ਮਹਿਲਾ ਅਫ਼ਸਰ ਨੂੰ ਦਫ਼ਤਰ 'ਚ ਵੜ ਕੇ ਜਿਊਂਦਾ ਸਾੜਿਆ

ਪੁਲਿਸ ਹਾਦਸੇ ਦੀ ਥਾਂ 'ਤੇ
ਤਸਵੀਰ ਕੈਪਸ਼ਨ, ਪੁਲਿਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਕੋਈ ਹੋਰ ਵੀ ਸ਼ਾਮਿਲ ਸੀ ਜਾਂ ਨਹੀਂ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਇੱਕ ਮਹਿਲਾ ਰੈਵੇਨਿਊ ਅਫ਼ਸਰ ਨੂੰ ਤੇਲੰਗਾਨਾ ਸਥਿਤ ਦਫ਼ਤਰ ਵਿੱਚ ਜਿਉਂਦਾ ਸਾੜ ਕੇ ਮਾਰ ਦਿੱਤਾ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਉਸ ਨੂੰ ਜਾਇਦਾਦ ਦੇ ਇੱਕ ਮਾਮਲੇ ਵਿੱਚ ਵਿਵਾਦ ਕਾਰਨ ਅੱਗ ਲਾ ਦਿੱਤੀ ਹੈ।

ਵਿਜਿਆ ਰੈੱਡੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇੱਕ ਸਾਥੀ ਮੁਲਾਜ਼ਮ ਨੇ ਉਸ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਸ ਨੂੰ ਵੀ ਸਾੜ ਦਿੱਤਾ ਗਿਆ ਤੇ ਅਗਲੇ ਦਿਨ ਉਸ ਦੀ ਵੀ ਮੌਤ ਹੋ ਗਈ।

ਪੰਜਾਬ ਰੈਵੇਨਿਊ ਓਫੀਸਰਜ਼ ਐਸੋਸੀਏਸ਼ਨ ਨੇ ਇਸ ਵਾਰਦਾਤ ਦੀ ਨਿੰਦਾ ਕੀਤੀ ਹੈ।

ਬੀਬੀਸੀ ਪੱਤਰਕਾਰ ਦੀਪਤੀ ਬਥਿਨੀ ਨਾਲ ਗੱਲਬਾਤ ਦੌਰਾਨ ਪੰਜਾਬ ਰੈਵੇਨਿਊ ਓਫੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੇਵ ਸਿੰਘ ਧਾਮ ਨੇ ਦੁਖ ਪ੍ਰਗਟਾਉਂਦਿਆਂ ਕਿਹਾ, "ਅਸੀਂ ਤਹਿਸੀਲਦਾਰ ਵਿਜਿਆ ਰੈੱਡੀ ਦੀ ਮੌਤ ਦੀ ਖ਼ਬਰ ਸੁਣੀ ਜੋ ਕਿ ਬਹੁਤ ਹੀ ਦੁਖਦਾਈ ਤੇ ਗੰਭੀਰ ਮਾਮਲਾ ਹੈ। ਅਸੀਂ ਸਾਰੇ ਹੀ ਦੇਸ ਭਰ ਵਿੱਚ ਅਜਿਹੇ ਹਾਲਾਤ ਨਾਲ ਜੂਝ ਰਹੇ ਹਾਂ।"

ਇਹ ਵੀ ਪੜ੍ਹੋ:

ਹਾਦਸੇ ਦੇ ਇੱਕ ਵੀਡੀਓ ਤੋਂ ਸਪਸ਼ਟ ਹੁੰਦਾ ਹੈ ਕਿ ਵਿਜਿਆ ਰੈੱਡੀ ਮਦਦ ਮੰਗ ਰਹੀ ਸੀ ਤੇ ਕਿਸੇ ਨੇ ਉਸ 'ਤੇ ਕੰਬਲ ਸੁੱਟਿਆ।

ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਤੇ ਉਹ ਵੀ ਇਸ ਦੌਰਾਨ ਜ਼ਖ਼ਮੀ ਹੋਇਆ ਹੈ।

