ਯੂਪੀ ਦੇ ਕਾਨਪੁਰ ਵਿੱਚ ਬਦਮਾਸ਼ਾਂ ਨਾਲ ਐਨਕਾਊਂਟਰ 'ਚ ਡੀਐਸਪੀ ਸਣੇ 8 ਪੁਲਿਸ ਵਾਲਿਆਂ ਦੀ ਮੌਤ

ਤਸਵੀਰ ਸਰੋਤ, ANI
ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਦੇਰ ਰਾਤ ਨੂੰ ਸ਼ਾਤਰ ਬਦਮਾਸ਼ਾਂ ਨੂੰ ਫੜਨ ਪਹੁੰਚੀ ਪੁਲਿਸ ਪਾਰਟੀ ਉੱਪਰ ਹੋਏ ਅੰਨ੍ਹੇਵਾਹ ਫਾਇਰਿੰਗ ਵਿੱਚ ਇੱਕ ਡੀਐੱਸਪੀ ਸਮੇਤ ਅੱਠ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ।
ਮੁਕਾਬਲੇ ਵਿੱਚ ਕਈ ਪੁਲਿਸ ਮੁਲਾਜ਼ਮ ਜਖ਼ਮੀ ਵੀ ਹੋਏ ਹਨ। ਘਟਨਾ ਵਾਲੀ ਥਾਂ ਤੇ ਪੁਲਿਸ ਦੀ ਤੈਨਾਤੀ ਵਧਾ ਦਿੱਤੀ ਗਈ ਹੈ।
ਉੱਤਰ ਪ੍ਰਦੇਸ਼ ਦੇ ਡੀਜੀਪੀ ਹਿਤੇਸ਼ ਚੰਦਰ ਅਵਸਥੀ ਨੇ ਦੱਸਿਆ, “ਕਾਨਪੁਰ ਵਿੱਚ ਇੱਕ ਸ਼ਾਤਰ ਮੁਲਜ਼ਮ ਅਤੇ ਹਿਸਟਰੀਸ਼ੀਟਰ ਵਿਕਾਸ ਦੂਬੇ ਲਈ ਛਾਪਾ ਮਾਰਨ ਲਈ ਪੁਲਿਸ਼ ਥਾਣਾ ਚੌਬੇਪੁਰ ਦੇ ਇਲਾਕੇ ਵਿੱਚ ਗਈ ਸੀ। ਪੁਲਿਸ ਨੂੰ ਰੋਕਣ ਲਈ ਉਨ੍ਹਾਂ ਨੇ ਪਹਿਲਾਂ ਹੀ ਜੇਸੀਬੀ ਲਾ ਕੇ ਰਾਹ ਰੋਕਿਆ ਹੋਇਆ ਸੀ।“
“ਪੁਲਿਸ ਪਾਰਟੀ ਦੇ ਪਹੁੰਚਦਿਆਂ ਹੀ ਬਦਮਾਸ਼ਾਂ ਨੇ ਛੱਤਾਂ ਉੱਪਰੋਂ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਸ ਵਿੱਚ 8 ਜਣੇ ਸ਼ਹੀਦ ਹੋ ਗਏ। ਇਸ ਵਿੱਚ ਵਿੱਚ ਡਿਪਟੀ ਐੱਸਪੀ ਦੇਵੇਂਦਰ ਮਿਸ਼ਰਾ, ਤਿੰਨ ਸਬ ਇੰਸਪੈਕਟਰ ਅਤੇ ਚਾਰ ਕਾਂਸਟੇਬਲ ਹਨ। ਏਡੀਜੀ ਮੌਕੇ 'ਤੇ ਪਹੁੰਚ ਰਹੇ ਹਨ। ਐੱਸਐੱਸਪੀ ਅਤੇ ਆਈਜੀ ਮੌਕੇ ਤੇ ਮੌਜੂਦ ਹਨ। ਕਾਨਪੁਰ ਫੌਰੈਂਸਿਕ ਟੀਮ ਜਾਂਚ ਕਰ ਰਹੀ ਹੈ। ਐੱਸਟੀਐੱਫ਼ ਵੀ ਲਾ ਦਿੱਤੀ ਗਈ ਹੈ।”
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਜ਼ਖਮੀ ਪੁਲਿਸ ਵਾਲਿਆਂ ਨੂੰ ਕਾਨਪੁਰ ਦੇ ਰੀਜੈਂਸੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਘਟਨਾ ਦੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।








