ਕੋਰੋਨਾਵਾਇਰਸ: 'ਇਸ ਤੋਂ ਪਹਿਲਾਂ ਮੇਰੇ ਵਰਗੇ ਲੋਕ ਭੁੱਖ ਨਾਲ ਮਰ ਜਾਣਗੇ'

ਅਲੀ ਹਸਨ
ਤਸਵੀਰ ਕੈਪਸ਼ਨ, ਅਲੀ ਹਸਨ ਜਿਸ ਦੁਕਾਨ ’ਤੇ ਕੰਮ ਕਰਦਾ ਸੀ ਉਹ ਬੰਦ ਹੈ, ਉਸ ਕੋਲ ਖਾਣਾ ਖਾਣ ਲਈ ਪੈਸੇ ਨਹੀਂ ਹਨ
    • ਲੇਖਕ, ਵਿਕਾਸ ਪਾਂਡੇ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਭਾਰਤ ਵਿੱਚ ਲੌਕਡਾਊਨ ਹੈ। ਲੋਕਾੰ ਨੂੰ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਪਰ ਦਿਹਾੜੀ ਕਰਨ ਵਾਲੇ ਲੋਕਾਂ ਕੋਲ ਕੋਈ ਚਾਰਾ ਨਹੀਂ ਹੈ।

ਬੀਬੀਸੀ ਦੇ ਵਿਕਾਸ ਪਾਂਡੇ ਨੇ ਇਨਾਂ ਲੋਕਾਂ ਨਾਲ ਗੱਲ ਕਰਕੇ ਪਤਾ ਲਾਇਆ ਕਿ ਉਹ ਲੌਕਡਾਊਨ ਤੋਂ ਪਹਿਲਾਂ ਵੀ ਕਿਵੇਂ ਗੁਜ਼ਾਰਾ ਕਰ ਰਹੇ ਸਨ।

ਅਕਸਰ ਨੋਇਡਾ ਦਾ ਲੇਬਰ ਚੌਂਕ ਕੰਮ ਦੀ ਭਾਲ ਕਰਨ ਵਾਲਿਆਂ ਨਾਲ ਭਰਿਆ ਹੁੰਦਾ ਹੈ।

ਦਿੱਲੀ ਦੇ ਨੇੜੇ ਇਸ ਸਬ-ਅਰਬਨ ਚੌਂਕ ਵਿੱਚ ਅਕਸਰ ਬਿਲਡਰ ਦਿਹਾੜੀ 'ਤੇ ਕੰਮ ਕਾਰਨ ਵਾਲੇ ਮਜਦੂਰਾਂ ਦੀ ਭਾਲ ਵਿੱਚ ਆਉਂਦੇ ਹਨ।

ਪਰ ਐਤਵਾਰ ਜਦੋ ਮੈਂ ਉਥੋਂ ਨਿਕਲਿਆ ਤਾਂ ਉਸ ਥਾਂ ਤੇ ਇੱਕ ਅਜੀਬ ਜਿਹਾ ਸੰਨਾਟਾ ਸੀ। ਉਹ ਸੰਨਾਟਾ ਇੰਨਾ ਗਹਿਰਾ ਸੀ ਕਿ ਪੰਛੀਆਂ ਦੇ ਚਹਿਕਣ ਦੀਆਂ ਅਵਾਜ਼ਾਂ ਵੀ ਸੁਣ ਰਹੀਆਂ ਸਨ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਇਹ ਵੀ ਪੜ੍ਹੋ

ਕੋਰੋਨਾਵਾਇਰਸ

ਥੋੜੇ ਸਮੇਂ ਮਗਰੋਂ ਮੈਂ ਇੱਕ ਕੋਨੇ ਵਿੱਚ ਕੁਝ ਆਦਮੀਆਂ ਨੂੰ ਇਕੱਠਿਆਂ ਵੇਖਿਆ। ਮੈਂ ਰੁਕ ਕੇ ਕੁਝ ਦੂਰੀ ਤੋਂ ਹੀ ਉਨ੍ਹਾਂ ਨੂੰ ਪੁੱਛਿਆ ਕਿ ਉਹ ਲੌਕਡਾਊਨ ਕਿਉਂ ਨਹੀਂ ਮੰਨ ਰਹੇ।

