ਕੋਰੋਨਾਵਾਇਰਸ ਨੂੰ ਪਹਿਲੀ ਵਾਰ ਦੇਖਣ ਵਾਲੀ ਸਾਇੰਟਿਸਟ ਬਾਰੇ ਜਾਣੋ - 5 ਅਹਿਮ ਖ਼ਬਰਾਂ

ਵਿਸ਼ਾਣੂ ਵਿਗਿਆਨੀ (ਵਾਇਰੌਲੌਜਿਸਟ) ਜੂਨ ਅਲਮੇਡਾ ਦਾ ਜਨਮ ਸਾਲ 1930 ਵਿੱਚ ਹੋਇਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਸ਼ਾਣੂ ਵਿਗਿਆਨੀ (ਵਾਇਰੌਲੌਜਿਸਟ) ਜੂਨ ਅਲਮੇਡਾ ਦਾ ਜਨਮ ਸਾਲ 1930 ਵਿੱਚ ਹੋਇਆ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਮਨੁੱਖ ਵਿੱਚ ਕੋਰੋਨਾਵਾਇਰਸ ਦਾ ਪਤਾ ਲਾਉਣ ਵਾਲੀ ਪਹਿਲੀ ਔਰਤ ਸਕਾਟਲੈਂਡ ਦੇ ਇੱਕ ਬੱਸ ਡਰਾਈਵਰ ਦੀ ਧੀ ਸੀ। ਉਸ ਨੇ 16 ਸਾਲਾਂ ਦੀ ਉਮਰ ਵਿੱਚ ਸਕੂਲ ਛੱਡ ਦਿੱਤਾ ਤੇ ਉਸ ਦਾ ਨਾਮ ਜੂਨ ਅਲਮੇਡਾ ਸੀ। ਉਹ ਵਾਇਰਸ ਇਮੇਜਿੰਗ ਦੇ ਮਾਹਰਾਂ ਵਿੱਚ ਸ਼ੁਮਾਰ ਹੋਣਾ ਚਾਹੁੰਦੀ ਸੀ।

ਕੋਵਿਡ-19 ਮਹਾਮਾਂਰੀ ਦੇ ਸਮੇਂ ਜੂਨ ਦੀ ਚਰਚਾ ਹੋ ਰਹੀ ਹੈ ਤੇ ਉਨ੍ਹਾਂ ਦੀ ਖੋਜ ਚਰਚਾ ਦੇ ਕੇਂਦਰ ਵਿੱਚ ਹੈ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਕੋਵਿਡ-19 ਇੱਕ ਨਵਾਂ ਵਾਇਰਸ ਹੈ, ਪਰ ਕੋਰੋਨਾਵਾਇਰਸ ਦਾ ਹੀ ਇੱਕ ਮੈਂਬਰ ਹੈ। ਕੋਰੋਨਾਵਾਇਰਸ ਦੀ ਖੋਜ ਡਾਕਟਰ ਅਲਮੇਡਾ ਨੇ ਹੀ ਸਭ ਤੋਂ ਪਹਿਲਾਂ 1964 ਵਿੱਚ ਲੰਡਨ ਦੇ ਸੈਂਟ ਥੌਮਸ ਹਸਪਤਾਲ ਦੀ ਲੈਬ ਵਿੱਚ ਕੀਤੀ ਸੀ। ਜੂਨ ਅਲਮੇਡਾ ਬਾਰੇ ਵਿਸਥਾਰ ਵਿੱਚ ਇੱਥੇ ਪੜ੍ਹੋ

ਕੋਰੋਨਾਵਾਇਰਸ ਤੋਂ ਭਾਰਤੀਆਂ ਦੀ ਮੁਨਾਫ਼ਾਖੋਰੀ ਦਾ ਪੂਰਾ ਸੱਚ

ਕੋਰਨਾਵਾਇਰਸ ਦੇ ਟੈਸਟਿੰਗ ਕਿੱਟ ਦੇ ਲਾਗਤ ਦੇ ਸਬੰਧ ਵਿੱਚ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) 'ਤੇ ਇੱਕ ਵੱਡਾ ਇਲਜ਼ਾਮ ਲਾਇਆ ਜਾ ਰਿਹਾ ਹੈ।

ਇਲਜ਼ਾਮ ਇਹ ਹੈ ਕਿ ਇੱਕ ਰੈਪਿਡ ਡਾਇਗਨੋਸਟਿਕ ਕਿੱਟ ਦੀ ਕੀਮਤ 245 ਰੁਪਏ ਹੈ, ਜਿਸ ਨੂੰ ਆਈਸੀਐਮਆਰ ਕੰਪਨੀ ਤੋਂ 600 ਰੁਪਏ ਵਿੱਚ ਖਰੀਦ ਰਹੀ ਹੈ।

