ਗੁਜਰਾਤ: ਵਡੋਦਰਾ 'ਚ ਝੀਲ 'ਚ ਬੇੜੀ ਡੁੱਬਣ ਨਾਲ 12 ਬੱਚਿਆਂ ਸਣੇ 14 ਦੀ ਮੌਤ

ਗੁਜਰਾਤ
ਪ੍ਰਕਾਸ਼ਿਤ

ਗੁਜਰਾਤ ਦੇ ਵਡੋਦਰਾ ਦੀ ਹਰਨੀ ਝੀਲ ਵਿੱਚ ਬੇੜੀ ਦੇ ਪਲਟਣ ਕਾਰਨ ਸੱਤ ਬੱਚਿਆਂ ਦੀ ਮੌਤ ਹੋ ਗਈ।

ਸਥਾਨਕ ਅਧਿਕਾਰੀਆਂ ਮੁਤਾਬਕ ਬੇੜੀ 'ਤੇ ਕੁੱਲ 27 ਲੋਕ ਸਵਾਰ ਸਨ, ਜਿਨ੍ਹਾਂ 'ਚ 23 ਬੱਚੇ ਅਤੇ ਚਾਰ ਅਧਿਆਪਕ ਸਨ।

ਘਟਨਾ ਤੋਂ ਬਾਅਦ ਮੌਕੇ 'ਤੇ ਸਥਾਨਕ ਫਾਇਰ ਬ੍ਰਿਗੇਡ, ਐੱਨਡੀਆਰਐੱਫ ਅਤੇ ਤੈਰਾਕਾਂ ਦੀਆਂ ਟੀਮਾਂ ਪਹੁੰਚ ਗਈਆਂ ਹਨ ਅਤੇ ਬਚਾਅ ਕੰਮ 'ਚ ਲੱਗੀਆਂ ਹੋਈਆਂ ਹਨ।

ਵਡੋਦਰਾ ਦੇ ਪੁਲਿਸ ਕਮਿਸ਼ਨਰ ਅਨੁਪਮ ਸਿੰਘ ਗਹਿਲੋਤ ਨੇ ਕਿਹਾ, "ਬੇੜੀ 'ਤੇ 23 ਬੱਚੇ ਅਤੇ ਚਾਰ ਅਧਿਆਪਕ ਸਵਾਰ ਸਨ। ਸੱਤ ਲੋਕਾਂ ਨੂੰ ਬਚਾ ਲਿਆ ਗਿਆ ਹੈ। ਛੇ ਤੋਂ ਸੱਤ ਲੋਕਾਂ ਦੀ ਭਾਲ ਜਾਰੀ ਹੈ।"

ਉਨ੍ਹਾਂ ਮੁਤਾਬਕ ਬਚਾਏ ਗਏ ਲੋਕਾਂ ਦਾ ਇਲਾਜ ਨੇੜਲੇ ਹਸਪਾਤ ਸਾਇਆਜੀ ਵਿੱਚ ਚੱਲ ਰਿਹਾ ਹੈ।

ਵਡੋਦਰਾ ਦੇ ਕਲੈਕਟਰ ਏਬੀ ਗੋਰ ਨੇ ਮੀਡੀਆ ਨੂੰ ਦੱਸਿਆ ਕਿ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ 11 ਲੋਕਾਂ ਨੂੰ ਬਚਾ ਲਿਆ ਗਿਆ ਹੈ।

ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਅਧਿਕਾਰੀਆਂ ਨੂੰ ਪੀੜਤਾਂ ਦੇ ਇਲਾਜ ਸਬੰਧੀ ਨਿਰਦੇਸ਼ ਦਿੱਤੇ ਹਨ।

ਗੁਜਰਾਤ

ਸਥਾਨਕ ਰਿਪੋਰਟਾਂ ਦੇ ਅਨੁਸਾਰ, ਬਚਾਏ ਗਏ ਬੱਚਿਆਂ ਅਤੇ ਅਧਿਆਪਕਾਂ ਨੂੰ ਇਲਾਜ ਲਈ ਨੇੜਲੇ ਜਾਨਵੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਹਸਪਤਾਲ ਦੇ ਬਾਹਰ ਬੱਚਿਆਂ ਦੇ ਪਰਿਵਾਰ ਮੈਂਬਰ ਰੋਂਦੇ-ਕੁਰਲਾਉਂਦੇ ਨਜ਼ਰ ਆ ਰਹੇ ਹਨ।

ਜਾਣਕਾਰੀ ਅਨੁਸਾਰ ਇੱਕ ਨਿੱਜੀ ਸਕੂਲ ਦੇ ਵਿਦਿਆਰਥੀ ਆਪਣੇ ਅਧਿਆਪਕਾਂ ਨਾਲ ਸੈਰ ਕਰਨ ਲਈ ਝੀਲ ’ਤੇ ਪੁੱਜੇ ਹੋਏ ਸਨ।

ਘਟਨਾ 'ਤੇ ਪ੍ਰਤੀਕਿਰਿਆ ਦੀ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਅਤੇ ਗ੍ਰਹਿ ਰਾਜ ਮੰਤਰੀ ਹਰਸ਼ ਸੰਘਵੀ ਨੇ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ।

ਜਦਕਿ ਵਿਰੋਧੀ ਧਿਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਇਸ ਘਟਨਾ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਸਿਸਟਮ 'ਤੇ 'ਲਾਪਰਵਾਹੀ' ਦਾ ਇਲਜ਼ਾਮ ਲਾਇਆ ਹੈ।

