ਵਿਸ਼ਾਖਾਪਟਨਮ ਵਿੱਚ ਲੀਕ ਹੋਈ ਗੈਸ ਕਿੰਨੀ ਕੁ ਖ਼ਤਰਨਾਕ ਤੇ ਕਿੱਥੇ ਹੁੰਦੀ ਹੈ ਇਸਤੇਮਾਲ

ਵਿਸ਼ਾਖਾਪਟਨਮ ਵਿੱਚ ਇੱਕ ਕੈਮੀਕਲ ਫੈਕਟਰੀ ਵਿੱਚ ਗੈਸ ਲੀਕ ਹੋਈ

ਤਸਵੀਰ ਸਰੋਤ, Getty Images

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 5 ਮਿੰਟ

ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਆਰਆਰ ਵੈਂਕਟਪੁਰਾ ਵਿੱਚ ਇੱਕ ਮਲਟੀਨੈਸ਼ਨਲ ਕੰਪਨੀ ਦੇ ਕੈਮੀਕਲ ਪਲਾਂਟ ਵਿੱਚੋਂ ਜ਼ਹਿਰੀਲੀ ਗੈਸ ਲੀਕ ਹੋ ਗਈ ਹੈ।

ਹਾਦਸੇ ਵਿੱਚ ਘੱਟੋ-ਘੱਟ 11 ਲੋਕਾਂ ਦੀ ਮੌਤ ਦੀ ਖ਼ਬਰ ਹੈ ਅਤੇ ਸੈਂਕੜੇ ਲੋਕ ਪ੍ਰਭਾਵਿਤ ਦੱਸੇ ਜਾ ਰਹੇ ਹਨ।

ਆਂਧਰ ਪ੍ਰਦੇਸ਼ ਦੀ ਸਰਕਾਰ ਨੇ ਮ੍ਰਿਤਕਾਂ ਨੂੰ 1-1 ਕਰੋੜ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਪੁਲਿਸ ਦਾ ਕਹਿਣਾ ਹੈ ਕਿ ਨੇੜਲੇ ਇਲਾਕਿਆਂ 'ਚੋਂ ਸੈਂਕੜੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।

ਜਦੋਂ ਵੀਰਵਾਰ ਤੜਕੇ ਪਲਾਂਟ 'ਚੋਂ ਸਟਾਈਰੀਨ ਗੈਸ ਲੀਕ ਹੋਈ ਤਾਂ ਨੇੜਲੇ ਪਿੰਡਾਂ ਦੇ ਲੋਕ ਸੁੱਤੇ ਹੋਏ ਸਨ।

ਗ੍ਰੇਟਰ ਵਿਸ਼ਾਖਾਪਟਨਮ ਮਿਊਨਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸ਼੍ਰੀਜਾਨਾ ਗੁਮਾਲਾ ਨੇ ਟਵਿੱਟਰ ਹੈਂਡਲ 'ਤੇ ਲਿਖਿਆ ਹੈ, "ਸੈਂਕੜੇ ਲੋਕਾਂ ਅੰਦਰ ਸਾਹ ਰਾਹੀਂ ਇਹ ਗੈਸ ਚਲੀ ਗਈ ਹੈ। ਇਸ ਨਾਲ ਲੋਕ ਜਾਂ ਤਾਂ ਬੇਹੋਸ਼ੀ ਦੀ ਹਾਲਤ ਵਿੱਚ ਹਨ ਜਾਂ ਫਿਰ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਹੈ।"

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ 'ਤੇ ਟਵੀਟ ਕਰਦਿਆਂ ਕਿਹਾ ਹੈ, "ਐੱਮਐੱਚਏ ਅਤੇ ਐੱਨਡੀਏ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਹੈ, ਜੋ ਇਸ ਹਾਦਸੇ 'ਤੇ ਨਜ਼ਰ ਟਿਕਾਏ ਹੋਏ ਹਨ। ਮੈਂ ਵਿਸ਼ਾਖਾਪਟਨਮ ਵਿੱਚ ਸਾਰਿਆਂ ਨੂੰ ਸੁਰੱਖਿਅਤ ਰਹਿਣ ਅਤੇ ਉਨ੍ਹਾਂ ਦੀ ਸਿਹਤਯਾਬੀ ਦੀ ਕਾਮਨਾ ਕਰਦਾ ਹਾਂ।"