ਭਾਵ ਇਸ ਕੋਰੋਨਾਵਾਇਰਸ ਦੇ ਸਮੇਂ ਦੌਰਾਨ ਵੀ ਲੋਕ ਮੁਨਾਫ਼ਾ ਕਮਾਉਣ ਤੋਂ ਖੁੰਝ ਨਹੀਂ ਰਹੇ ਹਨ। ਉਹ ਵੀ 145 ਫੀਸਦ ਜ਼ਿਆਦਾ। ਪੂਰੀ ਖ਼ਬਰ ਇੱਥੇ ਪੜ੍ਹੋ

ਕੋਰੋਨਾਵਾਇਰਸ
ਕੋਰੋਨਾਵਾਇਰਸ

ਕੋਰੋਨਾਵਾਇਰਸ: ਬੱਚਿਆਂ ਵਿੱਚ ਵੇਖੇ ਜਾ ਰਹੇ ਹਨ ਇਹ ਨਵੇਂ ਲੱਛਣ

ਐਨਐਚਐਸ ਡਾਕਟਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਬੱਚਿਆਂ ਵਿੱਚ ਹੋ ਰਹੀ ਇੱਕ ਦੁਰਲੱਭ ਪਰ ਖ਼ਤਰਨਾਕ ਪ੍ਰਤੀਕ੍ਰਿਆ ਨੂੰ ਜਾਂਚਣ, ਜੋ ਕਿ ਕੋਰੋਨਾਵਾਇਰਸ ਦੀ ਲਾਗ ਨਾਲ ਜੁੜੀ ਹੋ ਸਕਦੀ ਹੈ।

ਖੰਘ ਨਾਲ ਬਾਹਰ ਆਉਣ ਤੋਂ ਬਾਅਦ ਕੋਰੋਨਾਵਾਇਰਸ ਹਵਾ ਵਿੱਚ ਤਿੰਨ ਘੰਟਿਆਂ ਤੱਕ ਜਿਉਂਦਾ ਰਹਿ ਸਕਦਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖੰਘ ਨਾਲ ਬਾਹਰ ਆਉਣ ਤੋਂ ਬਾਅਦ ਕੋਰੋਨਾਵਾਇਰਸ ਹਵਾ ਵਿੱਚ ਤਿੰਨ ਘੰਟਿਆਂ ਤੱਕ ਜਿਉਂਦਾ ਰਹਿ ਸਕਦਾ ਹੈ

ਜਨਰਲ ਪ੍ਰੈਕਟਿਸ਼ਨਰਾਂ (ਜੀਪੀ) ਨੂੰ ਭੇਜੀ ਗਈ ਇੱਕ ਜ਼ਰੂਰੀ ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਲੰਡਨ ਅਤੇ ਯੂਕੇ ਦੇ ਹੋਰ ਹਿੱਸਿਆਂ ਵਿੱਚ ਇੰਟੈਂਸਿਵ ਕੇਅਰ ਵਿਭਾਗ ਵਿੱਚ ਗੰਭੀਰ ਬਿਮਾਰੀਆਂ ਵਾਲੇ ਬੱਚਿਆਂ 'ਚ ਅਜੀਬ ਲੱਛਣ ਵੇਖੇ ਜਾ ਰਹੇ ਹਨ ।

ਇਸ ਵਿੱਚ ਫਲੂ ਵਰਗੇ ਲੱਛਣਾਂ ਵਾਲੀ "ਮਲਟੀ-ਸਿਸਟਮ ਇਨਫ਼ਲਾਮੇਸ਼ਨ (ਸੋਜਸ਼)" ਸ਼ਾਮਲ ਹੈ। ਪੂਰੀ ਖ਼ਬਰ ਇੱਥੇ ਪੜ੍ਹੋ

ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਮੌਤ ਤੋਂ ਵੱਧ ਹਸਪਤਾਲ ਜਾਣ ਦਾ ਡਰ ਕਿਉਂ

ਅਮਰੀਕਾ ਵਿੱਚ ਪੰਜਾਬ ਤੇ ਭਾਰਤ ਸਮੇਤ ਦੁਨੀਆਂ ਦੇ ਕਈ ਹਿੱਸਿਆਂ ਤੋਂ ਲੋਕ ਬਿਹਤਰ ਮੌਕਿਆਂ ਅਤੇ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਪਹੁੰਚਦੇ ਹਨ।

