ਪੰਜਾਬ 'ਚ ਆਵਾਰਾ ਪਸ਼ੂਆਂ ਦਾ ਕਹਿਰ: 'ਜੇ ਹੋਰ ਸੂਬਿਆਂ 'ਚ ਬੁੱਚੜਖ਼ਾਨੇ ਹੋ ਸਕਦੇ ਹਨ ਤਾਂ ਪੰਜਾਬ 'ਚ ਕਿਉਂ ਨਹੀਂ'

- ਲੇਖਕ, ਦਲਜੀਤ ਅਮੀ
- ਰੋਲ, ਬੀਬੀਸੀ ਪੰਜਾਬੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
"ਜੇ ਹੋਰ ਸੂਬਿਆਂ ਵਿੱਚ ਬੁੱਚੜਖ਼ਾਨੇ ਹੋ ਸਕਦੇ ਹਨ ਤਾਂ ਪੰਜਾਬ ਵਿੱਚ ਕਿਉਂ ਨਹੀਂ।" ਇਹ ਸਵਾਲ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਆਗੂ ਅਜਮੇਰ ਸਿੰਘ ਲੱਖੌਵਾਲ ਪੁੱਛਦੇ ਹਨ।
ਪਿਛਲੇ ਦਿਨਾਂ ਵਿੱਚ ਉਨ੍ਹਾਂ ਦੀ ਯੂਨੀਅਨ ਨੇ ਆਵਾਰਾ ਪਸ਼ੂਆਂ ਦੀਆਂ ਕਈ ਟਰਾਲੀਆਂ ਭਰ ਕੇ ਲੁਧਿਆਣਾ ਵਿੱਚ ਮੁਜ਼ਾਹਰਾ ਕੀਤਾ ਸੀ। ਫ਼ਸਲਾਂ ਦਾ ਉਜਾੜਾ ਕਰ ਰਹੇਆਂ ਆਵਾਰਾ ਪਸ਼ੂ ਕਿਸਾਨਾਂ ਦੀ ਸਿਰਦਰਦੀ ਬਣੀਆਂ ਹੋਈਆਂ ਹਨ।
ਇਹ ਮਾਮਲਾ ਸੜਕ ਹਾਦਸਿਆਂ ਅਤੇ ਫ਼ਸਲਾਂ ਦੇ ਉਜਾੜੇ ਦੇ ਹਵਾਲੇ ਨਾਲ ਲਗਾਤਾਰ ਚਰਚਾ ਵਿੱਚ ਹੈ।
ਇਹ ਵੀ ਪੜ੍ਹੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੀ ਕਹਿੰਦੇ ਹਨ ਅੰਕੜੇ?
ਲੰਘੇ ਸਾਲ (2019) ਵਿੱਚ ਪਸ਼ੂਆਂ ਦੀ ਗਿਣਤੀ ਕੀਤੀ ਗਈ ਤਾਂ ਕੁਝ ਅਹਿਮ ਤੱਥ ਸਾਹਮਣੇ ਆਏ ਹਨ ਜਿਨ੍ਹਾਂ ਦੇ ਹਵਾਲੇ ਨਾਲ ਆਵਾਰਾ ਪਸ਼ੂਆਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਸਮਝਣਾ ਸੌਖਾ ਹੋ ਜਾਂਦਾ ਹੈ।
