Solar eclipse : ਪੰਜਾਬ ਤੇ ਭਾਰਤ ਸਣੇ ਕਿੱਥੇ ਕਿਵੇਂ ਦਿਖਿਆ ਸੂਰਜ ਗ੍ਰਹਿਣ

ਵੀਡੀਓ ਕੈਪਸ਼ਨ, ਸੂਰਜ ਗ੍ਰਹਿਣ: ਸੂਰਜ ਕਿਵੇਂ ਬਣਿਆ ਅੱਗ ਦਾ ਛੱਲਾ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਭਾਰਤ ਵਿੱਚ ਸੂਰਜ ਗ੍ਰਹਿਣ ਦੇ ਵੱਖ-ਵੱਖ ਤਰੀਕੇ ਦੇ ਨਜ਼ਾਰੇ ਨਜ਼ਰ ਆਏ ।

ਦੇਸ਼ ਦੇ ਕੁਝ ਹਿੱਸਿਆਂ ਵਿੱਚ ਪੁਲਾੜ ਵਿੱਚ ਦਿਲਚਸਪੀ ਰੱਖਣ ਵਾਲੇ ਲੋਕ ਰਿੰਗ ਆਫ਼ ਫਾਇਰ ਜਾਂ ਅੱਗ ਦੇ ਛੱਲਾ ਦੇਖ ਪਾ ਰਹੇ ਸਨ।

ਲੋਕ ਆਪਣੇ ਘਰਾਂ ਦੀਆਂ ਛਤਾਂ ਉੱਤੇ ਚੜ੍ਹ ਕੇ ਸੂਰਜ ਗ੍ਰਹਿਣ ਨੂੰ ਵੇਖ ਰਹੇ ਸਨ।

ਉਤਰਾਖੰਡ ਵਿੱਚ ਇਸ ਤਰ੍ਹਾਂ ਦਿਖਿਆ ਸੂਰਦ ਗ੍ਰਹਿਣ

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ, ਉਤਰਾਖੰਡ ਵਿੱਚ ਇਸ ਤਰ੍ਹਾਂ ਦਿਖਿਆ ਸੂਰਦ ਗ੍ਰਹਿਣ

ਤਿਆਰ ਨਕਸ਼ਾ

ਦੁਨੀਆਂ ਭਰ 'ਚ ਪੌਜ਼ੀਟਿਵ ਕੇਸ

Group 4

ਇੰਟਰੈਕਟਿਵ ਪੂਰਾ ਦੇਖਣ ਲਈ ਬਰਾਊਜ਼ਰ ਅਪਡੇਟ ਕਰੋ

Source: Johns Hopkins University, national public health agencies

ਅੰਕੜੇ-ਆਖ਼ਰੀ ਅਪਡੇਟ 5 ਜੁਲਾਈ 2022, 1:29 ਬਾ.ਦੁ. IST

ਸੂਰਜ ਗ੍ਰਹਿਣ ਕਦੋਂ ਦੇਖਿਆ ਜਾ ਸਕੇਗਾ?

ਖ਼ਬਰ ਏਜੰਸੀ ਪੀਟੀਆਈ ਨੇ ਕੋਲਕਾਤਾ ਸਥਿਤ ਐੱਮਪੀ ਬਿਰਲਾ ਤਾਰਾਮੰਡਲ ਦੇ ਨਿਰਦੇਸ਼ਕ ਦੇਬੀ ਪ੍ਰਸਾਦ ਦਵਾਰੀ ਦੇ ਹਵਾਲੇ ਨਾਲ ਦੱਸਿਆ ਸੀ ਕਿ ਸੂਰਜ ਗ੍ਰਹਿਣ ਦੀ ਸ਼ੁਰੂਆਤ ਰਾਜਸਥਾਨ ਦੇ ਘਰਸਾਣਾ ਵਿੱਚ ਸਵੇਰੇ 10:12 ਮਿੰਟ ਉੱਪਰ ਹੋਈ ਅਤੇ ਇਹ 11:49 ਵਜੇ ਤੋਂ ਦਿਖਣਾ ਸ਼ੁਰੂ ਹੋ ਗਿਆ ਅਤੇ 11:50 ਵਜੇ ਖ਼ਤਮ ਹੋ ਗਿਆ।

ਹਰਿਆਣਾ ਦੇ ਕੁਰਕਸ਼ੇਤਰ ਵਿੱਚ ਕੁਝ ਇਹ ਨਜ਼ਾਰਾ ਨਜ਼ਰ ਆਇਆ

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ, ਹਰਿਆਣਾ ਦੇ ਕੁਰਕਸ਼ੇਤਰ ਵਿੱਚ ਕੁਝ ਇਹ ਨਜ਼ਾਰਾ ਨਜ਼ਰ ਆਇਆ

ਹਾਲਾਂਕਿ ਪਿਛਲੇ ਸਾਲ 26 ਦਸੰਬਰ ਵਾਂਗ, ਇਸ ਵਾਰ ਇਹ ਅੱਗ ਦਾ ਛੱਲਾ ਉਨ੍ਹਾਂ ਉਘੜਵਾਂ ਨਹੀਂ ਦਿਖਿਆ। ਦੇਬੀ ਪ੍ਰਸਾਦ ਦਵਾਰੀ ਦਾ ਕਹਿਣਾ ਸੀ ਕਿ ਇਸ ਵਾਰ ਇਹ ਛੱਲਾ ਕੁਝ ਤੰਗ ਸੀ ।

ਉਨ੍ਹਾਂ ਨੇ ਦੱਸਿਆ, "ਰਿੰਗ ਆਫ਼ ਫ਼ਾਇਰ ਸੂਰਜ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਸੂਰਜ, ਚੰਦ ਅਤੇ ਧਰਤੀ ਇੱਕ ਸੇਧ ਵਿੱਚ ਆਉਂਦੇ ਹਨ।"

