ 1942 ਨੂੰ ਦੇਸ਼ ਵਾਸੀਆਂ ਨੂੰ ਕਰੋ ਜਾਂ ਮਰੋ ਦਾ ਨਾਅਰਾ ਦਿੱਤਾ ਕਿ ਜਾਂ ਤਾਂ ਅਸੀਂ ਦੇਸ਼ ਨੂੰ ਅਜ਼ਾਦ ਕਰਵਾਈਏ ਜਾਂ ਇਸ ਯਤਨ ਵਿੱਚ ਮਾਰੇ ਜਾਈਏ।

ਭਾਰਤ ਛੱਡੋ ਅੰਦੋਲਨ ਦੌਰਾਨ ਦਿੱਤੇ ਇਸ ਮਸ਼ਹੂਰ ਭਾਸ਼ਣ ਨੇ 22 ਸਾਲਾਂ ਦੀ ਇੱਕ ਮੁਟਿਆਰ ਕੁੜੀ ਊਸ਼ਾ ਮਹਿਤਾ ਦਾ ਨਾਂਅ ਇਤਿਹਾਸ ਦੀਆਂ ਕਿਤਾਬਾਂ ਵਿੱਚ ਦਰਜ ਕਰਵਾ ਦਿੱਤਾ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)