ਜੌਨ ਏਲੀਆ: ਉਹ ਕਵੀ ਜਿਸ ਨੇ ਆਪਣਾ ਆਪ ਤਬਾਹ ਕਰ ਲਿਆ ਪਰ ਮਲਾਲ ਵੀ ਕੋਈ ਨਹੀਂ ਸੀ- ਵਿਵੇਚਨਾ

ਜੌਨ ਏਲੀਆ ਦਾ ਜਨਮ 14 ਦਸੰਬਰ 1931 ਨੂੰ ਅਮਰੋਹਾ ਵਿੱਚ ਹੋਇਆ ਸੀ

ਤਸਵੀਰ ਸਰੋਤ, Elia Family

ਤਸਵੀਰ ਕੈਪਸ਼ਨ, ਜੌਨ ਏਲੀਆ ਦਾ ਜਨਮ 14 ਦਸੰਬਰ 1931 ਨੂੰ ਅਮਰੋਹਾ ਵਿੱਚ ਹੋਇਆ ਸੀ
    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 11 ਮਿੰਟ

ਜੌਨ ਏਲੀਆ ਦੇ ਦੋਸਤ ਕਮਰ ਰਾਜ਼ੀ ਨੇ ਇੱਕ ਵਾਰ ਉਨ੍ਹਾਂ ਬਾਰੇ ਕਿਹਾ ਸੀ, "ਉਹ ਛੇਤੀ ਬੁਰਾ ਮੰਨ ਜਾਣ ਵਾਲਾ, ਪਰ ਇੱਕ ਬੇਹੱਦ ਸੱਚਾ ਦੋਸਤ ਸੀ। ਆਪਣੇ ਖਿਆਲਾਂ 'ਚ ਗੁਆਚਿਆ ਹੋਇਆ ਰਾਹਗੀਰ ਸੀ।"

"ਇੱਕ ਸਵੈਮਾਣ ਵਾਲੇ ਦਾਰਸ਼ਨਿਕ, ਜਲਦੀ ਰੋ ਦੇਣ ਵਾਲਾ ਹਮਦਰਦ, ਗ਼ਲਤ ਹੱਦ ਤੱਕ ਖ਼ੁਦਾਰ, ਮਨਮੌਜੀ ਆਸ਼ਿਕ, ਇੱਕ ਬਹੁਤ ਕਮਜ਼ੋਰ ਪਰ ਸਾਰੀ ਦੁਨੀਆਂ ਨਾਲ ਲੜ ਜਾਣ ਵਾਲਾ..."

"ਇੱਕ ਅਜਨਬੀ ਜਿਸ ਨੇ ਸਾਰੀ ਦੁਨੀਆਂ ਨੂੰ ਆਪਣਾ ਦੋਸਤ ਬਣਾ ਲਿਆ, ਜੋ ਬਹੁਤ ਹੀ ਗੈਰ-ਜ਼ਿੰਮੇਵਾਰ ਅਤੇ ਬਿਮਾਰ ਹੈ, ਇਹ ਉਹ ਵਿਅਕਤੀ ਹੈ ਜਿਸਨੂੰ ਜੌਨ ਏਲੀਆ ਕਹਿੰਦੇ ਹਨ।"

ਜੌਨ ਏਲੀਆ ਦਾ ਜਨਮ 14 ਦਸੰਬਰ 1931 ਨੂੰ ਅਮਰੋਹਾ ਵਿੱਚ ਸਾਹਿਤਕਾਰਾਂ ਅਤੇ ਵਿਦਵਾਨਾਂ ਨਾਲ ਭਰੇ ਪਰਿਵਾਰ ਵਿੱਚ ਹੋਇਆ ਸੀ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਮੁੰਤਜ਼ੀਰ ਫ਼ਿਰੋਜ਼ਾਬਾਦੀ, ਜਿਨ੍ਹਾਂ ਨੇ ਜੌਨ ਏਲੀਆ 'ਤੇ ਇੱਕ ਕਿਤਾਬ 'ਜੌਨ ਏਲੀਆ, ਏਕ ਅਜਬ ਗਜ਼ਬ ਸ਼ਾਇਰ' ਲਿਖੀ ਹੈ, ਦਾ ਕਹਿਣਾ ਹੈ, "ਜੌਨ ਸਾਹਿਬ ਮੇਰੇ ਲਈ ਦ੍ਰੋਣ ਹਨ ਅਤੇ ਮੈਂ ਉਨ੍ਹਾਂ ਦਾ ਏਕਲਵਯ ਹਾਂ।"