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਆਂਧਰਾ ਪ੍ਰਦੇਸ਼

ਸਾਹ ਲੈਣ ਵਿੱਚ ਸਭ ਤੋਂ ਜ਼ਿਆਦਾ ਦਿੱਕਤ ਬੱਚਿਆਂ ਅਤੇ ਬਜ਼ੁਰਗਾਂ ਨੂੰ ਆ ਰਹੀ ਹੈ।

ਕੁਝ ਲੋਕ ਬੇਹੋਸ਼ ਹੋ ਗਏ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ਼ ਕਰਵਾਇਆ ਗਿਆ। ਪੁਲਿਸ ਅਤੇ ਅਧਿਕਾਰੀ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਦੇ ਘਰ ਖਾਲੀ ਕਰਵਾਏ ਸਨ।

ਸਾਈਰਨ ਵੱਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੀ।

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 3

ਜ਼ਿਲ੍ਹਾ ਕੁਲੈਕਟਰ ਨੂੰ ਹਦਾਇਤ ਕੀਤੀ ਗਈ ਹੈ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਬਣਦੀ ਮਦਦ ਦਿੱਤੀ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ।

ਆਂਧਰਾ ਪ੍ਰਦੇਸ਼ ਦੇ ਉਦਯੋਗ ਮੰਤਰੀ ਗੌਤਮ ਰੈਡੀ ਨੇ ਬੀਬੀਸੀ ਤੇਲੁਗੂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਤੜਕੇ ਸਾਢੇ ਤਿੰਨ ਵਜੇ ਦੀ ਘਟਨਾ ਹੈ।

ਉਨ੍ਹਾਂ ਨੇ ਕਿਹਾ, "ਜਦੋਂ ਇਹ ਹਾਦਸਾ ਵਾਪਰਿਆ ਤਾਂ ਫੈਕਟਰੀ ਲੌਕਡਾਊਨ ਤੋਂ ਬਾਅਦ ਖੁੱਲ੍ਹੀ ਸੀ। ਅਸਲ 'ਚ ਕੀ ਹੋਇਆ ਸੀ, ਇਹ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਹਿਲੀ ਨਜ਼ਰ 'ਚ ਲਗ ਰਿਹਾ ਹੈ ਕਿ ਕੰਪਨੀ ਮੈਨੇਜਮੈਂਟ ਨੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਹੈ।"

ਵੀਡੀਓ ਕੈਪਸ਼ਨ, ਆਂਧਰਾ ਪ੍ਰਦੇਸ਼ ’ਚ ਕੈਮੀਕਲ ਪਲਾਂਟ ’ਚ ਗੈਸ ਲੀਕ ਕਾਰਨ ਕਈ ਮੌਤਾਂ ਤੇ ਸੈਂਕੜੇ ਪ੍ਰਭਾਵਿਤ

ਉਨ੍ਹਾਂ ਨੇ ਕਿਹਾ, "ਸਰਕਾਰ ਨੇ ਲੌਕਡਾਊਨ ਤੋਂ ਬਾਅਦ ਫੈਕਟਰੀਆਂ ਖ਼ਾਸਕਰ ਹਾਨੀਕਾਰਕ ਉਤਪਾਦਾਂ ਵਾਲੀਆਂ ਕੰਪਨੀਆਂ ਨੂੰ ਖੋਲ੍ਹਣ ਨੂੰ ਲੈ ਕੇ ਗਾਈਡਲਾਈਨਜ਼ ਜਾਰੀ ਕੀਤੀਆਂ ਹੋਈਆਂ ਹਨ। ਜੇਕਰ ਕੰਪਨੀ ਇਨ੍ਹਾਂ ਦਾ ਪਾਲਣ ਨਹੀਂ ਕਰਨ ਦੀ ਦੋਸ਼ੀ ਪਾਈ ਜਾਂਦੀ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣਗੇ।"

ਉਨ੍ਹਾਂ ਨੇ ਕਿਹਾ, "ਗੈਸ ਦਾ ਰਿਸਾਵ ਇੱਕ ਕਿਲੋਮੀਟਰ ਤੱਕ ਹੋਇਆ ਹੈ। ਜਦੋਂ ਇਹ ਹਾਦਸਾ ਵਾਪਰਿਆਂ ਤਾਂ ਉਸ ਵੇਲੇ ਫੈਕਟਰੀ ਅੰਦਰ ਮੁਲਾਜ਼ਮ ਮੌਜੂਦ ਸਨ।"