ਇਹ ਸਿਲਸਿਲਾ ਪੁਰਾਣਾ ਅਤੇ ਲੰਬਾ ਹੈ। ਲੋਕ ਕਾਨੂੰਨੀ ਅਤੇ ਗ਼ੈਰ-ਕਾਨੂੰਨੀ ਤਰੀਕਿਆਂ ਨਾਲ ਪਹੁੰਚਦੇ ਹਨ।

ਸਰਕਾਰ 245 ਰੁਪਏ ਵਾਲੀ ਚੀਨੀ ਕਿੱਟ 600 ਰੁਪਏ ਵਿੱਚ ਖਰੀਦ ਰਹੀ ਹੈ ਅਰਥਾਤ ਦੁੱਗਣੇ ਤੋਂ ਵੀ ਵੱਧ ਕੀਮਤ ਵਿੱਚ

ਤਸਵੀਰ ਸਰੋਤ, Reuters

ਬਿਨਾਂ ਦਸਤਾਵੇਜ਼ਾਂ ਦੇ ਪਹੁੰਚਣ ਵਾਲੇ ਲੋਕ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਹੁੰਦੇ ਹਨ, ਇਹ ਕਿਸੇ ਤੋਂ ਲੁਕੀ ਨਹੀਂ ਹੈ।

ਕੋਰੋਨਾਵਾਇਰਸ ਨੇ ਅਜਿਹੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੀ ਵਧਾ ਦਿੱਤੀਆਂ ਹਨ। ਇਹ ਅਜਿਹੇ ਹੀ ਕੁਝ ਪਰਿਵਾਰਾਂ ਦੀ ਕਹਾਣੀ ਹੈ। ਪੂਰੀ ਖ਼ਬਰ ਇੱਥੇ ਪੜ੍ਹੋ

ਕੋਰੋਨਾਵਾਇਰਸ
ਕੋਰੋਨਾਵਾਇਰਸ

ਕੋਵਿਡ-19 ਨਾਲ ਜੁੜੇ ਔਖੇ ਸ਼ਬਦਾਂ ਦੇ ਸੌਖੇ ਅਰਥ ਜਾਣੋ

ਕੋਰੋਨਾਵਾਇਰਸ ਦੇ ਫੈਲਣ ਮਗਰੋਂ ਕਈ ਨਵੇਂ ਸ਼ਬਦ ਸਾਡੇ ਸਾਹਮਣੇ ਆਏ ਜੋ ਸਾਡੇ ਵਿੱਚੋਂ ਕਈਆਂ ਨੇ ਪਹਿਲਾਂ ਕਦੇ ਨਹੀਂ ਸੁਣੇ ਜਾਂ ਬਹੁਤ ਘੱਟ ਸੁਣੇ ਹੋਣਗੇ।

ਜਿਵੇਂ- ਵਾਇਰਸ, ਕੋਰੋਨਾਵਾਇਰਸ ਪਰਿਵਾਰ, ਮਹਾਂਮਾਰੀ, ਲੌਕਡਾਊਨ, ਇਕਾਂਤਵਾਸ ਅਤੇ ਪ੍ਰਕੋਪ ਵਰਗੇ ਸ਼ਬਦ।

ਇਨ੍ਹਾਂ ਵਿੱਚੋਂ ਕਈ ਨਵੇਂ ਸ਼ਬਦ ਸੁਣਨ ਵਿੱਚ ਔਖੇ ਤਾਂ ਲੱਗਦੇ ਹੀ ਹਨ, ਨਾਲ ਹੀ ਇਹ ਬਿਮਾਰੀ ਨਾਲ ਜੁੜਿਆ ਡਰ ਵੀ ਵਧਾ ਦਿੰਦੇ ਹਨ।

ਅਜਿਹੇ ਵਿੱਚ ਜ਼ਰੂਰੀ ਹੈ ਕਿ ਸਾਨੂੰ ਕੋਰੋਨਾਵਾਇਰਸ ਨਾਲ ਜੁੜੇ ਸ਼ਬਦਾਂ ਦੇ ਅਰਥ ਪਤਾ ਹੋਣ। ਇਨ੍ਹਾਂ ਸ਼ਬਦਾਂ ਦੇ ਅਰਥ ਜਾਣਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ ਹੈਲਪਲਾਈਨ

ਤਸਵੀਰ ਸਰੋਤ, MoHFW_INDIA

ਕੋਰੋਨਾਵਾਇਰਸ

ਇਹ ਵੀਡੀਓ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)