India China Border : ਭਾਰਤੀ ਫੌਜੀਆਂ ਨੇ ਕਿਉਂ ਨਹੀਂ ਕੀਤੀ ਹਥਿਆਰਾਂ ਦੀ ਵਰਤੋਂ, ਵਿਦੇਸ਼ ਮੰਤਰੀ ਨੇ ਦੱਸਿਆ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਸਵਾਲਾਂ ਦਾ ਜਵਾਬ ਦਿੱਤਾ ਹੈ।

ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਗਲਵਾਨ ਘਾਟੀ ਵਿਚ ਭਾਰਤ ਚੀਨ ਸਰਹੱਦ ਉੱਤੇ ਤੈਨਾਤ ਭਾਰਤੀ ਜਵਾਨਾਂ ਦੇ ਕੋਲ ਹਥਿਆਰ ਸਨ,ਪਰ ਪਿਛਲੇ ਸਮਝੌਤਿਆਂ ਕਾਰਨ ਉਨ੍ਹਾਂ ਨੇ ਹਥਿਆਰਾਂ ਦੀ ਵਰਤੋਂ ਨਹੀਂ ਕੀਤੀ।

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਰਕਾਰ ਤੋਂ ਸਵਾਲ ਕੀਤਾ ਸੀ ਕਿ ਭਾਰਤੀ ਫੌਜ ਨੂੰ ਬਿਨਾਂ ਹਥਿਆਰਾਂ ਦੇ ਚੀਨੀ ਫੌਜੀਆਂ ਕੋਲ ਕਿਸ ਨੇ ਭੇਜਿਆ ਸੀ।

ਇਸ ਦੇ ਜਵਾਬ ਵਿਚ ਵਿਦੇਸ਼ ਮੰਤਰੀ ਨੇ ਟਵੀਟ ਕਰਕੇ ਕਿਹਾ, ''ਸਰਹੱਦ ਉੱਤੇ ਤੈਨਾਤ ਜਵਾਨ ਹਥਿਆਰ ਲੈਕੇ ਚੱਲਦੇ ਹਨ। ਖਾਸਕਰ ਪੋਸਟ ਛੱਡਣ ਦੇ ਸਮੇਂ ਉਨ੍ਹਾਂ ਕੋਲ ਹਥਿਆਰ ਹੁੰਦੇ ਹਨ। 15 ਜੂਨ ਨੂੰ ਗਲਵਾਨ ਵਿਚ ਤੈਨਾਤ ਜਵਾਨਾਂ ਦੇ ਕੋਲ ਵੀ ਹਥਿਆਰ ਸਨ। ਪਰ 1996 ਅਤੇ 2005 ਦੇ ਭਾਰਤ ਚੀਨ ਸਮਝੌਤਿਆਂ ਕਾਰਨ ਲੰਬੇ ਸਮੇਂ ਤੋਂ ਚਲੀ ਆ ਰਹੀ ਰਵਾਇਤ ਹੈ ਕਿ ਕੰਡਿਆਲੀ ਤਾਰ ਦੇ ਨੇੜੇ ਜਵਾਨਾਂ ਹਥਿਆਰਾਂ ਦੀ ਵਰਤੋਂ ਨਹੀਂ ਕਰਦੇ''।

15 -16 ਜੂਨ ਦੀ ਲੰਘੀ ਰਾਤ ਨੂੰ ਭਾਰਤ ਅਤੇ ਚੀਨੀ ਫੌਜ ਦੀ ਝੜਪ ਵਿਚ ਦੋਵਾਂ ਪਾਸਿਆਂ ਦਾ ਜਾਨੀ ਨੁਕਸਾਨ ਹੋਇਆ ਸੀ। ਭਾਰਤ ਦੇ 20 ਜਵਾਨਾਂ ਦੀ ਜਾਨ ਗਏ ਸੀ ਅਤੇ ਚੀਨ ਦੇ ਮਾਰੇ ਗਏ ਫੌਜੀਆਂ ਦਾ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਸੀ।

ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਸਰਕਾਰ ਉੱਤੇ ਤਿੱਖਾ ਹਮਲਾ ਕੀਤਾ ਸੀ।

ਰਾਹੁਲ ਨੇ ਟਵੀਟ ਕਰਕੇ ਪੁੱਛਿਆ ਸੀ, ''ਸਾਡੇ ਫੌਜੀਆਂ ਨੂੰ ਨਿਹੱਥੇ ਮਾਰਨ ਦੀ ਚੀਨ ਦੀ ਹਿੰਮਤ ਕਿਵੇਂ ਹੋਈ ਅਤੇ ਸਾਡੇ ਨਿਹੱਥੇ ਫੌਜੀਆਂ ਨੂੰ ਸ਼ਹੀਦ ਹੋਣ ਲਈ ਕਿਸ ਨੇ ਭੇਜਿਆ ਸੀ''।

ਸੋਨੀਆ ਨੇ ਵੀ ਕੀਤੇ ਸਨ ਮੋਦੀ ਸਰਕਾਰ ਨੂੰ 7 ਸਵਾਲ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਭਾਰਤ ਚੀਨ ਸਰਹੱਦ ਉੱਤੇ ਮਾਰੇ ਗਏ ਫੌਜੀਆਂ ਦੀ ਕੁਰਬਾਨੀ ਨੂੰ ਨਮਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਸਰਕਾਰ ਨੂੰ ਪੂਰਾ ਸਹਿਯੋਗ ਦੇਵੇਗੀ। ਪਰ ਉਨ੍ਹਾਂ ਭਾਰਤ ਸਰਕਾਰ ਤੋਂ ਕੁਝ ਸਵਾਲ ਵੀ ਪੁੱਛੇ ਹਨ ।

  • ਸੋਨੀਆ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ ਨੂੰ ਪੁੱਛਿਆ
  • ਚੀਨ ਨੇ ਸਾਡੀ ਜ਼ਮੀਨ ਉੱਤੇ ਕਬਜ਼ਾ ਕਿਵੇਂ ਕੀਤਾ?
  • 20 ਜਵਾਨਾਂ ਦੀ ਮੌਤ ਕਿਵੇਂ ਹੋਈ ?
  • ਮੌਕੇ ਉੱਤੇ ਹਾਲਾਤ ਕੀ ਹਨ?
  • ਕੀ ਸਾਡੇ ਫੌਜੀ ਅਧਿਕਾਰੀ ਲਾਪਤਾ ਹਨ?
  • ਸਾਡੇ ਕਿੰਨੇ ਫੌਜੀ ਅਫ਼ਸਰ ਤੇ ਜਵਾਨ ਜਖ਼ਮੀ ਹਨ?
  • ਚੀਨ ਨੇ ਸਾਡੇ ਕਿੰਨੇ ਹਿੱਸੇ ਉੱਤੇ ਕਿੱਥੇ ਕਬਜ਼ਾ ਕੀਤਾ ਹੋਇਆ ਹੈ?
  • ਇਸ ਹਾਲਾਤ ਨਾਲ ਸੋਚਣ ਲਈ ਭਾਰਤ ਸਰਕਾਰ ਕੀ ਸੋਚ ਰਹੀ ਹੈ?

ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਤੱਥਾਂ ਨੂੰ ਦੇਸ ਸਾਹਮਣੇ ਰੱਖਣ ਤੇ ਮੌਜੂਦਾ ਹਾਲਾਤ ਉੱਤੇ ਭਰੋਸਾ ਦੁਆਉਣ

ਵਿਦੇਸ਼ ਮੰਤਰੀ ਵਲੋਂ ਦਿੱਤੇ ਬਿਆਨ ਤੋਂ ਸੋਸ਼ਲ ਮੀਡੀਆ ਉੱਤੇ ਬਹੁਤੇ ਲੋਕ ਸੰਤੁਸ਼ਟ ਨਜ਼ਰ ਨਹੀਂ ਆ ਰਹੇ ਹਨ।

