ਕੋਰਨਾਵਾਇਰਸ: ਇਸ ਸੂਬੇ ਵਿੱਚ ਬਿਮਾਰੀ ਦੀ ਖ਼ਬਰ ਲੁਕਾਉਣ ਨੂੰ ਜੁਰਮ ਸਮਝਿਆ ਜਾਵੇਗਾ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, ANI
ਕੇਰਲਾ ਵਿੱਚ ਕੋਰੋਨਾਵਾਇਰਸ ਦੇ 6 ਹੋਰ ਕੇਸ ਮਿਲਣ ਮਗਰੋਂ ਸਰਕਾਰ ਨੇ ਬੁੱਧਵਾਰ ਤੋਂ ਸਕੂਲ-ਕਾਲਜ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਸੂਬੇ ਵਿੱਚ ਵੱਡੇ ਜਨਤਕ ਸਮਾਗਮਾਂ ’ਤੇ ਵੀ ਰੋਕ ਲਾ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਸੂਬੇ ਵਿੱਚ ਮਰੀਜ਼ਾਂ ਦੀ ਗਿਣਤੀ 15 ਹੋ ਗਈ ਹੈ। ਦੇਸ਼ ਦੇ ਸਭ ਤੋਂ ਪਹਿਲੇ ਤਿੰਨ ਕੇਸ ਵੀ ਕੇਰਲਾ ਵਿੱਚ ਹੀ ਸਨ। ਇਨ੍ਹਾਂ ਤਿੰਨਾਂ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ।
ਨਵੇਂ ਸਾਹਮਣੇ ਆਏ ਮਾਮਲੇ ਤਿੰਨ ਜਣਿਆਂ ਦੇ ਉਸੇ ਪਰਿਵਾਰ ਦੇ ਨਜ਼ਦੀਕੀ ਹਨ ਜੋ 29 ਫਰਵਰੀ ਨੂੰ ਵਾਇਰਸ ਦੀ ਮਾਰ ਝੱਲ ਰਹੇ ਇਟਲੀ ਤੋਂ ਪਰਤੇ ਸਨ ਤੇ ਬਿਨਾਂ ਜਾਂਚ ਦੇ ਘਰ ਚਲੇ ਗਏ ਸਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਇਹ ਵੀ ਪੜ੍ਹੋ:
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਸੂਬੇ ਦੇ ਸਿਹਤ ਮੰਤਰੀ ਕੇਕੇ ਸ਼ੈਲਜਾ ਨੇ ਕਿਹਾ ਕਿ ਹੈ ਪਬਲਿਕ ਹੈਲਥ ਐਕਟ ਮੁਤਾਬਕ ਜੇ ਨਾਗਰਕਿ ਕੋਈ ਵੀ ਅਜਿਹੀ ਜਾਣਕਾਰੀ ਲੁਕਾ ਰਹੇ ਹਨ ਜਿਸ ਕਾਰਨ ਬਿਮਾਰੀ ਫੈਲ ਸਕਦੀ ਹੈ, ਤਾਂ ਇਸ ਨੂੰ ਜੁਰਮ ਸਮਝਿਆ ਜਾਵੇਗਾ।
ਇਸ ਲਈ ਨਾਗਰਿਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੀ ਪਛਾਣ ਤੇ ਸੰਪਰਕ ਨੰਬਰ ਸਿਹਤ ਵਿਭਾਗ ਨਾਲ ਸਾਂਝੇ ਕਰਨ। ਜੇ ਉਹ ਪ੍ਰਭਾਵਿਤ ਦੇਸ਼ਾਂ ਵਿੱਚੋਂ ਲੰਘ ਕੇ ਆਏ ਹਨ ਉਹ ਵੀ ਸਰਕਾਰ ਨੂੰ ਦੱਸਣ।
ਸਿੰਧੀਆਂ ਨੇ ਦਿੱਤਾ ਅਸਤੀਫਾ

ਤਸਵੀਰ ਸਰੋਤ, Getty Images
ਮੱਧ ਪ੍ਰਦੇਸ਼ ਦੇ ਸਿਆਸੀ ਸੰਕਟ ਦਰਮਿਆਨ ਕਾਂਗਰਸ ਨਾਲ ਖ਼ਫ਼ਾ ਚੱਲ ਰਹੇ ਪਾਰਟੀ ਦੇ ਜਨਰਲ ਸਕੱਤਰ ਜਯੋਤੀਰਾਦਿਤਿਆ ਸਿੰਧੀਆ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਪਹੁੰਚੇ।
ਇਸ ਤੋਂ ਬਾਅਦ ਹੀ ਜਯੋਤੀਰਾਦਿਤਿਆ ਸਿੰਧੀਆ ਨੇ ਕਾਂਗਰਸ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਉਨ੍ਹਾਂ ਦੇ ਨਾਲ ਹੀ ਭੋਪਾਲ ਸਥਿੱਤ ਬੀਬੀਸੀ ਦੇ ਸਹਿਯੋਗੀ ਪੱਤਰਕਾਰ ਸ਼ੁਰੈਹ ਨਿਆਜ਼ੀ ਨੇ ਦੱਸਿਆ ਹੈ ਕਿ ਅਸਤੀਫਾ ਦੇਣ ਵਾਲੇ ਵਿਧਾਇਕਾਂ ਦੀ ਗਿਣਤੀ 21 ਹੋ ਗਈ ਹੈ। ਪੜ੍ਹੋ ਆਖ਼ਰ ਸਿੰਧੀਆ ਨੂੰ ਕਾਂਗਰਸ ਛੱਡ ਕੇ ਤੇ ਭਾਜਪਾ ਵਿੱਚ ਜਾ ਕੇ ਕੀ ਮਿਲ ਜਾਣ ਦੀ ਉਮੀਦ ਹੈ?
