ਗੁਰਦੁਆਰਾ ਡਾਂਗ ਮਾਰ ਤੇ ਮੰਗੂ ਮੱਠ ਬਾਰੇ ਅਕਾਲ ਤਖ਼ਤ ਜਥੇਦਾਰ ਦਾ ਕੀ ਹੈ ਫੈਸਲਾ

ਤਸਵੀਰ ਸਰੋਤ, SUKHCHARAN PREET/BBC
- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਪੰਜਾਬੀ ਲਈ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 3 ਮਿੰਟ
"ਮੰਗੂ ਮੱਠ ਨਾਲ ਸੰਬੰਧਿਤ ਸਾਰੀਆਂ ਧਿਰਾਂ ਨੂੰ ਵਾਰੋ-ਵਾਰੀ ਬੁਲਾਇਆ ਗਿਆ ਸੀ। ਜਿਸ ਮਗਰੋਂ ਉਨ੍ਹਾਂ ਦੀਆ ਸਾਂਝੀਆਂ ਕਮੇਟੀਆਂ ਬਣਾ ਕੇ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ।" ਇਹ ਜਾਣਕਾਰੀ ਗਿਆਨੀ ਹਰਪ੍ਰੀਤ ਸਿੰਘ ਨੇ ਵੀਰਵਾਰ ਨੂੰ ਵੱਖ-ਵੱਖ ਮੁੱਦਿਆਂ 'ਤੇ ਅਕਾਲ ਤਖ਼ਤ 'ਤੇ ਹੋਈ ਲੰਬੀ ਬੈਠਕ ਤੋਂ ਬਾਅਦ ਰੱਖੇ।
"ਹਰ ਕੀਮਤ ਦੇ ਉੱਤੇ ਚਾਹੇ ਉਹ ਕਾਨੂੰਨੀ ਲੜਾਈ ਲੜਨੀ ਹੈ, ਚਾਹੇ ਸਰਕਾਰਾਂ ਨਾਲ ਗੱਲਬਾਤ ਕਰਨੀ ਹੈ। ਇਹ ਸਾਂਝੀਆਂ ਕਮੇਟੀਆਂ, ਉਨ੍ਹਾਂ ਸਥਾਨਾਂ ਦੀ ਮੁੜ ਉਸਾਰੀ ਲਈ ਯਤਨਸ਼ੀਲ ਹੋਣਗੀਆਂ।"
ਮੱਠ ਦੇ ਅਸਲ ਢਾਂਚੇ ਨਾਲ ਛੇੜ-ਛਾੜ ਬਾਰੇ ਉਨ੍ਹਾਂ ਕਿਹਾ ਕਿ ਕੁਝ ਧਿਰਾਂ ਦੀ ਰਾਇ ਸੀ ਕਿ ਛੇੜ-ਛਾੜ ਹੋਈ ਤੇ ਕੁਝ ਦਾ ਮੰਨਣਾ ਸੀ ਕਿ ਮੱਠ ਦੇ ਆਸੇ-ਪਾਸੇ ਜਿਹੜਾ ਕੰਪਲੈਕਸ ਸੀ ਉਹ ਵੀ ਮੱਠ ਦਾ ਹਿੱਸਾ ਸੀ ਜਿਸ ਨੂੰ ਢਾਹਿਆ ਗਿਆ ਹੈ।
ਉਨ੍ਹਾਂ ਉਮੀਦ ਜਤਾਈ ਕਿ ਸਾਰੀਆਂ ਧਿਰਾਂ ਮਿਲ ਕੇ ਚੱਲਣਗੀਆਂ ਤੇ ਜਿਹੜੀ ਵੀ ਧਿਰ ਖ਼ਰਾਬ ਕਰੇਗੀ ਉਸ ਖ਼ਿਲਾਫ਼ ਬਣਦੀ ਕਾਰਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ:

‘ਭੁੱਲ ਹੀ ਗਏ ਕਿ ਬਾਬੇ ਨਾਨਕ ਨੇ ਇੱਥੇ ਆਰਤੀ ਕੀਤੀ ਸੀ’