“ਮੈਂ ਕਦੇ ਜੌਨ ਸਾਹਿਬ ਨੂੰ ਨਹੀਂ ਦੇਖਿਆ। ਮੈਂ ਕਈ ਕਵੀਆਂ ਨੂੰ ਪੜ੍ਹਿਆ-ਸੁਣਿਆ ਸੀ, ਪਰ ਜੌਨ ਸਾਹਿਬ ਨਾਲ ਮੈਨੂੰ ਖਾਸ ਲਗਾਅ ਹੋ ਗਿਆ ਸੀ। ਜੌਨ ਸਾਹਿਬ ਦਾ ਅੰਦਾਜ਼ ਹੀ ਕੁਝ ਅਜਿਹਾ ਹੈ।''

"ਜੌਨ ਜਿਵੇਂ ਆਪਣੇ ਵਾਲਾਂ ਨੂੰ ਚਟਕਾਉਂਦੇ ਸੀ। ਉਨ੍ਹਾਂ ਤੋਂ ਹਰ ਨੌਜਵਾਨ ਪ੍ਰਭਾਵਿਤ ਸੀ। ਮਜਰੂਹ ਸੁਲਤਾਨਪੁਰੀ ਨੇ ਉਨ੍ਹਾਂ ਨੂੰ ਸ਼ਾਇਰਾਂ ਦਾ ਸ਼ਾਇਰ ਕਿਹਾ ਹੈ।"

ਬੀਬੀਸੀ ਨਾਲ ਗੱਲਬਾਤ ਕਰਦਿਆਂ ਮੁੰਤਜ਼ੀਰ ਫ਼ਿਰੋਜ਼ਾਬਾਦੀ ਕਹਿੰਦੇ ਹਨ, “ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਇੱਕ ਮਸ਼ਹੂਰ ਸ਼ਾਇਰ ਸੱਚੀ ਆਪਣੇ ਕੰਮ 'ਚ ਚੰਗਾ ਹੋਵੇ ਪਰ ਜੌਨ ਸਨ, ਮਸ਼ਹੂਰ ਵੀ ਅਤੇ ਚੰਗੇ ਸ਼ਾਇਰ ਵੀ।"

“ਬਹੁਤ ਸਾਰੇ ਲੋਕ ਅਮਰੋਹਾ ਤੋਂ ਵੀਡੀਓ ਕਾਲ ਕਰਦੇ ਹਨ ਅਤੇ ਮੈਨੂੰ ਜੌਨ ਸਾਹਿਬ ਦਾ ਘਰ ਦਿਖਾਉਂਦੇ ਹਨ। ਉਹ ਆਪਣੇ ਪਿਤਾ ਅੱਲਾਮਾ ਸ਼ਰੀਫ ਹਸਨ ਏਲੀਆ ਦੇ ਸਭ ਤੋਂ ਛੋਟੇ ਬੇਟੇ ਸਨ।"

ਮਸ਼ਹੂਰ ਫਿਲਮਕਾਰ ਅਤੇ ਕਵੀ ਕਮਲ ਅਮਰੋਹੀ ਉਨ੍ਹਾਂ ਦੇ ਚਚੇਰੇ ਭਰਾ ਸਨ।

ਜੌਨ ਸ਼ੁਰੂਅਤ ਵਿੱਚ ਪੜ੍ਹਨ-ਲਿਖਣ 'ਚ ਬਹੁਤੇ ਚੰਗੇ ਨਹੀਂ ਸਨ, ਪਰ ਛੇ ਸਾਲ ਦੀ ਛੋਟੀ ਉਮਰ ਵਿੱਚ ਉਨ੍ਹਾਂ ਨੇ ਆਪਣਾ ਪਹਿਲਾ ਸ਼ੇਰ ਪੜ੍ਹ ਦਿੱਤਾ ਸੀ -

