ਕੋਰੋਨਾਵਾਇਰਸ: 12 ਸਾਲਾ ਕੁੜੀ ਚਾਰ ਦਿਨ ਤੁਰਦੀ ਰਹੀ ਪਰ ਘਰ ਨਹੀਂ ਪਹੁੰਚੀ

ਤਸਵੀਰ ਸਰੋਤ, cg khabar
- ਲੇਖਕ, ਅਲੋਕ ਪ੍ਰਕਾਸ਼ ਪੁਤੂਲ
- ਰੋਲ, ਰਾਏਪੁਰ ਤੋਂ ਬੀਬੀਸੀ ਹਿੰਦੀ ਲਈ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 3 ਮਿੰਟ
ਛੱਤੀਸਗੜ੍ਹ ਦੇ ਆਦੇੜ ਪਿੰਡ ਦੀ ਇੱਕ 12 ਸਾਲਾ ਲੜਕੀ ਜਮਲੋ ਮੜਕਮ ਜਦੋਂ ਤੇਲੰਗਾਨਾ ਤੋਂ ਵਰਕਰਾਂ ਦੇ ਕਾਫ਼ਲੇ ਨਾਲ ਆਪਣੇ ਘਰ ਲਈ ਰਵਾਨਾ ਹੋਈ, ਤਾਂ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਜਲਦੀ ਹੀ ਆਪਣੇ ਘਰ ਪਹੁੰਚੇਗੀ।
ਆਪਣੇ ਮਾਪਿਆਂ ਦੀ ਇਕਲੌਤੀ ਧੀ ਜਮਲੋ ਮੜਕਮ ਸੰਘਣੇ ਜੰਗਲਾਂ ਦੇ ਉਬੜ-ਖਾਬੜ ਰਸਤੇ ਵਿਚ ਚਾਰ ਦਿਨ ਪੈਦਲ ਚਲਦੀ ਰਹੀ।
ਪਰ ਪਿੰਡ ਪਹੁੰਚਣ ਤੋਂ ਸਿਰਫ਼ 14 ਕਿਲੋਮੀਟਰ ਪਹਿਲਾਂ ਜਮਲੋ ਦੇ ਸਾਹ ਥੰਮ ਗਏ।

ਬੀਜਾਪੁਰ ਜ਼ਿਲ੍ਹੇ ਦੇ ਚੀਫ਼ ਮੈਡੀਕਲ ਅਤੇ ਸਿਹਤ ਅਧਿਕਾਰੀ ਬੀ ਆਰ ਪੁਜਾਰੀ ਦਾ ਕਹਿਣਾ ਹੈ, "ਅਸੀਂ ਜਮਲੋ ਦਾ ਕੋਰੋਨਾ ਟੈਸਟ ਕਰਵਾਇਆ ਪਰ ਰਿਪੋਰਟ ਨੈਗੇਟਿਵ ਆਈ। ਪੋਸਟਮਾਰਟਮ ਰਿਪੋਰਟ ਵਿੱਚ ਵੀ ਕੁਝ ਖਾਸ ਨਹੀਂ ਮਿਲਿਆ। ਮੈਨੂੰ ਡਰ ਹੈ ਕਿ ਇਲੈਕਟ੍ਰੋਲਾਈਟ ਅਸੰਤੁਲਨ ਕਾਰਨ ਬੱਚੇ ਦੀ ਮੌਤ ਹੋਈ ਹੋ ਸਕਦੀ ਹੈ। ਫਿਲਹਾਲ, ਲੜਕੀ ਦਾ ਬਿਸਤਰਾ ਸੁਰੱਖਿਅਤ ਰੱਖਿਆ ਗਿਆ ਹੈ। ਉਸ ਦੀ ਪੜਤਾਲ ਕਰਨ ਤੋਂ ਬਾਅਦ ਸ਼ਾਇਦ ਕੁਝ ਪਤਾ ਲੱਗ ਸਕਦਾ ਹੈ।"
ਜਮਲੋ ਦਾ ਪਿਤਾ ਆਂਦੋਰਾਮ ਮੜਕਮ ਵੀ ਸਿਰਫ਼ ਅੰਦਾਜਾ ਲਗਾ ਸਕਦਾ ਹੈ ਕਿ, ਕੀ ਹੋਇਆ ਹੋਵੇਗਾ। ਮਾਂ ਸੁਕਮਤੀ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਹ ਕਿਸੇ ਵੀ ਸਥਿਤੀ ਵਿਚ ਗੱਲ ਕਰਨ ਲਾਇਕ ਨਹੀਂ ਹੈ।
Sorry, your browser cannot display this map
ਜਮਲੋ ਦੇ ਪਿਤਾ ਆਂਦੋਰਾਮ ਕਹਿੰਦੇ ਹਨ, "ਨਾਲ ਆਏ ਮਜ਼ਦੂਰ ਦੱਸ ਰਹੇ ਸਨ ਕਿ ਸਾਰੇ ਲੋਕਾਂ ਨੇ ਰਾਤ ਨੂੰ ਖਾਧਾ ਅਤੇ ਆਰਾਮ ਕੀਤਾ ਸੀ। ਸਵੇਰੇ, ਜਦੋਂ ਲੋਕ ਖਾਣਾ ਖਾਣ ਤੋਂ ਬਾਅਦ ਜਾ ਰਹੇ ਸਨ ਤਾਂ ਜਮਲੋ ਦੇ ਪੇਟ 'ਚ ਉਸੂਰ ਪਿੰਡ ਨੇੜੇ ਦਰਦ ਹੋਇਆ। ਮੈਨੂੰ ਨਹੀਂ ਪਤਾ ਕਿ ਸਾਡੀ ਜਮਲੋ ਨੂੰ ਕੀ ਹੋਇਆ ਅਤੇ ਉਸ ਨੇ ਉਸੇ ਵੇਲੇ ਦਮ ਤੋੜ ਦਿੱਤਾ।"