ਬਲਵਿੰਦਰ ਸਿੰਘ ਬੈਂਸ ਐੱਮਐੱਲਏ ਤੇ ਮੈਂਬਰ ਸ਼ਰੋਮਣੀ ਕਮੇਟੀ ਨੇ ਬੈਠਕ ਤੋਂ ਬਾਅਦ ਦੱਸਿਆ ਕਿ ਬੈਠਕ ਦਾ ਮਕਸਦ ਮੰਗੂ ਮੱਠ ਸੀ।
ਉਨ੍ਹਾਂ ਕਿਹਾ, "ਇੱਥੋਂ ਇੱਕ ਡੈਪੂਟੇਸ਼ਨ ਗਿਆ ਫਿਰ ਦੂਜਾ ਗਿਆ। ਮੈਨੂੰ ਕਹਿਣ ਲੱਗਿਆ ਸ਼ਰਮ ਆਉਂਦੀ ਹੈ ਕਿ ਡੈਪੂਟੇਸ਼ਨ ਦੇ ਮੈਂਬਰ ਇਹ ਕਹਿ ਕੇ ਮੁੜੇ ਆਏ ਕਿ ਇਸ ਜਗ੍ਹਾ ਨਾਲ ਸਾਡਾ ਕੋਈ ਸੰਬੰਧ ਨਹੀਂ।"
"ਸ਼ਾਇਦ ਉਹ ਇਹ ਗੱਲ ਭੁੱਲ ਹੀ ਗਏ ਕਿ ਬਾਬੇ ਨਾਨਕ ਨੇ ਇੱਥੇ ਆ ਕੇ ਆਰਤੀ ਦਾ ਉਚਾਰਨ ਕੀਤਾ ਸੀ। ਜਦੋਂ ਉਹ ਕਹਿ ਆਏ ਕਿ ਸਾਡਾ ਸੰਬੰਧ ਨਹੀਂ ਸਰਕਾਰ ਨੇ ਬੁਲਡੋਜ਼ਰ ਚਲਾਇਆ ਤੇ ਢਾਹ ਦਿੱਤਾ।"

ਤਸਵੀਰ ਸਰੋਤ, CAPT AMRINDER/TWITTER
ਕੀ ਹੈ ਮੰਗੂ ਮੱਠ
ਡਾਕਟਰ ਸੁਰੇਂਦਰ ਜਗਨਨਾਥ ਪੁਰੀ ਉੱਤੇ ਪਿਛਲੇ 30 ਸਾਲਾਂ ਤੋਂ ਰਿਸਰਚ ਕਰ ਰਹੇ ਹਨ। ਉਨ੍ਹਾਂ ਦਿ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ ਗੁਰੂ ਨਾਨਕ ਦੇਵ ਜੀ 1550 ਵਿੱਚ ਇੱਥੇ ਆਏ ਸਨ। ਮੰਗੂ ਮੱਠ ਉਹ ਰੇਤ ਦਾ ਥੜਾ ਹੈ, ਜਿੱਥੇ ਖੜ੍ਹ ਕੇ ਉਨ੍ਹਾਂ ਅਕਾਲ ਪੁਰਖ਼ ਦੀ ਮਹਿਮਾ ਵਿਚ 'ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ' ਸ਼ਬਦ ਉਚਾਰਿਆ ਸੀ।
ਗੁਰੂ ਨਾਨਕ ਦੇਵ ਤੋਂ ਬਾਅਦ ਉਨ੍ਹਾਂ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਇੱਥੇ ਗਏ। ਮੰਗੂ ਮੱਠ ਦੀ ਉਸਾਰੀ 17ਵੀਂ ਸਦੀ ਵਿੱਚ ਬਾਬਾ ਸ੍ਰੀ ਚੰਦ ਵਲੋਂ ਸ਼ੁਰੂ ਕੀਤੀ 'ਉਦਾਸੀ ਸੰਪਰਦਾਇ' ਦੇ ਸੰਤ ਮੰਗੂ ਦਾਸ ਨੇ ਕਰਵਾਈ ਸੀ।
ਰੋਚਕ ਗੱਲ ਇਹ ਹੈ ਕਿ ਇਸ ਮੱਠ ਵਿੱਚ ਬਾਬਾ ਸ੍ਰੀ ਚੰਦ ਦੀ ਮਾਰਬਲ ਦੀ ਮੂਰਤੀ ਲੱਗੀ ਹੋਈ ਹੈ ਜੋ ਪੂਰੇ ਭਾਰਤ ਵਿੱਚ ਆਪਣੀ ਕਿਸਮ ਦੀ ਇੱਕੋ-ਇੱਕ ਹੈ।
