ਮੈਰੀਕੌਮ ਨੂੰ ਪਦਮ ਵਿਭੂਸ਼ਣ ਤੇ ਪੀਵੀ ਸਿੰਧੂ ਨੂੰ ਪਦਮ ਭੂਸ਼ਣ ਸਨਮਾਨ ਦਾ ਐਲਾਨ

ਬੈਡਮਿੰਟਨ ਖਿਡਾਰਨ ਪੀਵੀ ਸਿੰਧੂ (ਖੱਬੇ) ਨੂੰ ਪਦਮ ਭੂਸ਼ਣ ਸਨਮਾਨ ਅਤੇ ਬਾਕਸਿੰਗ ਚੈਂਪੀਅਨ ਐੱਮਸੀ ਮੈਰੀਕਾਮ (ਸੱਜੇ) ਨੂੰ ਪਦਮ ਭ੍ਰਿਭੂਸ਼ਣ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੈਡਮਿੰਟਨ ਖਿਡਾਰਨ ਪੀਵੀ ਸਿੰਧੂ (ਖੱਬੇ) ਨੂੰ ਪਦਮ ਭੂਸ਼ਣ ਸਨਮਾਨ ਅਤੇ ਬਾਕਸਿੰਗ ਚੈਂਪੀਅਨ ਐੱਮਸੀ ਮੈਰੀਕਾਮ (ਸੱਜੇ) ਨੂੰ ਪਦਮ ਭ੍ਰਿਭੂਸ਼ਣ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਭਾਰਤ ਸਰਕਾਰ ਨੇ ਗਣਤੰਤਰ ਦਿਵਸ ਮੌਕੇ ਹਰ ਸਾਲ ਦਿੱਤੇ ਜਾਣ ਵਾਲੇ ਪਦਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ।

ਇਸ ਸਾਲ ਬਾਕਸਿੰਗ ਚੈਂਪੀਅਨ ਐਮਸੀ ਮੈਰੀਕਾਮ ਨੂੰ ਪਦਮ ਵਿਭੂਸ਼ਣ ਅਤੇ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੂੰ ਪਦਮ ਭੂਸ਼ਣ ਸਨਮਾਨ ਦੇਣ ਦਾ ਐਲਾਨ ਕੀਤਾ ਗਿਆ ਹੈ।

ਛੇ ਵਾਰ ਦੀ ਵਿਸ਼ਵ ਚੈਂਪੀਅਨ ਹੈ ਮੈਰੀ

ਮੁੱਕੇਬਾਜ਼ੀ ਚੈਂਪੀਅਨ ਐਮ.ਸੀ. ਮੈਰੀ ਕੌਮ 6 ਵਾਰ ਦੀ ਵਿਸ਼ਵ ਚੈਂਪੀਅਨ ਹੈ।

ਇਹ ਵੀ ਪੜ੍ਹੋ:

ਵਿਸ਼ਵ ਚੈਂਪੀਅਨਸ਼ਿਪ 'ਚ 37 ਸਾਲਾ ਮੈਰੀ ਕੌਮ ਨੇ ਆਖ਼ਰੀ ਵਾਰ 2018 'ਚ ਸੋਨੇ ਦਾ ਤਮਗਾ ਜਿੱਤਿਆ ਸੀ। ਇਸ ਤੋਂ ਇਲਾਵਾ ਉਹ 2002, 2005, 2006 ਅਤੇ 2008, 2010 ਵਿੱਚ ਵੀ ਸੋਨ ਤਮਗਾ ਜਿੱਤ ਚੁੱਕੀ ਹੈ।