ਤਸਵੀਰ ਸਰੋਤ, cg khabar
ਲੌਕਡਾਊਨ ਵਿੱਚ ਬੇਰੁਜ਼ਗਾਰੀ
ਇਸ ਸਾਲ ਫਰਵਰੀ ਵਿੱਚ, ਜਮਲੋ ਪਿੰਡ ਦੇ ਹੋਰ ਗੁਆਂਢੀ ਰਿਸ਼ਤੇਦਾਰਾਂ ਨਾਲ ਗੁਆਂਢੀ ਰਾਜ ਤੇਲੰਗਾਨਾ ਵਿੱਚ ਮਿਰਚਾਂ ਦੀ ਖੇਤੀ ਵਿਚ ਤੋੜਾਈ ਕਰਨ ਲਈ ਗਈ ਸੀ।
ਪਿੰਡ ਦੇ ਲੋਕਾਂ ਨੂੰ ਮੁਲੁਗੂ ਜ਼ਿਲ੍ਹੇ ਦੇ ਪੇਰੂਰ ਵਿੱਚ ਕੰਮ ਮਿਲਿਆ। ਪਰ ਸਿਰਫ਼ ਦੋ ਮਹੀਨੇ ਹੀ ਲੰਘੇ ਸਨ ਕਿ ਕੋਰੋਨਾਵਾਇਰਸ ਦੇ ਕਾਰਨ, ਮਿਰਚੀ ਦੇ ਖੇਤੀ ਦਾ ਕੰਮ ਰੁਕ ਗਿਆ ਅਤੇ ਤਾਲਾਬੰਦੀ ਕਾਰਨ ਮਜ਼ਦੂਰੀ ਮਿਲਣੀ ਵੀ ਬੰਦ ਹੋ ਗਈ।
ਬਚੇ ਹੋਏ ਪੈਸੇ ਵੀ ਖ਼ਤਮ ਹੋਣੇ ਸ਼ੁਰੂ ਹੋ ਗਏ। ਇਸ ਤੋਂ ਬਾਅਦ, ਠੇਕੇਦਾਰ ਦੀ ਸਲਾਹ 'ਤੇ, ਸਾਰਿਆਂ ਨੇ ਘਰ ਵਾਪਸ ਜਾਣ ਦਾ ਫੈਸਲਾ ਕੀਤਾ।
ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਮੁਲੁਗੂ ਜ਼ਿਲ੍ਹਾ ਹੈੱਡਕੁਆਰਟਰ ਤੋਂ ਗੋਦਾਵਰੀ ਨਦੀ ਨੂੰ ਪਾਰ ਕਰਦਿਆਂ ਭੋਪਾਲਪਟਨਮ ਹੁੰਦੇ ਹੋਏ ਆਦੇੜ ਪਿੰਡ ਦਾ ਰਸਤਾ ਤਕਰੀਬ਼ਨ 200 ਕਿਲੋਮੀਟਰ ਹੈ। ਹਾਲਾਂਕਿ ਪੇਰੂਰ ਪਿੰਡ ਸਰਹੱਦ ਨਾਲ ਲੱਗਦਾ ਹੈ। ਪਰ ਲੌਕਡਾਊਨ ਕਾਰਨ ਕੋਈ ਬੱਸ ਨਹੀਂ ਚਲ ਰਹੀ ਸੀ। ਮਜ਼ਦੂਰਾਂ ਲਈ ਕੋਈ ਹੋਰ ਸਾਧਨ ਵੀ ਨਹੀਂ ਸੀ।
ਅਜਿਹੀ ਸਥਿਤੀ ਵਿਚ, ਪਿੰਡ ਦੇ ਸਾਰੇ 12 ਲੋਕਾਂ ਨੇ ਪੈਦਲ ਹੀ ਜੰਗਲ ਦੇ ਰਸਤੇ ਆਦੇੜ ਪਰਤਣ ਦਾ ਫੈਸਲਾ ਕੀਤਾ।
