ਕੋਰੋਨਾਵਾਇਰਸ: ਚਮਗਿੱਦੜ ਅਸਲ 'ਚ ਇੰਨੀਆਂ ਬੀਮਾਰੀਆਂ ਫੈਲਾਉਂਦੇ ਕਿਵੇਂ ਹਨ- 5 ਅਹਿਮ ਖ਼ਬਰਾਂ

ਤਸਵੀਰ ਸਰੋਤ, GETTY IMAGES
ਕੋਰੋਨਾਵਾਇਰਸ ਦੇ ਸਰੋਤ ਜੀਵ ਬਾਰੇ ਹਾਲੇ ਕੁਝ ਸਪਸ਼ਟ ਨਹੀਂ ਹੋ ਸਕਿਆ ਹੈ, ਫਿਰ ਵੀ ਦੁਨੀਆਂ ਚਮਗਿੱਦੜ ਵੱਲ ਟੇਢਾ-ਟੇਢਾ ਦੇਖ ਰਹੀ ਹੈ।
ਚਮਗਿੱਦੜ ਦੁਨੀਆਂ ਦੇ ਵਾਹਦ ਥਣਧਾਰੀ ਜੀਵ ਹਨ ਜਿਨ੍ਹਾਂ ਕੋਲ ਉੱਡਣ ਦੀ ਸਮਰੱਥਾ ਹੈ। ਇਸ ਤੋਂ ਪਹਿਲਾਂ ਵੀ ਚਮਗਿੱਦੜ ਕੋਰੋਨਾਵਾਇਰਸ ਪਰਿਵਾਰ ਦੇ ਹੋਰ ਵਾਇਰਸ ਫੈਲਾਅ ਚੁੱਕੇ ਹਨ।
ਚਮਗਿੱਦੜ ਸਿਰਫ਼ ਕੋਰੋਨਾਵਾਇਰਸ ਪਰਿਵਾਰ ਦੇ ਹੀ ਨਹੀਂ ਸਗੋਂ ਹੋਰ ਵੀ ਕਈ ਵਾਇਰਸ ਨਾਲ ਜਿਉਂ ਸਕਦੇ ਹਨ— ਰੈਬੀਜ਼, ਮਾਰਬਰਗ, ਨਿਪਾਹ, ਹੈਂਡਰਾ ਸ਼ਾਮਲ ਹਨ। ਜਿਨ੍ਹਾਂ ਨਾਲ ਅਫ਼ਰੀਕਾ, ਮਲੇਸ਼ੀਆ, ਬੰਗਲਾਦੇਸ਼ ਅਤੇ ਆਸਟਰੇਲੀਆ ਵਿੱਚ ਬੀਮਾਰੀਆਂ ਫ਼ੈਲਾਈਆਂ ਸਨ।
ਚਮਗਿੱਦੜਾਂ ਵਿੱਚ ਵਾਇਰਸ ਉਨ੍ਹਾਂ ਬੇਅੰਤ ਪ੍ਰਕਾਰ ਦੇ ਕੀੜੇ-ਮਕੌੜਿਆਂ ਤੋਂ ਜੋ ਇਨ੍ਹਾਂ ਲਟਕਣਾਂ ਦੀ ਖ਼ੁਰਾਕ ਹਨ। ਇਸ ਤੋਂ ਇਲਾਵਾ ਵੀ ਕਈ ਗੱਲਾਂ ਹਨ ਜਿਨ੍ਹਾਂ ਕਾਰਨ ਚਗਿੱਦੜ ਇੰਨੀਆਂ ਸਾਰੀਆਂ ਬੀਮਾਰੀਆਂ ਦੇ ਵਾਇਰਸਾਂ ਨੂੰ ਝੱਲ ਸਕਣ ਦੇ ਸਮਰੱਥ ਬਣ ਗਏ ਹਨ।
ਸਾਇੰਸਦਾਨਾਂ ਦੀ ਰਾਇ ਹੈ ਕਿ ਚਮਗਿੱਦੜਾਂ ਦੀ ਕੁਦਰਤ ਵਿੱਚ ਇੱਕ ਅਹਿਮ ਭੂਮਿਕਾ ਹੈ। ਇਸ ਪੁੱਠੇ ਲਟਕਣ ਵਾਲੇ ਅਨੋਖੇ ਜੀਵ ਬਾਰੇ ਹੋਰ ਦਿਲਚਸਪ ਗੱਲਾਂ ਜਾਣਨ ਲਈ ਇੱਥੇ ਕਲਿੱਕ ਕਰੋ।


