ਕੋਰੋਨਾਵਾਇਰਸ: ਲੌਕਡਾਊਨ: ਅਮਰੀਕਾ 'ਚ ਗਰੀਨ ਕਾਰਡ ਬੈਨ ਹੋਣ ਮਗਰੋਂ ਕੀ ਮੁਸ਼ਕਿਲਾਂ ਖੜ੍ਹੀ ਹੋ ਸਕਦੀਆਂ - 5 ਅਹਿਮ ਖ਼ਬਰਾਂ

ਅਮਰੀਕੀ

ਤਸਵੀਰ ਸਰੋਤ, Getty Images

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਅਮਰੀਕਾ ਵਿੱਚ ਕੰਮ ਕਰਨ ਵਾਲੇ ਬਹੁਤ ਸਾਰੇ ਵਿਦੇਸ਼ੀ ਸਿਹਤ ਕਰਮਚਾਰੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਸਖ਼ਤ ਵੀਜ਼ਾ ਨਿਯਮ ਉਨ੍ਹਾਂ ਦੇ ਮਹਾਂਮਾਰੀ ਵਿੱਚ ਯੋਗਦਾਨ ਪਾਉਣ ਦੇ ਢੰਗ ਵਿੱਚ ਇੱਕ ਰੁਕਾਵਟ ਬਣ ਗਏ ਹਨ।

ਹਾਲ ਹੀ ਵਿੱਚ ਅਮਰੀਕਾ ਨੇ ਗ੍ਰੀਨ ਕਾਰਡ ਜਾਰੀ ਕਰਨ 'ਤੇ ਅਸਥਾਈ ਰੋਕ ਲਗਾ ਦਿੱਤੀ ਹੈ।

ਮਾਹਰ ਕਹਿੰਦੇ ਹਨ ਕਿ ਅਮਰੀਕਾ ਦੇ ਐਚ -1 ਬੀ ਵੀਜ਼ਾ ਨਿਯਮ ਬਹੁਤ ਸਖ਼ਤ ਹਨ। ਉਨ੍ਹਾਂ ਦੇ ਅਨੁਸਾਰ, ਕੋਈ ਵੀ ਕਰਮਚਾਰੀ ਇਕੋ ਕੰਪਨੀ ਦੇ ਕਿਸੇ ਹੋਰ ਦਫ਼ਤਰ ਜਾਂ ਫੈਕਟਰੀ ਵਿਚ ਕੰਮ ਨਹੀਂ ਕਰ ਸਕਦਾ ਜਦ ਤਕ ਉਨ੍ਹਾਂ ਨੂੰ ਬਦਲਿਆ ਨਹੀਂ ਜਾਂਦਾ।

ਐਚ -1 ਬੀ ਵੀਜ਼ਾ ਸਿਰਫ਼ ਉਨ੍ਹਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਕੋਲ ਵਿਸ਼ੇਸ਼ ਹੁਨਰ ਹੁੰਦਾ ਹੈ। ਅਜਿਹੇ ਲੋਕ ਅਮਰੀਕਾ ਵਿਚ ਅਸਥਾਈ ਤੌਰ 'ਤੇ ਕੰਮ ਕਰ ਸਕਦੇ ਹਨ। ਅਜਿਹੇ ਵਿੱਚ ਭਾਰਤੀ ਮੂਲ ਦੇ ਇੱਕ ਡਾਕਟਰ ਨੇ ਆਪਣੀਆਂ ਮੁਸ਼ਕਿਲਾਂ ਸਾਂਝੀਆਂ ਕੀਤੀਆਂ। ਪੂਰੀ ਖ਼ਬਰ ਲਈ ਇੱਥੇ ਕਲਿੱਕ ਕਰੋ

bbc
bbc

ਕੋਰੋਨਾਵਾਇਰਸ: ਆਖ਼ਰ ਚਮਗਿੱਦੜ ਇੰਨੀਆਂ ਬੀਮਾਰੀਆਂ ਫ਼ੈਲਾਅ ਕਿਵੇਂ ਲੈਂਦੇ ਹਨ?