ਪੰਜਾਬ ਵਿੱਚ ਆਵਾਰਾ ਪਸ਼ੂਆਂ ਦੀ ਗਿਣਤੀ ਪੱਚੀ ਲੱਖ ਹੈ ਜਿਨ੍ਹਾਂ ਵਿੱਚੋਂ 140,000 ਸੜਕਾਂ ਉੱਤੇ ਆਵਾਰਾ ਘੁੰਮਦੇ ਹਨ।
ਇਸ ਵੇਲੇ ਸਰਕਾਰ ਕੋਲ ਤਕਰੀਬਨ 425 ਗਊਸ਼ਾਲਾਵਾਂ ਦਾ ਪੰਜੀਕਰਨ ਹੋਇਆ ਹੋਇਆ ਹੈ ਜਿਨ੍ਹਾਂ ਵਿੱਚ ਤਕਰੀਬਨ 172,000 ਗਾਂਵਾਂ ਹਨ।
ਇਸ ਤੋਂ ਬਿਨਾਂ ਸੂਬਾ ਸਰਕਾਰ ਨੇ ਜ਼ਿਲ੍ਹਿਆਂ ਵਿੱਚ 'ਕੈਟਲ ਪੌਂਡ' ਬਣਾਏ ਹਨ ਜਿਨ੍ਹਾਂ ਵਿੱਚ ਤਕਰੀਬਨ 12,000 ਗਾਂਵਾਂ ਹਨ।
ਖੇਤਾਂ ਨੂੰ ਨੁਕਸਾਨ

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦਾਉਦਪੁਰ ਦੇ ਕਿਸਾਨ ਦੀਦਾਰ ਸਿੰਘ ਦਾ ਦੱਸਣਾ ਸੀ ਕਿ ਆਵਾਰਾ ਗਾਂਵਾਂ ਖੇਤਾਂ ਵਿੱਚ ਬਹੁਤ ਨੁਕਸਾਨ ਕਰਦੀਆਂ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਖੇਤਾਂ ਦੀ ਰਾਖੀ ਜਾਂ ਵਾੜਾਂ ਨਾਲ ਗਾਂਵਾਂ ਨੂੰ ਖੇਤਾਂ ਤੋਂ ਬਾਹਰ ਰੱਖਣਾ ਮੁਸ਼ਕਲ ਹੈ ਕਿਉਂਕਿ ਚੱਤੇਪਹਿਰ ਰਾਖੀ ਨਹੀਂ ਹੋ ਸਕਦੀ ਅਤੇ ਗਾਂਵਾਂ ਵਾੜਾਂ ਤੋੜ ਦਿੰਦੀਆਂ ਹਨ।
ਉਹ ਕਹਿੰਦੇ ਹਨ, "ਮੇਰਾ ਡੇਢ ਕਿਲ੍ਹਾ ਚਾਰ-ਪੰਜ ਕਿਲੋਮੀਟਰ ਦੂਰ ਹੈ। ਪੱਕੀ ਫ਼ਸਲ ਦਾ ਟੁੱਸਾ ਗਾਂਵਾਂ ਨੇ ਛੱਕ ਲਿਆ ਤਾਂ ਸਾਰੀ ਫ਼ਸਲ ਬਰਬਾਦ ਹੋ ਗਈ।"
ਮੋਹਾਲੀ ਜ਼ਿਲ੍ਹੇ ਦੇ ਪਿੰਡ ਸੰਘਾਲਾ ਦੇ ਹਰਜਿੰਦਰ ਸਿੰਘ ਕਹਿੰਦੇ ਹਨ, "ਇਹ ਆਲੂ ਨਹੀਂ ਛੱਡਦੀਆਂ, ਨਾ ਮੱਕੀ ਛੱਡਦੀਆਂ ਹਨ। ਮੱਕੀ ਤਾਂ ਹੋਣ ਨਹੀਂ ਦਿੰਦੀਆਂ, ਨਾ ਮਸਰੀ ਹੋਣ ਦਿੰਦੀਆਂ ਹਨ ਅਤੇ ਨਾ ਮਾਂਹ ਹੋਣ ਦਿੰਦੀਆਂ ਹਨ। ਬਹੁਤ ਨੁਕਸਾਨ ਕਰਦੀਆਂ ਹਨ।"

