ਕੈਨੇਡਾ ਦੀ ਟਰੂਡੋ ਸਰਕਾਰ 'ਚ 4 ਪੰਜਾਬੀ ਮੰਤਰੀਆਂ ਨੂੰ ਮਿਲੀ ਥਾਂ-5 ਅਹਿਮ ਖ਼ਬਰਾਂ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਸਰਕਾਰ ਦੇ ਮੰਤਰੀ ਮੰਡਲ ਵਿੱਚ 4 ਪੰਜਾਬੀ ਮੈਂਬਰਾਂ ਨੂੰ ਥਾਂ ਦਿੱਤੀ ਹੈ।

ਇਨ੍ਹਾਂ ਮੰਤਰੀਆਂ ਵਿੱਚ ਹਰਜੀਤ ਸਿੰਘ ਸੱਜਣ ਨੂੰ ਦੇਸ ਦੇ ਰੱਖਿਆ ਮੰਤਰੀ, ਨਵਦੀਪ ਬੈਂਸ ਨੂੰ ਸਾਇੰਸ ਇਨੋਵੇਸ਼ਨ ਅਤੇ ਸਨਅਤ, ਬਰਦੀਸ਼ ਚੱਗੜ ਨੂੰ ਡਾਇਵਰਸਿਟੀ, ਇਨਕਲੂਜ਼ਨ ਅਤੇ ਯੂਥ ਮੰਤਰੀ ਅਤੇ ਅਨੀਤਾ ਆਨੰਦ ਨੂੰ ਪਬਲਿਕ ਸਰਵਿਸ ਅਤੇ ਪ੍ਰਕਿਉਰਮੈਂਟ ਮੰਤਰਾਲਿਆਂ ਦਿੱਤਾ ਹੈ।

ਟਰੂਡੋ ਨੇ 36 ਮੈਂਬਰੀ ਮੰਡਲੀ ਵਿੱਚ ਔਰਤਾਂ ਅਤੇ ਪੁਰਸ਼ਾਂ ਨੂੰ ਬਰਾਬਰ ਦੀ ਥਾਂ ਦਿੱਤੀ ਹੈ।

ਪਿਛਲੀਆਂ ਆਮ ਚੋਣਾਂ ਵਿੱਚ ਇਤਿਹਾਸਕ ਜਿੱਤ ਹਾਸਲ ਕਰਨ ਮਗਰੋਂ 47 ਸਾਲਾ ਜਸਟਿਨ ਟਰੂਡੋ ਦੂਸਰੀ ਵਾਰ ਪ੍ਰਧਾਨ ਮੰਤਰੀ ਬਣੇ ਹਨ ਪਰ ਉਨ੍ਹਾਂ ਦੀ ਸਰਕਾਰ ਨੂੰ ਪੂਰਨ ਬਹੁਮਤ ਹਾਸਿਲ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ:

ਜਲ੍ਹਿਆਂਵਾਲਾ ਬਾਗ ਕਤਲੇਆਮ ਲਈ ਮੁਆਫੀ ਮੰਗਾਂਗੇ: ਲੇਬਰ ਪਾਰਟੀ ਦਾ ਮੈਨੀਫੈਸਟੋ 'ਚ ਵਾਅਦਾ

ਬ੍ਰਿਟੇਨ ਦੀ ਲੇਬਰ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਕਿਹਾ ਹੈ ਕਿ ਜੇ ਉਹ ਜਿੱਤਦੇ ਹਨ ਤਾਂ ਜਲ੍ਹਿਆਂਵਾਲਾ ਬਾਗ ਕਤਲੇਆਮ ਲਈ ਮੁਆਫੀ ਮੰਗਣਗੇ।

ਮੈਨੀਫੈਸਟੋ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਹ ਅੰਮ੍ਰਿਤਸਰ ਵਿੱਚ ਹੋਏ ਕਤਲੇਆਮ ਵਿੱਚ ਬ੍ਰਿਟੇਨ ਦੇ ਰੋਲ ਦਾ ਜਨਤਕ ਤੌਰ ’ਤੇ ਰਿਵੀਊ ਕਰਵਾਉਣਗੇ।