ਕੋਰੋਨਾਵਾਇਰਸ ਦੇ ਸਰੋਤ ਜੀਵ ਬਾਰੇ ਹਾਲੇ ਕੁਝ ਸਪਸ਼ਟ ਨਹੀਂ ਹੋ ਸਕਿਆ ਹੈ, ਫਿਰ ਵੀ ਦੁਨੀਆਂ ਚਮ ਗਿੱਦੜ ਵੱਲ ਟੇਢਾ-ਟੇਢਾ ਦੇਖ ਰਹੀ ਹੈ।

ਚਮ ਗਿੱਦੜ

ਤਸਵੀਰ ਸਰੋਤ, Getty Images

ਇਸ ਤੋਂ ਪਹਿਲਾਂ ਵੀ ਚਮ ਗਿੱਦੜ ਕੋਰੋਨਾਵਾਇਰਸ ਪਰਿਵਾਰ ਦੇ ਹੋਰ ਵਾਇਰਸ ਫੈਲਾਅ ਚੁੱਕੇ ਹਨ।

ਇਸੇ ਸਦੀ ਦੇ ਸ਼ੁਰੂ ਵਿੱਚ ਹੀ ਚਮ ਗਿੱਦੜ ਤੋਂ ਸਾਰਸ ਮਹਾਂਮਾਰੀ ਫ਼ੈਲੀ ਸੀ।ਸ਼ੁਰੂ ਵਿੱਚ ਇਹ ਮੰਨਿਆ ਜਾ ਰਿਹਾ ਸੀ ਕਿ ਨਵਾਂ ਕੋਰੋਨਾਵਾਇਰਸ ਇਨ੍ਹਾਂ ਲਟਕਣਾਂ ਤੋਂ ਹੀ ਫ਼ੈਲਿਆ ਹੈ। ਬਾਅਦ ਵਿੱਚ ਸਾਇੰਸਦਾਨਾਂ ਨੇ ਇਸ ਖੋਜ ਰਾਹੀਂ ਨਕਾਰ ਦਿੱਤਾ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।

ਕੋਵਿਡ-19: ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਪਰਵਾਸੀ ਹਸਪਤਾਲ ਜਾਣ ਤੋਂ ਕਿਉਂ ਡਰ ਰਹੇ ਹਨ

ਨਿਊਯਾਰਕ ਇਸ ਵੇਲੇ ਅਮਰੀਕਾ ਵਿੱਚ ਕੋਰੋਨਾਵਾਇਰਸ ਦਾ ਕੇਂਦਰ ਹੈ।

ਇੱਥੇ ਲੈਟਿਨ ਅਮਰੀਕੀ ਦੇਸ਼ਾਂ ਤੋਂ ਆਏ ਲੋਕ ਅਤੇ ਅਫ਼ੀਰੀਕੀ-ਅਮਰੀਕੀ ਲੋਕ ਵਧੇਰੇ ਸ਼ਿਕਾਰ ਹੋ ਰਹੇ ਹਨ। ਮਰਨ ਵਾਲਿਆਂ ਵਿੱਚ ਵੀ ਇਨ੍ਹਾਂ ਲੋਕਾਂ ਦੀ ਹੀ ਗਿਣਤੀ ਜ਼ਿਆਦਾ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਬਿਨਾਂ ਦਸਤਾਵੇਜ਼ਾਂ ਵਾਲੇ ਕੁਝ 11 ਮਿਲਿਅਨ ਲੋਕ ਜਿਨ੍ਹਾਂ ਕੋਲ ਸਿਹਤ-ਬੀਮਾ ਨਹੀਂ ਹੈ, ਜਿਨ੍ਹਾਂ ਕੋਲ ਕੋਈ ਪੱਕਾ ਕੰਮ ਨਹੀਂ ਹੈ, ਦਸਤਾਵੇਜ਼ਾਂ ਦੀ ਕਮੀ ਕਾਰਨ ਇਹ ਲੋਕ ਬੇਰੁਜ਼ਗਾਰਾਂ ਨੂੰ ਮਿਲਣ ਵਾਲੇ ਭੱਤੇ ਦੇ ਹੱਕਦਾਰ ਨਹੀਂ ਹੁੰਦੇ।

ਸਰਕਾਰ ਵੱਲੋਂ ਦਿੱਤੀ ਮਦਦ ਰਾਸ਼ੀ ਤੋਂ ਮਹਿਰੂਮ ਰਹਿ ਰਹੇ ਇਹ ਲੋਕ ਹਸਪਤਾਲ ਜਾਣ ਤੋਂ ਕਤਰਾਉਂਦੇ ਹਨ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।

