ਗੁਰੂ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਦੇ ਅਲੌਕਿਕ ਰੰਗਾਂ ਦੇ ਦਰਸ਼ਨ- ਤਸਵੀਰਾਂ

ਸੁਲਤਾਨਪੁਰ ਲੋਧੀ
ਤਸਵੀਰ ਕੈਪਸ਼ਨ, ਡੇਰਾ ਬਾਬਾ ਨਾਨਕ ਤੇ ਕਰਤਾਰਪੁਰ ਵਿਚਾਲੇ ਖੁੱਲੇ ਕੋਰੀਡੋਰ ਨੇ 550ਵੇਂ ਸਮਾਗਮਾਂ ਦੀਆਂ ਖੁਸ਼ੀਆਂ ਨੂੰ ਹੋਰ ਚੰਨ ਲਾ ਦਿੱਤੇ ਹਨ
    • ਲੇਖਕ, ਨਵਦੀਪ ਕੌਰ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 3 ਮਿੰਟ

ਪੂਰੀ ਦੁਨੀਆਂ ਵਿਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜੇ ਸ਼ਰਧਾ ਉੱਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਵਾਰ ਦੇ ਸਮਾਗਮ ਇਸ ਲਈ ਖਾਸ ਹਨ ਕਿਉਂ ਕਿ ਇਹ ਗੁਰੂ ਸਾਹਿਬ ਦਾ 550 ਵਾਂ ਪ੍ਰਕਾਸ਼ ਦਿਹਾੜਾ ਹੈ।

ਇਸ ਲਈ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਸ਼ਹਿਰਾਂ ਨਨਕਾਣਾ ਸਾਹਿਬ (ਪਾਕਿਸਤਾਨ) ਤੇ ਸੁਲਤਾਨਪੁਰ ਲੋਧੀ ਵਿਚ ਸ਼੍ਰੋਮਣੀ ਕਮੇਟੀ , ਪਾਕਿਸਤਾਨ ਗੁਰੂਦਵਾਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਵਲੋਂ ਸ਼ਾਹੀ ਪ੍ਰਬੰਧ ਕੀਤੇ ਗਏ ਹਨ।

ਡੇਰਾ ਬਾਬਾ ਨਾਨਕ ਤੇ ਕਰਤਾਰਪੁਰ ਵਿਚਾਲੇ ਖੁੱਲੇ ਕੋਰੀਡੋਰ ਨੇ 550ਵੇਂ ਸਮਾਗਮਾਂ ਦੀਆਂ ਖੁਸ਼ੀਆਂ ਨੂੰ ਹੋਰ ਚੰਨ ਲਾ ਦਿੱਤੇ ਹਨ। ਸੁਲਤਾਨਪੁਰ ਲੋਧੀ, ਨਨਕਾਣਾ ਸਾਹਿਬ ਤੇ ਹੋਰ ਥਾਵਾਂ ਉੱਤੇ ਦੇਖੋ ਅਲ਼ੌਕਿਕ ਸਮਾਗਮਾਂ ਦੀ ਝਲਕੀਆਂ।

ਇਹ ਵੀ ਪੜ੍ਹੋ-

ਵੀਡੀਓ ਕੈਪਸ਼ਨ, ਬਾਬੇ ਨਾਨਕ ਦੇ ਫ਼ਲਸਫ਼ਾ ’ਤੇ ਅਮਲ ਕਿੰਨਾ ਕੁ?

'ਗੁਰੂ ਨਾਨਕ ਸਾਡੇ ਦਿਲਾਂ 'ਚ ਵੱਸਦਾ'

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਗੁਰੂ ਨਾਨਕ ਦੇ ਪ੍ਰਕਾਸ਼ ਉਤਸਵ ਮੌਕੇ ਹੋਏ ਸਮਾਗਮਾਂ ਲਈ ਉਚੇਚੇ ਤੌਰ ਉੱਤੇ ਸੁਲਤਾਨਪੁਰ ਲੋਧੀ ਪਹੁੰਚੇ ।

ਰਾਸ਼ਟਰਪਤੀ ਪਹਿਲਾਂ ਪੰਜਾਬ ਸਰਕਾਰ ਵਲੋਂ ਲਗਾਏ ਗਏ ਮੰਚ ਉੱਤੇ ਗਏ ਅਤੇ ਬਾਅਦ ਵਿਚ ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਸਟੇਜ ਤੋਂ ਸੰਗਤਾਂ ਦੇ ਦਰਸ਼ਨ ਕੀਤੇ।

