ਅੰਮ੍ਰਿਤਸਰ ਦੇ ਪੁਤਲੀਘਰ ਇਲਾਕੇ ਵਿੱਚ ਕਬਾੜ ਦੀ ਦੁਕਾਨ ਵਿੱਚ ਧਮਾਕਾ, 2 ਦੀ ਮੌਤ

ਰੋਬਿਨ

ਤਸਵੀਰ ਸਰੋਤ, Ravinder singh robin/bbc

    • ਲੇਖਕ, ਰਵਿੰਦਰ ਸਿੰਘ ਰੋਬਿਨ
    • ਰੋਲ, ਬੀਬੀਸੀ ਪੰਜਾਬੀ ਲਈ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 2 ਮਿੰਟ

ਅੰਮ੍ਰਿਤਸਰ ਦੇ ਪੁਤਲੀਘਰ ਇਲਾਕੇ ਵਿੱਚ ਧਮਾਕੇ ਕਾਰਨ ਦੋ ਲੋਕਾਂ ਦੀ ਮੌਤ ਹੋਈ ਅਤੇ ਤਿੰਨ ਲੋਕ ਜ਼ਖਮੀ ਹੋ ਗਏ ਹਨ। ਇਹ ਧਮਾਕਾ ਘਰ ਅੰਦਰ ਰੱਖੇ ਗਏ ਕਬਾੜ ਵਿੱਚ ਹੋਇਆ।

ਮੌਕੇ 'ਤੇ ਪਹੁੰਚੇ ਏਸੀਪੀ ਦੇਵਦੱਤ ਮੁਤਾਬਕ, ''ਕਬਾੜ ਦੀ ਸਾਫ-ਸਫਾਈ ਕਰਦਿਆਂ ਅਚਾਨਕ ਧਮਾਕਾ ਹੋ ਗਿਆ। ਇਸ ਧਮਾਕੇ ਦੀ ਵਜ੍ਹਾ ਕੀ ਹੈ ਇਸ ਬਾਰੇ ਜਾਂਚ ਮਗਰੋਂ ਹੀ ਦੱਸਿਆ ਜਾ ਸਕਦਾ ਹੈ।''

ਇਹ ਕਬਾੜ ਅੰਮ੍ਰਿਤਸਰ ਦੇ ਕੈਂਟੋਨਮੈਂਟ ਥਾਣੇ 'ਚੋਂ ਆਇਆ ਸੀ। ਥਾਣੇ ਵਿੱਚ ਤਾਇਨਾਤ ਹੋਮ ਗਾਰਡ ਮੁਲਾਜ਼ਮ ਗੁਰਨਾਮ ਸਿੰਘ ਨੂੰ ਥਾਣੇ ਦੀ ਸਾਫ਼ ਸਫ਼ਾਈ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।

ਇਹ ਵੀ ਪੜ੍ਹੋ

ਰੋਬਿਨ

ਤਸਵੀਰ ਸਰੋਤ, Ravinder singh robin/bbc

ਗੁਰਨਾਮ ਸਿੰਘ ਮੁਤਾਬਕ, ''ਥਾਣੇ ਵਿੱਚ ਫੜੇ ਗਏ ਦਿਵਾਲੀ ਦੇ ਪਟਾਕਿਆਂ ਦਾ ਪੁਰਾਣਾ ਸਮਾਨ ਸੀ ਉਸ ਦੀ ਅਸੀਂ ਮੁੰਸ਼ੀ ਵੱਲੋਂ ਲਗਾਈ ਗਈ ਡਿਊਟੀ ਮੁਤਾਬਕ ਸਫਾਈ ਕਰਵਾ ਰਹੇ ਸੀ। ਉਸ ਸਮਾਨ ਵਿੱਚ ਧਮਾਕਾਖੇਜ਼ ਵੀ ਹੋ ਸਕਦਾ ਹੈ ਇਸ ਬਾਰੇ ਸਾਨੂੰ ਨਹੀਂ ਪਤਾ ਲੱਗਿਆ। ਮੈਂ ਆਪਣੇ ਕੁਝ ਬੰਦੇ ਲਾਏ ਸੀ ਉੱਥੇ ਪਏ ਕਬਾੜ ਦੀ ਸਫਾਈ ਲਈ।''

ਪੀੜਤ ਪਰਿਵਾਰ ਦਾ ਕਹਿਣਾ ਹੈ, ''ਥਾਣੇ ਵਾਲਿਆਂ ਨੇ ਕਿਹਾ ਸੀ ਕਿ ਥਾਣੇ ਦੀ ਸਫਾਈ ਕਰ ਦਿਓ ਅਤੇ ਜੋ ਵੀ ਹੈ ਲੈ ਜਾਇਓ ਅਤੇ ਵੇਚ ਵੱਟ ਲਿਓ, ਪਰ ਸਾਨੂੰ ਕੀ ਪਤਾ ਸੀ ਕਿ ਇਸ ਵਿੱਚ ਬਲਾਸਟ ਹੋ ਜਾਣਾ ਹੈ।''

ਰੋਬਿਨ

ਤਸਵੀਰ ਸਰੋਤ, Ravinder singh robin/bbc

ਘਰ ਅੰਦਰ ਲਿਆਂਦੇ ਕਬਾੜ ਵਿੱਚ ਸਾਫ ਸਫਾਈ ਵੇਲੇ ਅਚਾਨਕ ਧਮਾਕਾ ਹੋ ਗਿਆ।

ਘਟਨਾ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਕੇ ਦੁਖ ਪ੍ਰਗਟਾਇਆ ਹੈ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਉਨ੍ਹਾਂ ਟਵੀਟ ਕੀਤਾ, ''ਅੰਮ੍ਰਿਤਸਰ ਦੇ ਪੁਤਲੀਘਰ ਇਲਾਕੇ ਹੋਏ ਬਲਾਸਟ ਬਾਰੇ ਜਾਣ ਕੇ ਦੁਖ ਹੋਇਆ। ਮੈਂ ਧਮਾਕੇ ਦੇ ਪਿੱਛੇ ਦੇ ਅਸਲ ਕਾਰਨਾਂ ਦੇ ਜਾਂਚ ਦੇ ਹੁਕਮ ਦੇ ਦਿੱਤੇ ਹਨ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)