ਕੋਰੋਨਾਵਾਇਰਸ: ਆਈਫ਼ਲ ਟਾਵਰ ਸਣੇ ਦੁਨੀਆਂ ਦੇ ਅਹਿਮ ਜਨਤਕ ਸਥਾਨ ਹੋਏ ਬੰਦ - 5 ਅਹਿਮ ਖ਼ਬਰਾਂ

ਕੋਰੋਨਾਵਾਇਰਸ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਕੋਰੋਨਾਵਾਇਰਸ: ਆਈਫ਼ਲ ਟਾਵਰ ’ਤੇ ਵੀ ਯਾਤਰੀਆਂ ਦੇ ਆਉਣ ’ਤੇ ਲੱਗੀ ਰੋਕ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਕੋਰੋਨਾਵਾਇਰਸ ਦੇ ਕਹਿਰ ਤੋਂ ਨਜਿੱਠਣ ਲਈ, ਫਰਾਂਸ ਵਿੱਚ ਸ਼ਨੀਵਾਰ ਦੀ ਅੱਧੀ ਰਾਤ ਤੋਂ ਸਾਰੇ ਗ਼ੈਰ-ਜ਼ਰੂਰੀ ਜਨਤਕ ਸਥਾਨਾਂ ਨੂੰ ਬੰਦ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ।

ਫਰਾਂਸ ਦੇ ਪ੍ਰਧਾਨਮੰਤਰੀ ਦੁਆਰਾ ਜਾਰੀ ਇੱਕ ਆਦੇਸ਼ ਅਨੁਸਾਰ ਸ਼ਨੀਵਾਰ ਅੱਧੀ ਰਾਤ ਤੋਂ ਰੈਸਟੋਰੈਂਟਾਂ, ਕੈਫ਼ੇ, ਸਿਨੇਮਾ ਅਤੇ ਡਿਸਕੋ ਸਮੇਤ ਸਾਰੇ ਗ਼ੈਰ-ਜ਼ਰੂਰੀ ਕਾਰੋਬਾਰ ਵੀ ਬੰਦ ਕਰ ਦਿੱਤੇ ਗਏ ਹਨ।

ਪੈਰਿਸ ਦੇ ਮਸ਼ਹੂਰ ਆਈਫ਼ਲ ਟਾਵਰ ‘ਤੇ ਵੀ ਯਾਤਰੀਆਂ ਦੇ ਆਉਣ ’ਤੇ ਰੋਕ ਲਗਾ ਦਿੱਤੀ ਗਈ ਹੈ।

ਫਰਾਂਸ ਵਿਚ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਵਿਚ ਜਾਣ ਤੋਂ ਬਚਣ। ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਿਤ ਹੋਣ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ.

ਫਰਾਂਸ ਵਿਚ 4499 ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਿਲੇ ਹਨ। ਕੋਰੋਨਾਵਾਇਰਸ ਮਰਨ ਵਾਲਿਆਂ ਦੀ ਗਿਣਤੀ ਵੀ 79 ਹੋ ਗਈ ਹੈ।

ਕੋਰੋਨਾਵਾਇਰਸ ਨੇ ਪੰਜਾਬ ਵਿੱਚ ਕਿੱਥੇ-ਕਿੱਥੇ ਲਾਏ ਤਾਲੇ?

ਸੰਯੁਕਤ ਰਾਸ਼ਟਰ ਦੇ ਵਪਾਰ ਅਤੇ ਵਿਕਾਸ ਸਬੰਧੀ ਸੰਮੇਲਨ (UNCTAD) 'ਚ ਦੱਸਿਆ ਗਿਆ ਹੈ ਕਿ ਕੋਰੋਨਾਵਾਇਰਸ (ਕੋਵਿਡ-19) ਦੀ ਮਾਰ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਦੇਸਾਂ 'ਚੋਂ ਭਾਰਤ ਵੀ ਇੱਕ ਹੈ।

ਭਾਰਤ ਸਿਖਰਲੇ 15 ਪ੍ਰਭਾਵਿਤ ਅਰਥਚਾਰਿਆਂ 'ਚ ਸ਼ਾਮਲ ਹੈ। ਇਸ ਹਾਲਤ 'ਚ ਚੀਨ ਦੇ ਉਤਪਾਦਨ 'ਚ ਆਈ ਗਿਰਾਵਟ ਦੇ ਕਾਰਨ ਵਪਾਰ 'ਤੇ ਮਾੜਾ ਅਸਰ ਪਿਆ ਹੈ ਅਤੇ ਭਾਰਤ ਨੂੰ ਵੀ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।

ਪੰਜਾਬ ਸਰਕਾਰ ਨੇ ਵੀ ਕੋਰੋਨਾਵਾਇਰਸ ਤੋਂ ਨਜਿੱਠਣ ਲਈ ਕਈ ਕਦਮ ਚੁੱਕੇ ਹਨ। ਜਾਣੋ ਇਸ ਵੀਡੀਓ ਰਾਹੀਂ:

ਵੀਡੀਓ ਕੈਪਸ਼ਨ, ਜਾਣੋਂ ਕੋਰੋਨਾਵਾਇਰਸ ਨੇ ਕਿੱਥੇ-ਕਿੱਥੇ ਲਾਏ ਤਾਲੇ?