ਅਸਲ ਵਿੱਚ ਇਹ ਪੁਲਾੜੀ ਘਟਨਾ ਚੰਦ ਦੇ ਸੂਰਜ ਅਤੇ ਧਰਤੀ ਦੇ ਵਿਚਕਾਰ ਆ ਜਾਣ ਕਾਰਨ ਵਾਪਰਦੀ ਹੈ।"

ਜਿਸ ਦੌਰਾਨ ਧਰਤੀ ਦੇ ਕੁਝ ਹਿੱਸਿਆਂ ਤੱਕ ਸੂਰਜ ਦੀ ਰੌਸ਼ਨੀ ਨਹੀਂ ਪਹੁੰਚਦੀ ਅਤੇ ਹਨੇਰਾ ਛਾ ਜਾਂਦਾ ਹੈ।

ਚੰਡੀਗੜ੍ਹ ਵਿੱਚ ਕੁਝ ਇਸ ਤਰ੍ਹਾਂ ਰਿਹਾ ਸੂਰਜ ਗ੍ਰਹਿਣ ਦਾ ਨਜ਼ਾਰਾ

ਤਸਵੀਰ ਸਰੋਤ, PU

ਤਸਵੀਰ ਕੈਪਸ਼ਨ, ਚੰਡੀਗੜ੍ਹ ਵਿੱਚ ਕੁਝ ਇਸ ਤਰ੍ਹਾਂ ਰਿਹਾ ਸੂਰਜ ਗ੍ਰਹਿਣ ਦਾ ਨਜ਼ਾਰਾ

ਦੁਨੀਆਂ ਵਿੱਚ ਸਭ ਤੋਂ ਪਹਿਲਾਂ ਕਿੱਥੇ ਦਿਖੇਗਾ?

ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਇਹ ਸੂਰਜ ਗ੍ਰਹਿਣ ਅੰਸ਼ਿਕ ਤੌਰ 'ਤੇ ਹੀ ਦੇਖਿਆ ਗਿਆ । ਕੋਲਕਾਤਾ ਵਿੱਚ ਆਂਸ਼ਿਕ ਸੂਰਜ ਗ੍ਰਹਿਣ ਦੀ ਸ਼ੁਰੂਆਤ ਸਵੇਰੇ 10:46 ਵਜੇ ਹੋਈ ਅਤੇ ਇਹ 2:17 ਵਜੇ ਖ਼ਤਮ ਹੋ ਹੋਇਆ।

ਦਿੱਲੀ ਵਿੱਚ ਇਸ ਦੀ ਸ਼ੁਰੂਆਤ ਸਵੇਰੇ 10:20 ਵਜੇ ਹੋਇਆ ਅਤੇ ਇਹ 1:48 ਵਜੇ ਖ਼ਤਮ ਹੋ ਗਿਆ । ਪੰਜਾਬ ਵਿੱਚ ਵੀ ਲਗਭਗ ਇਸੇ ਸਮੇਂ ਸੀ।

ਮੁੰਬਈ ਵਿੱਚ ਇਸ ਦਾ ਸਮਾਂ 10 ਵਜੇ ਤੋਂ ਦੁਪਹਿਰ 1:27 ਵਜੇ ਤੱਕ ਸੀ । ਚੇਨਈ ਵਿੱਚ 10:22 ਤੋਂ 1:41 ਵਜੇ ਤੱਕ ਅਤੇ ਬੈਂਗਲੂਰੂ ਵਿੱਚ 10:31 ਵਜੇ ਤੱਕ ਇਹ ਸੂਰਜ ਗ੍ਰਹਿਣ ਦਿਖਿਆ।

ਅਫ਼ਰੀਕਾ ਮਹਾਂਦੀਪ ਵਿੱਚ ਕੌਂਗੋ ਦੇ ਲੋਕ ਦੁਨੀਆਂ ਵਿੱਚ ਸਭ ਤੋਂ ਪਹਿਲਾਂ 'ਅੱਗ ਦੇ ਛੱਲੇ' ਸੂਰਜ ਗ੍ਰਹਿਣ ਦੇਖਿਆ ਅਤੇ ਇਹ ਭਾਰਤ ਦੇ ਰਾਜਸਥਾਨ ਪਹੁੰਚਣ ਤੋਂ ਪਹਿਲਾਂ ਦੱਖਣੀ ਸੂਡਾਨ, ਇਥੋਪੀਆ, ਯਮਨ, ਓਮਾਨ, ਸਾਊਦੀ ਅਰਬ, ਹਿੰਦ ਮਹਾਂਸਾਗਰ ਅਤੇ ਪਾਕਿਸਤਾਨ ਤੋਂ ਹੋ ਕੇ ਗ਼ੁਜ਼ਰਿਆ।

ਭਾਰਤ ਤੋਂ ਬਾਅਦ ਤਿੱਬਤ, ਚੀਨ ਅਤੇ ਤਾਇਵਾਨ ਦੇ ਲੋਕ ਵੀ ਇਸ ਨੂੰ ਦੇਖਿਆ। ਪ੍ਰਸ਼ਾਂਤ ਮਹਾਸਾਗਰ ਦੇ ਵਿਚਕਾਰ ਪਹੁੰਚ ਕੇ ਸਮਾਪਤ ਹੋ ਗਿਆ।

ਕੋਰੋਨਾਵਾਇਰਸ
ਕੋਰੋਨਾਵਾਇਰਸ
ਹੈਲਪਲਾਈਨ ਨੰਬਰ

ਇਹ ਵੀਡੀਓ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)