"ਉਨ੍ਹਾਂ ਨਾਲ ਜੁੜੀ ਜਾਣਕਾਰੀ ਸਾਨੂੰ ਨਹੀਂ ਮਿਲੀ ਹੈ। ਅਸੀਂ ਇਸ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਨ੍ਹਾਂ ਲੋਕਾਂ ਦੇ ਸਾਹ ਨਾਲ ਗੈਸ ਅੰਦਰ ਗਈ ਹੈ, ਉਸ ਦਾ ਲੰਬੇ ਸਮੇਂ ਬਾਅਦ ਕੀ ਅਸਰ ਹੋਵੇਗਾ।"

ਆਂਧਰਾ ਪ੍ਰਦੇਸ਼

ਤਸਵੀਰ ਸਰੋਤ, ANI

ਕਿਹੜੇ ਖੇਤਰ ਪ੍ਰਭਾਵਿਤ ਹੋਏ ਹਨ

ਲੋਕਾਂ ਨੇ ਸਨਅਤੀ ਖੇਤਰ ਆਰਆਰ ਵੈਂਕਟਾਪੁਰਮ ਵਿੱਚ ਆਪਣੇ ਘਰ ਖਾਲੀ ਕਰ ਦਿੱਤੇ ਹਨ ਅਤੇ ਅਤੇ ਮੇਘਾਦਰੀ ਗੇਡਾ ਸਣੇ ਹੋਰ ਸੁਰੱਖਿਅਤ ਖੇਤਰਾਂ ਵੱਲ ਭੱਜ ਗਏ ਹਨ।

ਨਾਇਡੂ ਗਾਰਡਨਜ਼, ਪਦਮਨਾਭਪੁਰਮ ਅਤੇ ਕੈਂਪਾਰਾਪਲੇਮ ਖੇਤਰਾਂ ਵਿੱਚ ਰਸਾਇਣਕ ਗੈਸਾਂ ਦੇ ਫੈਲਣ ਕਾਰਨ ਸਾਰੇ ਲੋਕ ਘਰਾਂ ਨੂੰ ਖਾਲੀ ਕਰ ਰਹੇ ਹਨ ਅਤੇ ਗੱਡੀਆਂ ਵਿੱਚ ਭੱਜ ਰਹੇ ਹਨ।

ਬਜ਼ੁਰਗ ਅਤੇ ਛੋਟੇ ਬੱਚਿਆਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ।

ਵਿਸ਼ਾਖਾਪਟਨਮ ਵਿੱਚ ਇੱਕ ਕੈਮੀਕਲ ਫੈਕਟਰੀ ਵਿੱਚ ਗੈਸ ਲੀਕ ਹੋਈ
ਤਸਵੀਰ ਕੈਪਸ਼ਨ, ਵਿਸ਼ਾਖਾਪਟਨਮ ਵਿੱਚ ਇੱਕ ਕੈਮੀਕਲ ਫੈਕਟਰੀ ਵਿੱਚ ਗੈਸ ਲੀਕ ਹੋਈ

ਕੀ ਫੈਕਟਰੀ ਵਿੱਚ ਕਿਸੇ ਨੂੰ ਨੁਕਸਾਨ ਪਹੁੰਚਿਆ?

ਗੈਸ ਸਵੇਰੇ 3 ਵਜੇ ਫੈਲਣ ਲੱਗੀ। ਬਹੁਤੇ ਲੋਕਾਂ ਨੂੰ ਇਸਦਾ ਤੁਰੰਤ ਅਹਿਸਾਸ ਨਹੀਂ ਹੋਇਆ।

ਰਸਾਇਣਕ ਗੈਸ ਤਕਰੀਬਨ 3 ਤੋਂ 5 ਕਿਲੋਮੀਟਰ ਚੌੜੀ ਮੰਨੀ ਜਾ ਰਹੀ ਹੈ। ਬਹੁਤੇ ਲੋਕਾਂ ਨੂੰ ਨਜ਼ਰ ਆਉਣਾ ਬੰਦ ਹੋ ਗਿਆ।

ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਈ। ਪੁਲਿਸ, ਮਾਲ ਪ੍ਰਸ਼ਾਸਨ ਅਤੇ ਗ੍ਰੇਟਰ ਵਿਸ਼ਾਖਾ ਨਗਰ ਨਿਗਮ (ਜੀਵੀਐਮਸੀ) ਨੇ ਉਨ੍ਹਾਂ ਦੀ ਮਦਦ ਕੀਤੀ।

Skip X post, 4
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 4

ਪੀੜਤ ਲੋਕਾਂ ਨੂੰ ਐਂਬੂਲੈਂਸਾਂ ਵਿੱਚ ਭੇਜਿਆ ਗਿਆ। ਸਿਨਹਚਲਮ ਡੀਪੋ ਦੀਆਂ ਕੁਝ ਬੱਸਾਂ ਨੂੰ ਹੋਰ ਥਾਵਾਂ ’ਤੇ ਲਿਜਾਈਆਂ ਗਈਆਂ ਸਨ।

ਕਿਸ ਦਾ ਸੀ ਪਲਾਂਟ, ਕਿਵੇਂ ਹੋਇਆ ਹਾਦਸਾ?