ਉੱਤਰ ਪ੍ਰਦੇਸ਼ ਦੇ ਬਾਂਦਾ ਜਿੱਲ੍ਹੇ ਦੇ ਵਾਸੀ ਰਮੇਸ਼ ਕੁਮਾਰ ਨੇ ਕਿਹਾ, "ਇਥੇ ਸਾਨੂੰ ਕੰਮ ਦੇਣ ਵਾਲਾ ਕੋਈ ਨਹੀਂ ਆਵੇਗਾ। ਪਰ ਅਸੀਂ ਫਿਰ ਵੀ ਕੋਸ਼ਿਸ਼ ਕੀਤੀ।"

"ਮੈਂ ਹਰ ਰੋਜ਼ 600 ਰੁਪਏ ਕਮਾਉਂਦਾ ਹਾਂ ਤੇ ਮੇਰੇ ਪਰਿਵਾਰ ਵਿੱਚ ਖਾਣ ਵਾਲੇ ਕੁਲ 5 ਮੈਂਬਰ ਹਨ। ਥੋੜ੍ਹੇ ਦਿਨਾਂ ਵਿੱਚ ਘਰ ਵਿੱਚੋਂ ਭੋਜਨ ਮੁਕ ਜਾਵੇਗਾ। ਮੈਂ ਜਾਣਦਾ ਹਾਂ ਕਿ ਕੋਰੋਨਵਾਇਰਸ ਖ਼ਤਰਨਾਕ ਹੈ ਪਰ ਮੈਂ ਆਪਣੇ ਬੱਚਿਆਂ ਨੂੰ ਭੁੱਖਾ ਨਹੀਂ ਵੇਖ ਸਕਦਾ।"

ਕੀ ਗਰਮੀ ਨਾਲ ਕੋਰਨਾਵਾਇਰਸ ਮਰ ਸਕਦਾ ਹੈ? ਜਾਣੋ ਇਸ ਵੀਡੀਓ ਰਾਹੀਂ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇਹੋ ਜਿਹਾ ਹਾਲ ਹੋਰ ਕਈ ਦਿਹਾੜੀਦਾਰ ਮਜਦੂਰਾਂ ਦਾ ਵੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਮੰਗਲਵਾਰ ਨੂੰ ਐਲਾਨੇ ਗਏ ਲੌਕਡਾਊਨ ਤੋਂ ਬਾਅਦ ਇਹ ਗੱਲ ਸਾਫ ਹੈ ਕਿ ਇਨ੍ਹਾਂ ਮਜਦੂਰਾਂ ਨੂੰ ਅਗਲੇ ਤਿੰਨ ਹਫ਼ਤਿਆਂ ਲਈ ਪੈਸੇ ਕਮਾਉਣ ਵਿੱਚ ਦਿੱਕਤ ਆਵੇਗੀ ਅਤੇ ਭੋਜਨ ਦੀ ਕਿੱਲਤ ਵੀ ਹੋਵੇਗੀ।

ਕਈ ਸੂਬਾ ਸਰਕਾਰਾਂ ਜਿਵੇਂ ਕਿ ਉੱਤਰ ਪ੍ਰਦੇਸ਼, ਕੇਰਲਾ ਤੇ ਦਿੱਲੀ ਦੇ ਮੁੱਖ ਮੰਤਰੀਆਂ ਨੇ ਮਜ਼ਦੂਰਾਂ ਦੇ ਬੈਂਕਾਂ ਵਿੱਚ ਸਿੱਧੀ ਰਕਮ ਟਰਾਂਸਫਰ ਕਰਨ ਦਾ ਐਲਾਨ ਕੀਤਾ ਹੈ। ਪਰ ਕੀ ਉਹ ਹਰ ਮਜ਼ਦੂਰ ਤੱਕ ਪਹੁੰਚੇਗੀ...ਪਤਾ ਨਹੀਂ।

