ਕੋਰੋਨਾਵਾਇਰਸ : ਲੁਧਿਆਣਾ ਦੇ ਪੁਲਿਸ ਕੁਆਰੰਟੀਨ ਸੈਂਟਰ ਦੀ ਪਾਣੀ ਦੀ ਟੈਂਕੀ ਵਿੱਚ ਜ਼ਹਿਰ ਕਿਉਂ ਮਿਲਾਇਆ - ਪੁਲਿਸ ਦਾ ਦਾਅਵਾ

ਤਸਵੀਰ ਸਰੋਤ, ANI
ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਥਾਣਾ ਬਸਤੀ ਜੋਧੇਵਾਲ ਦੀ ਸਬ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਪੁਲਿਸ ਮੁਲਾਜ਼ਮਾਂ ਲਈ ਬਣਾਏ ਗਏ ਕੁਆਰੰਟੀਨ ਸੈਂਟਰ ਦੀ ਪਾਣੀ ਦੀ ਟੈਂਕੀ ਵਿੱਚ ਜ਼ਹਿਰ ਮਿਲਾਏ ਜਾਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਏਐੱਸਆਈ ਰਾਧੇ ਸ਼ਿਆਮ ਨੇ ਬੀਬੀਸੀ ਨਾਲ ਇਲਜ਼ਾਮ ਲਾਇਆ, ''ਮੁੱਖ ਮੁਲਜ਼ਮ ਵਰਿੰਦਰ ਸਿੰਘ ਉਰਫ਼ ਗੁਨਿਆ, ਉਰਫ਼ ਨਿਕਿਤਾ ਖੁੰਸੀ, ਜਿਸ ਦੀ ਕੁਆਰੰਟੀਨ ਸੈਂਟਰ ਦੇ ਨਾਲ ਹੀ ਕ੍ਰਿਸ਼ਨਾ ਨਗਰ ਦੀ 9 ਨੰਬਰ ਗਲ਼ੀ ਵਿਚਲੇ ਪੁਲਿਸ ਕੁਆਰਟਰ ਨੇੜੇ ਰਿਹਾਇਸ਼ ਹੈ। ਉਸ ਨੇ ਆਪਣੇ ਦੋ ਦੋਸਤਾਂ ਗੌਰਵ ਅਤੇ ਸਿਮਰਨ ਨਾਲ ਮਿਲ ਕੇ ਇਸ ਕੰਮ ਨੂੰ ਅੰਜਾਮ ਦਿੱਤਾ''।
''ਇਹ ਲੋਕ ਵਰਿੰਦਰ ਦੇ ਭਰਾ ਪ੍ਰਦੀਪ ਉਰਫ਼ ਪੱਪੀ ਦੀ ਪੁਲਿਸ ਵੱਲੋਂ ਦੰਸਬਰ 2019 ਵਿੱਚ ਕੀਤੀ ਗ੍ਰਫ਼ਤਾਰੀ ਦਾ ਬਦਲਾ ਲੈਣਾ ਚਾਹੁੰਦੇ ਸਨ। ਦੂਜਾ ਇਹ ਲੋਕ ਇਲਾਕੇ ਵਿੱਚ ਪੁਲਿਸ ਦੀ ਮੌਜੂਦਗੀ ਤੋਂ ਪ੍ਰੇਸ਼ਾਨ ਸਨ ਕਿਉਂਕਿ ਇਸ ਨਾਲ ਉਨ੍ਹਾਂ ਦੀਆਂ ਸਰਗਮੀਆਂ ਵਿੱਚ ਵਿਘਨ ਪੈਂਦਾ ਸੀ।''
ਕੀ ਸੀ ਪੂਰਾ ਮਾਮਲਾ?
