ਕੋਰੋਨਾਵਾਇਰਸ: 14 ਦਿਨ ਵੱਖਰੇ ਰੱਖੇ ਗਏ ਇਸ ਜੋੜੇ ਤੋਂ ਜਾਣੋ, ਕਿਵੇਂ ਹੁੰਦਾ ਹੈ ਇੱਕ ਕਮਰੇ 'ਚ ਬੰਦ ਰਹਿਣਾ

ਆਸ਼ੀਸ਼ ਅਤੇ ਨੇਹਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਸ਼ੀਸ਼ ਅਤੇ ਨੇਹਾ ਦਾ ਹੁਣ ਵੁਹਾਨ ਵਾਪਸ ਜਾਣ ਦਾ ਕੋਈ ਇਰਾਦਾ ਨਹੀਂ ਹੈ
    • ਲੇਖਕ, ਸਿੰਧੂਵਾਸਿਨੀ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਇੱਕ ਤਾਂ ਕੋਰੋਨਾਵਾਇਰਸ ਦਾ ਡਰ ਉਤੋਂ ਜੇਕਰ ਤੁਹਾਨੂੰ ਇੱਕ ਕਮਰੇ 'ਚ ਵੱਖਰਾ ਰਹਿਣ ਨੂੰ ਕਹਿ ਦਿੱਤਾ ਜਾਵੇ ਤਾਂ?

ਕੋਰੋਨਾਵਾਇਰਸ ਯਾਨਿ ਇੱਕ ਅਜਿਹੀ ਬਿਮਾਰੀ ਹੈ,ਜਿਸ ਦੀ ਚਰਚਾ ਅਤੇ ਦਹਿਸ਼ਤ ਹਰ ਪਾਸੇ ਹੈ।

ਅਖ਼ਬਾਰਾਂ ਦੀਆਂ ਸੁਰਖ਼ੀਆਂ ਤੋਂ ਲੈ ਕੇ ਟੀਵੀ ਦੀ ਹੈੱਡਲਾਈਨ ਅਤੇ ਰੇਡੀਓ 'ਤੇ ਆਉਣ ਵਾਲੇ ਇਸ਼ਤਿਹਾਰ ਤੱਕ ਕੋਵਿਡ-19 ਤੋਂ ਬਚਾਅ ਅਤੇ ਸਾਵਧਾਨੀ ਦੇ ਉਪਾਅ ਦੱਸੇ ਜਾ ਰਹੇ ਹਨ।

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

ਬਚਾਅ ਦੇ ਇਨ੍ਹਾਂ ਉਪਾਵਾਂ ਵਿਚੋਂ ਇੱਕ ਹੈ: ਕੁਆਰੰਟੀਨ (quarantine)

MedicinNet ਵੈਬਸਾਈਟ ਮੁਤਾਬਕ ਮੈਡੀਕਲ ਸਾਇੰਸ ਦੀ ਭਾਸ਼ਾ ਵਿੱਚ ਕੁਆਰੰਟੀਨ ਦਾ ਅਰਥ ਹੈ, ਕਿਸੇ ਇੰਨਫੈਕਸ਼ਨ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਕਿਸੇ ਨੂੰ ਕੁਝ ਸਮੇਂ ਤੱਕ ਵੱਖਰਾ ਜਾਣਾ।

ਕੋਰੋਨਾ ਵੀ ਇੱਕ ਲਾਗ ਵਾਲੀ ਬਿਮਾਰੀ ਹੈ, ਇਸ ਲਈ ਇਸ ਨਾਲ ਪੀੜਤ ਜਾਂ ਪੀੜਤਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਵੱਖਰਾ ਰੱਖਿਆ ਜਾ ਰਿਹਾ ਹੈ।

ਕੁਆਰੰਟੀਨ ਦੀ ਟੀਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਿੱਲੀ ਦੇ ਛਾਵਲਾ ਪਿੰਡ ਵਿੱਚ ਬਣਾਇਆ ਗਿਆ ਹੈ ਕੁਆਰੰਟੀਨ ਕੈਂਪ

ਵਿਦੇਸ਼ ਤੋਂ ਭਾਰਤ ਆ ਰਹੇ ਲੋਕਾਂ ਨੂੰ ਲਈ ਕਰੀਬ ਦੋ ਹਫ਼ਤਿਆਂ ਲਈ ਵੱਖਰਾ ਰੱਖਿਆ ਜਾ ਰਿਹਾ ਹੈ।

ਚੀਨ ਤੋਂ ਵਾਪਸ ਆਏ ਭਾਰਤੀ ਦੀ ਜ਼ੁਬਾਨੀ...