ਇਹ ਕੈਮੀਕਲ ਪਲਾਂਟ ਐਲਜੀ ਪੌਲੀਮਰਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦਾ ਹੈ। ਸਾਲ 1961 ਵਿੱਚ ਬਣਿਆ ਇਹ ਪਲਾਂਟ ਹਿੰਦੁਸਤਾਨ ਪੌਲੀਮਰਸ ਦਾ ਸੀ ਜਿਸ ਨੂੰ ਦੱਖਣੀ ਕੋਰੀਆ ਦੀ ਕੰਪਨੀ ਐੱਲਜੀ ਨੇ ਸਾਲ 1997 ਵਿੱਚ ਖ਼ਰੀਦ ਲਿਆ ਸੀ।

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਨੇ ਚਾਂਦ ਨੇ ਮੀਡੀਆ ਨੂੰ ਦੱਸਿਆ ਹੈ ਕਿ 300 ਜਣੇ ਇਸ ਹਾਦਸੇ ਵਿੱਚ ਬੀਮਾਰ ਹੋਏ ਹਨ। ਕਿਹਾ ਜਾ ਰਿਹਾ ਹੈ ਕਿ ਇਸ ਦੌਰਾਨ ਸਟਾਈਰੀਨ ਗੈਸ ਲੀਕ ਹੋਈ ਹੈ। ਜਦੋਂ ਗੈਸ ਲੀਕ ਹੋਈ ਤਾਂ ਸਾਰੇ ਜਣੇ ਸੁੱਤੇ ਪਏ ਸਨ। ਸਾਰਿਆਂ ਨੂੰ ਇਲਾਜ ਲਈ ਭੇਜਿਆ ਗਿਆ ਹੈ।

ਆਂਧਰਾ

ਸਟਾਈਰੀਨ ਗੈਸ ਕੀ ਹੈ?

ਸਟਾਈਰੀਨ ਗੈਸ ਮੂਲ ਤੌਰ 'ਤੇ ਪੌਲਿਸਟਾਈਰੀਨ ਪਲਾਸਟਿਕ ਅਤੇ ਰੇਜ਼ਿਨ ਬਣਾਉਣ ਵਿੱਚ ਇਸਤੇਮਾਲ ਹੁੰਦੀ ਹੈ। ਇਗ ਰੰਗਹੀਣ ਜਾਂ ਹਲਕਾ ਪੀਲਾ ਜਲਣਸ਼ੀਲ ਲੀਕਵਡ (ਤਰਲ) ਹੁੰਦਾ ਹੈ। ਇਸ ਦੀ ਸੁਗੰਧ ਮਿੱਠੀ ਹੁੰਦੀ ਹੈ।

ਆਂਧਰਾ ਪ੍ਰਦੇਸ਼

ਇਸ ਨੂੰ ਸਟਾਈਰੋਲ ਅਤੇ ਵਿਨਾਇਲ ਬੈਂਜੀਨ ਵੀ ਕਿਹਾ ਜਾਂਦਾ ਹੈ। ਬੈਂਜੀਨ ਅਤੇ ਐਥੀਲੀਨ ਰਾਹੀਂ ਇਸ ਦੀ ਉਦਯੋਗਿਕ ਮਾਤਰਾ ਵਿੱਚ ਯਾਨਿ ਵੱਡੇ ਪੱਧਰ 'ਤੇ ਉਤਪਾਦਨ ਕੀਤਾ ਜਾਂਦਾ ਹੈ।

