ਕੋਰੋਨਾਵਾਇਰਸ ਲੌਕਡਾਊਨ: ਰੇਲ ਗੱਡੀ ਦੇ ਮੁਸਾਫ਼ਰਾਂ ਨੂੰ ਕਰਨੀ ਪਵੇਗੀ ਇਨ੍ਹਾਂ ਨਿਯਮਾਂ ਦੀ ਪਾਲਣਾ

ਤਸਵੀਰ ਸਰੋਤ, GETTY IMAGES
ਭਾਰਤ ਨੇ ਕੋਰੋਨਾਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਲਗਾਏ ਗਏ ਲੌਕਡਾਊਨ ਦੇ ਵਿੱਚ ਕੁਝ ਸਾਵਧਾਨੀਆਂ ਦੇ ਨਾਲ ਪੜਾਅਵਾਰ ਤਰੀਕੇ ਨਾਲ ਰੇਲ ਸੇਵਾ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ।
ਰੇਲ ਮੰਤਰਾਲਾ, ਸਿਹਤ ਮੰਤਰਾਲਾ ਅਤੇ ਗ੍ਰਹਿ ਮੰਤਰਾਲੇ ਦੀ ਆਪਸੀ ਗੱਲਬਾਤ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ ਕਿ ਭਾਰਤੀ ਰੇਲ ਪਹਿਲੀ ਜੂਨ ਤੋਂ 200 ਹੋਰ ਰੇਲਗੱਡੀਆਂ ਚਲਾਏਗੀ।
ਰੇਲਵੇ ਨੇ ਦੁਰਾਂਤੋ, ਸੰਪਰਕ ਕ੍ਰਾਂਤੀ, ਜਨ ਸ਼ਤਾਬਦੀ ਅਤੇ ਪੂਰਵਾ ਐਕਸਪ੍ਰੈਸ ਗੱਡੀਆਂ ਨੂੰ ਚਲਾਉਣ ਦਾ ਫ਼ੈਸਲਾ ਲਿਆ ਇਨ੍ਹਾਂ ਰੇਲਗੱਡੀਆਂ ਵਿੱਚ ਸੀਟਾਂ ਦੀ ਬੁਕਿੰਗ 21 ਮਈ ਸਵੇਰੇ 10 ਵਜੇ ਤੋਂ ਸ਼ੁਰੂ ਹੋ ਗਈ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਰੇਲਵੇ ਦੇ ਇਸ ਐਲਾਨ ਨਾਲ ਅੰਮ੍ਰਿਤਸਰ ਸਟੇਸ਼ਨ ਤੋਂ ਵੀ ਸੱਤ ਗੱਡੀਆਂ ਦੇਸ਼ ਦੇ ਵੱਖ ਰੂਟਾਂ ਉੱਤੇ ਜਾਣਗੀਆਂ।
ਇਹ ਗੱਡੀਆਂ ਪਹਿਲੀ ਮਈ ਤੋਂ ਚੱਲ ਰਹੀਆਂ ਸ਼੍ਰਮਿਕ ਗੱਡੀਆਂ ਅਤੇ 12 ਮਈ ਤੋਂ ਰਾਜਧਾਨੀ ਰੂਟ ਉੱਪਰ ਚਲਾਈਆਂ ਜਾ ਰਹੀਆਂ 30 ਸਪੈਸ਼ਲ ਏਸੀ ਗੱਡੀਆਂ ਤੋਂ ਵੱਖਰੀਆਂ ਹਨ।
ਜ਼ਰੂਰੀ ਨਿਯਮ