ਕੁਝ ਹਾਲਾਤ ਵਿੱਚ ਲੋਕਾਂ ਨੂੰ 'ਸੈਲਫ਼-ਆਇਸੋਲੇਸ਼ਨ' ਖ਼ੁਦ ਤੋਂ ਵੱਖਰੇ ਰਹਿਣ ਲਈ ਕਿਹਾ ਜਾ ਰਿਹਾ ਹੈ ਪਰ ਇਕੱਲੇ ਰਹਿਣਾ ਇੰਨਾ ਸੌਖਾ ਵੀ ਨਹੀਂ ਹੈ।

ਕੋਰੋਨਾਵਾਇਰਸ

ਇਹ ਵੀ ਪੜ੍ਹੋ:

ਬਿਮਾਰੀ ਅਤੇ ਲਾਗ ਦਾ ਡਰ ਇਕੱਲੇ ਰਹਿਣ 'ਤੇ ਹੋਰ ਵੀ ਜ਼ਿਆਦਾ ਵਧਣ ਦਾ ਸ਼ੱਕ ਰਹਿੰਦਾ ਹੈ। ਪਰ ਕੀ ਕੁਆਰੰਟੀਨ ਦੀ ਪ੍ਰਕਿਰਿਆ ਜਾਂ ਵੱਖਰੇ ਰਹਿਣਆ ਇੰਨਾ ਮੁਸ਼ਕਲ ਹੈ ਜਿੰਨਾ ਲੋਕਾਂ ਨੂੰ ਲਗ ਰਿਹਾ ਹੈ?

ਇਹ ਸਮਝਣ ਲਈ ਬੀਬੀਸੀ ਨੇ ਪ੍ਰੋਫੈਸਰ ਆਸ਼ੀਸ਼ ਯਾਦਵ ਦੀ ਗੱਲ ਕੀਤੀ ਜੋ ਹਾਲ ਹੀ ਵਿੱਚ ਚੀਨ ਦੇ ਵੁਹਾਨ ਤੋਂ ਵਾਪਸ ਆਏ ਹਨ।

ਵੁਹਾਨ ਨੂੰ ਹੀ ਕੋਰੋਨਾ ਲਾਗ ਦਾ ਕੇਂਦਰ ਦੱਸਿਆ ਜਾ ਰਿਹਾ ਹੈ।

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਕੁਆਰੰਟੀਨ ਕੈਂਪ ਨੇੜੇ ਰਹਿਣ ਵਾਲੇ ਦਿੱਲੀ ਦੇ ਲੋਕਾਂ ’ਚ ਸਹਿਮ ਦਾ ਮਾਹੌਲ

ਆਸ਼ੀਸ਼ ਵੁਹਾਨ ਦੀ ਟੈਕਸ਼ਟਾਈਲ ਯੂਨੀਵਰਸਿਟੀ ਵਿੱ ਐਸੋਸੀਏਟ ਪ੍ਰੋਫੈਸਰ ਵਜੋਂ ਕੰਮ ਕਰਦੇ ਸਨ। ਉਨ੍ਹਾਂ ਦੀ ਪਤਨੀ ਵੁਹਾਨ ਵਿੱਚ ਰਹਿ ਕੇ ਕੰਪਿਊਟਰ ਸਾਇੰਸ ਵਿੱਚ ਪੀਐੱਚਡੀ ਕਰ ਰਹੀ ਸੀ।

ਵੁਹਾਨ ਤੋਂ ਭਾਰਤ ਆਉਣ ਤੋਂ ਬਾਅਦ ਆਸ਼ੀਸ਼ ਅਤੇ ਨੇਹਾ ਨੂੰ ਦਿੱਲੀ ਦੇ ਛਾਵਲਾ 'ਚ ਆਈਟੀਬੀਪੀ (ਭਾਰਤ-ਤਿੱਬਤ ਸੀਮਾ ਪੁਲਿਸ ਬਲ) ਦੇ 'ਸੈਲਫ਼ ਆਈਸੋਲੇਸ਼ਨ ਸੈਂਟਰ' 'ਚ ਰੱਖਿਆ ਗਿਆ ਸੀ।