ਸਟਾਈਰੀਨ ਦੀ ਵਰਤੋਂ ਪਲਾਸਟਿਕ ਅਤੇ ਰਬੜ ਬਣਾਉਣ ਵਿੱਚ ਹੁੰਦੀ ਹੈ। ਇਨ੍ਹਾਂ ਪਲਾਸਟਿਕ ਅਤੇ ਰਬੜ ਦੀ ਵਰਤੋਂ ਖਾਣ-ਪੀਣ ਦੀਆਂ ਚੀਜ਼ਾਂ ਰੱਖਣ ਵਾਲੇ ਕੰਟੇਨਰਾਂ, ਪੈਕੇਜਿੰਗ, ਸਿੰਥੈਟਿਕ ਮਾਰਬਲ, ਫਲੋਰਿੰਗ, ਡਿਸਪੋਜ਼ੈਬਲ ਟੇਬਲਵੇਅਰ ਅਤੇ ਮੋਲਡੈਡ ਫਰਨੀਚਰ ਬਣਾਉਣ ਵਿੱਚ ਹੁੰਦਾ ਹੈ।

ਸਟਾਈਰੀਨ ਦੇ ਸੰਪਰਕ ਵਿੱਚ ਆਉਣ 'ਤੇ ਇਨਸਾਨਾਂ 'ਤੇ ਕੀ ਅਸਰ ਪੈਂਦਾ ਹੈ?

ਸਟਾਈਰੀਨ ਦੀ ਭਾਫ਼ ਜੇਕਰ ਹਵਾ ਵਿੱਚ ਮਿਲ ਜਾਵੇ ਤਾਂ ਇਹ ਨੱਕ ਅਤੇ ਗਲੇ ਵਿੱਚ ਜਲਨ ਪੈਦਾ ਕਰਦੀ ਹੈ। ਇਸ ਨਾਲ ਖੰਘ ਅਤੇ ਗਲੇ ਵਿੱਚ ਤਕਲੀਫ਼ ਹੁੰਦੀ ਹੈ ਅਤੇ ਨਾਲ ਹੀ ਫੇਫੜਿਆਂ ਵਿੱਚ ਪਾਣੀ ਭਰਨ ਲਗਦਾ ਹੈ।

ਜੇਕਰ ਸਟਾਈਰੀਨ ਜ਼ਿਆਦਾ ਮਾਤਰਾ ਵਿੱਚ ਸਾਹ ਰਾਹੀਂ ਸਰੀਰ ਵਿੱਚ ਪਹੁੰਚਦੀ ਹੈ ਤਾਂ ਇਹ ਬਿਮਾਰੀ ਪੈਦਾ ਕਰ ਸਕਦੀ ਹੈ।

ਆਂਧਰਾ ਪ੍ਰਦੇਸ਼

ਤਸਵੀਰ ਸਰੋਤ, ANI

ਇਸ ਵਿੱਚ ਸਿਰ ਦਰਦ, ਜੀ ਮਚਲਾਨਾ, ਥਕਾਣ, ਸਿਰ ਚਕਰਾਨਾ, ਕਨਫਿਊਜ਼ਨ ਅਤੇ ਪੇਟ ਦੀ ਗੜਬੜੀ ਹੋਣ ਵਰਗੀਆਂ ਦਿੱਕਤਾਂ ਪੈਦਾ ਹੋਣ ਲਗਦੀਆਂ ਹਨ।

ਇਨ੍ਹਾਂ ਨੂੰ ਸੈਂਟ੍ਰਲ ਨਰਵਸ ਸਿਸਟਮ ਡਿਪ੍ਰੈਸ਼ਨ ਕਿਹਾ ਜਾਂਦਾ ਹੈ। ਕੁਝ ਮਾਮਲਿਆਂ ਵਿੱਚ ਸਟਾਈਰੀਨ ਦੇ ਸੰਪਰਕ ਵਿੱਚ ਆਉਣ ਨਾਲ ਦਿਲ ਦੀ ਧੜਕਣ ਆਸਾਧਾਰਨ ਹੋਣ ਅਤੇ ਕੋਮਾ ਵਰਗੇ ਹਾਲਾਤ ਤੱਕ ਬਣ ਸਕਦੇ ਹਨ।

ਸਟਾਈਰੀਨ ਚਪੜੀ ਰਾਹੀਂ ਵੀ ਸਰੀਰ ਵਿੱਚ ਦਾਖ਼ਲ ਹੋ ਸਕਦੀ ਹੈ। ਜੇਕਰ ਚਮੜੀ ਰਾਹੀਂ ਸਰੀਰ ਵਿੱਚ ਇਸ ਦੀ ਵੱਡੀ ਮਾਤਰਾ ਸਰੀਰ ਅੰਦਰ ਪਹੁੰਚ ਜਾਵੇ ਤਾਂ ਸਾਹ ਲੈਣ ਰਾਹੀਂ ਪੈਦਾ ਹੋਣ ਵਾਲੇ ਸੈਂਟ੍ਰਲ ਨਰਵਸ ਸਿਸਟਮ ਵਿੱਚ ਡਿਪ੍ਰੈਸ਼ਨ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ।