ਲੇਬਰ ਪਾਰਟੀ ਨੇ ਵੀਰਵਾਰ ਨੂੰ ਆਪਣਾ 107 ਪੇਜ ਦਾ ਮੈਨੀਫੈਸਟੋ ਜਾਰੀ ਕੀਤਾ ਹੈ। ਬ੍ਰਿਟੇਨ ਵਿੱਚ 12 ਦਸੰਬਰ ਨੂੰ ਚੋਣਾਂ ਹੋਣ ਜਾ ਰਹੀਆਂ ਹਨ।

ਇਸ ਸਾਲ ਅਪ੍ਰੈਲ ਵਿੱਚ ਬ੍ਰਿਟੇਨ ਦੀ ਸਾਬਕਾ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੇ ਉੱਥੇ ਦੀ ਪਾਰਲੀਮੈਂਟ ਵਿੱਚ 1919 ਦੇ ਜਲ੍ਹਿਆਂਵਾਲਾ ਬਾਗ ਗੋਲੀਕਾਂਡ ਨੂੰ ਆਪਣੇ ਮੁਲਕ ਦੇ ਇਤਿਹਾਸ 'ਤੇ ਇੱਕ "ਸ਼ਰਮਨਾਕ ਧੱਬਾ" ਆਖਿਆ ਸੀ ਅਤੇ ਇਸ ਲਈ "ਡੂੰਘਾ ਅਫ਼ਸੋਸ" ਜ਼ਾਹਿਰ ਕੀਤਾ ਸੀ, ਹਾਲਾਂਕਿ ਮੁਆਫ਼ੀ ਨਹੀਂ ਮੰਗੀ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਪ੍ਰਗਿਆ ਠਾਕੁਰ ਫਿਰ ਵਿਵਾਦਾਂ 'ਚ ਘਿਰੀ

ਮੱਧ ਪ੍ਰਦੇਸ਼ ਦੇ ਭੋਪਾਲ ਤੋਂ ਭਾਜਪਾ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਨੂੰ ਰੱਖਿਆ ਮੰਤਰਾਲੇ ਦੀ 21 ਮੈਂਬਰੀ ਸੰਸਦੀ ਸਲਾਹਕਾਰ ਕਮੇਟੀ ਵਿੱਚ ਸ਼ਾਮਿਲ ਕੀਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਕਮੇਟੀ ਦੀ ਅਗਵਾਈ ਕਰਨਗੇ।

ਪ੍ਰਗਿਆ ਠਾਕੁਰ ਨੂੰ ਕਮੇਟੀ ਦਾ ਮੈਂਬਰ ਬਣਾਉਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਕਾਂਗਰਸ ਨੇ ਇਸ ਨੂੰ ਦੇਸ ਦੀ ਬੇਇੱਜ਼ਤੀ ਦੱਸਿਆ ਹੈ।

ਪ੍ਰਗਿਆ ਠਾਕੁਰ 2008 ਦੇ ਮਾਲੇਗਾਂਓ ਧਮਾਕਾ ਮਾਮਲੇ ਵਿੱਚ ਮੁਲਜ਼ਮ ਹੈ ਅਤੇ ਫਿਲਹਾਲ ਉਹ ਸਿਹਤ ਕਾਰਨਾਂ ਕਰਕੇ ਜ਼ਮਾਨਤ 'ਤੇ ਬਾਹਰ ਹੈ।

ਪੂਰੀ ਖ਼ਬਰ ਪੜ੍ਹਨ ਲਈ ਅਤੇ ਕੌਣ ਹੈ ਪ੍ਰਗਿਆ ਠਾਕੁਰ ਇਸ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ।

ਕੀ ਬ੍ਰਿਟੇਨ ਦੀ ਵਿਸ਼ੇਸ਼ ਫ਼ੌਜ ਨੇ ਅਫ਼ਗਾਨ ਬੱਚਿਆਂ ਦਾ ਕਤਲ ਕੀਤਾ

18 ਅਕਤੂਬਰ 2012 ਦੀ ਹੈ ਜਦੋਂ ਯੂਕੇ ਦੀ ਸਪੈਸ਼ਲ ਫੋਰਸ ਦੇ ਫੌਜੀਆਂ ਨੇ ਅਫ਼ਗਾਨ ਦੇ ਇੱਕ ਪਿੰਡ 'ਚ ਚਾਰ ਅਫ਼ਗਾਨੀ ਲੋਕਾਂ ਨੂੰ ਗੋਲੀ ਨਾਲ ਮਾਰ ਦਿੱਤਾ ਸੀ।