ਇਹ ਵੀ ਪੜ੍ਹੋ:

ਕੋਰੋਨਾਵਾਇਰਸ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਲੱਖਾਂ ਲੋਕ ਪਬਲਿਕ ਟਰਾਂਸਪੋਰਟ ਵਰਤਦੇ ਹਨ ਅਜਿਹੇ ਵਿੱਚ ਵਾਇਰਸ ਤੋਂ ਖ਼ਤਰਾ ਜ਼ਿਆਦਾ ਹੈ

ਕੋਰੋਨਾਵਾਇਰਸ: ਬੱਸਾਂ ਜਾਂ ਟਰੇਨਾਂ 'ਚ ਸਫ਼ਰ ਕਰਦੇ ਹੋ ਤਾਂ ਜ਼ਰੂਰ ਪੜ੍ਹੋ

ਕੀ ਕੈਬ, ਟਰੇਨ ਜਾਂ ਜਹਾਜ਼ ਵਿੱਚ ਸਫ਼ਰ ਕਾਰਨ ਕੋਰੋਨਾਵਾਇਰਸ ਨਾਲ ਇਨਫੈਕਸ਼ਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ?

ਕੋਰੋਨਾਵਾਇਰਸ ਦੀ ਲਪੇਟ ਵਿੱਚ ਆ ਕੇ ਪੂਰੀ ਦੁਨੀਆਂ ਵਿੱਚ 4600 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਅਜਿਹੇ ਵਿੱਚ ਲੋਕਾਂ ਵਿੱਚ ਇਸ ਵਾਇਰਸ ਨਾਲ ਜੁੜੇ ਅਜਿਹੇ ਸਵਾਲ ਵੀ ਪੁੱਛ ਰਹੇ ਹਨ।

ਬੀਬੀਸੀ ਲਗਾਤਾਰ ਦੁਨੀਆਂ ਦੇ ਮੰਨੇ-ਪ੍ਰਮੰਨੇ ਮਾਹਿਰਾਂ ਨਾਲ ਗੱਲ ਕਰਕੇ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਰਿਹਾ ਹੈ।

ਇਸੇ ਲੜੀ ਵਿੱਚ ਕਈ ਲੋਕਾਂ ਨੇ ਇਹ ਸਵਾਲ ਪੁੱਛਿਆ ਹੈ ਕਿ ਕੀ ਜਨਤਕ ਆਵਾਜਾਈ ਸੇਵਾਵਾਂ ਜਿਵੇਂ ਕਿ ਟਰੇਨ, ਮੈਟਰੋ, ਸ਼ੇਅਰਿੰਗ ਟੈਕਸੀ ਜਾਂ ਹਵਾਈ ਜਹਾਜ਼ ਵਿੱਚ ਸਫ਼ਰ ਕਰਨ ਨਾਲ ਇਸ ਵਾਇਰਸ ਤੋਂ ਇਨਫੈਕਸ਼ਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ?

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਰੰਪ ਦੇਸ਼ ਵਿੱਚ ਕੋਰੋਨਾਵਾਇਰਸ ਨੂੰ ਫ਼ੈਲਣ ਤੋਂ ਰੋਕਣ ਵਿੱਚ ਕੀਤੇ ਆਪਣੀ ਸਰਕਾਰ ਦੇ ਉਪਰਾਲਿਆਂ ਪ੍ਰਤੀ ਬਚਾਅ ਕਰਦੇ ਆਏ ਹਨ

ਕੋਰੋਨਾਵਾਇਰਸ ਨੂੰ ਲੈ ਕੇ ਟਰੰਪ ਦੇ 6 ਦਾਅਵਿਆਂ 'ਤੇ ਬੀਬੀਸੀ ਦਾ ਫੈਕਟ ਚੈੱਕ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇਸ਼ ਵਿੱਚ ਕੋਰੋਨਾਵਾਇਰਸ ਨੂੰ ਫ਼ੈਲਣ ਤੋਂ ਰੋਕਣ ਵਿੱਚ ਕੀਤੇ ਆਪਣੀ ਸਰਕਾਰ ਦੇ ਉਪਰਾਲਿਆਂ ਪ੍ਰਤੀ ਬਚਾਅ ਕਰਦੇ ਆਏ ਹਨ।