ਜੇਕਰ ਸਟਾਈਰੀਨ ਪੇਟ ਵਿੱਚ ਪਹੁੰਚ ਜਾਵੇ ਤਾਂ ਵੀ ਇਸੇ ਤਰ੍ਹਾਂ ਦਾ ਅਸਰ ਦਿਖਾਈ ਦਿੰਦਾ ਹੈ। ਸਟਾਈਰੀਨ ਦੀ ਫੁਹਾਰ ਦੇ ਸੰਪਰਕ ਵਿੱਚ ਵਿੱਚ ਆਉਣ ਨਾਲ ਚਮੜੀ ਵਿੱਚ ਹਲਕੀ ਜਲਨ ਅਤੇ ਅੱਖਾਂ ਵਿੱਚ ਮਾਮੂਲੀ ਤੋਂ ਲੈ ਕੇ ਗੰਭੀਰ ਜਲਨ ਤੱਕ ਹੋ ਸਕਦੀ ਹੈ।

ਮਹਾਂਮਾਰੀ ਵਿਗਿਆਨ ਵਿੱਚ ਕਈ ਅਧਿਐਨਾਂ ਤੋਂ ਇਹ ਪਤਾ ਲਗਦਾ ਹੈ ਕਿ ਸਟਾਈਰੀਨ ਦੇ ਸੰਪਰਕ ਵਿੱਚ ਆਉਣ ਨਾਲ ਲਿਊਕੇਮੀਆ ਅਤੇ ਲਿੰਫੋਮਾ ਦਾ ਵੀ ਜੋਖ਼ਮ ਵਧ ਸਕਦਾ ਹੈ। ਹਾਲਾਂਕਿ, ਇਸ ਚੀਜ਼ ਨੂੰ ਅਜੇ ਸਪੱਸ਼ਟ ਤੌਰ 'ਤੇ ਸਾਬਿਤ ਨਹੀਂ ਕੀਤਾ ਜਾ ਸਕਿਆ ਹੈ।

ਕੀ ਆਮ ਲੋਕ ਵੀ ਇਸ ਦੇ ਸੰਪਰਕ ਵਿੱਚ ਆ ਸਕਦੇ ਹਨ?

ਜਦੋਂ ਤੱਕ ਤੁਸੀਂ ਇਸ ਦੇ ਉਤਪਾਦਨ ਵਾਲੀ ਥਾਵਾਂ 'ਤੇ ਕੰਮ ਨਹੀਂ ਕਰਦੇ ਹੋ ਤਾਂ ਤੁਹਾਡੇ ਵੱਡੇ ਪੈਮਾਨੇ ਵਿੱਚ ਇਸ ਦੇ ਸੰਪਰਕ ਵਿੱਚ ਆਉਣ ਦੇ ਆਸਾਰ ਘੱਟ ਹੁੰਦੇ ਹਨ।

ਆਮ ਲੋਕਾਂ ਦੇ ਬੇਹੱਦ ਘੱਟ ਮਾਤਰਾ ਵਿੱਚ ਸਟਾਈਰੀਨ ਦੇ ਸੰਪਰਕ ਵਿੱਚ ਆਉਣ ਦੀ ਸੰਭਾਵਨਾ ਬਚੀ-ਖੁਚੀ ਪਲਾਸਟਿਕ ਜਾਂ ਵਾਤਾਵਰਨ ਵਿੱਚ ਪ੍ਰਕ੍ਰਿਤਕ ਤੌਰ 'ਤੇ ਇਸ ਦੇ ਪੈਦਾ ਹੋਣ ਨਾਲ ਹੋ ਸਕਦੀ ਹੈ।

ਹਾਲਾਂਕਿ, ਇੰਨੀ ਘੱਟ ਮਾਤਰਾ ਦਾ ਸਿਹਤ 'ਤੇ ਕੋਈ ਅਸਰ ਹੋਣ ਦਾ ਖਦਸ਼ਾ ਨਹੀਂ ਹੈ।

ਹੈਲਪਲਾਈਨ ਨੰਬਰ
ਕੋਰੋਨਾਵਾਇਰਸ
ਕੋਰੋਨਾਵਾਇਰਸ

ਇਹ ਵੀ ਦੇਖੋ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)