ਕੋਰੋਨਾਵਾਇਰਸ ਬਾਰੇ ਬੱਚਿਆਂ ਦੇ ਸਵਾਲ ਦੇ ਜਵਾਬ ਕਿਵੇਂ ਦੇਈਏ

ਤਸਵੀਰ ਸਰੋਤ, Getty Images
ਅੱਜਕੱਲ੍ਹ ਖ਼ਬਰਾਂ ਵਿੱਚ ਕੋਰੋਨਾਵਾਇਰਸ ਦੀ ਚਰਚਾ ਜ਼ੋਰਾਂ 'ਤੇ ਹੈ। ਅਜਿਹੇ ਵਿੱਚ ਬੱਚੇ ਹਮੇਸ਼ਾਂ ਦੀ ਤਰ੍ਹਾਂ ਸਿੱਧੇ ਅਤੇ ਮੁਸ਼ਕਿਲ ਸਵਾਲ ਪੁੱਛ ਰਹੇ ਹਨ।
ਹਾਲਾਂਕਿ ਬੱਚਿਆਂ ਦਾ ਇਸ ਵਾਇਰਸ ਨਾਲ ਪ੍ਰਭਾਵਿਤ ਹੋਣ ਦਾ ਜੋਖ਼ਮ ਘੱਟ ਹੈ, ਪਰ ਸੋਸ਼ਲ ਮੀਡੀਆ ਦੀਆਂ ਪੋਸਟਾਂ ਦੇ ਕੂੜ ਪ੍ਰਚਾਰ ਅਤੇ ਖੇਡ ਦੇ ਮੈਦਾਨਾਂ ਵਿੱਚ ਫੈਲਣ ਵਾਲੀਆਂ ਅਫ਼ਵਾਹਾਂ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਸਕਦੀਆਂ ਹਨ।
ਮੌਤ ਦੀਆਂ ਖ਼ਬਰਾਂ, ਖਾਧ ਪਦਾਰਥਾਂ ਦੀ ਸੰਭਾਵਿਤ ਘਾਟ, ਸਕੂਲ ਬੰਦ ਕਰਨੇ ਅਤੇ ਇਸ ਨਾਲ 'ਮਹਾਂਮਾਰੀ ਫੈਲਣ ਦੀ ਸੰਭਾਵਨਾ' ਵਰਗੀਆਂ ਗੱਲਾਂ ਹੋਰ ਵੀ ਪ੍ਰੇਸ਼ਾਨ ਕਰ ਰਹੀਆਂ ਹਨ। ਅਜਿਹੇ ਵਿੱਚ ਪੜ੍ਹੋ ਬੱਚਿਆਂ ਦੇ ਸਵਾਲਾਂ ਦੇ ਤਰਕਸੰਗਤ ਜਵਾਬ ਕਿਵੇਂ ਦੇਈਏ।
ਤੰਤੀ ਸਾਜ਼ਾਂ ਦੇ ਸੁਰਾਂ ਨੂੰ ਮੁੜ ਛੇੜਦੇ ਇਹ ਨੌਜਵਾਨ
ਗੁਰਦਾਸਪੁਰ ਦੇ ਦੋ ਨੌਜਵਾਨ ਪੁਰਾਤਨ ਸਾਜ਼ ਬਣਾਉਂਦੇ ਹਨ ਅਤੇ ਨਾਲ ਹੀ ਬੱਚਿਆਂ ਨੂੰ ਇਨ੍ਹਾਂ ਦੀ ਸਿੱਖਿਆ ਵੀ ਦਿੰਦੇ ਹਨ।
ਰਣਜੋਧ ਸਿੰਘ ਸਰੰਦਾ ਅਤੇ ਲਵਜੋਤ ਸਿੰਘ ਰਬਾਬ ਵਜਾਉਂਦੇ ਹਨ। ਦੋਵਾਂ ਦਾ ਹੀ ਉਦੇਸ਼ ਇਨ੍ਹਾਂ ਅਲੋਪ ਹੁੰਦੇ ਸਾਜ਼ਾਂ ਨੂੰ ਮੁੜ ਮੁਰਜੀਤ ਕਰਨਾ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਉੱਧਰ ਬਟਾਲਾ 'ਚ ਸੰਗੀਤਕ ਅਕਾਦਮੀ ਚਲਾ ਰਹੇ ਕਰਮਿੰਦਰ ਸਿੰਘ ਦੱਸਦੇ ਹਨ ਸਰੰਦਾ ਅਤੇ ਰਬਾਬ ਦੋਵੇਂ ਹੀ ਸਾਜ਼ ਪੁਰਾਤਨ ਹਨ।
