ਬੀਬੀਸੀ ਪੰਜਾਬੀ 'ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਇਸ ਹਫ਼ਤੇ ਨਹੀਂ ਪੜ੍ਹ ਸਕੇ

ਪ੍ਰਕਾਸ਼ਿਤ

ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।

ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ 'ਤੇ ਲੈ ਕੇ ਆਏ ਹਾਂ।

ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।

ਇਸ ਹਫ਼ਤੇ ਪੰਜਾਬ ਵਿੱਚ ਸਰਬੱਤ ਖਾਲਸਾ ਸੱਦਣ ਦਾ ਮੁੱਦਾ ਕਾਫੀ ਚਰਚਾ ਵਿੱਚ ਰਿਹਾ। ਇਸ ਦੇ ਨਾਲ ਹੀ ਆਈਪੀਐੱਲ ਦੇ ਨਵੇਂ ਨਿਯਮ ਵੀ ਚਰਚਾ ਵਿੱਚ ਰਹੇ।

ਸਰਬੱਤ ਖਾਲਸਾ ਕੀ ਹੈ, ਕੌਣ ਤੇ ਕਿਵੇਂ ਸਰਬੱਤ ਖਾਲਸਾ ਸੱਦ ਸਕਦਾ ਹੈ

ਖਾਲਿਸਤਾਨ ਹਮਾਇਤੀ ਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੋ ਵਾਰ ਵੀਡੀਓ ਜਾਰੀ ਕਰਕੇ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਵਿਸਾਖੀ ਮੌਕੇ ਸਰਬੱਤ ਖਾਲਸਾ ਦਾ ਇਕੱਠ ਸੱਦੇ ਜਾਣ ਦੀ ਅਪੀਲ ਕਰ ਚੁੱਕੇ ਹਨ।

ਅਮ੍ਰਿਤਪਾਲ 18 ਮਾਰਚ ਤੋਂ ਫਰਾਰ ਹਨ। ਪੁਲਿਸ ਉਨ੍ਹਾਂ ਦੀ ਭਾਲ ਵਿੱਚ ਵੱਖ-ਵੱਖ ਥਾਵਾਂ ਉੱਤੇ ਛਾਪੇਮਾਰੀ ਕਰ ਰਹੀ ਹੈ।

23 ਫਰਵਰੀ ਨੂੰ ਅਜਨਾਲਾ ਥਾਣੇ ਦੇ ਘਿਰਾਓ ਵੇਲੇ ਹੋਈ ਹਿੰਸਾ ਨਾਲ ਜੁੜੇ ਵੱਖ-ਵੱਖ ਮਾਮਲਿਆਂ ਤਹਿਤ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਗਈ ਸੀ ਪਰ ਉਹ ਕਾਮਯਾਬ ਨਹੀਂ ਹੋ ਸਕੀ।

ਅਮ੍ਰਿਤਪਾਲ ਸਰਬੱਤ ਖਾਲਸਾ ਦਾ ਇਕੱਠ ਵਿਸਾਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੱਦਣ ਦੀ ਮੰਗ ਕਰ ਰਹੇ ਹਨ।

ਸਰਬੱਤ ਖਾਲਸਾ ਦਾ ਸਿਧਾਂਤ ਕੀ ਹੈ, ਕੌਣ ਸਰਬੱਤ ਖਾਲਸਾ ਨੂੰ ਸੱਦ ਸਕਦਾ ਹੈ ਤੇ ਕਦੋਂ-ਕਦੋਂ ਸਰਬੱਤ ਖਾਲਸਾ ਸੱਦਿਆ ਗਿਆ ਸੀ, ਇਸ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੌਣ ਹੈ ਔਰਤਾਂ ਖ਼ਿਲਾਫ਼ ਬੋਲਣ ਲਈ ਮਸ਼ਹੂਰ ਸੋਸ਼ਲ ਮੀਡੀਆ ਹਸਤੀ ਐਂਡਰਿਊ ਟੇਟ