ਇਸ ਮੱਠ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆਰਤੀ ਹੀ ਗਾਈ ਤੇ ਪੜ੍ਹੀ ਜਾਂਦੀ ਹੈ। ਜਗਨਨਾਥ ਪੁਰੀ ਵਿੱਚ ਇੱਕ ਇਤਿਹਾਸਕ ਗੁਰਦੁਆਰਾ 'ਆਰਤੀ ਸਾਹਿਬ' ਵੀ ਹੈ।

ਤਸਵੀਰ ਸਰੋਤ, Getty Images
ਕੈਪਟਨ ਅਮਰਿੰਦਰ ਸਿੰਘ ਦੀ ਪ੍ਰਤੀਕਿਰਿਆ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗੂ ਮੱਠ ਦਾ ਕੁਝ ਹਿੱਸਾ ਢਾਹੇ ਜਾਣ ਬਾਰੇ ਇੱਕ ਟਵੀਟ ਰਾਹੀਂ ਕਿਹਾ ਸੀ, "ਮੈਨੂੰ ਇਹ ਸੁਣ ਕੇ ਬਹੁਤ ਦੁੱਖ ਹੋਇਆ ਹੈ ਕਿ ਉੜੀਸਾ ਦੇ ਜਗਨਨਾਥ ਪੁਰੀ ਵਿੱਚ ਮੰਗੂ ਮੱਠ ਦਾ ਕੁਝ ਹਿੱਸਾ ਢਾਅ ਦਿੱਤਾ ਗਿਆ ਹੈ।"
ਉਨ੍ਹਾਂ ਕਿਹਾ ਸੀ ਕਿ ਸਾਲ 2019 ਗੁਰੂ ਨਾਨਕ ਦੇਵ ਨਾਲ ਸਬੰਧਤ ਅਹਿਮ ਸਾਲ ਹੈ, ਇਸ ਵਿੱਚ ਤਾਂ ਵਿਰਾਸਤ ਨੂੰ ਬਚਾਇਆ ਜਾਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਵਿੱਚ ਉਡੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਤੋਂ ਸਿੱਧੇ ਦਖ਼ਲ ਦੀ ਮੰਗ ਕੀਤੀ ਹੈ।
ਕੁਝ ਮੀਡੀਆ ਰਿਪੋਰਟਾਂ ਮੁਤਾਬਕ ਜਗਨਨਾਥ ਪੁਰੀ ਦੇ ਮੰਦਰ ਦੇ ਗਲਿਆਰੇ ਦੇ ਸੁੰਦਰੀਕਰਨ ਦੌਰਾਨ ਮੰਗੂ ਮੱਠ ਦਾ ਇੱਕ ਹਿੱਸਾ ਢਾਹੇ ਜਾਣ ਦਾ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਤੇ ਸਿੱਖ ਜਥੇਬੰਦੀਆਂ ਨੇ ਮਾਮਲੇ ਉੱਤੇ ਚਿੰਤਾ ਜਾਹਰ ਕੀਤੀ ਸੀ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਵੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3