ਆਸ਼ੀਸ਼ ਅਤੇ ਨੇਹਾ

ਤਸਵੀਰ ਸਰੋਤ, Ashish Yadav

ਤਸਵੀਰ ਕੈਪਸ਼ਨ, ਆਸ਼ੀਸ਼ ਅਤੇ ਨੇਹਾ ਚੀਨ ਦੇ ਵੁਹਾਨ ਤੋਂ ਆਏ ਸਨ

ਆਸ਼ੀਸ਼ ਅਤੇ ਨੇਹਾ ਛਾਵਲਾ ਦੇ ਸੈਂਟਰ ਵਿੱਚ 27 ਫਰਵਰੀ ਤੋਂ 13 ਮਾਰਚ ਤੱਕ ਕੁਆਰੰਟੀਨ ਵਿੱਚ ਰਹੇ। ਸੈਂਟਰ ਵਿੱਚ ਰਹਿ ਰਹੇ ਸਾਰੇ 112 ਲੋਕ ਜਦੋਂ ਕੋਰੋਨਾ ਟੈਸਟ ਵਿੱਚ ਨੈਗੇਟਿਵ ਆਏ ਤਾਂ ਸ਼ਨਿੱਚਰਵਾਰ ਨੂੰ ਰਵਾਨਾ ਕੀਤਾ ਗਿਆ।

ਕੁਆਰੰਟੀਨ ਵਿੱਚ ਜ਼ਿੰਦਗੀ

27 ਫਰਵਰੀ ਨੂੰ ਆਈਟੀਬੀਪੀ ਨੇ ਇਸ ਸੈਂਟਰ ਵਿੱਚ 112 ਲੋਕਾਂ ਨੂੰ ਲਿਆਂਦਾ ਗਿਆ ਸੀ, ਜਿਸ ਵਿੱਚ ਭਾਰਤ ਦੇ 76, ਬੰਗਲਾਦੇਸ਼ ਦੇ 23, ਚੀਨ ਦੇ 6, ਮਿਆਂਮਾਰ ਅਤੇ ਮਾਲਦੀਪ ਦੇ 2-2, ਦੱਖਣੀ ਅਫ਼ਰੀਕਾ ਮੈਡਾਗਾਸਕਰ ਅਤੇ ਅਮਰੀਕਾ ਦੇ ਇੱਕ-ਇੱਕ ਨਾਗਰਿਕ ਸਨ।

ਪ੍ਰੈੱਸ ਇੰਫਾਰਮੇਸ਼ਨ ਬਿਓਰੋ ਮੁਤਾਬਕ ਕੈਂਪ ਵਿੱਚ 8 ਪਰਿਵਾਰ ਅਤੇ 5 ਬੱਚੇ ਵੀ ਸਨ।

ਆਸ਼ੀਸ਼ ਦੱਸਦੇ ਹਨ ਕਿ 5 ਮੰਜ਼ਿਲਾਂ ਦੇ ਇਸ ਕੈਂਪ ਵਿੱਚ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਨੂੰ ਰਹਿਣ ਲਈ ਇੱਕ ਕਮਰਾ ਦਿੱਤਾ ਗਿਆ ਸੀ। ਕੁਆਰੰਟੀਨ ਸੈਂਟਰ ਵਿੱਚ ਲੋਕਾਂ ਦਾ ਦਿਨ ਸਵੇਰੇ ਛੇ ਸਾਢੇ ਛੇ ਵਜੇ ਕਰੀਬ ਸ਼ੁਰੂ ਹੋ ਜਾਂਦਾ ਸੀ।

