You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਕੀ ਪ੍ਰਦੂਸ਼ਣ ਇਸ ਦਾ ਦੋਸਤ ਸਾਬਤ ਹੋ ਰਿਹਾ ਹੈ -5 ਅਹਿਮ ਖ਼ਬਰਾਂ
ਵਿਸ਼ਵ ਸਿਹਤ ਸੰਗਠਨ ਮੁਤਾਬਕ ਹਵਾ ਪ੍ਰਦੂਸ਼ਣ ਕਾਰਨ ਸਾਲਾਨਾ ਲਗਭਗ 70 ਲੱਖ ਮੌਤਾਂ ਹੁੰਦੀਆਂ ਹਨ।
ਉਸੇ ਸੰਗਠਨ ਦੇ ਅਧਿਕਾਰੀਆਂ ਮੁਤਾਬਕ ਹਵਾ ਪ੍ਰਦੂਸ਼ਣ ਦਾ ਉੱਚਾ ਪੱਧਰ ਕੋਵਿਡ-19 ਦੇ ਗੰਭੀਰ ਮਾਮਲਿਆਂ ਦੇ ਜੋਖ਼ਮ ਨਾਲ ਜੁੜਿਆ ਹੋਇਆ ਇੱਕ ਕਾਰਕ ਹੋ ਸਕਦਾ ਹੈ।
ਵੱਧ ਹਵਾ ਪ੍ਰਦੂਸ਼ਣ ਅਤੇ ਕੋਰੋਨਾਵਾਇਰਸ ਨਾਲ ਜ਼ਿਆਦਾ ਮੌਤ ਦਰ ਵਿਚਕਾਰ ਸਬੰਧਾਂ ਨੂੰ ਹਾਲ ਹੀ 'ਚ ਦੋ ਅਧਿਐਨਾਂ ਵਿੱਚ ਸੁਝਾਇਆ ਗਿਆ ਹੈ।
ਹਵਾ ਪ੍ਰਦੂਸ਼ਣ ਦੇ ਉੱਚੇ ਪੱਧਰ ਵਾਲੇ ਕੁਝ ਦੇਸਾਂ ਵਿੱਚ ਸਿਹਤ ਪ੍ਰੈਕਟੀਸ਼ਨਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੁਝ ਮਰੀਜ਼ਾਂ ਨੂੰ ਹਵਾ ਪ੍ਰਦੂਸ਼ਣ ਨਾਲ ਸਬੰਧਿਤ ਮੁੱਢਲੀਆਂ ਸਥਿਤੀਆਂ ਵਿੱਚ ਗੰਭੀਰ ਕੋਵਿਡ-19 ਦੀ ਲਾਗ ਲਗਦਿਆਂ ਦੇਖਿਆ ਹੈ।
ਕੀ ਹੈ ਕੋਰੋਨਾਵਾਇਰਸ ਅਤੇ ਪ੍ਰਦੂਸ਼ਣ ਦਾ ਸੰਬੰਧ, ਇੱਥੇ ਪੜ੍ਹੋ।
ਕੋਰੋਨਾਵਾਇਰਸ ਦਾ ਅਸਰ ਮਰਦਾਂ ਤੇ ਔਰਤਾਂ 'ਤੇ ਵਖ ਕਿਉਂ
ਕੋਰੋਨਾਵਾਇਰਸ ਮਹਾਂਮਾਰੀ ਦਾ ਅਸਰ ਮਰਦਾਂ ਅਤੇ ਔਰਤਾਂ ਉੱਤੇ ਵੱਖ-ਵੱਖ ਹੁੰਦਾ ਹੈ। ਦੇਖਣ ਵਿੱਚ ਆਇਆ ਹੈ ਕਿ ਕੋਰੋਨਾਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਮਰਦਾਂ ਦੀ ਗਿਣਤੀ ਵਧੇਰੇ ਹੈ।