ਇਸੇ ਰਿਕਾਰਡ ਦੇ ਨਾਲ ਮੈਰੀ ਕੌਮ ਨੇ ਆਇਰਲੈਂਡ ਦੀ ਕੇਟੀ ਟੇਲਰ ਦਾ 5 ਵਾਰ ਵਿਸ਼ਵ ਚੈਂਪੀਅਨਸ਼ਿਪ ਦਾ ਰਿਕਾਰਡ ਤੋੜ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਚੈਂਪੀਅਨਸ਼ਿਪ ਦੇ ਇਤਿਹਾਸ 'ਚ ਪੁਰਸ਼ ਮੁੱਕੇਬਾਜ਼ ਫੈਲਿਕਸ ਸੇਵਨ ਦੇ 6 ਵਾਰ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਸੀ

ਮੈਰੀ ਕੌਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੈਰੀ ਕੌਮ 6 ਵਾਰ ਵਿਸ਼ਵ ਚੈਂਪੀਅਨਸ਼ਿਪ ਜਿੱਤਣ ਵਾਲੀ ਪਹਿਲੀ ਮਹਿਲਾ ਮੁੱਕੇਬਾਜ਼ ਹੈ

ਮੈਰੀ ਦਾ ਬਚਪਨ

ਮਣੀਪੁਰ ਵਿੱਚ ਇੱਕ ਗਰੀਬ ਪਰਿਵਾਰ ਵਿੱਚ ਜੰਮੀ ਮੈਰੀ ਕੌਮ ਦੇ ਪਰਿਵਾਰ ਵਾਲੇ ਨਹੀਂ ਚਾਹੁੰਦੇ ਸਨ ਕਿ ਉਹ ਬਾਕਸਿੰਗ ਵਿੱਚ ਜਾਵੇ। ਬਚਪਨ ਵਿੱਚ ਮੈਰੀ ਕੌਮ ਘਰ ਦਾ ਕੰਮ ਕਰਦੀ ਸੀ, ਖੇਤ ਜਾਂਦੀ ਸੀ, ਭੈਣ-ਭਰਾਵਾਂ ਨੂੰ ਸੰਭਾਲਦੀ ਸੀ ਅਤੇ ਪ੍ਰੈਕਟਿਸ ਕਰਦੀ ਸੀ।

ਦਰਅਸਲ ਡਿੰਕੋ ਸਿੰਘ ਨੇ 1998 ਵਿੱਚ ਏਸ਼ੀਆਈ ਖੇਡਾਂ ਵਿੱਚ ਗੋਲਡ ਮੈਡਲ ਜਿੱਤਿਆ ਸੀ। ਉਥੋਂ ਹੀ ਮੈਰੀ ਕੌਮ ਨੂੰ ਵੀ ਬਾਕਸਿੰਗ ਦਾ ਚਸਕਾ ਲੱਗਾ।

ਕਾਫੀ ਸਮੇਂ ਤੱਕ ਤਾਂ ਉਨ੍ਹਾਂ ਦੇ ਮਾਪਿਆਂ ਨੂੰ ਪਤਾ ਹੀ ਨਹੀਂ ਸੀ ਕਿ ਮੈਰੀ ਕੌਮ ਬਾਕਸਿੰਗ ਕਰ ਰਹੀ ਹੈ।

ਸਾਲ 2000 ਵਿੱਚ ਅਖ਼ਬਾਰ ਵਿੱਚ ਛਪੀ ਸਟੇਟ ਚੈਂਪੀਅਨ ਦੀ ਫੋਟੋ ਤੋਂ ਪਤਾ ਲੱਗਾ। ਪਿਤਾ ਨੂੰ ਡਰ ਸੀ ਕਿ ਬਾਕਸਿੰਗ ਵਿੱਚ ਸੱਟ ਲੱਗ ਗਈ ਤਾਂ ਇਲਾਜ ਕਰਵਾਉਣਾ ਮੁਸ਼ਕਿਲ ਹੋਵੇਗਾ ਅਤੇ ਵਿਆਹ ਵਿੱਚ ਵੀ ਦਿੱਕਤ ਹੋਵੇਗੀ।