ਇਸ ਦੇ ਨਾਲ ਹੀ ਭਾਰਤੀ ਰੇਲਵੇ ਨੇ ਸਪਸ਼ਟ ਕੀਤਾ ਹੈ ਕਿ ਇਨ੍ਹਾਂ ਗੱਡੀਆਂ ਨੂੰ ਚਲਾਉਣ ਸਮੇਂ ਸਿਹਤ ਮਹਿਕਮੇ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ।
ਰੇਲ ਮੰਤਰਾਲਾ ਦੇ ਪ੍ਰੈੱਸ ਨੋਟ ਮੁਤਾਬਕ ਇਨ੍ਹਾਂ ਗੱਡੀਆਂ ਵਿੱਚ ਏਸੀ, ਗੈਰ-ਏਸੀ ਅਤੇ ਜਰਨਲ ਡੱਬੇ ਹੋਣਗੇ।
- ਇਨ੍ਹਾਂ ਵਿੱਚ ਟਿਕਟਾਂ ਦਾ ਰਾਖਵਾਂਕਰਨ ਆਈਆਰਸੀਟੀਸੀ ਦੀ ਵੈਬਸਾਈਟ ਜਾਂ ਮੋਬਾਈਲ ਐਪਲੀਕੇਸ਼ਨ ਰਾਹੀਂ ਕੀਤੀ ਜਾ ਸਕੇਗੀ। ਜਦਕਿ ਤਤਕਾਲ ਬੁਕਿੰਗ ਨਹੀਂ ਹੋ ਸਕੇਗੀ।
- ਸਧਾਰਣ ਗੱਡੀਆਂ ਵਾਂਗ ਇਨ੍ਹਾਂ ਵਿੱਚ ਵੀ ਟਿਕਟ ਦੀ ਬੁਕਿੰਗ ਉੱਪਰ ਪਹਿਲਾਂ ਵਾਂਗ ਵੱਖ-ਵੱਖ ਸ਼੍ਰੇਣੀਆਂ ਦਾ ਕੋਟਾ ਲਾਗੂ ਰਹੇਗਾ।
- ਸਫ਼ਰ ਲਈ ਵੱਧੋ-ਵੱਧ 30 ਦਿਨ ਪਹਿਲਾਂ ਟਿਕਟ ਬੁੱਕ ਕੀਤੀ ਜਾ ਸਕੇਗੀ।
- ਆਰਏਸੀ ਅਤੇ ਉਡੀਕ ਸੂਚੀ ਲਈ ਵੀ ਟਿਕਟ ਜਾਰੀ ਹੋਵੇਗਾ ਪਰ ਕਨਫ਼ਰਮ ਨਾ ਹੋਣ ਦੀ ਸੂਰਤ ਵਿੱਚ ਮੁਸਾਫ਼ਰ ਸਫ਼ਰ ਨਹੀਂ ਕਰ ਸਕਣਗੇ।
- ਰੇਲਵੇ ਸਟੇਸ਼ਨ ਵਿੱਚ ਦਾਖ਼ਲਾ ਸਿਰਫ਼ ਟਿਕਟ ਵਾਲੇ ਮੁਸਾਫ਼ਰਾਂ ਨੂੰ ਹੀ ਮਿਲੇਗਾ।
- ਸਫ਼ਰ ਤੋਂ ਪਹਿਲਾਂ ਸਾਰਿਆਂ ਦੀ ਜਾਂਚ ਹੋਵੇਗੀ ਅਤੇ ਜਿਨ੍ਹਾਂ ਲੋਕਾਂ ਵਿੱਚ ਕੋਰੋਨਾਵਾਇਰਸ ਦੇ ਲੱਛਣ ਨਹੀਂ ਹੋਣਗੇ ਸਿਰਫ਼ ਉਨ੍ਹਾਂ ਨੂੰ ਹੀ ਸਫ਼ਰ ਕਰਨ ਦਿੱਤਾ ਜਾਵੇਗਾ। ਸਿਹਤਮੰਦ ਨਾ ਹੋਣ ਦੀ ਸੂਰਤ ਵਿੱਚ ਮੁਸਾਫ਼ਰ ਦਾ ਪੂਰਾ ਕਿਰਾਇਆ ਵਾਪਸ ਕਰ ਦਿੱਤਾ ਜਾਵੇਗਾ।

- ਇਨ੍ਹਾਂ ਸਪੈਸ਼ਨ ਗੱਡੀਆਂ ਵਿੱਚ 4 ਵਰਗਾਂ ਦੇ ਅਪਾਹਜਾਂ ਨੂੰ ਅਤੇ 11 ਵਰਗਾਂ ਦੇ ਮਰੀਜ਼ਾਂ ਨੂੰ ਛੋਟ ਦਿੱਤੀ ਜਾਵੇਗੀ।