ਮਾਹਿਰਾਂ ਦਾ ਦਾਅਵਾ ਹੈ ਕਿ ਵਾਇਰਸ ਪ੍ਰਤੀ ਔਰਤਾਂ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਮਰਦਾਂ ਨਾਲੋਂ ਵਧੀਆ ਹੈ।
ਇਸ ਪਿੱਛੇ ਕੁਝ ਯੋਗਦਾਨ ਦੋਹਾਂ ਦੀ ਲਗਭਗ ਵੱਖੋ-ਵੱਖ ਤਰਜ਼ੇ ਜ਼ਿੰਦਗੀ ਦਾ ਵੀ ਹੈ। ਹੋਰ ਵੀ ਅਜਿਹੀਆਂ ਲਿੰਗਕ ਭਿੰਨਤਾਵਾਂ ਬਾਰੇ ਜਾਨਣ ਲਈ ਦੇਖੋ ਇਹ ਵੀਡੀਓ।
12 ਸਾਲਾ ਕੁੜੀ ਚਾਰ ਦਿਨ ਤੁਰ ਕੇ ਵੀ ਘਰ ਕਿਉਂ ਨਹੀਂ ਪਹੁੰਚੀ
ਛੱਤੀਸਗੜ੍ਹ ਦੇ ਆਦੇੜ ਪਿੰਡ ਦੀ ਇੱਕ 12 ਸਾਲਾ ਲੜਕੀ ਜਮਲੋ ਮੜਕਮ ਜਦੋਂ ਤੇਲੰਗਾਨਾ ਤੋਂ ਵਰਕਰਾਂ ਦੇ ਕਾਫ਼ਲੇ ਨਾਲ ਆਪਣੇ ਘਰ ਲਈ ਰਵਾਨਾ ਹੋਈ, ਤਾਂ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਜਲਦੀ ਹੀ ਆਪਣੇ ਘਰ ਪਹੁੰਚੇਗੀ।
ਆਪਣੇ ਮਾਪਿਆਂ ਦੀ ਇਕਲੌਤੀ ਧੀ ਜਮਲੋ ਮੜਕਮ ਸੰਘਣੇ ਜੰਗਲਾਂ ਦੇ ਉਬੜ-ਖਾਬੜ ਰਸਤੇ ਵਿੱਚ ਚਾਰ ਦਿਨ ਪੈਦਲ ਚਲਦੀ ਰਹੀ।
ਪਰ ਪਿੰਡ ਪਹੁੰਚਣ ਤੋਂ ਸਿਰਫ਼ 14 ਕਿਲੋਮੀਟਰ ਪਹਿਲਾਂ ਜਮਲੋ ਦੇ ਸਾਹ ਥੰਮ ਗਏ।
ਪੜ੍ਹੋ ਜਮਲੋ ਨਾਲ ਇਸ ਸਫ਼ਰ ਦੌਰਾਨ ਕੀ ਬੀਤੀ।
ਤੁਸੀਂ ਇਹ ਵੀ ਪੜ੍ਹ ਸਕਦੇ ਹੋ - ਕੋਰੋਨਾਵਾਇਰਸ ਨਾਲ ਲੜਾਈ ਵਿੱਚ ਪੰਜਾਬ ਦੇ ਪਿੰਡ ਕੇਰਲ ਦੇ ਪਿੰਡਾਂ ਤੋਂ ਕੀ ਸਿੱਖ ਸਕਦੇ ਹਨ
ਇਸ ਪਿੰਡ ਨੇ ਕੋਰੋਨਾਵਾਇਰਸ ਲਈ ਦਾਨ ਕੀਤੇ 10.50 ਕਰੋੜ ਕਿਵੇਂ ਇਕੱਠੇ ਕੀਤੇ?