ਕੀ ਹੈ ਪੂਰਾ ਮਾਮਲਾ

ਵਿਜਿਆ ਰੈੱਡੀ ਸੋਮਵਾਰ ਨੂੰ ਦੁਪਹਿਰ ਡੇਢ ਵਜੇ ਅਦਾਲਤ ਵਿੱਚ ਇੱਕ ਮਾਮਲੇ ਦੀ ਅਦਾਲਤੀ ਸੁਣਵਾਈ ਤੋਂ ਬਾਅਦ ਵਾਪਸ ਆਈ ਸੀ। ਉਹ ਆਪਣੇ ਦਫ਼ਤਰ ਵਿੱਚ ਇੱਕ ਵਿਅਕਤੀ ਨਾਲ ਗੱਲਬਾਤ ਕਰ ਰਹੀ ਸੀ ਜਿਸ ਦੀ ਪਛਾਣ ਪੁਲਿਸ ਨੇ ਕੇ ਸੁਰੇਸ਼ ਨਾਮ ਵਜੋਂ ਕੀਤੀ ਹੈ।

ਵਿਜਿਆ ਰੈੱਡੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਦੋ ਸਟਾਫ਼ ਮੈਂਬਰਾਂ ਚੰਦਰੀਆਹ ਤੇ ਗੁਰੂਨਾਥਮ ਦੇ ਵੀ ਸੱਟਾਂ ਲੱਗੀਆਂ, ਬਾਅਦ ਵਿੱਚ ਗੁਰੂਨਾਥਮ ਦੀ ਮੌਤ ਹੋ ਗਈ।

ਪੁਲਿਸ ਨੇ ਸੁਰੇਸ਼ ਨੂੰ ਹਿਰਾਸਤ ਵਿਚ ਲੈ ਲਿਆ ਹੈ
ਤਸਵੀਰ ਕੈਪਸ਼ਨ, ਪੁਲਿਸ ਨੇ ਸੁਰੇਸ਼ ਨੂੰ ਹਿਰਾਸਤ ਵਿੱਚ ਲੈ ਲਿਆ ਹੈ

ਗੁਰੂਨਾਥਮ ਨੇ ਦੱਸਿਆ ਸੀ ਕਿ ਉਸ ਨੇ ਵਿਜਿਆ ਦੇ ਦਫ਼ਤਰ 'ਚੋਂ ਚੀਕਾਂ ਦੀਆਂ ਆਵਾਜ਼ਾਂ ਸੁਣੀਆਂ ਪਰ ਦਰਵਾਜ਼ਾ ਅੰਦਰੋਂ ਬੰਦ ਸੀ।

ਮੌਤ ਤੋਂ ਪਹਿਲਾਂ ਗੁਰੂਨਾਥਮ ਨੇ ਕਿਹਾ ਸੀ, "ਵਿਜਿਆ ਨੇ ਕਿਸੇ ਤਰੀਕੇ ਨਾਲ ਅੰਦਰੋ ਦਰਵਾਜ਼ਾ ਖੋਲ੍ਹਿਆ ਤੇ ਬਾਹਰ ਆ ਗਈ। ਅਸੀਂ ਸੁਰੇਸ਼ ਨੂੰ ਪਿੱਛੇ ਖਿੱਚ ਰਹੇ ਸੀ। ਉਹ ਫਰਸ਼ 'ਤੇ ਡਿੱਗ ਗਈ ਤੇ ਇਸ ਤੋਂ ਪਹਿਲਾਂ ਕਿ ਅਸੀਂ ਕੁਝ ਕਰਦੇ, ਹਰ ਪਾਸੇ ਅੱਗ ਲੱਗ ਗਈ ਸੀ।"

ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਸੁਰੇਸ਼ ਇਮਾਰਤ 'ਚੋਂ ਬਾਹਰ ਸੜਦਾ ਹੋਇਆ ਹੀ ਭੱਜਿਆ ਸੀ। ਪੁਲਿਸ ਨੇ ਉਸ ਨੂੰ ਸੜਕ 'ਤੇ ਜਾਂਦੇ ਹੋਏ ਦੇਖਿਆ ਤੇ ਉਸ ਨੂੰ ਹਸਪਤਾਲ ਲੈ ਗਏ।