ਕਿਮ ਜੋਂਗ ਉਨ: ਉੱਤਰੀ ਕੋਰੀਆ ਦੇ ਸ਼ਾਸਕ ਬਾਰੇ ਜਾਣੋ ਦਿਲਚਸਪ ਗੱਲਾਂ

ਉੱਤਰੀ ਕੋਰੀਆ ਗਦ ਸ਼ਾਸ਼ਕ ਕਿਮ ਜੋਂਗ ਉਨ ਦੀਆਂ ਹਾਲ ਹੀ ਵਿੱਚ ਦਿਲ ਦੇ ਆਪ੍ਰੇਸ਼ਨ ਤੋਂ ਬਾਅਦ ਗੰਭੀਰ ਰੂਪ ਨਾਲ ਬਿਮਾਰ ਹੋਣ ਦੀਆਂ ਰਿਪੋਰਟਾਂ ਕੌਮਾਂਤਰੀ ਮੀਡੀਆ ਵਿੱਚ ਆਈਆਂ।

ਉਨ੍ਹਾਂ ਦੀਆਂ ਸਿਹਤ ਨੂੰ ਲੈਕੇ ਜੁੜੀਆਂ ਕਈ ਅਟਕਲਾਂ ਸਾਹਮਣੇ ਆ ਰਹੀਆਂ ਹਨ।

ਕਿਮ ਜੋਂਗ ਉਨ

ਤਸਵੀਰ ਸਰੋਤ, REUTERS

ਕਿਮ ਨੂੰ ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਬਾਅਦ, 2011 ਵਿੱਚ, ਉੱਤਰਧਿਕਾਰੀ ਬਣਾਇਆ ਗਿਆ। ਇਲਜ਼ਾਮ ਲੱਗੇ ਕਿ ਸੱਤਾ 'ਤੇ ਆਪਣੀ ਪਕੜ ਮਜ਼ਬੂਤ ਕਰਨ ਲਈ ਉਨ੍ਹਾਂ ਨੇ ਆਪਣੇ ਚਾਚੇ ਅਤੇ ਮਤਰਿਆ ਭਰਾ ਕਤਲ ਕਰਵਾ ਦਿੱਤਾ।

ਕਿਮ ਨਾਲ ਜੁੜੀਆਂ ਹੋਰ ਦਿਲਚਸਪ ਗੱਲਾਂ ਜਾਣਨ ਲਈ ਕਲਿਕ ਕਰੋ।

ਕੋਰੋਨਾਵਾਇਰਸ: ਟਰੰਪ ਵੱਲੋਂ ਸੁਝਾਏ ਗਏ ਟੀਕੇ ਦੇ ਅਸਰ ਦੀ ਸੱਚਾਈ

ਕੋਰੋਨਾਵਾਇਰਸ ਦੇ ਇਲਾਜ ਲਈ ਜੀਵਾਣੂ-ਨਾਸ਼ਕਾਂ ਦੇ ਟੀਕੇ ਬਾਰੇ ਖੋਜ ਕਰਨ ਦੀ ਸਲਾਹ ਦੇਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਮੈਡੀਕਲ ਭਾਈਚਾਰਾ ਚੁਫੇਰਿਓਂ ਆਲੋਚਨਾ ਕਰ ਰਿਹਾ ਹੈ।

ਵੈਕਸੀਨ

ਤਸਵੀਰ ਸਰੋਤ, Getty Images

ਉਨ੍ਹਾਂ ਨੇ ਮਰੀਜ਼ਾਂ ਦਾ ਪਰਾਬੈਂਗਣੀ ਕਿਰਨਾਂ ਨਾਲ ਇਲਾਜ ਕਰਨ ਦੀ ਸਲਾਹ ਵੀ ਕੱਢ ਮਾਰੀ ਸੀ ਜਿਸ ਨੂੰ ਕਿ ਉਸੇ ਪ੍ਰੈੱਸ ਕਾਨਫ਼ਰੰਸ ਵਿੱਚ ਡਾਕਟਰਾਂ ਨੇ ਖਾਰਜ ਕਰ ਦਿੱਤਾ ਸੀ।

ਉਸ ਤੋਂ ਕੁਝ ਦੇਰ ਪਹਿਲਾਂ ਰਾਸ਼ਟਰਪਤੀ ਦੇ ਇੱਕ ਅਧਿਕਾਰੀ ਨੇ ਕਿਹਾ ਸੀ ਕਿ ਧੁੱਪ ਅਤੇ ਜੀਵਾਣੂ-ਨਾਸ਼ਕ ਲਾਗ ਨੂੰ ਖ਼ਤਮ ਕਰਦੇ ਹਨ। ਕੀ ਵਾਕਈ ਜੀਵਾਣੂ-ਨਾਸ਼ਕ ਕੋਰੋਨਾ ਵਾਇਰਸ ਦਾ ਇਲਾਜ ਹੈ, ਜਾਣਨ ਲਈ ਕਲਿਕ ਕਰੋ।

bbc
bbc

ਇਹ ਵੀਡੀਓ ਵੀ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)