ਹਰਿਆਣਾ ਵਿੱਚ ਪਾਣੀਪਤ ਦੇ ਪਿੰਡ ਬਾਲ ਜਟਾਣ ਦੀ ਪੰਚਾਇਤ ਨੇ ਮੁੱਖ ਮੰਤਰੀ ਰਾਹਤ ਕੋਸ਼ ਵਿੱਚ ਸਾਢੇ 10 ਕਰੋੜ ਰੁਪਏ ਫੰਡ ਦਿੱਤਾ ਹੈ। ਜਦਕਿ ਇਸ ਪਿੰਡ ਦੀ ਵਸੋਂ ਹੀ ਮਹਿਜ਼ 10 ਹਜ਼ਾਰ ਹੈ।
ਪਿੰਡ ਦੀ ਸਰਪੰਚ ਸਰਿਤਾ ਦੇਵੀ ਅਤੇ ਹੋਰਨਾਂ ਪੰਚਾਇਤ ਮੈਂਬਰਾਂ ਵੱਲੋਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਚੰਡੀਗੜ੍ਹ ਵਿਖੇ ਸਾਢੇ 10 ਕਰੋੜ ਦਾ ਇਹ ਚੈੱਕ ਸੌਂਪਿਆ ਗਿਆ।
13 ਅਪ੍ਰੈਲ ਨੂੰ ਬਾਲ ਜਟਾਣ ਪਿੰਡ ਵਿੱਚ ਸਰਪੰਚ ਸਰਿਤਾ ਦੇਵੀ ਦੀ ਅਗਵਾਈ ਹੇਠ ਇੱਕ ਬੈਠਕ ਹੋਈ ਜਿਸ ਵਿੱਚ ਫੈਸਲਾ ਲਿਆ ਗਿਆ ਕਿ ਸੰਕਟ ਦੀ ਇਸ ਘੜੀ ਵਿੱਚ ਉਹ ਸਰਕਾਰ ਦੀ ਮਦਦ ਕਰਨਗੇ।
ਇਸ ਪਿੰਡ ਨੇ ਕਿਵੇਂ ਜੁਟਾਇਆਂ ਇੰਨਾ ਪੈਸਾ ਅਤੇ ਕੋਰੋਨਾਵਾਇਰਸ ਨਾਲ ਲੜਾਈ ਲਈ ਕੀ ਕਰ ਰਿਹਾ ਹੈ ਉਪਰਾਲੇ, ਇੱਥੇ ਪੜ੍ਹੋ।
ਕੋਰੋਨਾਵਾਇਰਸ ਦੇ ਬਿਨਾਂ ਲੱਛਣਾਂ ਦੇ ਮਰੀਜ਼ ਕਿੰਨੇ ਖ਼ਤਰਨਾਕ?
ਕੌਮੀ ਰਾਜਧਾਨੀ ਦਿੱਲੀ ਅਤੇ ਪੰਜਾਬ ਵਿੱਚ ਲੌਕਡਾਉਨ 'ਚ 20 ਅਪ੍ਰੈਲ ਤੋਂ ਮਿਲਣ ਵਾਲੀ ਰਾਹਤ ਅਜੇ ਅਮਲ 'ਚ ਨਹੀਂ ਲਿਆਂਦੀ ਗਈ ਹੈ।
ਇਸ ਦੇ ਵੱਡੇ ਕਾਰਨਾਂ ਵਿੱਚੋਂ ਸਭ ਤੋਂ ਵੱਧ ਮਹੱਤਵਪੂਰਨ ਅਤੇ ਖ਼ਤਰਨਾਕ ਇਹ ਹੈ ਕਿ ਕਈ ਮਰੀਜ਼ਾਂ ਵਿੱਚ ਕੋੋਰੋਨਾਵਾਇਰਸ ਦੇ ਲੱਛਣ ਹੀ ਸਾਹਮਣੇ ਨਹੀਂ ਆ ਰਹੇ ਹਨ।
ਇਹ ਵਰਤਾਰਾ ਹੋਰ ਵੀ ਕਈ ਸੂਬਿਆਂ- ਤਾਮਿਲਨਾਡੂ, ਕੇਰਲ, ਕਰਨਾਟਕ, ਅਸਮ, ਰਾਜਸਥਾਨ ਵਿੱਚ ਵੀ ਸਾਹਮਣੇ ਆਉਣ ਦੀ ਸੰਭਾਵਨਾ ਨੂੰ ਸਵੀਕਾਰ ਕੀਤਾ ਗਿਆ ਹੈ।
ਇਸ ਲਿਹਾਜ਼ ਨਾਲ ਭਾਰਤ 'ਚ ਬਿਨ੍ਹਾਂ ਲੱਛਣ ਵਾਲੇ ਸੰਕ੍ਰਮਿਤ ਮਾਮਲੇ ਡਾਕਟਰਾਂ ਲਈ ਇੱਕ ਨਵੀਂ ਸਿਰਦਰਦੀ ਬਣ ਗਏ ਹਨ।
ਇੱਥੇ ਪੜ੍ਹੋ ਬਿਨਾਂ ਲੱਛਣਾਂ ਦੇ ਮਰੀਜ਼ ਭਾਰਤ ਦੀ ਕੋਰੋਨਾਵਾਇਰਸ ਨਾਲ ਲੜਾਈ ਵਿੱਚ ਕਿੰਨੇ ਖ਼ਤਰਨਾਕ ਹੋ ਸਕਦੇ ਹਨ।