ਪੰਜਾਬ ਪੁਲਿਸ ਵੱਲੋਂ ਫੜੇ ਗਏ ਦੋ ਸ਼ੱਕੀ ਕਸ਼ਮੀਰੀ ਖਾੜਕੂ ਕੌਣ

ਪੰਜਾਬ ਪੁਲਿਸ ਨੇ ਵੀਰਵਾਰ ਨੂੰ ਕਸ਼ਮੀਰ ਵਿੱਚ ਹਥਿਆਰਾਂ ਦੀ ਤਸਕਰੀ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਕਸ਼ਮੀਰ ਤੋਂ ਕੰਮ ਕਰਨ ਵਾਲੇ ਲਸ਼ਕਰ-ਏ-ਤਇਬਾ ਦੇ ਦੋ ਸ਼ੱਕੀ ਖਾੜਕੂਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਖ਼ਬਰ ਦੀ ਪੁਸ਼ਟੀ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਬਕਾਇਦਾ ਪ੍ਰੈਸ ਨੋਟ ਜਾਰੀ ਕਰਕੇ ਕੀਤੀ ਹੈ।
ਪਠਾਨਕੋਟ ਪੁਲਿਸ ਮੁਤਾਬਕ ਫੜੇ ਗਏ ਇਹ ਦੋਵੇਂ ਸ਼ੱਕੀ ਖਾੜਕੂ ਪਠਾਨਕੋਟ ਤੋਂ ਸਵੈਚਾਲਿਤ ਹਥਿਆਰਾਂ ਅਤੇ ਹੱਥ ਗੋਲਿਆਂ ਨੂੰ ਕਸ਼ਮੀਰ ਵਿੱਚ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਲਈ ਪਹੁੰਚਾਉਣ ਲਈ ਸਰਗਰਮ ਸਨ।
ਪੁਲਿਸ ਨੇ ਇਨ੍ਹਾਂ ਕੋਲੋਂ ਦਸ ਹੱਥ ਗੋਲੇ, 2 ਮੈਗਜ਼ੀਨਾਂ ਦੇ ਨਾਲ 1 ਏਕੇ-47 ਰਾਈਫ਼ਲ ਅਤੇ 60 ਜ਼ਿੰਦਾ ਕਾਰਤੂਸ ਫੜ੍ਹਨ ਦਾ ਵੀ ਦਾਅਵਾ ਕੀਤਾ ਹੈ।
ਫੜ੍ਹੇ ਗਏ ਵਿਅਕਤੀਆਂ ਦੀ ਪਛਾਣ ਆਮਿਰ ਹੁਸੈਨ ਵਾਨੀ (26 ਸਾਲ) ਅਤੇ ਵਸੀਮ ਹਸਨ ਵਾਨੀ ਵਜੋਂ ਹੋਈ ਹੈ। ਇਹ ਦੋਵੇਂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਰਹਿਣ ਵਾਲੇ ਹਨ।
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹ ਲੋਕ ਅੰਮ੍ਰਿਤਸਰ-ਜੰਮੂ ਹਾਈਵੇ ਰਾਹੀਂ ਇੱਕ ਟਰੱਕ ਵਿੱਚ ਕਸ਼ਮੀਰ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਜਦੋਂ ਇਨ੍ਹਾਂ ਨੂੰ ਸਦਰ ਇਲਾਕੇ ਦੇ ਠਾਣੇ ਵੱਲੋਂ ਲਾਏ ਨਾਕੇ ਉੱਪਰ ਫੜ ਲਿਆ ਗਿਆ।
ਕਿੱਥੋਂ ਲਿਆ ਅਸਲਾ
ਡੀਜੀਪੀ ਨੇ ਦੱਸਿਆ ਕਿ ਟਰੱਕ ਦੀ ਤਲਾਸ਼ੀ ਦੌਰਾਨ ਉਪਰੋਕਤ ਅਸਲ੍ਹੇ ਦੀ ਬਰਮਾਦਗੀ ਹੋਈ ਅਤੇ ਮੁਢਲੀ ਪੁੱਛਗਿੱਛ ਦੌਰਾਨ ਇਨ੍ਹਾਂ ਲੋਕਾਂ ਨੇ ਦੱਸਿਆ ਹੈ, ''ਉਨ੍ਹਾਂ ਨੂੰ ਇਹ ਖੇਪ ਪੰਜਾਬ ਵਿੱਚ ਇਸ਼ਫ਼ਾਕ ਅਹਿਮਦ ਡਾਰ ਤੋਂ ਪ੍ਰਾਪਤ ਕਰਨ ਦੀ ਹਦਾਇਤ ਸੀ। ਡਾਰ ਜੰਮੂ-ਕਸ਼ਮੀਰ ਪੁਲਿਸ ਦਾ ਇੱਕ ਸਾਬਕਾ ਕਾਂਸਟੇਬਲ ਹੈ ਜੋ ਕਿ ਫ਼ਿਲਹਾਲ ਘਾਟੀ ਵਿੱਚ ਲਸ਼ਕਰ ਦਾ ਇੱਕ ਅੱਤਵਾਦੀ ਹੈ। ਉਹ 2017 ਤੋਂ ਭਗੌੜਾ ਕਰਾਰ ਦਿੱਤਾ ਹੋਇਆ ਹੈ''।
ਆਮਿਰ ਹੁਸੈਨ ਨੇ ਪੁਲਿਸ ਨੂੰ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਜਦੋਂ ਉਹ ਆਪਣੇ ਟਰੱਕ ਉੱਪਰ ਪੰਜਾਬ ਆਇਆ ਸੀ ਤਾਂ ਆਪਣੇ ਸਾਥੀਆਂ ਡਾਰ ਅਤੇ ਡਾ਼ ਰਮੀਜ਼ ਰਾਜਾ ਦੀ ਮਦਦ ਨਾਲ 21 ਲੱਖ ਰੁਪਏ ਦੀ ਹਵਾਲਾ ਰਾਸ਼ੀ ਲੈ ਕੇ ਗਿਆ ਸੀ। ਰਮੀਜ਼ ਫ਼ਿਲਹਾਲ ਜੰਮੂ-ਕਸ਼ਮੀਰ ਦੀ ਇੱਕ ਜ਼ੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ।
ਉਸ ਨੇ ਇਹ ਵੀ ਦੱਸਿਆ, ''ਪਿਛਲੀ ਫੇਰੀ ਦੌਰਾਨ ਉਸ ਨੇ ਪੰਜਾਬ ਤੋਂ ਲਸ਼ਕਰ ਦੇ ਦੋ ਖਾੜਕੂਆਂ ਨੂੰ ਵੀ ਕਸ਼ਮੀਰ ਪਹੁੰਚਾਇਆ ਸੀ। ਜਿਨ੍ਹਾਂ ਦੋਵਾਂ ਦੀ ਹੁਣ ਮੌਤ ਹੋ ਚੁੱਕ ਹੀ''।
ਕਿਵੇਂ ਸੰਭਵ ਹੋਈ ਗ੍ਰਿਫ਼ਤਾਰੀ
ਡੀਜੀਪੀ ਨੇ ਕਿਹਾ ਕਿ ਇਸ ਤਾਜ਼ਾ ਗ੍ਰਿਫ਼ਤਾਰੀ ਨੇ ਉਸ ਸੂਹੀਆ ਇਤਲਾਹ ਦੀ ਪੁਸ਼ਟੀ ਕੀਤੀ ਹੈ ਕਿ ਪਾਕਿਸਤਾਨ ਦੀ ਆਈਐੱਸਆਈ ਪੰਜਾਬ ਰਾਹੀਂ ਭਾਰਤ ਵਿੱਚ ਹਥਿਆਰ ਅਤੇ ਬੰਦੇ ਭੇਜਣ ਦੀ ਕੋਸ਼ਿਸ਼ ਕਰ ਰਹੀ ਹੈ।