ਰਾਸ਼ਟਰਪਤੀ ਟਰੰਪ ਵੱਲੋਂ 26 ਯੂਰਪੀ ਦੇਸ਼ਾਂ ਤੋਂ ਅਮਰੀਕਾ ਦਾਖ਼ਲੇ 'ਤੇ ਲਾਈ ਰੋਕ ਲਾਗੂ ਹੋ ਗਈ। ਇਸ ਨਾਲ ਸ਼ੈਂਗਨ ਸਮਝੌਤੇ ਰਾਹੀਂ ਵੀਜ਼ਾ ਮੁਕਤ ਯਾਤਰਾ ਦੀ ਸਹੂਲਤ ਵਾਲੇ ਦੇਸ਼ਾਂ ਦੇ ਮੁਸਾਫ਼ਰ ਪ੍ਰਭਾਵਿਤ ਹੋਣਗੇ। ਅਮਰੀਕਾ ਵਿੱਚ ਕੋਰੋਨਾਵਾਇਰਸ ਦੇ 2,000 ਕੇਸਾਂ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ:

ਕੋਰੋਨਾਵਾਇਰਸ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਨੇ ਕਈ ਦਾਅਵੇ ਕੀਤੇ ਹਨ। ਬੀਬੀਸੀ ਦੀ ਫੈਕਟ ਚੈੱਕ ਟੀਮ ਨੇ ਇਨ੍ਹਾਂ ਦਾਅਵਿਆਂ ਦੀ ਪੜਤਾਲ ਕੀਤੀ ਹੈ। ਪੂਰੀ ਪੜਤਾਲ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ

ਓਲੰਪਿਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2018 AIBA ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਆਇਰਲੈਂਡ ਦੀ ਖਿਡਾਰਣ ਨੂੰ ਹਰਾਉਣ ਤੋਂ ਬਾਅਦ ਜਿੱਤ ਦੀ ਤਸਵੀਰ

ਮੁੱਕੇਬਾਜ਼ ਸਿਮਰਨਜੀਤ ਕੌਰ ਦੀ ਮਾਂ ਦੀ ਕਹਾਣੀ ਜਿਸ ਨੇ ਘਰਾਂ 'ਚ ਕੰਮ ਕਰਕੇ ਧੀ ਨੂੰ ਓਲੰਪਿਕ ਪਹੁੰਚਾਇਆ

ਲੁਧਿਆਣੇ ਜ਼ਿਲ੍ਹੇ ਦੇ ਇੱਕ ਨਿੱਕੇ ਜਿਹੇ ਪਿੰਡ ਚਕਰ ਤੋਂ ਟੋਕੀਓ ਓਲੰਪਿਕ ਤੱਕ ਪਹੁੰਚਣ ਲਈ ਜਿੰਨੀ ਮਿਹਨਤ ਸਿਮਰਨਜੀਤ ਕੌਰ ਨੇ ਕੀਤੀ ਉਸ ਤੋਂ ਜ਼ਿਆਦਾ ਮਿਹਨਤ ਉਨ੍ਹਾਂ ਦੀ ਮਾਂ ਰਾਜਪਾਲ ਕੌਰ ਨੇ ਕੀਤੀ।

ਸਿਮਰਨਜੀਤ ਨੇ ਟੋਕੀਓ ਓਲੰਪਿਕ 2020 ਲਈ 60 ਕਿੱਲੋ ਭਾਰ ਵਰਗ ਵਿੱਚ ਕਜ਼ਾਕਿਸਤਾਨ ਤੇ ਮੰਗੋਲੀਆ ਦੀਆਂ ਮੁੱਕੇਬਾਜ਼ਾਂ ਨੂੰ ਹਰਾ ਕੇ ਆਪਣੀ ਥਾਂ ਪੱਕੀ ਕੀਤੀ ਹੈ।

ਸਿਮਰਨਜੀਤ ਕੌਰ ਦੀ ਮਾਂ ਲਈ ਜੀਵਨ ਸਾਥੀ ਤੋਂ ਬਿਨਾਂ ਆਪਣੀਆਂ ਧੀਆਂ ਨੂੰ ਪਾਲਣਾ ਤੇ ਪੜ੍ਹਾਉਣਾ ਬਿਖੜਾ ਪਹਾੜ ਚੜ੍ਹਨ ਨਾਲੋਂ ਘੱਟ ਨਹੀਂ ਸੀ।

ਪਰ ਰਾਜਪਾਲ ਕੌਰ ਨੇ ਹਿੰਮਤ ਨਹੀਂ ਹਾਰੀ। ਇਸੇ ਦੇ ਸਦਕੇ ਸਿਮਰਨਜੀਤ ਅੱਜ ਇਸ ਮੁਕਾਮ ਤੱਕ ਪਹੁੰਚ ਸਕੀ ਹੈ। ਹੁਣ ਰਾਜਪਾਲ ਕੌਰ ਦੀ ਇੱਕੋ ਖ਼ਾਹਿਸ਼ ਹੈ ਕਿ ਧੀ ਓਲੰਪਿਕ 'ਚੋਂ ਸੋਨੇ ਦਾ ਮੈਡਲ ਲਿਆ ਕੇ ਉਨ੍ਹਾਂ ਦੇ ਹੱਥ 'ਤੇ ਧਰ ਸਕੇ।

ਇਹ ਵੀ ਪੜ੍ਹੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)