ਵੀਡੀਓ: ਵਿਦੇਸ਼ ਆਉਣ ਜਾਣ ਸਬੰਧੀ ਹਰ ਸਾਵਲ ਦਾ ਜਵਾਬ

ਸਵੇਰ ਦੀ ਚਾਹ ਤੋਂ ਬਾਅਦ 8 ਵਜੇ ਦੇ ਕਰੀਬ ਸਾਰਿਆਂ ਨੂੰ ਨਾਸ਼ਤਾ ਦਿੱਤਾ ਜਾਂਦਾ ਸੀ ਅਤੇ ਫਿਰ ਥੋੜ੍ਹੀ ਦੇਰ ਵਿੱਚ ਡਾਕਟਰਾਂ ਦੀ ਇੱਕ ਟੀਮ ਆ ਕੇ ਸਾਰਿਆਂ ਮੈਡੀਕਲ ਚੈਕਅੱਪ ਕਰਦੀ ਸੀ। ਕੋਈ ਦਿੱਤ ਮਹਿਸੂਸ ਹੋਣ 'ਤੇ ਲੋਕਾਂ ਨੂੰ ਤੁਰੰਤ ਹਸਪਤਾਲ ਲਿਆਜਿਆ ਜਾ ਜਾਂਦਾ ਸੀ।

ਆਸ਼ੀਸ਼ ਦੱਸਦੇ ਹਨ, "ਰਾਤੀ 8 ਵਜੇ ਦੇ ਕਰੀਬ ਅਸੀਂ ਖਾਣ ਲਈ ਇੱਕ ਵੱਡੇ ਡਾਇਨਿੰਗ ਹਾਲ ਵਿੱਚ ਇਕੱਠੇ ਹੁੰਦੇ ਸੀ, ਹਾਲਾਂਕਿ ਉੱਥੇ ਵੀ ਅਸੀਂ ਇੱਕ-ਦੂਜੇ ਤੋਂ ਨਿਸ਼ਚਿਤ ਦੂਰੀ ਰੱਖਣੀ ਹੁੰਦੀ ਸੀ।"

ਪਾਬੰਦੀਆਂ

ਕੁਆਰੰਟੀਨ ਕੈਂਪ ਵਿੱਚ ਰਹਿਣ ਵਾਲੇ ਲੋਕਾਂ ਲਈ ਕੁਝ ਸਖ਼ਤ ਨਿਰਦੇਸ਼ ਅਤੇ ਪਾਬੰਦੀਆਂ ਵੀ ਸਨ।

ਆਸ਼ੀਸ਼ ਦੱਸਦੇ ਹਨ, "ਅਸੀਂ ਉੱਥੇ ਜ਼ਿਆਦਾ ਕਿਸੇ ਨਾਲ ਮਿਲ-ਜੁਲ ਨਹੀਂ ਸਕਦੇ ਸਨ। ਕਿਸੇ ਵੀ ਚੀਜ਼ ਨੂੰ ਛੋਹਣ ਤੋਂ ਬਾਅਦ ਤੁਰੰਤ ਸੈਨੇਟਾਈਜ਼ਰ ਨਾਲ ਹੱਥ ਸਾਫ਼ ਕਰਨ ਨੂੰ ਕਿਹਾ ਗਿਆ ਸੀ।"

ਕੋਰੋਨਾਵਾਇਰਸ
ਤਸਵੀਰ ਕੈਪਸ਼ਨ, ਅਜੇ ਤੱਕ ਇਹ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ ਕਿ ਕਿਸ ਤਰ੍ਹਾਂ ਕੋਰੋਨਾ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ

"ਅਸੀਂ ਥੋੜ੍ਹੀ-ਥੋੜ੍ਹੀ ਦੇਰ ਬਾਅਦ ਧੋਂਦੇਸਨ ਅਤੇ ਮਾਸਕ ਹਟਾਉਣ ਦਾ ਤਾਂ ਸਵਾਲ ਹੀ ਨਹੀਂ ਉਠਦਾ। ਇਥੋਂ ਤੱਕ ਕਿ ਅਸੀਂ ਸੌਂਦਿਆਂ ਹੋਇਆ ਵੀ ਮਾਸਕ ਲਗਾ ਕੇ ਰੱਖਦੇ ਸਨ।"

ਆਸ਼ੀਸ਼ ਅਤੇ ਉਨ੍ਹਾਂ ਦੀ ਪਤਨੀ ਨੇਹਾ ਰਹਿੰਦੇ ਬੇਸ਼ੱਕ ਇੱਕ ਕਮਰੇ ਵਿੱਚ ਸਨ ਪਰ ਉਨ੍ਹਾਂ ਬਿਸਤਰੇ ਕਾਫੀ ਦੂਰ ਸਨ ਤਾਂ ਕਿ ਲਾਗ ਦੇ ਜ਼ਰਾ ਜਿਹੇ ਖ਼ਤਰੇ ਨੂੰ ਵੀ ਟਾਲਿਆ ਜਾ ਸਕੇ।