ਕੇਂਦਰ ਸਰਕਾਰ ਨੇ ਵੀ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ।

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਪਰ ਅਜਿਹਾ ਕਰਨ ਵਿੱਚ ਕਈ ਔਕੜਾਂ ਹਨ:

ਕੌਮਾਂਤਰੀ ਮਜਦੂਰ ਸੰਗਠਨ ਅਨੁਸਾਰ ਭਾਰਤ ਵਿੱਚ ਕੰਮ ਕਰਨ ਵਾਲੇ ਘੱਟੋ-ਘੱਟ 90% ਲੋਕ ਗੈਰ-ਸੰਗਠਿਤ ਸੈਕਟਰ ਵਿੱਚ ਕੰਮ ਕਰਦੇ ਹਨ।

ਇਨ੍ਹਾਂ ਵਿੱਚ ਸਿਕਿਊਰਿਟੀ ਗਾਰਡ, ਸਫਾਈ ਕਰਮਚਾਰੀ, ਰਿਕਸ਼ਾ ਚਲਾਉਣ ਵਾਲੇ, ਰੇਹੜੀਆਂ ਵਾਲੇ, ਕੂੜਾ ਚੁੱਕਣ ਵਾਲੇ ਤੇ ਘਰਾਂ ਵਿੱਚ ਕੰਮ ਕਰਨ ਵਾਲੇ ਸ਼ਾਮਲ ਹਨ।

ਇਨ੍ਹਾਂ ਵਿੱਚੋ ਬਹੁਤਿਆਂ ਨੂੰ ਪੈਨਸ਼ਨ, ਬਿਮਾਰੀ ਦੀ ਛੁੱਟੀ, ਜਾਂ ਬੀਮੇ ਵਰਗੀਆਂ ਸੁਵਿਧਾਵਾਂ ਨਹੀਂ ਮਿਲਦੀਆਂ। ਕਈਆਂ ਕੋਲ ਬੈਂਕ ਖਾਤੇ ਵੀ ਨਹੀਂ ਹਨ। ਇਹ ਲੋਕ ਜ਼ਿਆਦਾਤਰ ਰੋਜ਼ ਦੀ ਕਮਾਈ 'ਤੇ ਹੀ ਨਿਰਭਰ ਹਨ।

ਇਲਾਹਾਬਾਦ ਵਿੱਚ ਰਿਕਸ਼ਾ ਚਲਾਉਣ ਵਾਲੇ ਕਿਸ਼ਨ ਨਾਲ ਨੇ ਬੀਤੇ 4-5 ਦਿਨਾਂ ਤੋਂ ਕੋਈ ਪੈਸਾ ਨਹੀਂ ਕਮਾਇਆ ਹੈ
ਤਸਵੀਰ ਕੈਪਸ਼ਨ, ਇਲਾਹਾਬਾਦ ਵਿੱਚ ਰਿਕਸ਼ਾ ਚਲਾਉਣ ਵਾਲੇ ਕਿਸ਼ਨ ਲਾਲ ਨੇ ਬੀਤੇ 4-5 ਦਿਨਾਂ ਤੋਂ ਕੋਈ ਪੈਸਾ ਨਹੀਂ ਕਮਾਇਆ ਹੈ

ਇਨ੍ਹਾਂ ਵਿੱਚੋ ਬਹੁਤੇ ਲੋਕ ਪਰਵਾਸੀ ਹਨ ਭਾਵ ਇਹ ਜਿੱਥੇ ਦੇ ਰਹਿਣ ਵਾਲੇ ਹਨ, ਉੱਥੇ ਕੰਮ ਨਹੀਂ ਕਰਦੇ। ਫਿਰ ਉਨ੍ਹਾਂ ਲੋਕਾਂ ਦੀ ਵੀ ਸਮੱਸਿਆ ਹੈ ਜੋ ਇੱਕ ਥਾਂ ਤੇ ਹਮੇਸ਼ਾ ਨਹੀਂ ਰਹਿੰਦੇ। ਇਹ ਲੋਕ ਨੌਕਰੀ ਦੀ ਭਾਲ ਵਿੱਚ ਇੱਕ ਸ਼ਹਿਰ ਤੋਂ ਦੂਜੇ ਜਾਂਦੇ ਰਹਿੰਦੇ ਹਨ।

ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਅਨੁਸਾਰ ਵੀ ਇਹ ਚੁਣੌਤੀਆਂ ਵੱਡੀਆਂ ਹਨ। ਉਨ੍ਹਾਂ ਨੇ ਕਿਹਾ, "ਕਿਸੇ ਵੀ ਸਰਕਾਰ ਨੇ ਇਹੋ ਜਿਹੀਆਂ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕੀਤਾ।"

ਉਨ੍ਹਾਂ ਕਿਹਾ, "ਸਾਰੀਆਂ ਸਰਕਾਰਾਂ ਨੂੰ ਤੇਜ਼ੀ ਨਾਲ ਕਦਮ ਚੁੱਕਣੇ ਪੈਣਗੇ ਕਿਉਂਕਿ ਸਥਿਤੀ ਵਿੱਚ ਹਰ ਰੋਜ਼ ਬਦਲਾਅ ਆ ਰਿਹਾ ਹੈ। ਸਾਨੂੰ ਲੰਗਰ ਚਲਾਉਣ ਦੀ ਲੋੜ ਹੈ ਜਿਥੋਂ ਜ਼ਰੂਰਤਮੰਦਾਂ ਨੂੰ ਭੋਜਨ ਦਿੱਤਾ ਜਾ ਸਕੇ। ਸਾਨੂੰ ਨਕਦ ਪੈਸੇ ਜਾਂ ਫਿਰ ਚਾਵਲ ਤੇ ਕਣਕ ਵੰਡਣ ਦੀ ਲੋੜ ਹੈ। ਅਜਿਹਾ ਕਰਦੇ ਹੋਏ ਇਹ ਭੁਲਣਾ ਪਵੇਗਾ ਕਿ ਕੌਣ ਕਿਸ ਸੂਬੇ ਤੋਂ ਹੈ।"

ਰੇਲ ਸੇਵਾਵਾਂ ਵੀ 31 ਮਾਰਚ ਤਕ ਮੁਲਤਵੀ

ਇਸ ਜੁੱਤੀਆਂ ਮੁਰੰਮਤ ਕਰਨ ਵਾਲੇ ਨੇ ਆਪਣਾ ਨਾਂ ਤਾਂ ਨਹੀਂ ਦੱਸਿਆ ਪਰ ਇਸ ਨੂੰ ਨਹੀਂ ਪਤਾ ਕਿ ਸਟੇਸ਼ਨ ਖਾਲੀ ਕਿਉਂ ਹੈ
ਤਸਵੀਰ ਕੈਪਸ਼ਨ, ਇਸ ਜੁੱਤੀਆਂ ਮੁਰੰਮਤ ਕਰਨ ਵਾਲੇ ਨੇ ਆਪਣਾ ਨਾਂ ਤਾਂ ਨਹੀਂ ਦੱਸਿਆ ਪਰ ਇਸ ਨੂੰ ਨਹੀਂ ਪਤਾ ਕਿ ਸਟੇਸ਼ਨ ਖਾਲੀ ਕਿਉਂ ਹੈ