ਸੁਲਤਾਨਪੁਰ ਲੋਧੀ
ਤਸਵੀਰ ਕੈਪਸ਼ਨ, ਸਿੱਖ ਧਰਮ ਦੇ ਬਾਨੀ ਦਾ ਰਾਹ ਅਪਣਾ ਕੇ ਸਮਾਜਿਕ ਨਾਬਰਾਬਰੀ ਖ਼ਤਮ ਕਰਨ ਦਾ ਸੱਦਾ ਦਿੱਤਾ -ਕੋਵਿੰਦ

ਆਪਣੇ ਸੰਬੋਧਨ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਗੁਰੂ ਨਾਨਕ ਦੇਵ ਦੀ 'ਸਾਡੇ ਦਿਲਾਂ' ਵਿਚ ਵੱਸਦੇ ਹਨ। ਉਨ੍ਹਾਂ ਲੋਕਾਂ ਨੂੰ ਸਿੱਖ ਧਰਮ ਦੇ ਬਾਨੀ ਦਾ ਰਾਹ ਅਪਣਾ ਕੇ ਸਮਾਜਿਕ ਨਾਬਰਾਬਰੀ ਖ਼ਤਮ ਕਰਨ ਦਾ ਸੱਦਾ ਦਿੱਤਾ।

ਸਤਿ ਸ੍ਰੀ ਅਕਾਲ ਨਾਲ ਆਪਣਾ ਭਾਸ਼ਣ ਸ਼ੁਰੂ ਕਰਦਿਆਂ ਕੋਵਿੰਦ ਨੇ ਕਿਹਾ, 'ਗੁਰੂ ਨਾਨਕ ਸਾਡੇ ਦਿਲਾਂ ਵਿਚ ਹੈ, ਉਹ ਸਾਡਾ ਸਾਂਝਾ ਵਿਰਸਾ ਹੈ, ਉਹ ਸਮੁੱਚੀ ਮਾਨਵਤਾ ਦੇ ਰਾਹ ਦਸੇਰੇ ਹਨ'।

ਇਹ ਵੀ ਪੜ੍ਹੋ-

ਸਾਡੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਨ੍ਹਾਂ ਦੇ ਦਿਖਾਏ ਮਾਰਗ ਉੱਤੇ ਚੱਲੀਏ ਅਤੇ ਸਮਾਜਿਕ ਨਾਬਰਾਬਰੀ ਖ਼ਤਮ ਕਰੀਏ।

ਦੂਜੇ ਗੁਰੂਧਾਮ ਵੀ ਸਿੱਖਾਂ ਲਈ ਖੋਲ੍ਹੇ ਜਾਣ - ਕੈਪਟਨ

ਸੁਲਤਾਨਪੁਰ ਲੋਧੀ ਵਿਚ ਸਰਕਾਰੀ ਮੰਚ ਤੋਂ ਸੰਗਤਾਂ ਦੇ ਮੁਕਾਤਿਬ ਹੁੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਧੰਨਵਾਦ ਹੈ।

ਕੈਪਟਨ ਅਮਰਿੰਦਰ ,ਅਸ਼ੋਕ ਗਹਿਲੋਤ

ਤਸਵੀਰ ਸਰੋਤ, Punjb government

ਤਸਵੀਰ ਕੈਪਸ਼ਨ, ਪੰਜਾ ਸਾਹਿਬ ਅਤੇ ਨਨਕਾਣਾ ਸਾਹਿਬ 'ਚ ਭਾਰਤੀ ਸ਼ਰਧਾਲੂਆਂ ਦੇ ਲਈ ਖੋਲ੍ਹਿਆ ਜਾਵੇ : ਕੈਪਟਨ

ਜਿੰਨ੍ਹਾਂ ਨੇ ਸਿੱਖਾਂ ਦੇ ਗੁਰਧਾਮਾਂ ਨੂੰ ਜਾਣ ਦਾ ਸੁਪਨਾ ਸਾਕਾਰ ਕੀਤਾ ਹੈ। ਇਸ ਦੇ ਨਾਲ ਹੀ ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪਾਕਿਸਤਾਨ 'ਚ ਇਸ ਤਰ੍ਹਾਂ ਦੇ ਗੁਰਦੁਆਰੇ ਜਿਵੇਂ ਪੰਜਾ ਸਾਹਿਬ ਅਤੇ ਨਨਕਾਣਾ ਸਾਹਿਬ 'ਚ ਭਾਰਤੀ ਸ਼ਰਧਾਲੂਆਂ ਦੇ ਲਈ ਖੋਲ੍ਹਿਆ ਜਾਵੇ।