- ਰੇਲਵੇ ਦਾ ਕਹਿਣਾ ਹੈ ਮੁਸਾਫ਼ਰਾਂ ਨੂੰ ਆਪਣਾ ਖਾਣਾ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਟਿਕਟ ਵਿੱਚ ਖਾਣੇ ਦੇ ਪੈਸੇ ਨਹੀਂ ਜੋੜੇ ਜਾਣਗੇ। ਹਾਲਾਂਕਿ ਕਈ ਗੱਡੀਆਂ ਵਿੱਚ ਪੈਂਟਰੀ ਹੋਵੇਗੀ ਜਿੱਥੋਂ ਮੁਸਾਫ਼ਰ ਖਾਣਾ ਖ਼ਰੀਦ ਸਕਣਗੇ।
- ਰੇਲਵੇ ਸਟੇਸ਼ਨਾਂ ਉੱਪਰ ਕਿਤਾਬਾਂ ਦੇ ਸਟਾਲ, ਦਵਾਈ ਦੇ ਸਟਾਲ ਵਗੈਰਾ ਖੁੱਲ੍ਹੇ ਰਹਿਣਗੇ। ਸਟੇਸ਼ਨਾਂ ਵਿੱਚ ਪੱਕੇ ਹੋਏ ਭੋਜਨ ਦੀਆਂ ਦੁਕਾਨਾਂ ਦੇ ਅੰਦਰ ਬੈਠ ਕੇ ਖਾਣ ਦੀ ਆਗਿਆ ਨਹੀਂ ਹੋਵੇਗੀ। ਖਾਣਾ ਪੈਕ ਕਰਾ ਕੇ ਲਿਜਾਇਆ ਜਾ ਸਕੇਗਾ।
- ਮੰਜ਼ਿਲ ਉੱਤੇ ਪਹੁੰਚਣ ਤੋਂ ਬਾਅਦ ਮੁਸਾਫ਼ਰ ਨੂੰ ਸੂਬਾ ਸਰਕਾਰ ਦੇ ਸਿਹਤ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।
- ਰੇਲਾਂ ਦੇ ਅੰਦਰ ਤੌਲੀਏ, ਚਾਦਰਾਂ ਨਹੀਂ ਦਿੱਤੀਆਂ ਜਾਣਗੀਆਂ ਅਤੇ ਨਾ ਹੀ ਕੋਈ ਪੜਦੇ ਲੱਗੇ ਹੋਣਗੇ।
ਸਫ਼ਰ ਦੌਰਾਨ ਪਾਲਣਾ ਕਰਨ ਵਾਲੇ ਨਿਯਮ-
- ਰੇਲਵੇ ਸਟੇਸ਼ਨ ਵਿੱਚ ਦਾਖ਼ਲ ਹੋਣ ਸਮੇਂ ਅਤੇ ਪੂਰੇ ਸਫ਼ਰ ਦੌਰਾਨ ਹੀ ਮੁਸਾਫ਼ਰ ਫੇਸ-ਮਾਸਕ ਪਾ ਕੇ ਰੱਖਣਗੇ। ਇਹ ਜ਼ਰੂਰੀ ਹੋਵੇਗਾ।
- ਮੁਸਾਫ਼ਰ ਨੂੰ ਘੱਟੋਂ-ਘੱਟ 90 ਮਿੰਟ ਪਹਿਲਾ ਰੇਲਵੇ ਸਟੇਸ਼ਨ ਪਹੁੰਚਣਾ ਪਵੇਗਾ।
- ਸਫ਼ਰ ਦੇ ਦੌਰਾਨ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।
- ਸਾਰਿਆਂ ਲਈ ਅਰੋਗਿਆ ਸੇਤੂ ਐਪਲੀਕੇਸ਼ਨ ਡਾਊਨਲੋਡ ਕਰਨਾ ਲਾਜ਼ਮੀ ਹੋਵੇਗਾ।