ਰੇਲ ਸੇਵਾਵਾਂ ਵੀ 31 ਮਾਰਚ ਤਕ ਮੁਲਤਵੀ ਹੋਣ ਤੋਂ ਪਹਿਲਾਂ, 23 ਮਾਰਚ ਨੂੰ ਹਜ਼ਾਰਾਂ ਪਰਵਾਸੀ ਕਾਮੇ ਰੇਲ ਗੱਡੀਆਂ ਵਿੱਚ ਦਿੱਲੀ, ਮੁੰਬਈ ਤੇ ਅਹਿਮਦਾਬਾਦ ਵਰਗੇ ਵੱਡੇ ਸ਼ਹਿਰਾਂ ਤੋਂ ਬਿਹਾਰ ਤੇ ਉੱਤਰ ਪ੍ਰਦੇਸ਼ ਵਿੱਚ ਸਥਿਤ ਆਪਣੇ ਪਿੰਡਾਂ-ਸ਼ਹਿਰਾਂ ਵਿੱਚ ਪਹੁੰਚੇ।

ਇਸ ਨਾਲ ਕੋਰੋਨਾਵਾਇਰਸ ਫੈਲਣ ਦਾ ਖਤਰਾ ਵਧਿਆ ਹੈ। ਮਾਹਰਾਂ ਅਨੁਸਾਰ ਆਉਣ ਵਾਲੇ ਦੋ ਹਫ਼ਤੇ ਭਾਰਤ ਲਈ ਬਹੁਤ ਚੁਣੌਤੀ ਪੂਰਨ ਹਨ।

ਪਰ ਹਰ ਕੋਈ ਆਪਣੇ ਪਿੰਡ ਨਹੀਂ ਜਾ ਸਕਿਆ। ਅਹਿਮਦਾਬਾਦ ਵਿੱਚ ਰਿਕਸ਼ਾ ਚਲਾਉਣ ਵਾਲਾ ਕਿਸ਼ਨ ਲਾਲ ਕਹਿੰਦਾ ਹੈ ਕਿ ਉਸ ਨੇ ਪਿਛਲੇ ਚਾਰ ਦਿਨਾਂ ਵਿੱਚ ਕੋਈ ਪੈਸਾ ਨਹੀਂ ਕਮਾਇਆ।

ਮੁਹੰਮਦ ਸਬੀਰ ਕੋਲ ਆਪਣੇ ਮੁਲਾਜ਼ਮਾਂ ਨੂੰ ਦੇਣ ਵਾਸਤੇ ਪੈਸੇ ਨਹੀਂ ਹਨ
ਤਸਵੀਰ ਕੈਪਸ਼ਨ, ਮੁਹੰਮਦ ਸਬੀਰ ਕੋਲ ਆਪਣੇ ਮੁਲਾਜ਼ਮਾਂ ਨੂੰ ਦੇਣ ਵਾਸਤੇ ਪੈਸੇ ਨਹੀਂ ਹਨ

ਉਸ ਨੇ ਕਿਹਾ, "ਮੈਨੂੰ ਆਪਣੇ ਪਰਿਵਾਰ ਦਾ ਪੇਟ ਭਰਨ ਲਈ ਪੈਸਿਆਂ ਦੀ ਲੋੜ ਹੈ। ਮੈਂ ਸੁਣਿਆ ਹੈ ਕਿ ਸਰਕਾਰ ਸਾਨੂੰ ਪੈਸੇ ਦਵੇਗੀ, ਪਰ ਕਦੋਂ ਤੇ ਕਿਵੇਂ ਇਹ ਨਹੀਂ ਪਤਾ।"

ਉਸ ਦਾ ਦੋਸਤ ਅਲੀ ਹਸਨ, ਜੋ ਕਿ ਇੱਕ ਦੁਕਾਨ ਵਿੱਚ ਸਫ਼ਾਈ ਦਾ ਕੰਮ ਕਰਦਾ ਹੈ, ਨੇ ਕਿਹਾ ਕਿ ਉਸ ਕੋਲ ਰੋਟੀ ਲਈ ਪੈਸੇ ਮੁਕ ਗਏ ਹਨ।