ਨੀਲ ਗਾਂਵਾਂ ਦਾ ਵੀ ਕਹਿਰ
ਹਰਜਿੰਦਰ ਸਿੰਘ ਦੇ ਖੇਤਾਂ ਦੇ ਨਾਲ ਦੋ ਪਿੰਡਾਂ ਦੀ ਸ਼ਾਮਲਾਟ ਵਿੱਚ ਜੰਗਲ ਹੈ ਜਿਸ ਵਿੱਚ ਨੀਲ ਗਾਂਵਾਂ ਦਾ ਡੇਰਾ ਹੈ। ਇਹ ਗਾਂਵਾਂ ਆਥਣ-ਸਵੇਰ ਖੇਤਾਂ ਵਿੱਚ ਜਾਂਦੀਆਂ ਹਨ ਅਤੇ ਫ਼ਸਲਾਂ ਦਾ ਨੁਕਸਾਨ ਕਰਦੀਆਂ ਹਨ।
ਇਸ ਇਲਾਕੇ ਵਿੱਚ ਪਹਿਲਾਂ ਸ਼ਿਕਾਰੀ ਆਉਂਦੇ ਹਨ ਪਰ ਹੁਣ ਗਾਂ ਦੇ ਨਾਮ ਉੱਤੇ ਹੁੰਦੀ ਹਜੂਮੀ ਹਿੰਸਾ ਕਾਰਨ ਸ਼ਿਕਾਰੀਆਂ ਨੇ ਆਉਣਾ ਬੰਦ ਕਰ ਦਿੱਤਾ ਹੈ।
ਅਜਮੇਰ ਸਿੰਘ ਲੱਖੋਵਾਲ ਇਸ ਮਾਮਲੇ ਦੀ ਤਫ਼ਸੀਲ ਦਿੰਦੇ ਹਨ ਕਿ ਫੰਡਰ ਗਾਂਵਾਂ ਅਤੇ ਬੱਛੇ ਕਿਸਾਨਾਂ ਦੇ ਕਿਸੇ ਕੰਮ ਦੇ ਨਹੀਂ ਹਨ। ਇਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਹੈ। ਪਹਿਲਾਂ ਤਾਂ ਇਨ੍ਹਾਂ ਨੂੰ ਬੁੱਚੜ ਖ਼ਰੀਦ ਕੇ ਲੈ ਜਾਂਦੇ ਸਨ ਪਰ ਹੁਣ ਬੁੱਚੜਾਂ ਨੇ ਆਉਣਾ ਬੰਦ ਕਰ ਦਿੱਤਾ ਹੈ।
ਉਹ ਕਹਿੰਦੇ ਹਨ, "ਇਸ ਮਸਲੇ ਦਾ ਸਾਡੇ ਕੋਲ ਕੋਈ ਹੱਲ੍ਹ ਨਹੀਂ ਹੈ। ਕਿਸਾਨ ਇੱਕ ਖੇਤ ਵਿੱਚੋਂ ਕੱਢਦੇ ਹਨ ਤਾਂ ਇਹ ਦੂਜੇ ਖੇਤਾਂ ਵਿੱਚ ਵੜ ਜਾਂਦੀਆਂ ਹਨ। ਨਤੀਜੇ ਵਜੋਂ ਲੋਕਾਂ ਦੀਆਂ ਆਪਸ ਵਿੱਚ ਲੜਾਈਆਂ ਵੀ ਹੁੰਦੀਆਂ ਹਨ।"
ਜੇ ਦੂਜੇ ਸੂਬਿਆਂ ਵਿੱਚ ਬੁੱਚੜਖ਼ਾਨੇ ਹੋ ਸਕਦੇ ਹਨ ਤਾਂ ਪੰਜਾਬ ਨਾਲ ਇਹ ਵਿਤਕਰਾ ਕਿਉਂ?