ਕਿਹੜੇ-ਕਿਹੜੇ ਰੂਟਾਂ ਉੱਪਰ ਗੱਡੀਆਂ ਪਹਿਲੀ ਮਈ ਤੋਂ ਚੱਲਣਗੀਆਂ - ਸੂਚੀ ਦੇਖਣ ਲਈ ਇੱਥੇ ਕਲਿੱਕ ਕਰੋ।

ਤਸਵੀਰ ਸਰੋਤ, ARUN SHANKAR
ਹਵਾਈ ਸਫ਼ਰ ਲਈ ਨਿਯਮ
ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਦੇ ਕਹੇ ਮੁਤਾਬਕ 25 ਮਈ ਤੋਂ ਘਰੇਲੂ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ।
ਇਸ ਸੰਬੰਧ ਵਿੱਚ ਬੁੱਧਵਾਰ ਨੂੰ ਏਅਰਪੋਰਟ ਅਥਾਰਟੀ ਨੇ ਮੁਸਾਫ਼ਰਾਂ ਨੂੰ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ-
- ਸਫ਼ਰ ਤੋਂ ਪਹਿਲਾਂ ਸਾਰੇ ਮੁਸਾਫ਼ਰਾਂ ਦੀ ਤਾਪਮਾਨ ਦੀ ਜਾਂਚ ਹੋਵੇਗੀ। ਇਸ ਤੋਂ ਇਲਾਵਾ ਯਾਚਰੀਆਂ ਦੇ ਸਾਮਾਨ ਨੂੰ ਵੀ ਸੈਨੇਟਾਈਜ਼ ਕਰਨ ਦਾ ਪੂਰਾ ਬੰਦੋਬਸਤ ਹਵਾਈ ਅੱਡਿਆਂ ਉੱਪਰ ਹੋਵੇਗਾ।
- 14 ਸਾਲ ਦੀ ਉਮਰ ਤੋਂ ਵੱਡੇ ਸਾਰੇ ਮੁਸਾਫ਼ਰਾਂ ਲਈ ਅਰੋਗਿਆ ਸੇਤੂ ਐਪਲੀਕੇਸ਼ਨ ਡਾਊਨਲੋਡ ਕਰਨਾ ਲਾਜ਼ਮੀ ਹੋਵੇਗਾ।
- 20 ਮਈ ਨੂੰ ਜਾਰੀ ਹਦਾਇਤਾਂ ਮੁਤਾਬਕ ਮੁਸਾਫ਼ਰਾਂ ਨੂੰ ਘੱਟੋ-ਘੱਟ ਦੋ ਘੰਟੇ ਪਹਿਲਾਂ ਹਵਾਈ ਅੱਡੇ ਪਹੁੰਚਣਾ ਪਵੇਗਾ।
- ਸਾਰੇ ਮੁਸਾਫ਼ਰਾਂ ਲਈ ਫੇਸ-ਮਾਸਕ ਅਤੇ ਦਸਤਾਨੇ ਪਾਉਣਾ ਜ਼ਰੂਰੀ ਹੋਵੇਗਾ ਅਤੇ ਸੋਸ਼ਲ ਡਿਸਟੈਂਸਿੰਗ ਦੀ ਪੂਰੀ ਪਾਲਣਾ ਕਰਨੀ ਹੋਵੇਗੀ।

ਇਹ ਵੀਡੀਓਜ਼ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

End of YouTube post, 3

End of YouTube post, 4