ਉਸ ਨੇ ਕਿਹਾ, "ਦੁਕਾਨ ਦੋ ਦਿਨ ਪਹਿਲਾਂ ਬੰਦ ਹੋ ਗਈ ਸੀ ਤੇ ਮੈਨੂੰ ਪੈਸੇ ਨਹੀਂ ਮਿਲੇ। ਮੈਨੂੰ ਡਰ ਲੱਗ ਰਿਹਾ ਹੈ। ਮੈਂ ਆਪਣੇ ਪਰਿਵਾਰ ਨੂੰ ਕਿਵੇਂ ਪਾਲਾਂਗਾ।"

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

ਭਾਰਤ ਵਿੱਚ ਹਜ਼ਾਰਾਂ ਲੋਕ ਸੜਕਾਂ ਤੇ ਵੱਖੋ-ਵੱਖਰੇ ਕੰਮ ਕਰਦੇ ਹਨ। ਉਹ ਛੋਟੇ ਵਪਾਰ ਚਲਾਉਂਦੇ ਹਨ ਤੇ ਆਪਣੇ ਵਰਗੇ 1-2 ਲੋਕਾੰ ਨੂੰ ਨੌਕਰੀ ਤੇ ਵੀ ਰੱਖਦੇ ਹਨ।

ਦਿੱਲੀ ਵਿੱਚ ਲੱਸੀ ਦੀ ਦੁਕਾਨ ਚਲਾਉਣ ਵਾਲੇ ਮੁਹੰਮਦ ਸਬੀਰ ਦਾ ਕਹਿਣਾ ਹੈ ਕਿ ਉਸ ਨੇ ਹਾਲ ਹੀ ਵਿੱਚ ਦੋ ਲੋਕਾਂ ਨੂੰ ਕੰਮ ਤੇ ਰੱਖਿਆ ਸੀ ਕਿਉਂਕਿ ਉਸ ਨੂੰ ਉਮੀਦ ਸੀ ਕਿ ਗਰਮੀਆਂ ਵਿੱਚ ਉਨ੍ਹਾਂ ਦਾ ਕੰਮ ਵਧੇਗਾ।

ਫੋਟੋਗਰਾਫਰ ਤੇਜਪਾਲ ਕਸ਼ਯੱਪ ਕੋਲ ਹਫ਼ਤਿਆਂ ਤੋਂ ਕੰਮ ਨਹੀਂ ਹੈ
ਤਸਵੀਰ ਕੈਪਸ਼ਨ, ਫੋਟੋਗਰਾਫਰ ਤੇਜਪਾਲ ਕਸ਼ਯੱਪ ਕੋਲ ਹਫ਼ਤਿਆਂ ਤੋਂ ਕੰਮ ਨਹੀਂ ਹੈ

ਉਨ੍ਹਾਂ ਕਿਹਾ, "ਹੁਣ ਮੈਂ ਉਨ੍ਹਾਂ ਦੋਵਾਂ ਨੂੰ ਪੈਸੇ ਨਹੀਂ ਦੇ ਸਕਦਾ। ਮੇਰੇ ਕੋਲ ਵੀ ਕੋਈ ਪੈਸੇ ਨਹੀਂ ਹਨ। ਮੇਰਾ ਪਰਿਵਾਰ ਪਿੰਡ ਵਿੱਚ ਖੇਤੀ ਕਰਕੇ ਕੁਝ ਪੈਸੇ ਕਮਾ ਲੈਂਦਾ ਹੈ। ਪਰ ਗੜੇ ਪੈਣ ਕਰਕੇ ਇਸ ਵਾਰ ਉਨ੍ਹਾਂ ਦੀ ਫ਼ਸਲ ਖਰਾਬ ਹੋ ਗਈ ਤੇ ਉਹ ਮਦਦ ਲਈ ਮੇਰੇ ਤੋਂ ਉਮੀਦ ਕਰ ਰਹੇ ਹਨ।"