ਉਨ੍ਹਾਂ ਨੇ ਦੱਸਿਆ ਕਿ ਰਬਾਬ ਇੱਕ ਕਾਬੁਲ ਦਾ ਸਾਜ਼ ਹੈ ਅਤੇ ਸਿੱਖ ਗੁਰੂ ਘਰ 'ਚ ਇਸ ਰਬਾਬ ਸਾਜ਼ ਦੀ ਵੱਖਰੀ ਅਹਮੀਅਤ ਹੈ।
ਇਹ ਨੌਜਵਾਨ ਕਿਵੇਂ ਸਾਂਭ ਰਹੇ ਹਨ ਇਹ ਸਾਜ, ਦੇਖੋ ਇਸ ਵੀਡੀਓ ਵਿੱਚ।
ਦਿੱਲੀ ਹਿੰਸਾ ਕੁਝ ਖ਼ਾਸ ਥਾਵਾਂ 'ਤੇ ਹੀ ਕਿਉਂ ਹੋਈ ਤੇ ਨੁਕਸਾਨ ਕਿਸ ਵਰਗ ਦਾ ਹੋਇਆ
ਆਨੀਆ ਅਤੇ ਸਮੀਰ ਦਾ ਇਹ ਰਿਸ਼ਤਾ ਪਿਛਲੇ 12 ਸਾਲਾਂ ਤੋਂ ਇਸੇ ਤਰ੍ਹਾਂ ਹੀ ਚੱਲ ਰਿਹਾ ਸੀ। ਨਾ ਉਨ੍ਹਾਂ ਦੇ ਘਰਾਂ ਵਿੱਚ ਕੋਈ ਦੀਵਾਰ ਅਤੇ ਨਾਂ ਹੀ ਦਿਲਾਂ ਵਿੱਚ ਕਿਸੇ ਦੇ ਖ਼ਿਲਾਫ਼ ਨਫ਼ਰਤ ਦੀ ਭਾਵਨਾ ਸੀ।
ਦਿੱਲੀ ਵਿੱਚ ਹੋਏ ਦੰਗਿਆਂ ਨੇ ਦਿਲਾਂ ਵਿੱਚ ਵੀ ਦੂਰੀਆਂ ਪੈਦਾ ਕਰ ਦਿੱਤੀਆਂ ਹਨ। ਜਿੰਨਾਂ ਘਰਾਂ ਦੇ ਦਰਵਾਜ਼ੇ ਹਮੇਸ਼ਾ ਹੀ ਇੱਕ ਦੂਜੇ ਲਈ ਖੁੱਲ੍ਹੇ ਰਹਿੰਦੇ ਸਨ, ਹੁਣ ਉਹ ਖਾਮੋਸ਼ੀ ਦੇ ਆਲਮ ਵਿੱਚ ਹਨ।
ਇਸ ਰਿਪੋਰਟ ਰਾਹੀਂ ਸਮਝੋ ਦਿੱਲੀ ਦੀ ਹਿੰਸਾ ਕੁਝ ਖ਼ਾਸ ਇਲਾਕਿਆਂ ਵਿੱਚ ਹੀ ਕਿਉਂ ਹੋਈ ਤੇ ਸਮਾਜ ਦੇ ਕਿਹੜੇ ਵਰਗਾ ਦਾ ਸਭ ਤੋਂ ਵੱਧ ਨੁਕਸਾਨ ਹੋਇਆ।
ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
ਵੀਡੀਓ: ਬਜ਼ੁਰਗ ਦੌੜਾਕ ਮਾਨ ਕੌਰ ਦੀ ਮੋਦੀ ਨੂੰ ਅਸੀਸ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਵੀਡੀਓ: ਚੁਣੌਤੀਆਂ ਨੂੰ ਮਾਤ ਦੇ ਕੇ ਕੁਸ਼ਤੀ 'ਚ ਵਾਪਸੀ ਕਰਨ ਵਾਲੀ ਮਾਂ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