ਲੁਧਿਆਣਾ ਦੇ ਥਾਣਾ ਬਸਤੀ ਜੋਧੇਵਾਲ ਦੇ ਸਬ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਦੀ ਕੁਝ ਸਮਾਂ ਪਹਿਲਾਂ ਕੋਵਿਡ ਰਿਪੋਰਟ ਪੌਜ਼ਿਟੀਵ ਆਈ ਸੀ ਤਾਂ। ਕਰਮਚਾਰੀਆਂ ਨੂੰ ਕੁਆਰੰਟੀਨ ਕਰਨ ਲਈ ਰਾਹੋਂ ਰੋਡ ਕ੍ਰਿਸ਼ਨਾ ਕਾਲੌਨੀ ਨੌਂ ਨੰਬਰ ਗਲੀ ਵਿੱਚ ਇੱਕ ਸੈਂਟਰ ਬਣਾਇਆ ਗਿਆ ਸੀ। ਜਿੱਥੇ ਹਾਲੇ ਵਿੱਚ 5-7 ਪੁਲਿਸ ਕਰਮਚਾਰੀ ਰਹਿ ਰਹੇ ਸਨ।
ਮੀਡੀਆ ਨਾਲ ਗੱਲਬਾਤ ਦੌਰਾਨ ਗਰੇਵਾਲ ਨੇ ਦੱਸਿਆ ਕਿ 8 ਮਈ ਨੂੰ ਜਦੋਂ ਗੰਨਮੈਨ ਗੁਰਪਿੰਦਰ ਸਿੰਘ ਨੇ ਪਾਣੀ ਪੀਣ ਲਈ ਟੂਟੀ ਖੋਲ੍ਹੀ ਤਾਂ ਉਸ ਵਿੱਚ ਫਰਨੈਲ ਦੀ ਮੁਸ਼ਕ ਆਈ। ਜਿਸ ਬਾਰੇ ਉਸ ਨੇ ਆਪਣੇ ਸੀਨੀਅਰ ਨੂੰ ਇਤਲਾਹ ਦਿੱਤੀ।
ਗਰੇਵਾਲ ਮੁਤਾਬਕ ਗੁਰਪਿੰਦਰ ਸਿੰਘ ਰਾਤੀਂ ਦਸ ਸਾਢੇ ਵਜੇ ਦੇ ਆਸ-ਪਾਸ ਉੱਥੇ ਪਹੁੰਚਿਆ ਸੀ। ਗੁਰਪਿੰਦਰ ਦੀ ਇਤਲਾਹ ਤੋਂ ਬਾਅਦ ਅਰਸ਼ਦੀਪ ਕੌਰ ਆਪਣੀ ਟੀਮ ਨਾਲ ਪਹੁੰਚੇ ਅਤੇ ਜਾਂਚ ਕੀਤੀ।
ਪੁਲਿਸ ਦਾ ਦਾਅਵਾ ਹੈ ਕਿ ਜਾਂਚ ਤੋਂ ਬਾਅਦ ਇਸ ਗੱਲ ਦਾ ਪਤਾ ਲੱਗਿਆ ਕਿ ਇੱਕ ਕੁੜੀ ਦੇ ਭੇਸ ਵਿੱਚ ਵਿਚਰਨ ਵਾਲਾ ਮੁੰਡਾ ਵਰਿੰਦਰ ਸਿੰਘ ਉਰਫ਼ ਗੁੰਨੂ, ਉਰਫ਼ ਗੁਨੀਆਂ, ਉਰਫ਼ ਨਿਤਿਕਾ ਖੁੰਸੀ ਹੈ।
ਜਿਸ ਦੀ ਕੁਆਰੰਟੀਨ ਸੈਂਟਰ ਦੇ ਨਾਲ ਹੀ 9 ਨੰਬਰ ਕੁਆਰਟਰ ਵਿੱਚ ਰਹਾਇਸ਼ ਹੈ। ਉਹ ਆਪਣੇ ਆਪ ਨੂੰ ਕਰਨੈਲ ਸਿੰਘ ਦੀ ਪੁੱਤਰੀ ਲਿਖਦਾ ਹੈ ਅਤੇ ਆਪਣੇ ਆਪ ਨੂੰ ਕਿੰਨਰ ਦੱਸਦਾ ਹੈ ਪਰ ਮੈਡੀਕਲ ਜਾਂਚ ਤੋਂ ਬਾਅਦ ਪਤਾ ਚੱਲਿਆ ਕਿ ਉਹ ਮਰਦ ਹੈ ਅਤੇ ਕਿੰਨਰਾਂ ਵਾਲੀ ਉਸ ਵਿੱਚ ਕੋਈ ਗੱਲ ਨਹੀਂ ਹੈ।

ਤਸਵੀਰ ਸਰੋਤ, ANI
ਗਰੇਵਾਲ ਨੇ ਅੱਗੇ ਦੱਸਿਆ ਕਿ ਇਹ ਤਿੰਨੇ ਵਰਿੰਦਰ ਸਿੰਘ, ਗੌਰਵ ਅਤੇ ਸਿਮਰਨ ਕੁੜੀਆਂ ਵਾਲੇ ਕੱਪੜਿਆਂ ਵਿੱਚ ਰਹਿੰਦੇ ਹਨ।ਇਨ੍ਹਾਂ ਤਿੰਨਾਂ ਨੇ ਪੌੜੀ ਰਾਹੀਂ ਉੱਪਰ ਚੜ੍ਹ ਕੇ ਟੈਂਕੀ ਵਿੱਚ ਪੈਸਟੀਸਾਈਡ ਅਤੇ ਫਰਨਾਇਲ ਮਿਲਾਈ ਸੀ।