ਲਾਈਨ

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਲਾਈਨ

ਪਰ ਮੈਰੀ ਕੌਮ ਨਹੀਂ ਮੰਨੀ। ਮਾਪਿਆਂ ਨੂੰ ਹੀ ਜਿੱਦ ਮੰਨਣੀ ਪਈ। ਮੈਰੀ ਨੇ 2001 ਤੋਂ ਬਾਅਦ 4 ਵਾਰ ਵਿਸ਼ਵ ਚੈਂਪੀਅਨ ਦਾ ਖਿਤਾਬ ਜਿੱਤਿਆ ।

ਇਸ ਵਿਚਾਲੇ ਮੈਰੀ ਕੌਮ ਦਾ ਵਿਆਹ ਹੋਇਆ ਅਤੇ ਦੋ ਜੌੜੇ ਬੱਚੇ ਵੀ ਹੋਏ।

ਮੈਰੀ ਕੌਮ ਦੇ ਜੀਵਨ 'ਤੇ ਬਾਲੀਵੁੱਡ 'ਚ ਬਾਓਪਿਕ ਵੀ ਬਣ ਚੁੱਕੀ ਹੈ, ਜਿਸ ਵਿੱਚ ਪ੍ਰਿਅੰਕਾ ਚੋਪੜਾ ਨੇ ਮੈਰੀ ਕੌਮ ਦੀ ਭੂਮਿਕਾ ਅਦਾ ਕੀਤੀ ਸੀ।

ਪੀਵੀ ਸਿੰਧੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਏਸ਼ੀਆਈ ਖੇਡਾਂ 2018 ਵਿੱਚ ਪੀ ਵੀ ਸਿੰਧੂ ਨੇ ਬੈਡਮਿਨਟਨ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਅਜਿਹਾ ਕਰਨ ਉਹ ਵਾਲੀ ਪਹਲੀ ਭਾਰਤੀ ਖਿਡਾਰਨ ਹੈ

ਪੀਵੀ ਸਿੰਧੂ ਪਦਮ ਸ੍ਰੀ ਤੋਂ ਬਾਅਦ ਪਦਮ ਭੂਸ਼ਣ

ਏਸ਼ੀਆਈ ਖੇਡਾਂ 2018 ਵਿੱਚ ਪੀ ਵੀ ਸਿੰਧੂ ਨੇ ਬੈਡਮਿਨਟਨ ਵਿੱਚ ਚਾਂਦੀ ਦਾ ਤਗ਼ਮਾ ਜਿੱਤਕੇ ਨਵਾਂ ਰਿਕਾਰਡ ਬਣਾਇਆ ਹੈ, ਅਜਿਹਾ ਕਰਨ ਵਾਲੀ ਉਹ ਪਹਿਲੀ ਭਾਰਤੀ ਹੈ।

ਸਿੰਧੂ ਭਾਰਤ ਲਈ ਓਲੰਪਿਕ ਖੇਡਾਂ ਵਿੱਚ ਸਿਲਵਰ ਮੈਡਲ ਜਿੱਤਣ ਵਾਲੀ ਵੀ ਪਹਿਲੀ ਮਹਿਲਾ ਹੈ।

2016 ਓਲੰਪਿਕ ਦੇ ਇਸ ਮੈਡਲ ਤੋਂ ਇਲਾਵਾ ਉਸ ਨੇ 2018 ਦੀਆਂ ਕਾਮਨਵੈਲਥ ਖੇਡਾਂ ਵਿੱਚ ਵੀ ਸਿਲਵਰ ਮੈਡਲ ਜਿੱਤਿਆ ਸੀ। ਸਿੰਧੂ ਦੁਨੀਆਂ ਦੀ ਸੱਤਵੀਂ ਸਭ ਤੋਂ ਕਮਾਊ ਮਹਿਲਾ ਖਿਡਾਰਨ ਹੈ।