ਦੇਸ ਦੁਨੀਆਂ ਵਿੱਚ ਕੋਵਿਡ-19 ਬਾਰੇ ਤਾਜ਼ਾ ਹਾਲਾਤ

ਤਸਵੀਰ ਸਰੋਤ, GETTY IMAGES
- ਪੰਜਾਬ ਦੇ ਰਾਜਪੁਰਾ ਵਿੱਚ ਬੁੱਧਵਾਰ ਨੂੰ 18 ਮਾਮਲੇ ਪੌਜ਼ਿਟਿਵ ਸਾਹਮਣੇ ਆਏ ਹਨ। ਇਸ ਅੰਕੜੇ ਨਾਲ ਪਟਿਆਲਾ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ 49 ਅਤੇ ਪੰਜਾਬ ਵਿੱਚ 274 ਹੋ ਗਏ ਹਨ।
- ਭਾਰਤ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ 20,471 ਮਾਮਲੇ ਹੋ ਚੁੱਕੇ ਹਨ ਅਤੇ 652 ਜਣਿਆਂ ਦੀ ਜਾਨ ਗਈ ਹੈ। ਜਦਕਿ 3,960 ਲੋਕ ਠੀਕ ਵੀ ਹੋਏ ਹਨ। ਭਾਰਤ ਸਰਕਾਰ ਨੇ ਕਿਹਾ ਹੈ ਕਿ ਸਹਤ ਵਰਕਰਾਂ ਉੱਪਰ ਕਿਸੇ ਵੀ ਤਰ੍ਹਾਂ ਦਾ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
- ਜੌਹਨ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ 26 ਲੱਖ ਤੋਂ ਵਧੇਰੇ ਮਰੀਜ਼ ਹੋ ਗਏ ਹਨ। ਹੁਣ ਤੱਕ ਕੋਵਿਡ-19 ਇੱਕ ਲੱਖ 83 ਹਜ਼ਾਰ ਤੋਂ ਵਧੇਰੇ ਜਾਨਾਂ ਲੈ ਚੁੱਕਿਆ ਹੈ।
- ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾ਼ ਟੈਡਰੋਸ ਐਡਹਾਨੋਮ ਗਿਬਰਿਏਸੋਸ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਨਾਲ ਲੜਾਈ ਵਿੱਚ ਸੰਤੋਸ਼ ਕਰਨ ਖ਼ਿਲਾਫ਼ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਬੀਮਾਰੀ ਸਾਡੇ ਨਾਲ ਲੰਬਾ ਸਮਾਂ ਰਹੇਗੀ।
- ਜਰਮਨੀ ਨੇ ਅਗਲੇ ਹਫ਼ਤੇ ਤੋਂ ਸਾਰੀਆਂ ਜਨਤਕ ਥਾਵਾਂ ਉੱਪਰ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ।
ਇੱਥੇ ਲਾਸ਼ਾਂ ਦਫ਼ਨਾਉਣ ਲਈ ਤਾਬੂਤ ਵੀ ਮੁੱਕ ਗਏ ਹਨ

