ਕੀ ਕੋਰੋਨਾਵਾਇਰਸ ਦੋਬਾਰਾ ਵੀ ਹੋ ਸਕਦਾ ਹੈ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਕਈ ਮਰੀਜ਼ ਕੋਰੋਨਾਵਾਇਰਸ ਤੋਂ ਠੀਕ ਹੋ ਗਏ ਤੇ ਉਨ੍ਹਾਂ ਦੇ ਟੈਸਟ ਸਹੀ ਆਏ। ਪਰ ਕੁਝ ਦਿਨ ਮਗਰੋਂ ਉਨ੍ਹਾਂ ਦੇ ਟੈਸਟ ਮੁੜ ਤੋਂ ਪੌਜ਼ਿਟਿਵ ਆਏ।
ਸਪੈਨਿਸ਼ ਨੈਸ਼ਨਲ ਸੈਂਟਰ ਫ਼ਾਰ ਬਾਇਓਟਕਨਾਲੋਜੀ ਦੇ ਵਾਇਰੋਲੋਜਿਸਟ ਲਿਊਸ ਏਨਜ਼ੁਆਨੇਸ ਨੇ ਬੀਬੀਸੀ ਨੂੰ ਦੱਸਿਆ ਕਿ ਲਗਭਗ 14% ਮਰੀਜ਼ ਜੋ ਇੱਕ ਵਾਰ ਕੋਵਿਡ-19 ਦੇ ਨੈਗੇਟਿਵ ਪਾਏ ਜਾਂਦੇ ਹਨ, ਉਹ ਮੁੜ ਤੋਂ ਪੌਜ਼ੀਟਿਵ ਵੀ ਹੋ ਸਕਦੇ ਹਨ।
ਉਨ੍ਹਾਂ ਅਨੁਸਾਰ ਅਜਿਹੇ ਮਾਮਲਿਆਂ ਵਿੱਚ ਵਾਇਰਸ ਮੁੜ ਤੋਂ ਦੂਜੀ ਵਾਰ ਇਨਫੈਕਟ ਨਹੀਂ ਕਰਦਾ। ਸਗੋਂ ਇਹ ਪਹਿਲੀ ਵਾਰ ਦਾ ਹੀ ਵਾਇਰਸ ਹੁੰਦਾ ਹੈ ਜੋ ਕਿ ਮੁੜ ਸਰੀਰ ਵਿੱਚ ਜਾਗਰੂਕ ਹੁੰਦਾ ਹੈ। ਇਸ ਬਾਰੇ ਵਧੇਰੇ ਜਾਣਕਾਰੀ ਲਈ ਕਲਿਕ ਕਰੋ।
ਕੀ ਸੁੰਘਣ ਤੇ ਸੁਆਦ ਦੀ ਸਮਰਥਾ ਵਿੱਚ ਆਈ ਕਮੀ ਕੋਰੋਨਾਵਾਇਰਸ ਦੇ ਲੱਛਣ ਹਨ?
ਜੇਕਰ ਤੁਹਾਡੇ ਸੁੰਘਣ ਜਾਂ ਸੁਆਦ ਵਿੱਚ ਕੋਈ ਕਮੀ ਆਈ ਹੈ ਤਾਂ ਇੱਕ ਵਾਰ ਚੈੱਕ ਜ਼ਰੂਰ ਕਰਵਾ ਲਵੋ।