"ਮੈਂ ਬਹੁਤ ਮਜਬੂਰ ਮਹਿਸੂਸ ਕਰ ਰਿਹਾ ਹਾਂ। ਮੈਨੂੰ ਡਰ ਹੈ ਕਿ ਕੋਰੋਨਾਵਾਇਰਸ ਤੋਂ ਪਹਿਲਾਂ ਮੇਰੇ ਵਰਗੇ ਕਈ ਲੋਕ ਭੁੱਖ ਨਾਲ ਮਰ ਜਾਣਗੇ।"

ਸਮਾਰਕ ਸਥਾਨ ਬੰਦ ਹੋਣ ਕਰਕੇ ਇਸ ਨਾਲ ਜੁੜੇ ਕਈ ਲੋਕ ਪੈਸੇ ਨਹੀਂ ਕਮਾ ਪਾ ਰਹੇ ਹਨ।

ਤੇਜਪਾਲ ਕਸ਼ਯੱਪ, ਜੋ ਦਿੱਲੀ ਦੇ ਇੰਡੀਆ ਗੇਟ 'ਤੇ ਫੋਟੋਗ੍ਰਾਫਰ ਦਾ ਕੰਮ ਕਰਦੇ ਹਨ, ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਵੀ ਵਪਾਰ ਵਿੱਚ ਇੰਨੀ ਮੰਦੀ ਨਹੀਂ ਵੇਖੀ।

"ਪਿਛਲੇ ਦੋ ਹਫ਼ਤੇ, ਲੌਕਡਾਊਨ ਨਾ ਹੋਣ ਦੇ ਬਾਵਜੂਦ ਵੀ ਬਹੁਤ ਮਾੜੇ ਸਨ। ਕੋਈ ਬਹੁਤੇ ਸੈਲਾਨੀ ਨਹੀਂ ਆਏ। ਹੁਣ ਨਾ ਮੈਂ ਪਿੰਡ ਵਾਪਸ ਜਾ ਸਕਦਾ ਹਾਂ ਤੇ ਨਾ ਕੰਮ ਕਰ ਸਕਦਾ ਹਾਂ। ਮੈਂ ਇੱਥੇ ਦਿੱਲੀ ਵਿੱਚ ਫਸ ਗਿਆ ਹਾਂ। ਮੈਨੂੰ ਯੂਪੀ ਵਿੱਚ ਰਹਿ ਰਹੇ ਆਪਣੇ ਪਰਿਵਾਰ ਦੀ ਬਹੁਤ ਚਿੰਤਾ ਹੋ ਰਹੀ ਹੈ।"

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

ਊਬਰ ਤੇ ਓਲਾ ਕੈਬ ਚਲਾਉਣ ਵਾਲੇ ਵੀ ਇਸ ਸਥਿਤੀ ਦਾ ਸ਼ਿਕਾਰ

ਦਿੱਲੀ ਵਿੱਚ ਟੈਕਸੀ ਚਲਾਉਣ ਵਾਲੇ ਜੋਗਿੰਦਰ ਚੌਧਰੀ ਨੇ ਕਿਹਾ ਕਿ ਸਰਕਾਰ ਨੂੰ ਸਾਡੇ ਵਰਗੇ ਲੋਕਾਂ ਦੀ ਕੁਝ ਮਦਦ ਕਰਨੀ ਚਾਹੀਦੀ ਹੈ।

"ਮੈਂ ਲੌਕਡਾਊਨ ਦੀ ਗੰਭੀਰਤਾ ਸਮਝਦਾ ਹਾਂ ਤੇ ਨਾਲ ਹੀ ਕੋਰੋਨਾਵਾਇਰਸ ਬਿਮਾਰੀ ਤੋਂ ਬਚਨ ਦੀ ਲੋੜ। ਪਰ ਮੈਂ ਕੁਝ ਕਰ ਨਹੀਂ ਪਾ ਰਿਹਾ। ਮੈਨੂੰ ਚਿੰਤਾ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਮੇਰੇ ਪਰਿਵਾਰ ਦਾ ਕੀ ਹੋਵੇਗਾ। ਮੈਂ ਉਨ੍ਹਾਂ ਨੂੰ ਕਿਵੇਂ ਪਾਲਾਂਗਾ।"