ਅਕਾਲੀ ਦਲ ਦੇ ਮੰਚ ਤੋਂ ਕੀ ਬੋਲੇ ਬਾਦਲ

ਗੁਰੂ ਨਾਨਕ ਦੇਵ ਇੱਕ ਧਰਮ ਜਾਂ ਦੇਸ਼ ਦੇ ਗੁਰੂ ਨਹੀਂ ਸਨ, ਉਹ ਸੰਸਾਰ ਦੇ ਗੁਰੂ ਸਨ, ਇਹੀ ਕਾਰਨ ਹੈ ਕਿ ਹਰ ਕੋਈ ਪੂਰੀ ਦੁਨੀਆਂ ਵਿਚ ਜਿੱਥੇ ਕੋਈ ਹੈ,ਉਹ ਜਸ਼ਨ ਮਨਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ਼ਣਾ ਇਸ ਖੁਸ਼ੀ ਵਿਚ ਇੱਕ ਹੋਰ ਵਾਧਾ ਹੈ, ਇਸ ਲ਼ਈ ਭਾਰਤ ਤੇ ਪਾਕਿਸਤਾਨ ਦੋਵਾਂ ਸਰਕਾਰਾਂ ਦਾ ਧੰਨਵਾਦ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਸਮੇਂ ਵਿਚ ਇਹ ਦੁਨੀਆਂ ਦੇ ਸਭ ਤੋਂ ਵੱਡੇ ਧਾਰਮਿਕ ਟੂਰਿਜ਼ਮ ਕੇਂਦਰ ਵਜੋਂ ਉੱਭਰਕੇ ਸਾਹਮਣੇ ਆਵੇਗਾ।

ਸੁਲਤਾਨਪੁਰ ਲੋਧੀ

ਤਸਵੀਰ ਸਰੋਤ, Akali Dal

ਤਸਵੀਰ ਕੈਪਸ਼ਨ, ਗੁਰੂ ਨਾਨਕ ਗਿਆਨ ਦਾ ਸੂਰਜ ਸੀ , ਜਿਨ੍ਹਾਂ ਨੇ ਚਾਰ ਉਦਾਸੀਆਂ ਰਾਹੀ ਉਸਦਾ ਪ੍ਰਚਾਰ ਕੀਤਾ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਗੁਰੂ ਨਾਨਕ ਗਿਆਨ ਦਾ ਸੂਰਜ ਸੀ , ਜਿਨ੍ਹਾਂ ਨੇ ਚਾਰ ਉਦਾਸੀਆਂ ਰਾਹੀ ਉਸਦਾ ਪ੍ਰਚਾਰ ਕੀਤਾ ਅਤੇ ਗੁਰਬਾਣੀ ਰਾਹੀ ਲੋਕਾਂ ਦਾ ਉਧਾਰ ਕੀਤਾ।

ਸ਼੍ਰੋਮਣੀ ਕਮੇਟੀ ਦੇ ਸਮਾਗਮਾਂ 'ਚ ਦੇਸ਼-ਵਿਦੇਸ਼ ਤੋਂ ਹਾਜ਼ਰ ਹੋਈ ਸੰਗਤ ਨੂੰ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਸਣੇ ਧਾਰਮਿਕ ਤੇ ਸਮਾਜਿਕ ਖੇਤਰ ਦੀਆਂ ਸ਼ਖ਼ਸੀਅਤਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ।

ਪ੍ਰਕਾਸ਼ ਪੁਰਬ ਦੇ ਹੋਰ ਰੰਗ:

ਸੁਲਤਾਨਪੁਰ ਲੋਧੀ
ਤਸਵੀਰ ਕੈਪਸ਼ਨ, ਲੋਕਾਂ ਨੇ ਥਾਂ ਥਾਂ ਦੀਪਮਾਲਾ ਵੀ ਕੀਤੀ।
ਸੁਲਤਾਨਪੁਰ ਲੋਧੀ
ਤਸਵੀਰ ਕੈਪਸ਼ਨ, ਗੁਰਦੁਆਰਿਆਂ ਦੀਆਂ ਇਮਰਾਤਾਂ ਦਾ ਜਲੌਅ ਦੇਖਣ ਵਾਲਾ ਸੀ।
ਸੁਲਤਾਨਪੁਰ ਲੋਧੀ
ਤਸਵੀਰ ਕੈਪਸ਼ਨ, ਵੇਈਂ ਨਹੀ ਕੰਢੇ ਜਗਦਾ ਦੀਪ
ਸੁਲਤਾਨਪੁਰ ਲੋਧੀ
ਤਸਵੀਰ ਕੈਪਸ਼ਨ, ਵੇਈਂ ਨਦੀ ਵਿਚ ਚੁੱਭੀ ਮਾਰਨ ਤੋਂ ਬਾਅਦ ਬਾਬਾ ਨਾਨਕ ਨੇ ਮੂਲ ਮੰਤਰ ਉਚਾਰਿਆ ਸੀ।

ਇਹ ਵੀਡੀਓਜ਼ ਵੀ ਵੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)