ਇਹ ਹਾਦਸਾ ਰਾਜਧਾਨੀ ਹੈਦਰਾਬਾਦ ਤੋਂ 32 ਕਿਲੋਮੀਟਰ ਦੂਰ ਅਬਦੁੱਲ੍ਹਾਪੁਮੈਟ ਵਿੱਚ ਵਾਪਰਿਆ।

ਪੁਲਿਸ ਕਮਿਸ਼ਨਰ ਮਹੇਸ਼ ਭਾਗਵਤ ਦਾ ਕਹਿਣਾ ਹੈ, "ਅਸੀਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਵਾਰਦਾਤ ਨੂੰ ਅੰਜਾਮ ਕਿਸੇ ਇੱਕ ਵਿਅਕਤੀ ਨੇ ਦਿੱਤਾ ਹੈ ਜਾਂ ਕਿਸੇ ਹੋਰ ਨੇ ਵੀ ਉਸ ਦੀ ਮਦਦ ਕੀਤੀ ਹੈ।"

ਇਸੇ ਦਫ਼ਤਰ ਵਿਚ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ
ਤਸਵੀਰ ਕੈਪਸ਼ਨ, ਇਸੇ ਦਫ਼ਤਰ ਵਿਚ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ

ਸੁਰੇਸ਼ ਨੇੜਲੇ ਹੀ ਇੱਕ ਪਿੰਡ ਵਿੱਚ ਰਹਿੰਦਾ ਹੈ ਤੇ ਉਸ ਦਾ ਪਰਿਵਾਰ ਜਾਇਦਾਦ ਦੇ ਇੱਕ ਝਗੜੇ ਨੂੰ ਲੈ ਕੇ ਅਦਾਲਤੀ ਕੇਸ ਲੜ ਰਿਹਾ ਹੈ।

ਉਸ ਦੇ ਪਿਤਾ ਕ੍ਰਿਸ਼ਣਾ ਨੇ ਦੱਸਿਆ, "ਜ਼ਮੀਨ ਦੇ ਇੱਕ ਝਗੜੇ ਕਾਰਨ ਇੱਕ ਮਾਮਲਾ ਪਹਿਲਾਂ ਹੀ ਅਦਾਲਤ ਵਿਚ ਚੱਲ ਰਿਹਾ ਹੈ ਪਰ ਉਹ ਤਾਂ ਮੈਂ ਤੇ ਮੇਰਾ ਭਰਾ ਲੜ ਰਹੇ ਹਾਂ। ਸਾਨੂੰ ਤਾਂ ਪਤਾ ਵੀ ਨਹੀਂ ਕਿ ਉਹ (ਸੁਰੇਸ਼) ਅਫ਼ਸਰ ਨੂੰ ਮਿਲਣ ਕਿਉਂ ਗਿਆ ਸੀ।"

ਹਾਦਸੇ ਤੋਂ ਬਾਅਦ ਤੇਲੰਗਾਨਾ ਰੈਵੇਨਿਊ ਐਸੋਸੀਏਸ਼ਨ ਨੇ ਕਿਹਾ ਹੈ ਕਿ ਉਹ ਰੋਸ ਵਜੋਂ ਤਿੰਨ ਦਿਨਾਂ ਤੱਕ ਕੰਮ ਬੰਦ ਰੱਖਣਗੇ।

ਇਹ ਵੀ ਪੜ੍ਹੋ:

ਜਥੇਬੰਦੀ ਦੇ ਪ੍ਰਧਾਨ ਰਵਿੰਦਰ ਰੈੱਡੀ ਨੇ ਬੀਬੀਸੀ ਪੱਤਰਕਾਰ ਦੀਪਤੀ ਬਥਿਨੀ ਨੂੰ ਦੱਸਿਆ, "ਇਹ ਮੰਦਭਾਗੀ ਗੱਲ ਹੈ ਕਿ ਕਿਸੇ ਸਰਕਾਰੀ ਦਫ਼ਤਰ ਅੰਦਰ ਅਜਿਹਾ ਹਾਦਸਾ ਵਾਪਰਿਆ ਹੈ।"

ਉਨ੍ਹਾਂ ਇਹ ਵੀ ਇਲਜ਼ਾਮ ਲਾਇਆ ਕਿ ਪਿਛਲੇ ਕੁਝ ਸਮੇਂ ਵਿੱਚ ਮਾਲ ਅਧਿਕਾਰੀਆਂ ਨਾਲ 'ਲੋਕਾਂ ਵਲੋਂ ਖਿੱਚਧੂਹ' ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹੇ ਹਨ।

ਇਹ ਵੀਡੀਓ ਜ਼ਰੂਰ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)