ਯੂਕੇ ਦੇ ਖੋਜਕਾਰਾਂ ਅਨੁਸਾਰ ਇਨ੍ਹਾਂ ਲੱਛਣਾਂ ਦੇ ਹੋਣ 'ਤੇ ਕੋਰੋਨਾਵਾਇਰਸ ਹੋ ਸਕਦਾ ਹੈ। ਹਲਾਂਕਿ ਸੁਆਦ ਤੇ ਸੁੰਘਣ ਦੀ ਸਮਰਥਾ ਵਿੱਚ ਆਈ ਕਮੀ ਹੋਰ ਸਾਹ ਨਾਲ ਜੁੜੀਆਂ ਬਿਮਾਰੀਆਂ, ਜਿਵੇਂ ਕਿ ਜ਼ੁਕਾਮ ਆਦਿ, ਦੀ ਨਿਸ਼ਾਨੀ ਵੀ ਹੋ ਸਕਦੀ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਦਾਅਵੇ ਦੀ ਪੁਸ਼ਟੀ ਲਈ 4 ਲੱਖ ਤੋਂ ਵੱਧ ਲੋਕਾਂ ਦੇ ਲੱਛਣਾਂ ਦਾ ਇੱਕ ਐਪ ਰਾਹੀਂ ਵਿਸ਼ਲੇਸ਼ਣ ਕੀਤਾ। ਖ਼ੋਜ ਵਿੱਚ ਪਤਾ ਲੱਗੀ ਜਾਣਕਾਰੀ ਬਾਰੇ ਜਾਣਨ ਲਈ ਕਲਿਕ ਕਰੋ।
ਕੀ ਸਾਰਸ ਫੈਲਾਉਣ ਵਾਲਾ ਚਮਗਿੱਦੜ ਕੋਰੋਨਾਵਾਇਰਸ ਦਾ ਵੀ ਕਾਰਨ ਹੈ?
ਇਸੇ ਸਦੀ ਦੇ ਸ਼ੁਰੂ, 2003, ਵਿੱਚ ਹੀ ਚਮਗਿੱਦੜ ਤੋਂ ਸਾਰਸ ਮਹਾਂਮਾਰੀ ਫ਼ੈਲੀ ਸੀ। ਕੁਝ ਚੀਨੇ ਸਾਇੰਸਦਾਨਾਂ ਦੀ ਰਾਇ ਹੈ ਕਿ ਕੋਵੀਡ-19 ਕਾਫ਼ੀ ਹੱਦ ਤੱਕ ਉਨ੍ਹਾਂ ਦੂਜੇ ਕੋਰੋਨਾਵਾਇਰਸਾਂ ਨਾਲ ਮਿਲਦਾ ਹੈ ਜਿਨ੍ਹਾਂ ਨੂੰ ਚਮਗਿੱਦੜ ਫ਼ੈਲਾਅ ਸਕਦੇ ਹਨ।

ਤਸਵੀਰ ਸਰੋਤ, Getty Images
ਜਨਵਰੀ ਦੇ ਅਖ਼ੀਰ ਵਿੱਚ ਅਮਰੀਕੀ ਅਖ਼ਬਾਰ ਦਿ ਨਿਊਯਾਰਕ ਟਾਈਮਜ਼ ਨੇ ਇੱਕ ਲੇਖ ਛਾਪਿਆ ਕਿ ਚੀਨ ਵਿੱਚ ਮਿਲਣ ਵਾਲੇ ਹੌਰਸਸ਼ੂ ਬੈਟ ਕੋਰੋਨਾਵਾਇਰਸ ਨੂੰ ਫ਼ੈਲਾਉਣ ਦੇ ਮੁੱਖ ਮੁਲਜ਼ਮ ਹੋ ਸਕਦੇ ਹਨ।
ਲੇਖ ਵਿੱਚ ਪੱਤਰਕਾਰ ਜੇਮਜ਼ ਗੌਰਮੈਨ ਨੇ ਦਾਅਵਾ ਕੀਤਾ ਕਿ ਚਮ ਗਿੱਦੜ ਬਿਨਾਂ ਬੀਮਾਰ ਹੋਏ ਕਈ ਸਾਰੇ ਵਾਇਰਸਾਂ ਨਾਲ ਰਹਿ ਸਕਦੇ ਹਨ।
ਇਸ ਨਾਲ ਜੁੜੀ ਵਧੇਰੇ ਜਾਣਕਾਰੀ ਲਈ ਕਲਿਕ ਕਰੋ
ਕੋਰੋਨਾਵਾਇਰਸ: ਟੈਲੀ-ਮੈਡੀਸਿਨ ਕੀ ਹੈ ਜੋ ਮਰਜ਼ੀਆਂ ਲਈ ਹੋ ਸਕਦੀ ਹੈ ਮਦਦਕਾਰ
ਕੋਰੋਨਾਵਾਇਰਸ ਮਹਾਂਮਾਰੀ ਦੇ ਫੈਲਾਅ ਤੋਂ ਬਾਅਦ ਪੈਦਾ ਹੋਏ ਹਾਲਾਤ ਕਾਰਨ ਟੈਲੀ-ਮੈਡੀਸਿਨ ਦੀ ਚਰਚਾ ਵਧੀ ਹੈ।
ਪੰਜਾਬ ਵਿੱਚ ਵੀ ਕਈ ਹਸਪਤਾਲ ਇਹ ਸਹੂਲਤ ਦੇ ਰਹੇ ਹਨ, ਜਿਸ ਜ਼ਰੀਏ ਮਰੀਜ਼ ਬਿਨਾਂ ਹਸਪਤਾਲ ਆਏ, ਫੋਨ ਕਾਲ ਜ਼ਰੀਏ ਹੀ ਡਾਕਟਰ ਨੂੰ ਆਪਣੀ ਪਰੇਸ਼ਾਨੀ ਦੱਸ ਕੇ ਸਲਾਹ ਲੈ ਸਕਦੇ ਹਨ।
ਭਾਰਤ ਵਿੱਚ ਕੋਰੋਨਵਾਇਰਸ ਦੇ ਹੌਟਸਪੋਟ ਜ਼ਿਲ੍ਹਿਆਂ ਬਾਰੇ ਜਾਣੋ
Sorry, your browser cannot display this map
ਟੈਲੀ-ਮੈਡੀਸਿਨ ਦਾ ਮਤਲਬ ਹੈ, ਆਹਮੋ-ਸਾਹਮਣੇ ਬੈਠੇ ਦੂਰਸੰਚਾਰ ਸਾਧਨਾ ਜ਼ਰੀਏ ਜਦੋਂ ਸਿਹਤ ਸਹੂਲਤਾਂ ਦੇਣ ਵਾਲੇ ਅਤੇ ਮਰੀਜ਼ ਇੱਕ ਦੂਜੇ ਨਾਲ ਸੰਪਰਕ ਸਾਧਦੇ ਹਨ।
ਕਿਵੇਂ ਕੋਰੋਨਾਵਾਇਰਸ ਦੇ ਮਰੀਜ਼ਾਂ ਤੋਂ ਇਲਾਵਾ ਹੋਰ ਬਿਮਾਰੀਆਂ ਨਾਲ ਪੀੜਤ ਲੋਕ ਵੀ ਇਸ ਸੁਵਿਧਾ ਦਾ ਫ਼ਾਇਦਾ ਚੁੱਕ ਸਕਦੇ ਹਨ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।