ਇਸ ਤੋਂ ਪਹਿਲਾਂ 25 ਅਪ੍ਰੈਲ 2020 ਨੂੰ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਦੇ ਹੀ ਇੱਕ ਹੋਰ ਨੌਜਵਾਨ ਹਿਲਾਲ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਸੀ।
ਜੋ ਕਿ ਹਿਜ਼ਬੁਲ ਦੇ ਮਾਰੇ ਜਾ ਚੁੱਕੇ ਕਮਾਂਡਰ ਰਿਆਜ਼ ਅਹਿਮਦ ਦੀਆਂ ਹਦਾਇਤਾਂ ਮੁਤਾਬਕ ਅੰਮ੍ਰਿਤਸਰ ਤੋਂ ਨਸ਼ੇ ਦੀ ਖੇਪ ਲੈਣ ਆਇਆ ਸੀ। ਉਸ ਕੇਸ ਵਿੱਚ ਵੀ ਹਿਲਾਲ ਅਹਿਮਦ ਨੇ ਟਰੱਕ ਦੀ ਵਰਤੋਂ ਕੀਤੀ ਸੀ।
ਡੀਜੀਪੀ ਦਿਨਕਰ ਗੁਪਤਾ ਮੁਤਾਬਕ, ਫੜੇ ਗਏ ਅਤਵਾਦੀਆਂ ਖ਼ਿਲਾਫ਼ ਆਰਮਜ਼ ਐਕਟ, ਧਮਾਕਾਖੇਜ਼ ਸਮੱਗਰੀ ਸੋਧ ਐਕਟ 2001 ਅਤੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ 1967 ਦੀਆਂ ਧਾਰਾਵਾਂ ਤਹਿਤ ਪਠਾਨਕੋਟ ਸਦਰ ਥਾਣੇ ਵਿੱਚ ਐੱਫਆਈਆਰ ਦਰਜ ਕਰ ਲਈ ਗਈ ਹੈ।
ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਪੁਲਿਸ ਦੇ ਸਹਿਯੋਗ ਨਾਲ ਸੂਬੇ ਵਿੱਚ ਲਸ਼ਕਰੇ-ਤੋਇਬਾ ਦੀਆਂ ਹੋਰ ਸਰਗਰਮੀਆਂ ਦਾ ਪਤਾ ਲਾਉਣ ਲਈ ਅਪ੍ਰੇਸ਼ਨ ਜਾਰੀ ਹੈ।

ਇਹ ਵੀਡੀਓ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3