ਅਜਮੇਰ ਸਿੰਘ ਦੀ ਦਲੀਲ ਹੈ ਕਿ ਜੇ ਦੂਜੇ ਸੂਬਿਆਂ ਵਿੱਚ ਬੁੱਚੜਖ਼ਾਨੇ ਹੋ ਸਕਦੇ ਹਨ ਤਾਂ ਪੰਜਾਬ ਨਾਲ ਇਹ ਵਿਤਕਰਾ ਕਿਉਂ ਹੈ। ਉਹ ਦੱਸਦੇ ਹਨ ਕਿ ਦੇਸੀ ਗਾਂਵਾਂ ਨਾਲ ਮਜ਼ਹਬੀ ਭਾਵਨਾਵਾਂ ਜੁੜੀਆਂ ਹੋਈਆਂ ਹਨ ਪਰ ਦੋਗ਼ਲੀ ਨਸਲ ਦੀਆਂ ਗਾਂਵਾਂ ਅਤੇ ਬੱਛਿਆਂ ਨੂੰ ਤਾਂ ਬੁੱਚੜਖ਼ਾਨੇ ਵਿੱਚ ਭੇਜਿਆ ਜਾਣਾ ਚਾਹੀਦਾ ਹੈ।
ਉਹ ਕਹਿੰਦੇ ਹਨ, "ਅਸੀਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਲਗਾਉਣਾ ਚਾਹੁੰਦੇ ਹਨ ਪਰ ਸਾਡਾ ਮਸਲਾ ਹੱਲ੍ਹ ਕੀਤਾ ਜਾਵੇ। ਜੇ ਸਾਡਾ ਮਸਲਾ ਹੱਲ੍ਹ ਨਹੀਂ ਹੁੰਦਾ ਤਾਂ ਬੁੱਚੜਖ਼ਾਨੇ ਦੀ ਮੰਗ ਤਾਂ ਪੰਜਾਬ ਵਿੱਚੋਂ ਉੱਠੇਗੀ।"
ਵਿਧਾਨਸਭਾ ’ਚ ਉੱਠਿਆ ਮੁੱਦਾ

ਪਿਛਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਇਹ ਮਸਲਾ ਵਿਧਾਨ ਸਭਾ ਵਿੱਚ ਉਭਾਰਿਆ ਸੀ ਕਿ ਵਿਦੇਸ਼ੀ ਨਸਲ ਦੀਆਂ ਗਾਂਵਾਂ ਨੂੰ ਬੁੱਚੜਖ਼ਾਨੇ ਵਿੱਚ ਭੇਜਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ।
ਉਨ੍ਹਾਂ ਦੀ ਇਸ ਦਲੀਲ ਦਾ ਪੰਜਾਬੀ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਇੱਕ ਸੁਰ ਹੋ ਕੇ ਵਿਰੋਧ ਕੀਤਾ ਸੀ।
ਪੰਜਾਬ ਵਿੱਚ ਆਵਾਰਾ ਗਾਂਵਾਂ ਦੇ ਹਵਾਲੇ ਨਾਲ ਇਹ ਸੁਆਲ ਲਗਾਤਾਰ ਸਾਹਮਣੇ ਆਉਂਦਾ ਹੈ ਕਿ ਜੇ ਸਰਕਾਰ 'ਗਾਂ ਸੈੱਸ' ਇਕੱਠਾ ਕਰਦੀ ਹੈ ਤਾਂ ਆਵਾਰਾ ਗਾਂਵਾਂ ਦਾ ਬੰਦੋਬਸਤ ਵੀ ਕਰੇ।
ਪੰਜਾਬ ਗਊ ਸੇਵਾ ਕਮਿਸ਼ਨ ਦੇ ਸੀ.ਈ.ਓ. ਡਾਕਟਰ ਹਰਮਿੰਦਰ ਸਿੰਘ ਸੇਖੋਂ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ ਕੋਈ 'ਗਾਂ ਸੈੱਸ' ਨਹੀਂ ਲਗਾਇਆ ਹੋਇਆ। ਪੰਜਾਬ ਵਿੱਚ ਦਰਅਸਲ ਸਪੈਸ਼ਲ ਲਾਇਸੈਂਸ ਫੀਸ ਲਗਾਈ ਹੋਈ ਹੈ ਜਿਸ ਤਹਿਤ ਸ਼ਰਾਬ ਉੱਤੇ ਪ੍ਰਤੀ ਲੀਟਰ ਪੰਜ ਰੁਪਏ ਸੈੱਸ ਲਗਾਇਆ ਗਿਆ ਹੈ।