ਪੀਐੱਮ ਮੋਦੀ ਟਵੀਟ

ਤਸਵੀਰ ਸਰੋਤ, PMO INDIA/X

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਇਸ ਘਟਨਾ 'ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਲਿਖਿਆ ਹੈ, "ਹਰਨੀ ਝੀਲ 'ਚ ਵਾਪਰੀ ਘਟਨਾ ਤੋਂ ਦੁਖੀ ਹਾਂ। ਇਸ ਦੁੱਖ ਦੀ ਘੜੀ ਵਿੱਚ ਮੇਰੀ ਹਮਦਰਦੀ ਪਰਿਵਾਰਾਂ ਦੇ ਨਾਲ ਹੈ।"

"ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਸਥਾਨਕ ਪ੍ਰਸ਼ਾਸਨ ਹਰ ਸੰਭਵ ਮਦਦ ਪ੍ਰਦਾਨ ਕਰ ਰਹੀ ਹੈ। ਮ੍ਰਿਤਕਾਂ ਦੇ ਵਾਰਸਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿੱਚੋਂ 2 ਲੱਖ ਰੁਪਏ ਦਿੱਤੇ ਜਾਣਗੇ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦਿੱਤੇ ਜਾਣਗੇ।"

ਕਿਵੇਂ ਵਾਪਰਿਆ ਹਾਦਸਾ?

ਸਥਾਨਕ ਰਿਪੋਰਟਾਂ ਦੇ ਅਨੁਸਾਰ, "ਬੇੜੀਆਂ ਬਹੁਤ ਭਰੀਆਂ ਹੋਈਆਂ ਸਨ ਅਤੇ ਬੱਚੇ ਅਧਿਆਪਕਾਂ ਨਾਲ ਸਕੂਲੀ ਦੇ ਦੌਰੇ 'ਤੇ ਪਹੁੰਚੇ ਸਨ।"

ਇਲਜ਼ਾਮ ਹਨ ਕਿ 'ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬੇੜੀ ਚਲਾਉਣ ਵੇਲੇ ਲਾਈਫ ਜੈਕਟਾਂ ਪੂਰੀ ਤਰ੍ਹਾਂ ਫਿੱਟ ਨਹੀਂ ਕੀਤੀਆਂ ਗਈਆਂ ਸਨ, ਜਿਸ ਕਾਰਨ ਬੇੜੀ ਪਲਟਣ 'ਤੇ ਬੱਚਿਆਂ ਦੀ ਮੌਤ ਹੋ ਗਈ।'

ਬੇੜੀ ਕਿਉਂ ਪਲਟ ਗਈ?

ਮੌਕੇ 'ਤੇ ਮੌਜੂਦ ਇੱਕ ਮਾਪਿਆਂ ਨੇ ਦੱਸਿਆ ਕਿ ਬੇੜੀ 'ਚ 30 ਬੱਚੇ ਸਵਾਰ ਸਨ। ਸਾਨੂੰ ਪਹਿਲਾਂ ਜਾਣਕਾਰੀ ਨਹੀਂ ਦਿੱਤੀ ਗਈ, ਬਸ ਕਿਹਾ ਕਿ ਤੁਹਾਡਾ ਬੱਚਾ ਡਰ ਗਿਆ ਹੈ। ਇਸ ਲਈ ਅਸੀਂ ਇੱਥੇ ਆਏ ਹਾਂ।”

ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਸਥਾਈ ਕਮੇਟੀ ਦੇ ਚੇਅਰਮੈਨ ਸ਼ੀਤਲ ਮਿਸਤਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ 6 ਲੋਕਾਂ ਦੀਆਂ ਲਾਸ਼ਾਂ ਮਿਲ ਗੀਆਂ ਹਨ। ਅਸੀਂ ਮੁੱਖ ਠੇਕੇਦਾਰ ਨਾਲ ਗੱਲ ਕੀਤੀ ਅਤੇ ਉਸ ਨੇ ਕਿਹਾ ਕਿ ਕਿਸ਼ਤੀ ਵਿੱਚ 15 ਬੱਚੇ ਸਨ।"

“ਇਹ ਹਾਦਸਾ 4:30 ਵਜੇ ਹੋਇਆ। ਸੰਤੁਲਨ ਵਿਗੜਨ ਕਾਰਨ ਬੇੜੀ ਪਲਟ ਗਈ। ਇਹ ਚਿੰਤਾਜਨਕ ਗੱਲ ਬਣ ਗਈ ਹੈ। ਠੇਕੇਦਾਰ ਵੀ ਗਾਇਬ ਹੋ ਗਏ ਹਨ। ਉਸਨੂੰ ਬਿਲਕੁਲ ਨਹੀਂ ਪਤਾ ਸੀ ਕਿ ਕਿੰਨੇ ਬੱਚੇ ਹਨ। ਉਸ ਨੇ ਜੋ ਕਿਹਾ, ਉਸ ਤੋਂ ਲੱਗਦਾ ਹੈ ਕਿ ਕਿਸ਼ਤੀ ਵਿੱਚ ਹੋਰ ਬੱਚੇ ਹੋਣਗੇ।”

ਜਦੋਂ ਉਨ੍ਹਾਂ ਨੂੰ ਲਾਈਫ ਜੈਕੇਟ ਤੋਂ ਬਿਨਾਂ ਕਿਸ਼ਤੀ ਚਲਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ। "ਮੈਂ ਇੱਕ ਵੀ ਲਾਸ਼ ਨਹੀਂ ਦੇਖੀ ਪਰ ਠੇਕੇਦਾਰ ਦਾ ਕਹਿਣਾ ਹੈ ਕਿ ਲਾਈਫ ਜੈਕਟਾਂ ਦਿੱਤੀਆਂ ਗਈਆਂ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)