ਤਸਵੀਰ ਸਰੋਤ, Reuters
ਲੈਟਿਨ ਅਮਰੀਕੀ ਮੁਲਕ ਇਕਵਾਡੋਰ ਦਾ ਗਵਾਯਾਸ ਖੇਤਰ ਦੁਨੀਆਂ ਦੇ ਕੋਰੋਨਾਵਾਇਰਸ ਦੇ ਸਭ ਤੋਂ ਵਧੇਰੇ ਪ੍ਰਭਾਵਿਤ ਇਲਾਕਿਆਂ ਵਿੱਚੋਂ ਇੱਕ ਹੈ।
ਜਦੋਂ ਸਰਕਾਰੀ ਅੰਕੜਿਆਂ ਵਿੱਚ ਕੋਵਿਡ-19 ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਦੀ ਪੜਤਾਲ ਹੋ ਰਹੀ ਸੀ ਤਾਂ ਇਸ ਡਰਾਉਣੀ ਸੱਚਾਈ ਨਾਲ ਲੋਕਾਂ ਦਾ ਸਾਹਮਣਾ ਹੋਇਆ।
ਇਕਵਾਡੋਰ ਦੇ ਸਭ ਤੋਂ ਵੱਡੇ ਸ਼ਹਿਰ ਅਤੇ ਗਵਾਯਾਸ ਸੂਬੇ ਦੀ ਰਾਜਧਾਨੀ ਗੁਆਇਕੀਲ ਜੋ ਕਿ 25 ਲੱਖ ਲੋਕਾਂ ਦਾ ਸ਼ਹਿਰ ਹੈ। ਇੱਥੇ ਮੁਰਦਾ ਘਰ ਭਰ ਗਏ ਹਨ। ਮੁਰਦਾ ਘਰਾਂ ਦੇ ਸਟਾਫ਼ ਲਾਗ ਦੀ ਸੰਭਾਵਨਾ ਤੋਂ ਡਰੇ ਹੋਏ ਹਨ ਇਸ ਲਈ ਮੁਰਦਾ ਘਰ ਬੰਦ ਕਰ ਦਿੱਤੇ ਗਏ ਹਨ।
ਨਿਰਾਸ਼ ਅਤੇ ਬੇਵਸ ਲੋਕਾਂ ਨੇ ਅਜਿਹੇ ਵਿੱਚ ਲਾਸ਼ਾਂ ਨੂੰ ਘਰਾਂ ਦੇ ਬਾਹਰ ਛੱਡ ਦਿੱਤਾ ਹੈ। ਕੁਝ ਲਾਸ਼ਾਂ ਕਈ ਦਿਨਾਂ ਤੋਂ ਪਈਆਂ ਹਨ।
ਲਾਸ਼ਾਂ ਦਫ਼ਨਾਉਣ ਲਈ ਤਾਬੂਤ ਘੱਟ ਪੈ ਰਹੇ ਹਨ। ਇੱਥੋਂ ਤੱਕ ਕਿ ਲੋਕ ਗੱਤੇ ਦੇ ਤਾਬੂਤ ਬਣਾ ਰਹੇ ਹਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।


ਕੋਰੋਨਾਵਾਇਰਸ: ਜਦੋਂ ਲੌਕਡਾਊਨ ਕਾਰਨ ਕੰਮ-ਧੰਦੇ ਬੰਦ ਹਨ ਤਾਂ ਕੀ ਟੈਸਟਾਂ ਦਾ ਖ਼ਰਚ ਲੋਕ ਖੁਦ ਚੁੱਕਣ

ਤਸਵੀਰ ਸਰੋਤ, Getty Images
ਹਾਲ ਹੀ ਵਿੱਚ ਕੋਵਿਡ-19 ਦੇ ਟੈਸਟ ਕਰਨ ਦੀ ਸ਼ੁਰੂਆਤ ਕੀਤੀ ਹੀ ਸੀ ਜਦੋਂ ਸੁਪਰੀਮ ਕੋਰਟ ਨੇ ਇਹ ਟੈਸਟ ਮੁਫ਼ਤ ਵਿੱਚ ਕਰਨ ਦੇ ਹੁਕਮ ਦੇ ਦਿੱਤੇ।
ਇਸ ਟੈਸਟ ਨੂੰ ਕਰਵਾਉਣ ਵਿੱਚ ਘਟੋਂ-ਘੱਟ 4500 ਰੁਪਏ ਦਾ ਖ਼ਰਚਾ ਆਉਂਦਾ ਹੈ। ਪਰ ਸੁਪਰੀਮ ਕੋਰਟ ਨੇ ਆਪਣੇ ਹੁਕਮਾਂ ਵਿੱਚ ਇਹ ਸਪਸ਼ਟ ਨਹੀਂ ਕੀਤਾ ਸੀ ਕਿ ਨਿੱਜੀ ਲੈਬਾਂ ਦੇ ਪੈਸੇ ਕੌਣ ਭਰੇਗਾ। ਤਰਾਸ ਵਿੱਚ ਆਈਆਂ, ਥਾਇਰੋਕੇਅਰ ਸਮੇਤ ਇਨ੍ਹਾਂ ਲੈਬਾਂ ਨੇ ਟੈਸਟ ਕਰਨੇ ਬੰਦ ਕਰ ਦਿੱਤੇ।
ਭਾਰਤ ਸਾਹਮਣੇ ਵੱਡੇ ਸਵਾਲ ਹਨ ਕਿ ਇੰਨੀ ਵੱਡੀ ਜਨ ਸੰਖਿਆ ਦੀ ਵਿਆਪਕ ਟੈਸਟਿੰਗ ਕਿਵੇਂ ਕੀਤੀ ਜਾਵੇ। ਦੂਜਾ ਜਦੋਂ ਲੌਕਡਾਊਨ ਕਾਰਨ ਕੰਮ ਸਾਰੇ ਬੰਦ ਹਨ ਤਾਂ ਕੀ ਲੋਕ ਆਪਣੇ ਟੈਸਟਾਂ ਦਾ ਖ਼ਰਚਾ ਉਹ ਆਪ ਚੁੱਕਣ। ਕੀ ਅਜਿਹੀ ਹਾਲਤ ਵਿੱਚ ਟੈਸਟਾਂ ਦੀ ਗਿਣਤੀ ਵਧਾਈ ਜਾ ਸਕੇਗੀ? ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਸਾਧੂਆਂ ਦਾ ਭੀੜ ਵੱਲੋਂ ਕੀਤੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਕਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ - ਫੈਕਟ ਚੈੱਕ