ਸ਼ਹਿਰੀ ਇਲਾਕਿਆਂ ਵਿੱਚ ਇਹ ਪੈਸਾ ਗਊਸ਼ਾਲਾਵਾਂ ਦੇ ਰੱਖ-ਰਖਾਅ ਉੱਤੇ ਖ਼ਰਚਿਆ ਜਾਂਦਾ ਹੈ ਜਦੋਂ ਕਿ ਪੇਂਡੂ ਇਲਾਕਿਆਂ ਵਿੱਚੋਂ ਇਕੱਠਾ ਹੋਇਆ ਪੈਸਾ ਸਿਹਤ, ਖੇਤੀਬਾੜੀ, ਪਸ਼ੂ ਪਾਲਣ ਅਤੇ ਸਵੱਛ ਅਭਿਆਨ ਉੱਤੇ ਖ਼ਰਚਿਆ ਜਾਂਦਾ ਹੈ।
ਇਸ ਸਾਲ ਦੇ ਬਜਟ ਵਿੱਚ ਪੰਜਾਬ ਸਰਕਾਰ ਨੇ ਆਵਾਰਾ ਗਾਂਵਾਂ ਲਈ ਪੱਚੀ ਕਰੋੜ ਰੁਪਏ ਦੀ ਤਜਵੀਜ਼ ਕੀਤੀ ਹੈ। ਇਸ ਪੈਸਾ ਗਊਸ਼ਾਲਾਵਾਂ ਅਤੇ 'ਕੈਟਲ ਪੌਂਡਜ਼' ਲਈ ਵੀ ਨਾਕਾਫ਼ੀ ਹੈ। ਇਸ ਤਰ੍ਹਾਂ ਪੰਜਾਬ ਸਰਕਾਰ ਦਾ ਆਵਾਰਾ ਗਾਂਵਾਂ ਲਈ ਕੀਤਾ ਗਿਆ ਬੰਦੋਬਸਤ ਨਾਮ-ਮਾਤਰ ਹੋ ਕੇ ਰਹਿ ਗਿਆ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਸੜਕ ਹਾਦਸਿਆਂ ਨੂੰ ਵੀ ਸੱਦਾ
ਆਵਾਰਾ ਪਸ਼ੂਆਂ ਦਾ ਨੁਕਸਾਨ ਖੇਤਾਂ ਦੇ ਉਜਾੜੇ ਤੱਕ ਸੀਮਤ ਨਹੀਂ ਹੈ। ਪੰਜਾਬ ਦੀਆਂ ਸੜਕਾਂ ਉੱਤੇ ਹਾਦਸਿਆਂ ਦਾ ਇੱਕ ਕਾਰਨ ਵੀ ਹੈ।
ਸੜਕ ਸੁਰੱਖਿਆ ਦੇ ਮਾਹਿਰ ਨਵਦੀਪ ਅਸੀਜਾ ਨੇ ਬੀਬੀਸੀ ਪੰਜਾਬੀ ਨਾਲ ਆਵਾਰਾ ਪਸ਼ੂਆਂ ਕਾਰਨ ਹੋਏ ਸੜਕ ਹਾਦਸਿਆਂ ਦੇ ਅੰਕੜੇ ਸਾਂਝੇ ਕੀਤੇ ਹਨ।
ਇਨ੍ਹਾਂ ਅੰਕੜਿਆਂ ਮੁਤਾਬਕ ਸਾਲ 2014-2018 ਦੌਰਾਨ ਪੰਜਾਬ ਦੀਆਂ ਸੜਕਾਂ ਉੱਤੇ ਹੋਏ ਹਾਦਸਿਆਂ ਕਾਰਨ 687 ਮਨੁੱਖੀ ਜਾਨਾਂ ਅਜਾਈ ਗਈਆਂ ਹਨ।
ਇਸ ਅੰਕੜੇ ਵਿੱਚ ਉਹ ਜਾਨਾਂ ਸ਼ਾਮਿਲ ਨਹੀਂ ਹਨ ਜੋ ਸੜਕ ਹਾਦਸਿਆਂ ਦੌਰਾਨ ਮੌਕੇ ਉੱਤੇ ਨਹੀਂ ਹੋਈਆਂ ਬਲਕਿ ਬਾਅਦ ਵਿੱਚ ਹਸਪਤਾਲਾਂ ਵਿੱਚ ਹੋਈਆਂ ਹਨ।
ਇਸੇ ਤਰ੍ਹਾਂ ਸੜਕ ਹਾਦਸਿਆਂ ਵਿੱਚ ਜ਼ਖ਼ਮੀ ਹੋਣ ਵਾਲਿਆਂ ਦਾ ਕੋਈ ਅੰਕੜਾ ਇਕੱਠਾ ਨਹੀਂ ਹੋ ਸਕਦਾ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3

End of YouTube post, 4

End of YouTube post, 5