ਦਰਅਸਲ ਇੱਥੇ ਬਰਤਾਨੀਆਂ ਸੈਨਿਕਾਂ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਇੱਕ ਕਮਰੇ 'ਚ ਜਾ ਕੇ 4 ਬੱਚਿਆਂ 'ਤੇ ਅੰਨ੍ਹਾਵਾਹ ਗੋਲੀਆਂ ਚਲਾਈਆਂ ਅਤੇ ਉਨ੍ਹਾਂ ਨੂੰ ਮਾਰ ਦਿੱਤਾ ਸੀ।

ਪੀੜ੍ਹਤ ਪਰਿਵਾਰਾਂ ਦਾ ਕਹਿਣਾ ਸੀ ਕਿ ਇੰਨ੍ਹਾਂ 'ਚੋਂ ਤਿੰਨ ਤਾਂ ਨਾਬਾਲਗ ਸਨ। ਇਹ ਇੱਕ ਜੰਗੀ ਅਪਰਾਧ ਵਾਂਗ ਸੀ ਪਰ ਕਿਸੇ ਵੀ ਮੁਲਜ਼ਮ 'ਤੇ ਮੁਕੱਦਮਾ ਨਾ ਚੱਲਿਆ।

ਕੀ ਸੀ ਪੂਰੀ ਘਟਨਾ ਤੇ ਕੀ ਹਨ ਤੇ ਇਸ ਨਾਲ ਜੁੜੇ ਖਦਸ਼ੇ, ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕਸ਼ਮੀਰ ਬਾਰੇ ਅਮਿਤ ਸ਼ਾਹ ਦੇ ਦਾਅਵੇ ਕਿੰਨੇ ਕੁ ਸਹੀ ਹਨ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 20 ਨਵੰਬਰ ਨੂੰ ਰਾਜ ਸਭਾ ਵਿੱਚ ਦਾਅਵਾ ਕੀਤਾ ਹੈ ਕਿ ਭਾਰਤ-ਸ਼ਾਸਿਤ ਕਸ਼ਮੀਰ ਵਿੱਚ ਹਾਲਾਤ ਪੂਰੇ ਤਰੀਕੇ ਨਾਲ ਠੀਕ ਹੋ ਚੁੱਕੇ ਹਨ।

ਇਹ ਪਹਿਲਾ ਮੌਕਾ ਸੀ ਜਦੋਂ ਅਮਿਤ ਸ਼ਾਹ ਜੰਮੂ-ਕਸ਼ਮੀਰ ਸੂਬੇ ਦਾ ਵਿਸ਼ੇਸ਼ ਦਰਜਾ ਖ਼ਤਮ ਹੋਣ ਤੋਂ ਬਾਅਦ ਅਧਿਕਾਰਕ ਤੌਰ 'ਤੇ ਰਾਜ ਸਭਾ ਵਿੱਚ ਕਸ਼ਮੀਰ ਦੇ ਹਾਲਾਤ 'ਤੇ ਆਪਣਾ ਬਿਆਨ ਦੇ ਰਹੇ ਸਨ।

ਅਮਿਤ ਸ਼ਾਹ ਦੇ ਇਸ ਦਾਅਵੇ ਬਾਰੇ ਬੀਬੀਸੀ ਨੇ ਪੜਤਾਲ ਕੀਤੀ ਅਤੇ ਕਸ਼ਮੀਰ ਦੇ ਮੌਜੂਦਾ ਹਾਲਾਤ ਦਾ ਜਾਇਜ਼ਾ ਲਿਆ। ਪੂਰੀ ਖ਼ਬਰ ਵਿਸਥਾਰ 'ਚ ਪੜ੍ਹਨ ਲਈ ਕਿੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)