ਦੁਨੀਆਂ ਭਰ ਵਿੱਚ ਮਸ਼ਹੂਰ ਸੋਸ਼ਲ ਮੀਡੀਆ ਹਸਤੀ ਐਂਡਰਿਊ ਟੇਟ ਅਤੇ ਉਸ ਦੇ ਭਰਾ ਟ੍ਰਿਸਟਿਨ ਨੂੰ ਰੋਮਾਨੀਆ ਦੀ ਅਦਾਲਤ ਨੇ ਘਰ ਵਿੱਚ ਨਜ਼ਰਬੰਦ ਕਰਨ ਲਈ ਕਿਹਾ ਹੈ।

ਦੋਹਾਂ ਨੂੰ ਪੁਲਿਸ ਹਿਰਾਸਤ ਵਿੱਚ ਰੱਖਣ ਦੀ ਸਰਕਾਰੀ ਵਕੀਲਾਂ ਦੀ ਅਰਜ਼ੀ ਨੂੰ ਅਦਾਲਤ ਨੇ ਖ਼ਾਰਜ ਕਰਦਿਆਂ ਦੋਹਾਂ ਨੂੰ ਘਰ ਵਿੱਚ ਨਜ਼ਰਬੰਦ ਕਰਨ ਲਈ ਭੇਜਿਆ ਸੀ।

ਐਂਡਰਿਊ ਟੇਟ ਇੱਕ ਸੋਸ਼ਲ ਮੀਡੀਆ ਇਨਫਲਿਉਐਂਸਰ ਹੈ ਜੋ ਕਿ ਔਰਤਾਂ ਖ਼ਿਲਾਫ਼ ਟਿੱਪਣੀਆਂ ਲਈ ਮਸ਼ਹੂਰ ਹੈ।

ਟਵਿੱਟਰ 'ਤੇ ਉਸ ਦੇ 5.5 ਮਿਲੀਅਨ ਫੌਲੋਅਰ ਹਨ। ਟੇਟ ਕਿੱਕ ਬੌਕਸਿੰਗ ਵਿੱਚ ਚਾਰ ਵਾਰ ਵਿਸ਼ਵ ਚੈਂਪੀਅਨ ਰਿਹਾ ਹੈ।

ਪਰ ਉਨ੍ਹਾਂ ਨੂੰ ਸੰਸਾਰ ਭਰ ਵਿੱਚ ਪ੍ਰਸਿੱਧੀ ਸੋਸ਼ਲ ਮੀਡੀਆ ਜ਼ਰੀਏ ਮਿਲੀ। ਉਨ੍ਹਾਂ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਭਾਰਤ ’ਚ ਸੱਚੀਆਂ ਘਟਨਾਵਾਂ 'ਤੇ ਬਣ ਰਹੇ ਕ੍ਰਾਈਮ ਸ਼ੋਅ ਕਿਉਂ ਡਰਾਉਂਦੇ ਵੀ ਹਨ ਤੇ ਆਪਣੇ ਵੱਲ ਖਿੱਚਦੇ ਵੀ ਹਨ ?

'ਜਦੋਂ ਮੈਂ ਰਾਤ ਨੂੰ ਕਿਸੇ ਸੁੰਨਸਾਨ ਗਲ਼ੀ 'ਚੋਂ ਲੰਘਦੀ ਹਾਂ ਤਾਂ ਇੱਕ ਅਜੀਬ ਜਿਹਾ ਡਰ ਲੱਗਦਾ ਹੈ, ਲੱਗਦਾ ਹੈ ਜਿਵੇਂ ਕੋਈ ਮੇਰਾ ਪਿੱਛਾ ਕਰ ਰਿਹਾ ਹੋਵੇ।'

ਇਹ ਕਹਿਣਾ ਹੈ 22 ਸਾਲਾ ਰਾਖੀ ਦਾ, ਜੋ ਕਿ ਮਨੋਵਿਗਿਆਨ ਦੀ ਵਿਦਿਆਰਥਣ ਹਨ ਅਤੇ ਮਹਾਨਗਰ ਮੁੰਬਈ 'ਚ ਰਹਿੰਦੇ ਹਨ।

ਰਾਖੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਕ੍ਰਾਈਮ ਸ਼ੋਅ ਭਾਵ ਅਪਰਾਧਿਕ ਮਾਮਲਿਆਂ 'ਤੇ ਬਣੇ ਪ੍ਰੋਗਰਾਮ ਬਹੁਤ ਪਸੰਦ ਹਨ ਕਿਉਂਕਿ ਉਨ੍ਹਾਂ ਨੂੰ 'ਇਹ ਦੇਖਣ 'ਚ ਮਜ਼ਾ ਆਉਂਦਾ ਹੈ ਕਿ ਕਿਸੇ ਅਪਰਾਧੀ ਦਾ ਦਿਮਾਗ਼ ਕਿਵੇਂ ਕੰਮ ਕਰਦਾ ਹੈ'।

ਪਰ ਨਾਲ ਹੀ ਰਾਖੀ ਇਹ ਵੀ ਕਬੂਲਦੇ ਹਨ ਕਿ ਇਨ੍ਹਾਂ ਪ੍ਰੋਗਰਾਮਾਂ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਆਪ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਹੋਣ ਲੱਗਦੀ ਹੈ।

ਉਹ ਉਨ੍ਹਾਂ ਹਜ਼ਾਰਾਂ ਭਾਰਤੀਆਂ ਵਿੱਚੋਂ ਇੱਕ ਹਨ ਜੋ ਤੇਜ਼ੀ ਨਾਲ ਪ੍ਰਸਿੱਧ ਹੋ ਰਹੇ ਹਨ ਅਤੇ (ਕਦੇ ਕਦਾਈਂ) ਸਨਸਨੀਖੇਜ਼ ਕ੍ਰਾਈਮ ਸ਼ੋਅ ਅਤੇ ਪੋਡਕਾਸਟ ਨੂੰ ਦੇਖਦੇ-ਸੁਣਦੇ ਹਨ।

ਇਹ ਪ੍ਰੋਗਰਾਮ ਅਪਰਾਧ ਦੀਆਂ ਸੱਚੀਆਂ ਘਟਨਾਵਾਂ 'ਤੇ ਅਧਾਰਿਤ ਹੁੰਦੇ ਹਨ ਅਤੇ ਵੱਖ-ਵੱਖ ਸਟ੍ਰੀਮਿੰਗ ਪਲੇਟਫਾਰਮਾਂ 'ਤੇ ਮੌਜੂਦ ਹਨ। ਇਨ੍ਹਾਂ ਸ਼ੋਅਜ਼ ਦੇ ਅਸਰ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ।

ਅੰਗਰੇਜ਼ਾਂ ਨੇ ਕਿਵੇਂ ਭਾਰਤ ਵਿੱਚ ਅਫ਼ੀਮ ਦੀ ਖੇਤੀ ਸ਼ੁਰੂ ਕਰਵਾਈ, ਪਰ ਕੀ ਇਸ ਨਾਲ ਭਾਰਤੀ ਕਿਸਾਨਾਂ ਦੀ ਆਰਥਿਕਤਾ ਸੁਧਰੀ ਸੀ

19ਵੀਂ ਸਦੀ ਦੇ ਅਖੀਰ ਤੱਕ ਭੁੱਕੀ ਦੀ ਖੇਤੀ ਨੇ ਅੱਜ ਦੇ ਉੱਤਰ ਪ੍ਰਦੇਸ਼ ਅਤੇ ਬਿਹਾਰ ਰਾਜਾਂ ਵਿੱਚ ਲਗਭਗ 1 ਕਰੋੜ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ।ਕਈ ਹਜ਼ਾਰ ਮਜ਼ਦੂਰਾਂ ਨੇ ਗੰਗਾ ਨਦੀ ਦੇ ਕੰਡੇ ਦੋ ਅਫ਼ੀਮ ਦੇ ਕਾਰਖਾਨਿਆਂ ਵਿੱਚ ਬੀਜ ਵਿੱਚੋਂ ਨਿਕਲੇ ਦੁੱਧ ਵਰਗੇ ਤਰਲ ਪਦਾਰਥ ਨੂੰ ਸੁਕਾਇਆ। ਇਸ ਪਦਾਰਥ ਨੂੰ ਮਿਕਸ ਕੀਤਾ, ਕੇਕ ਬਣਾਇਆ ਅਤੇ ਅਫੀਮ ਦੀਆਂ ਗੇਂਦਾਂ ਨੂੰ ਲੱਕੜ ਦੇ ਸੰਦੂਕਾਂ ਵਿੱਚ ਬੰਨਿਆ।