ਸੀਨੀਅਰ ਪੱਤਰਕਾਰ ਰਾਹੁਲ ਪੰਡਿਤਾ ਨੇ ਟਵੀਟ ਕੀਤਾ ਕਿ ਜਦੋਂ ਤੁਹਾਡੇ ਕਮਾਂਡਿੰਗ ਅਧਿਕਾਰੀ ਦੀ ਹੱਤਿਆ ਕੀਤੀ ਜਾ ਰਹੀ ਹੈ ਤਾਂ ਜੇ ਤੁਸੀਂ ਉਨ੍ਹਾਂ ਹਥਿਆਰਾਂ ਦੀ ਵਰਤੋਂ ਕਿਉਂ ਨਹੀਂ ਕਰ ਸਕਦੇ।

ਰਾਹੁਲ ਪੰਡਿਤਾ ਨੇ ਕਿਹਾ, "ਠੀਕ ਹੈ, ਸਿਪਾਹੀਆਂ ਕੋਲ ਹਥਿਆਰ ਸਨ। ਮੈਂ ਸਮਝੌਤੇ ਨੂੰ ਵੀ ਸਮਝਦਾ / ਸਮਝਦੀ ਹਾਂ, ਪਰ ਹਥਿਆਰ ਰੱਖਣ ਦੀ ਕੀ ਗੱਲ ਹੈ ਜੇ ਤੁਸੀਂ ਉਨ੍ਹਾਂ ਦੀ ਵਰਤੋਂ ਨਹੀਂ ਕਰ ਸਕਦੇ। ਜਦੋਂ ਤੁਹਾਡੇ ਕਮਾਂਡਿੰਗ ਅਧਿਕਾਰੀ ਦੀ ਲਾਸ਼ ਨੂੰ ਨਹੁੰਆਂ ਅਤੇ ਕੰਡਿਆਂ ਦੀਆਂ ਤਾਰਾਂ ਨਾਲ ਨੋਚੀ ਜਾ ਰਹੀ ਹੈ। ''

ਪੱਤਰਕਾਰ ਆਸ਼ੂਤੋਸ਼ ਨੇ ਵੀ ਵਿਦੇਸ਼ ਮੰਤਰੀ ਦੇ ਜਵਾਬ 'ਤੇ ਇਤਰਾਜ਼ ਜਤਾਉਂਦਿਆਂ ਕਿਹਾ, "ਵਿਦੇਸ਼ ਮੰਤਰੀ ਤੁਹਾਡੇ ਟਵੀਟ ਦੇ ਦੱਸਣ ਤੋਂ ਨਾਲੋਂ ਜ਼ਿਆਦਾ ਛੁਪਾ ਰਹੇ ਹਨ। ਜੇ ਭਾਰਤੀ ਫੌਜੀਆਂ ਦੇ ਹਥਿਆਰ ਤੁਹਾਡੇ ਕਹਿਣ ਅਨੁਸਾਰ ਹੁੰਦੇ, ਤਾਂ ਉਨ੍ਹਾਂ ਕੋਲ ਸਵੈ-ਰੱਖਿਆ ਲਈ ਉਨ੍ਹਾਂ ਨੂੰ ਕਿਉਂ ਨਹੀਂ ਇਸਤੇਮਾਲ ਕੀਤਾ? ਮੰਤਰੀ ਜੀ, ਇਸ ਦਾ ਜਵਾਬ ਦਿਓ। ਇਹ ਰਾਸ਼ਟਰੀ ਸੁਰੱਖਿਆ ਦੀ ਗੱਲ ਹੈ, ਕੁਝ ਛੁਪਾਓ ਨਹੀਂ, ਬੱਸ ਦੱਸੋ ਕਿ ਸੱਚ ਕੀ ਹੈ। "

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)