ਇਨ੍ਹਾਂ ਵਿੱਚੋਂ ਕਈਆਂ ਨੂੰ ਤਾਂ ਕੋਰੋਨਾਵਾਇਰਸ ਬਾਰੇ ਪਤਾ ਵੀ ਨਹੀਂ ਸੀ।

ਮੋਚੀ ਵਜੋਂ ਕੰਮ ਕਰਨ ਵਾਲਾ ਇੱਕ ਸ਼ਖਸ ਜੋ ਆਪਣਾ ਨਾਂ ਨਹੀਂ ਦੇਣਾ ਚਾਹੁੰਦਾ ਸੀ, ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਲਾਹਾਬਾਦ ਦੇ ਰੇਲਵੇ ਸਟੇਸ਼ਨ ਤੇ ਬੂਟ ਪਾਲਿਸ਼ ਕਰਨ ਦਾ ਕੰਮ ਕਰਦਾ ਆ ਰਿਹਾ ਹੈ। ਪਰ ਹੁਣ ਕੋਈ ਵੀ ਨਹੀਂ ਆਉਂਦਾ।

ਕੋਰੋਨਾਵਾਇਰਸ

ਇਹ ਵੀ ਪੜ੍ਹੋ

ਕੋਰੋਨਾਵਾਇਰਸ

ਉਸ ਦਾ ਕਹਿਣਾ ਹੈ ਕਿ ਉਸ ਨੂੰ ਨਹੀਂ ਪਤਾ ਕਿ ਲੋਕਾਂ ਨੇ ਸਫ਼ਰ ਕਰਨਾ ਕਿਉਂ ਬੰਦ ਕਰ ਦਿੱਤਾ।

"ਮੈਨੂੰ ਇਨਾਂ ਪਤਾ ਹੈ ਕੇ ਕੋਈ ਕਰਫਿਊ ਲੱਗਿਆ ਹੋਇਆ ਹੈ, ਪਰ ਇਹ ਨਹੀਂ ਪਤਾ ਕਿਉਂ।"

ਉਸੇ ਇਲਾਕੇ ਵਿੱਚ ਪਾਣੀ ਦੀਆਂ ਬੋਤਲਾਂ ਵੇਚਣ ਵਾਲੇ ਵਿਨੋਦ ਪ੍ਰਜਾਪਤੀ ਨੇ ਕਿਹਾ, "ਮੈਨੂੰ ਕੋਰੋਨਾਵਾਇਰਸ ਬਾਰੇ ਸਭ ਕੁਝ ਪਤਾ ਹੈ। ਇਹ ਬਹੁਤ ਖ਼ਤਰਨਾਕ ਹੈ ਤੇ ਸਾਰੀ ਦੁਨੀਆਂ ਇਸ ਨਾਲ ਲੜ੍ਹ ਰਹੀ ਹੈ। ਬਹੁਤੇ ਲੋਕ ਘਰ ਬੈਠ ਸਕਦੇ ਹਨ। ਪਰ ਸਾਡੇ ਵਰਗੇ ਲੋਕ ਜਿਨ੍ਹਾਂ ਨੂੰ ਸੁਰੱਖਿਆ ਤੇ ਭੁੱਖ ਵਿੱਚੋਂ ਕੋਈ ਇੱਕ ਚੀਜ਼ ਚੁਨਣੀ ਪਵੇ, ਉਹ ਕੀ ਚੁਣਨਗੇ"

ਕੋਰੋਨਾਵਾਇਰਸ ਹੈਲਪਲਾਈਨ

ਤਸਵੀਰ ਸਰੋਤ, MoHFW_INDIA

ਕੋਰੋਨਾਵਾਇਰਸ

ਇਹ ਵੀਡੀਓਜ਼ ਵੀ ਜ਼ਰੂਰ ਦੇਖੋ

Skip YouTube post, 5
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 5

Skip YouTube post, 6
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 6

Skip YouTube post, 7
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 7

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)