ਇਹ ਵਪਾਰ ਈਸਟ ਇੰਡੀਆ ਕੰਪਨੀ ਵੱਲੋਂ ਚਲਾਇਆ ਜਾਂਦਾ ਸੀ। ਇਸ ਸ਼ਕਤੀਸ਼ਾਲੀ ਬਹੁ-ਰਾਸ਼ਟਰੀ ਕਾਰਪੋਰੇਸ਼ਨ ਦਾ ਏਸ਼ੀਆ ਨਾਲ ਵਪਾਰ ਏਕਾਧਿਕਾਰੀ ਵਾਲਾ ਸੀ।

ਸਰਕਾਰ ਵੱਲੋਂ ਚਲਾਏ ਜਾਣ ਵਾਲੇ ਇਸ ਵਪਾਰ ਲਈ ਦੋ ਯੁੱਧ ਹੋਏ ਜਿਸ ਤੋਂ ਬਾਅਦ ਚੀਨ ਨੂੰ ਬ੍ਰਿਟਿਸ਼ ਦੀ ਭਾਰਤੀ ਅਫ਼ੀਮ ਲਈ ਆਪਣੇ ਦਰਵਾਜ਼ੇ ਖੋਲ੍ਹਣੇ ਪਏ। ਅਫ਼ੀਮ ਦੀ ਖੇਤੀ ਦਾ ਭਾਰਤੀ ਕਿਸਾਨਾਂ ਉੱਤੇ ਕੀ ਅਸਰ ਪਿਆ, ਇਸ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਆਈਪੀਐੱਲ 2023: ਕੀ ਹੈ ਨਵਾਂ ਨਿਯਮ ਜਿਸ ਨਾਲ ਮੈਚ ਵਿਚਾਲੇ ਖਿਡਾਰੀ ਬਦਲਿਆ ਜਾ ਸਕਦਾ ਹੈ

ਆਈਪੀਐੱਲ-2023 ਵਿੱਚ 'ਇਮਪੈਕਟ ਪਲੇਅਰ' ਨਾਂ ਨਾਲ ਇੱਕ ਨਵਾਂ ਨਿਯਮ ਬਣਾਇਆ ਗਿਆ ਹੈ। ਇਸ ਨਿਯਮ ਤਹਿਤ ਮੈਚ ਦੇ ਕਿਸੇ ਵੀ ਹਿੱਸੇ ਵਿੱਚ ਇੱਕ ਟੀਮ ਆਪਣਾ ਇੱਕ ਖਿਡਾਰੀ ਬਦਲ ਸਕਦੀ ਹੈ।

ਇਸ ਨਿਯਮ ਦਾ ਅਸਰ ਕੀ ਪਵੇਗਾ? ਨਵੇਂ ਨਿਯਮ ਦੇ ਹੱਕ ਜਾਂ ਵਿਰੋਧ ਵਿੱਚ ਮਾਹਿਰਾਂ ਤੇ ਗੇਮ ਦੇ ਖਿਡਾਰੀਆਂ ਦਾ ਕੀ ਕਹਿਣਾ ਹੈ, ਇਸ ਬਾਰੇ ਪੜ੍ਹਨ ਲਈ ਇੱਥੇ ਕਲਿੱਕ ਕਰੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)