ਜ਼ਿਲ੍ਹਾ ਕੁਲੈਕਟਰ ਕੇ ਡੀ ਕੁੰਜਮ ਦਾ ਕਹਿਣਾ ਹੈ ਕਿ ਪਿੰਡ ਦੇ ਲੋਕ ਲੁਕ-ਛਿਪ ਕੇ ਜੰਗਲ ਦੇ ਰਸਤੇ ਵਿੱਚੋਂ ਲੰਘ ਰਹੇ ਸਨ, ਇਸੇ ਦੌਰਾਨ ਲੜਕੀ ਦੀ ਜੰਗਲ ਵਿੱਚ ਹੀ ਮੌਤ ਹੋ ਗਈ। ਖ਼ਬਰ ਮਿਲਣ ਤੋਂ ਬਾਅਦ ਸਾਰੇ 11 ਲੋਕਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਲੜਕੀ ਦੀ ਕੋਰੋਨਾ ਜਾਂਚ ਵੀ ਕੀਤੀ ਗਈ ਹੈ, ਪਰ ਰਿਪੋਰਟ ਨਿਗੇਟਿਵ ਆਈ ਹੈ।
ਇਸ ਦੌਰਾਨ ਰਾਜ ਸਰਕਾਰ ਨੇ ਜਮਲੋ ਮੜਕਮ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਸਹਾਇਤਾ ਫੰਡ ਵਿੱਚੋਂ ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਬੀਜਾਪੁਰ ਦੀ ਪੱਤਰਕਾਰ ਰਾਣੂ ਤਿਵਾੜੀ ਕਹਿੰਦੀ ਹੈ- "12 ਸਾਲਾ ਲੜਕੀ ਨੂੰ ਕੰਮ ਕਰਨ ਲਈ ਦੂਸਰੇ ਰਾਜ ਕਿਉਂ ਜਾਣਾ ਪਿਆ? ਸਕੂਲ ਦੀ ਪੜ੍ਹਾਈ ਦੀ ਉਮਰ ਵਿਚ ਉਸ ਨੂੰ ਪੈਸੇ ਕਮਾਉਣ ਦੀ ਕਿਉਂ ਲੋੜ ਪਈ? ਸਵਾਲ ਬਹੁਤ ਸਾਰੇ ਹਨ। ਜਮਲੋ ਦੀ ਮੌਤ ਦੇ ਕਾਰਨ ਬਾਅਦ ਵਿੱਚ ਸਾਹਮਣੇ ਆਉਣਗੇ। ਹੁਣ ਸਿਰਫ਼ ਇਕ ਚੀਜ਼ ਜੋ ਦਿਖਾਈ ਦੇ ਰਹੀ ਹੈ ਉਹ ਇਹ ਹੈ ਕਿ ਜਮਲੋ ਸਿਸਟਮ ਦੀ ਮੌਤ ਮਾਰੀ ਗਈ ਹੈ।"

ਤਸਵੀਰ ਸਰੋਤ, MoHFW_INDIA

ਇਹ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3