ਤਸਵੀਰ ਸਰੋਤ, Getty Images
ਮਹਾਰਾਸ਼ਟਰ ਦੇ ਪਾਲਘਰ ਦੇ ਗੜ੍ਹਚਿੰਚਲੇ ਪਿੰਡ ਵਿੱਚ 16 ਅਪ੍ਰੈਲ ਨੂੰ ਹੋਈ ਸਾਧੂਆਂ ਦੀ ਲਿੰਚਿੰਗ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ।
ਦਾਅਵਾ ਕੀਤਾ ਗਿਆ ਕਿ ਇਨ੍ਹਾਂ ਸਾਧੂਆਂ ਨੂੰ ਮੁਸਲਮਾਨ ਹਜੂਮ ਨੇ ਮਾਰਿਆ। ਜਦ ਕਿ ਸੂਬੇ ਦੇ ਮੁੱਖ ਮੰਤਰੀ ਮੁਤਾਬਕ ਦੋ ਸਾਧੂ ਗੱਡੀ ਤੋਂ ਇੱਕ ਅੰਤਮ ਸੰਸਕਾਰ ਵਿੱਚ ਸ਼ਾਮਿਲ ਹੋਣ ਲਈ ਸੂਰਤ ਜਾ ਰਹੇ ਸਨ। ਲੋਕਡਾਊਨ ਕਾਰਨ ਉਨ੍ਹਾਂ ਨੂੰ ਗੁਜਰਾਤ-ਮਹਾਰਾਸ਼ਟਰ ਦੀ ਸਰਹੱਦ ਉੱਤੇ ਰੋਕ ਦਿੱਤਾ ਗਿਆ।
ਜਦੋਂ ਉਹ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਗੜ੍ਹਚਿੰਚਲੇ ਦੇ ਲੋਕਾਂ ਨੇ ਬੱਚਾ ਚੋਰੀ ਦੇ ਸ਼ੱਕ ਵਿੱਚ ਉਨ੍ਹਾਂ ਦੀ ਗੱਡੀ ਰੁਕਵਾ ਲਈ।
ਇਸ ਤੋਂ ਬਾਅਦ ਭੀੜ ਦੇ ਇਸ ਭਿਆਨਕ ਰੂਪ ਦਾ ਵੀਡੀਓੇ ਦੇਸ ਦੇ ਸਾਹਮਣੇ ਹੈ। ਇਸ ਹਿੰਸਾ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਪਰ ਹੁਣ ਇਸ ਮਾਮਲੇ ਨੂੰ ਵੱਖ-ਵੱਖ ਤਰੀਕੇ ਦੇ ਵੀਡੀਓ ਅਤੇ ਦਾਅਵਿਆਂ ਜ਼ਰੀਏ ਫਿਰਕੂ ਬਣਾਉਣ ਦੀ ਕੋਸ਼ਿਸ਼ਾਂ ਬੇਬੁਨਿਆਦ ਸਾਬਿਤ ਹੋ ਰਹੀਆਂ ਹਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਤਸਵੀਰ ਸਰੋਤ, MoHFW_INDIA

ਇਹ ਵੀਡੀਓ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