ਪੁਲਿਸ ਦੇ ਦਾਅਵੇ ਮੁਤਾਬਕ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਵਰਿੰਦਰ ਸਿੰਘ ਦਾ ਇੱਕ ਭਰਾ ਹੈ ਪ੍ਰਦੀਪ ਉਰਫ਼ ਪੱਪੀ। ਜੋ ਕਿ ਦਸੰਬਰ 2019 ਵਿੱਚ ਲੁੱਟਖੋਹ ਦੀਆਂ ਕਈ ਵਾਰਦਾਤਾਂ ਵਿੱਚ ਸਰਗਰਮ ਸੀ।
ਪੱਪੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਕੁੜੀ ਨੂੰ ਵੀ ਕਿਡਨੈਪ ਕਰ ਲਿਆ ਸੀ ਜਿਸ ਨੂੰ ਪੁਲਿਸ ਨੇ ਅੱਧੇ ਘੰਟੇ ਬਾਅਦ ਹੀ ਬਰਾਮਾਦ ਕਰ ਲਿਆ ਸੀ।
ਕੁੜੀ ਪਰਵਾਸੀ ਸੀ ਅਤੇ ਉਸ ਨੇ ਆਪਣੇ ਪਿਰਵਾਰ ਨਾਲ ਆਪਣੇ ਜੱਦੀ ਸੂਬੇ ਜਾਣਾ ਸੀ। ਰੇਲਵੇ ਸਟੇਸ਼ਨ ਜਾਂਦਿਆਂ ਉਸ ਨੂੰ ਕਿਡਨੈਪ ਕਰ ਲਿਆ ਸੀ।
ਪੁਲਿਸ ਦੇ ਦਾਅਵੇ ਮੁਤਾਬਕ ਪੱਪੀ ਹੋਰੀਂ ਕੋਈ ਹੋਰ ਵੱਡੀ ਵਾਰਦਾਤ ਦੀ ਵੀ ਵਿਉਂਤ ਬਣਾ ਰਹੇ ਸਨ ਕਿ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਫ਼ਿਲਹਾਲ ਉਹ ਤਿੰਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਹੀ ਬੰਦ ਹਨ।

ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਕਾਰਵਾਈ ਵਿੱਚ ਗੰਨਮੈਨ ਰਜਿੰਦਰ ਅਤੇ ਗੁਰਪਿੰਦਰ ਸਿੰਘ ਸਰਗਰਮ ਰੂਪ ਵਿੱਚ ਸ਼ਾਮਲ ਸਨ। ਮੁਲਜ਼ਮਾਂ ਨੂੰ ਇਸ ਗੱਲ ਦੀ ਖੁੰਦਕ ਸੀ ਅਤੇ ਉਹ ਬਦਲਾ ਲੈਣਾ ਚਾਹੁੰਦੇ ਸਨ।
ਏਐੱਸਆਈ ਰਾਧੇ ਸ਼ਾਮ ਨੇ ਬੀਬੀਸੀ ਨੂੰ ਦੱਸਿਆ ਕਿ ਵਰਿੰਦਰ ਸਿੰਘ ਦਾ ਪਿਤਾ ਕਰਨੈਲ ਸਿੰਘ ਵੀ ਇੱਕ ਜ਼ਰਾਇਮ ਪੇਸ਼ਾ ਸ਼ਖਸ ਹੈ। ਹਾਲਾਂਕਿ ਉਹ ਇਸ ਕਾਰਵਾਈ ਵਿੱਚ ਸ਼ਾਮਲ ਨਹੀਂ ਹੈ।
ਦੂਜਾ ਇਹ ਕਿ ਹੁਣ ਉੱਥੇ ਪੁਲਿਸ ਦੀ ਮੌਜੂਦਗੀ ਕਾਰਨ ਉਨ੍ਹਾਂ ਦੀਆਂ ਜਾਇਜ-ਨਾਜਾਇਜ਼ ਗਤੀਵਿਧੀਆਂ ਵਿੱਚ ਵੀ ਰੁਕਾਵਟ ਪਈ ਹੈ। ਇਸੇ ਗੱਲ ਦਾ ਬਦਲਾ ਉਨ੍ਹਾਂ ਨੇ ਇਸ ਤਰੀਕੇ ਨਾਲ ਲਿਆ ਹੈ।
ਪੁਲਿਸ ਮੁਤਾਬਕ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀਆਂ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀਡੀਓ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3