Kashmir: ਸ੍ਰੀਨਗਰ 'ਚ ਗ੍ਰੇਨੇਡ ਹਮਲਾ, ਇੱਕ ਦੀ ਮੌਤ

ਤਸਵੀਰ ਸਰੋਤ, Reuters
ਭਾਰਤ ਸ਼ਾਸਿਤ ਕਸ਼ਮੀਰ ਦੇ ਸ੍ਰੀਨਗਰ 'ਚ ਹੋਏ ਇੱਕ ਗ੍ਰੇਨੇਡ ਹਮਲੇ 'ਚ ਘਟੋ-ਘੱਟ ਇੱਕ ਵਿਅਕਤੀ ਦੀ ਮੌਤ ਦੀ ਖ਼ਬਰ ਹੈ। ਇਸ ਹਮਲੇ ਵਿੱਚ ਕਰੀਬ 15 ਲੋਕਾਂ ਜਖ਼ਮੀ ਹੋ ਗਏ ਹਨ।
ਸ੍ਰੀਨਗਰ 'ਚ ਮੌਜੂਦ ਬੀਬੀਸੀ ਦੇ ਸਹਿਯੋਗੀ ਮਾਜਿਦ ਜਹਾਂਗੀਰ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਇਹ ਹਮਲਾ ਸ੍ਰੀਨਗਰ ਦੀ ਹਰੀ ਸਿੰਘ ਹਾਈਸਟ੍ਰੀਟ 'ਤੇ ਹੋਇਆ ਹੈ।
ਸ੍ਰੀਨਗਰ ਦੇ ਐੱਸਐੱਸਪੀ ਹਸੀਬ ਮੁਗ਼ਲ ਮੁਤਾਬਕ, "ਧਮਾਕੇ ਦੀ ਚਪੇਟ 'ਚ ਆ ਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਜਦ ਕਿ ਕਰੀਬ 15 ਹੋਰ ਜਖ਼ਮੀ ਹੋਏ ਹਨ।"
ਜਖ਼ਮੀਆਂ ਨੂੰ ਇਲਾਜ ਲਈ ਐੱਸਐੱਮਐੱਚਐੱਸ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਧਮਾਕੇ ਤੋਂ ਬਾਅਦ ਇਲਾਕੇ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਅਤੇ ਸੁਰੱਖਿਆ ਬਲ ਜਾਂਚ 'ਚ ਲੱਗ ਗਏ ਹਨ।
ਬੀਤੇ ਹਫ਼ਤੇ ਇਸੇ ਥਾਂ ਹੋਏ ਇੱਕ ਗ੍ਰੇਨੇਡ ਹਮਲੇ ਵਿੱਚ 7 ਲੋਕ ਜਖ਼ਮੀ ਹੋਏ ਸਨ।
ਇਹ ਵੀ ਪੜ੍ਹੋ-
ਵਾਦੀ 'ਚ ਤਣਾਅ
ਭਾਰਤ ਸ਼ਾਸਿਤ ਕਸ਼ਮੀਰ ਵਾਦੀ 'ਚ ਬੀਤੇ ਤਿੰਨ ਮਹੀਨਿਆਂ ਤੋਂ ਤਣਾਅ ਕਾਇਮ ਹੈ। ਅਗਸਤ 'ਚ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਜੰਮੂ ਕਸ਼ਮੀਰ 'ਚੋਂ ਧਾਰਾ 370 ਨੂੰ ਹਟਾ ਦਿੱਤਾ ਸੀ ਅਤੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ਼ 'ਚ ਵੰਡਣ ਦਾ ਫ਼ੈਸਲਾ ਲਿਆ ਸੀ।
ਇਹ ਫ਼ੈਸਲਾ ਬੀਤੀ 31 ਅਕਤੂਬਰ ਤੋਂ ਲਾਗੂ ਹੋ ਗਿਆ ਹੈ। ਸਰਕਾਰ ਨੇ ਲੋਕਾਂ ਦੀ ਆਵਾਜਾਈ ਅਤੇ ਸੰਚਾਰ ਮਾਧਿਅਮਾਂ 'ਤੇ ਸਖ਼ਤ ਪਾਬੰਦੀਆਂ ਵੀ ਲਗਾਈਆਂ ਸਨ।
ਜਿਨ੍ਹਾਂ ਵਿੱਚ ਕਈ ਪਾਬੰਦੀਆਂ ਅਜੇ ਵੀ ਜਾਰੀ ਹਨ। ਵਾਦੀ 'ਚ ਮੌਜੂਦ ਪੱਤਰਕਾਰਾਂ ਮੁਤਾਬਕ ਅਜੇ ਵੀ ਹਾਲਾਤ ਆਮ ਨਹੀਂ ਹੋਏ ਹਨ।
ਬੀਤੇ ਹਫ਼ਤੇ ਦੌਰਾਨ ਸ਼ੱਕੀ ਕੱਟੜਪੰਥੀਆਂ ਨੇ ਦੂਜੇ ਸੂਬਿਆਂ ਤੋਂ ਵਾਦੀ 'ਚ ਆਉਣ ਵਾਲੇ ਮਜ਼ਦੂਰਾਂ ਅਤੇ ਟਰੱਕ ਡਰਾਈਵਰਾਂ ਨੂੰ ਨਿਸ਼ਾਨਾ ਬਣਾਇਆ ਹੈ।
ਸਿਆਸੀ ਵਿਸ਼ਲੇਸ਼ਕਾਂ ਦਾ ਦਾਅਵਾ ਹੈ ਕਿ ਇਸ ਨਾਲ ਤਣਾਅ ਅਤੇ ਡਰ ਦਾ ਹਾਲਾਤ ਬਣ ਗਏ ਹਨ। ਹਮਲਿਆਂ ਦਾ ਅਸਰ ਵਪਾਰ 'ਤੇ ਵੀ ਹੋਇਆ ਹੈ।
ਇਹ ਵੀਡੀਓ ਜ਼ਰੂਰ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3