ਮਾਨਸਿਕ ਤਣਾਅ ਅਤੇ ਡਰ

ਆਸ਼ੀਸ਼ ਦੱਸਦੇ ਹਨ ਵੁਹਾਨ ਤੋਂ ਆਉਣ ਤੋਂ ਬਾਅਦ ਸ਼ੁਰੂਆਤ ਦੇ ਕੁਝ ਦਿਨਾਂ ਤੱਕ ਤਾਂ ਉਹ ਅਤੇ ਉਨ੍ਹਾਂ ਦੀ ਪਤਨੀ ਬਹੁਤ ਡਰੇ ਹੋਏ ਸਨ।

ਕੋਰੋਨਾਵਾਇਰਸ

ਇਹ ਵੀ ਪੜ੍ਹੋ:

ਉਹ ਦੱਸਦੇ ਹਨ, "ਜਦੋਂ ਤੱਕ ਸਾਡੇ ਤੁਝ ਸ਼ੁਰੂਆਤੀ ਟੈਸਟਾਂ ਦੀ ਰਿਪੋਰਟ ਨੈਗੇਟਿਕ ਨਹੀਂ ਆਈ, ਅਸੀਂ ਬਹੁਤ ਡਰੇ ਹੋਏ ਸੀ। ਸੈਂਟਰ ਵਿੱਚ ਵੀ ਕੁਝ ਲੋਕਾਂ ਨੂੰ ਸ਼ੇਅਰਿੰਗ ਬਾਥਰੂਮ ਅਤੇ ਗੁਸਲਖ਼ਾਨੇ ਦਿੱਤੇ ਗਏ ਸਨ, ਇਸ ਲਈ ਹੋਰ ਜ਼ਿਆਦਾ ਡਰ ਲਗਦਾ ਸੀ। ਕੈਂਪ ਵਿੱਚ ਰਹਿਣ ਵਾਲੇ ਸਾਰੇ ਲੋਕ ਇੱਕ-ਦੂਜੇ ਦੇਖ ਕੇ ਇਹੀ ਸੋਚਦੇ ਰਹਿੰਦੇ ਸਨ ਕਿ ਕਿਤੇ ਸਾਹਮਣੇ ਵਾਲੇ ਦੀ ਰਿਪੋਰਟ ਪਾਜ਼ੀਟਿਵ ਨਾ ਆ ਜਾਵੇ।"

ਆਸ਼ੀਸ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਭ ਤੋਂ ਵੱਧ ਡਰ ਡਾਇਨਿੰਗ ਹਾਲ ਵਿੱਚ ਖਾਣਾ ਖਾਣ ਵੇਲੇ ਲਗਦਾ ਸੀ।

ਉਨ੍ਹਾਂ ਨੇ ਦੱਸਿਆ, "ਸਾਨੂੰ ਕਮਰੇ ਵਿੱਚ ਖਾਣਾ ਖਾਣ ਦੀ ਇਜਾਜ਼ਤ ਨਹੀਂ ਸੀ ਇਸ ਲਈ ਸਾਰੇ ਲੋਕ ਹਾਲ ਵਿੱਚ ਇਕੱਠੇ ਹੁੰਦੇ ਸਨ। ਬੇਸ਼ੱਕ ਉੱਥੇ ਸਾਰੇ ਦੂਰੀ ਬਣਾ ਕੇ ਬੈਠਦੇ ਸਨ ਪਰ ਕਿਸੇ ਨੂੰ ਜ਼ਰਾ ਜਿਹੀ ਛਿੱਕ ਜਾਂ ਖਾਂਸੀ ਆ ਜਾਵੇ ਤਾਂ ਸਾਰੇ ਘਬਰਾ ਜਾਂਦੇ ਸਨ।"

ਕੋਰੋਨਾਵਾਇਰਸ ਦੇ ਮਾਮਲੇ ਭਾਰਤ ਵਿੱਚ ਕਿੱਥੇ-ਕਿੱਥੇ ਆਏ ਹਨ, ਇਸ ਬਾਰੇ ਤੁਸੀਂ ਇਸ ਨਕਸ਼ੇ ਰਾਹੀਂ ਸਮਝ ਸਕਦੇ ਹੋ।

Sorry, your browser cannot display this map