ਸਿੰਧੂ ਨੂੰ ਭਾਰਤ ਦਾ ਚੌਥਾ ਸਭ ਤੋਂ ਉੱਚਾ ਨਾਗਰਿਕ ਸਨਮਾਨ, ਪਦਮ ਸ਼੍ਰੀ, ਵੀ ਦਿੱਤਾ ਜਾ ਚੁੱਕਾ ਹੈ।

ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਦੋਹਾਂ ਦੇ ਕੋਚ ਗੋਪੀ ਚੰਦ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਦੋਹਾਂ ਦੇ ਕੋਚ ਗੋਪੀ ਚੰਦ ਹਨ।

ਕੌਣ ਹੈ ਪੀ.ਵੀ. ਸਿੰਧੂ?

5 ਜੁਲਾਈ 1995 ਨੂੰ ਤੇਲੰਗਾਨਾ ਵਿੱਚ ਪੈਦਾ ਹੋਈ 22 ਸਾਲਾ ਪੀਵੀ ਸਿੰਧੂ ਦਾ ਸਿਤਾਰਾ ਇਨ੍ਹਾਂ ਦਿਨੀਂ ਚੜ੍ਹਤ 'ਤੇ ਹੈ। ਉਹ ਵਿਸ਼ਵ ਰੈਂਕਿੰਗ ਵਿੱਚ ਤੀਜੇ ਨੰਬਰ ਦੀ ਖਿਡਾਰਨ ਹਨ।

ਸਾਇਨਾ ਨੇਹਵਾਲ ਵਾਂਗ ਹੀ ਸਿੰਧੂ ਨੂੰ ਵੀ ਕੋਚ ਗੋਪੀ ਚੰਦ ਨੇ ਹੀ ਪਰਖਿਆ ਤੇ ਤਰਾਸ਼ਿਆ ਹੈ।

ਸਾਇਨਾ ਵਾਂਗ ਹੀ ਘੱਟ ਉਮਰ ਵਿੱਚ ਸਿੰਧੂ ਦਾ ਜੇਤੂ ਸਫਰ ਸ਼ੁਰੂ ਹੋਇਆ ਸੀ- ਅੰਡਰ-10, ਅੰਡਰ-13 ਵਰਗੇ ਮੁਕਾਬਲੇ ਉਹ ਲਗਾਤਾਰ ਜਿੱਤਣ ਲੱਗੇ।

2013 ਅਤੇ 2014 ਵਿੱਚ ਉਨ੍ਹਾਂ ਨੇ ਲਗਾਤਾਰ ਵਿਸ਼ਵ ਚੈਂਪੀਅਨਸ਼ਿਪ ਮੈਡਲ ਜਿੱਤੇ। ਬੈਡਮਿੰਟਨ ਵਿੱਚ ਕਿਸੇ ਭਾਰਤੀ ਮਹਿਲਾ ਨੇ ਅਜਿਹਾ ਮਾਅਰਕਾ ਪਹਿਲੀ ਵਾਰ ਮਾਰਿਆ ਸੀ। ਇਹ ਉਹ ਸਮਾਂ ਸੀ ਜਦੋਂ ਸਾਇਨਾ ਨੇਹਵਾਲ ਵੀ ਟਾਪ ਫਾਰਮ ਵਿੱਚ ਚੱਲ ਰਹੇ ਸਨ। ਦੋਹਾਂ ਵਿੱਚ ਕਾਂਪੀਟੀਸ਼ਨ ਸ਼ੁਰੂ ਹੋ ਚੁੱਕਿਆ ਸੀ।

ਲਾਈਨ

ਵੀਡੀਓ: ਪੀਵੀ ਸਿੰਧੂ ਨਾਲ ਬੀਬੀਸੀ ਦੀ ਖ਼ਾਸ ਗੱਲਬਾਤ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਲਾਈਨ

ਸਾਲ 2016 ਦੇ ਓਲੰਪਿਕ ਵਿੱਚ ਸਿੰਧੂ ਫਾਈਨਲ ਮੁਕਾਬਲੇ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ। ਫਾਈਨਲ ਵਿੱਚ ਉਹ ਹਾਰ ਭਾਵੇਂ ਗਏ ਪਰ ਚਾਂਦੀ ਦਾ ਮੈਡਲ ਉਨ੍ਹਾਂ ਲਈ ਵੱਡੀ ਪ੍ਰਾਪਤੀ ਸੀ। ਉਹ ਵੀ ਉਸ ਸਮੇਂ ਜਦੋਂ ਸਾਇਨਾ ਸੱਟ ਲੱਗਣ ਕਰਕੇ ਓਲੰਪਿਕ ਤੋਂ ਬਾਹਰ ਹੋ ਗਏ ਸਨ।

ਏਸ਼ੀਆਈ ਖੇਡਾਂ 2018 ਵਿੱਚ ਪੀ ਵੀ ਸਿੰਧੂ ਨੇ ਬੈਡਮਿਨਟਨ ਵਿੱਚ ਚਾਂਦੀ ਦਾ ਤਗ਼ਮਾ ਜਿੱਤਕੇ ਨਵਾਂ ਰਿਕਾਰਡ ਬਣਾਇਆ ਹੈ, ਅਜਿਹਾ ਕਰਨ ਵਾਲੀ ਉਹ ਪਹਿਲੀ ਭਾਰਤੀ ਹੈ।

ਲਗਪਗ 5 ਫੁੱਟ 11 ਇੰਚ ਲੰਮੀ ਪੀ ਵੀ ਸਿੰਧੂ ਦੇ ਪਿਤਾ ਪੀ ਵੀ ਰਮੱਨਾ ਅਤੇ ਮਾਂ ਪੀ ਵਿਜਿਆ ਵਾਲੀਬਾਲ ਖਿਡਾਰੀ ਰਹਿ ਚੁੱਕੇ ਹਨ।

ਸਾਬਕਾ ਏਸ਼ੀਅਨ ਚੈਂਪੀਅਨ ਦਿਨੇਸ਼ ਖੰਨਾ ਨੇ ਬੀਬੀਸੀ ਨੂੰ ਦਸਿਆ ਕਿ ਸਿੰਧੂ ਹਮੇਸ਼ਾ ਵੱਡੇ ਖਿਡਾਰੀਆਂ ਲਈ ਖਤਰੇ ਖੜ੍ਹੇ ਕਰਦੇ ਰਹੇ ਹਨ ਪਰ ਜਿਵੇਂ ਹੀ ਉਨ੍ਹਾਂ ਦਾ ਸਾਹਮਣਾ ਘੱਟ ਰੈਂਕਿੰਗ ਵਾਲੇ ਜਾਂ ਕਮਜ਼ੋਰ ਖਿਡਾਰੀ ਨਾਲ ਹੁੰਦਾ ਹੈ ਤਾਂ ਉਨ੍ਹਾਂ ਦੀ ਖੇਡ ਵੀ ਕਮਜ਼ੋਰ ਹੋ ਜਾਂਦਾ ਹੈ।

ਇਹ ਵੀ ਪੜ੍ਹੋ:

ਵੀਡੀਓ:ਪੰਜਾਬ ਬੰਦ- ਸੀਏਏ ਬਾਰੇ ਕੀ ਬੋਲੇ ਪੰਜਾਬੀ

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

ਵੀਡੀਓ: ਬਰਨਾਲੇ ਦੀ ਇਸ ਕੁੜੀ ਨੇ ਵੀਡੀਓ ਕਾਲ ਕਰਕੇ ਆਪਣੀ ਜਾਨ ਲਈ

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

ਵੀਡੀਓ: ਬਿੱਗਬਾਸ ਵਰਗੇ ਪ੍ਰੋਗਰਾਮਾਂ ਦਾ ਬੱਚਿਆਂ ਤੇ ’ਅਸਰ

Skip YouTube post, 5
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 5

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)