ਕੀ ਕਾੜ੍ਹਾ ਪੀਣ ਨਾਲ ਕੋਰੋਨਾਵਾਇਰਸ ਤੋਂ ਬਚਿਆ ਜਾ ਸਕਦਾ ਹੈ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਇੱਕ ਸੰਬੋਧਨ ਵਿੱਚ ਲੋਕਾਂ ਨੂੰ ਕਾੜ੍ਹਾ ਆਦਿ ਵਰਤਣ ਸੰਬੰਧੀ ਆਯੂਸ਼ ਮੰਤਰਾਲਾ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ। ਉਨ੍ਹਾਂ ਨੇ ਕਿਹਾ ਇਸ ਨਾਲ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ।
ਕਾੜ੍ਹੇ ਵਿੱਚ ਕਈ ਕਿਸਮ ਦੀਆਂ ਜੜੀਆਂ-ਬੂਟੀਆਂ ਪਾਈਆਂ ਜਾਂਦੀਆਂ ਹਨ।
ਹਾਲਾਂਕਿ ਸਿਹਤ ਖੇਤਰ ਦੇ ਮਾਹਰਾਂ ਦੀ ਰਾਇ ਹੈ ਕਿ ਇਸ ਗੱਲ ਦੇ ਕੋਈ ਸਬੂਤ ਨਹੀਂ ਹਨ ਕਿ ਇਸ ਤਰੀਕੇ ਨਾਲ ਵਾਇਰਸ ਖ਼ਿਲਾਫ਼ ਲੜਾਈ ਲੜਨ ਲਈ ਸਰੀਰ ਦੀ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ। ਇਸ ਦਾਅਵੇ ਦੀ ਪੁਸ਼ਟੀ ਲਈ ਕਲਿਕ ਕਰੋ।
ਧਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸਥਿਤ ਪੀਜੀਆਈ ਵਿੱਚ ਟੈਲੀਮੈਡੀਸਿਨ ਵਿਭਾਗ ਸਾਲ 2005 ਤੋਂ ਚੱਲ ਰਿਹਾ ਹੈ।

ਤਸਵੀਰ ਸਰੋਤ, MoHFW_INDIA

ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

End of YouTube post, 3

End of YouTube post, 4