ਚਾਹ ਮੇਂ ਉਸਕੀ ਤਮਾਚੇ ਖਾਏ ਹੈਂ,

ਦੇਖ ਲੋ ਸੁਰਖ਼ੀ ਮੇਰੇ ਰੁਖ਼ਸਾਰ ਕੀ

ਜੌਨ ਏਲੀਆ ਨੂੰ ਭਾਸ਼ਾਵਾਂ ਵਿੱਚ ਵਿਸ਼ੇਸ਼ ਰੁਚੀ ਸੀ। ਉਹ ਅਰਬੀ ਅਤੇ ਫ਼ਾਰਸੀ ਜਾਣਦੇ ਸੀ। ਬਾਅਦ ਵਿੱਚ ਉਨ੍ਹਾਂ ਨੇ ਅੰਗਰੇਜ਼ੀ, ਹਿਬਰੂ ਅਤੇ ਸੰਸਕ੍ਰਿਤ ਵੀ ਸਿੱਖੀ।

ਉਰਦੂ ਤੋਂ ਇਲਾਵਾ ਇਤਿਹਾਸ ਅਤੇ ਸੂਫ਼ੀ ਪਰੰਪਰਾ 'ਤੇ ਉਨ੍ਹਾਂ ਦੀ ਪਕੜ ਬਹੁਤ ਮਜ਼ਬੂਤ ਸੀ।

ਮੁੰਤਜ਼ੀਰ ਫ਼ਿਰੋਜ਼ਾਬਾਦੀ ਦੇ ਵਿਚਾਰ ਵਿੱਚ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਮਸ਼ਹੂਰ ਕਵੀ ਅਸਲ 'ਚ ਚੰਗਾ ਕਵੀ ਵੀ ਹੋਇਆ।

ਤਸਵੀਰ ਸਰੋਤ, Hind Yugm

ਤਸਵੀਰ ਕੈਪਸ਼ਨ, ਜੌਨ ਏਲੀਆ ਆਪਣੇ ਸਮੇਂ ਦੇ ਹੋਰ ਕਵੀਆਂ ਨਾਲੋਂ ਬਿਲਕੁਲ ਵੱਖਰੀ ਪਛਾਣ ਵਾਲੇ ਕਵੀ ਸਨ

ਜ਼ਾਹਿਦਾ ਹਿਨਾ ਨਾਲ ਵਿਆਹ ਅਤੇ ਤਲਾਕ

ਜੌਨ ਧਰਮ ਦੇ ਆਧਾਰ 'ਤੇ ਹੋਈ ਦੇਸ਼ ਦੀ ਵੰਡ ਦੇ ਸਖ਼ਤ ਖਿਲਾਫ਼ ਸਨ।

ਉਹ ਵੰਡ ਮਗਰੋਂ ਭਾਰਤ 'ਚ ਹੀ ਰਹਿਣਾ ਚਾਹੁੰਦਾ ਸੀ ਪਰ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਪਾਕਿਸਤਾਨ ਚਲੇ ਗਏ।

ਇਸੇ ਕਾਰਨ ਉਨ੍ਹਾਂ ਨੂੰ ਵੀ 1956 'ਚ ਪਾਕਿਸਤਾਨ ਜਾਣਾ ਪਿਆ।

ਜੌਨ ਸਾਹਬ ਤੋਂ ਇਹ ਕਥਨ ਅਕਸਰ ਸੁਣਿਆ ਜਾਂਦਾ ਸੀ, “ਪਾਕਿਸਤਾਨ… ਇਹ ਪਾਕਿਸਤਾਨ… ਇਹ ਸਭ ਅਲੀਗੜ੍ਹ ਦੇ ਮੁੰਡਿਆਂ ਦੀ ਸ਼ਰਾਰਤ ਸੀ।”

ਉਰਦੂ ਮੈਗਜ਼ੀਨ ਇੰਸ਼ਾ ਦੇ ਪ੍ਰਕਾਸ਼ਨ ਦੌਰਾਨ ਉਨ੍ਹਾਂ ਦੀ ਮੁਲਾਕਾਤ ਜ਼ਾਹਿਦਾ ਹਿਨਾ ਨਾਲ ਹੋਈ।

ਦੋਵਾਂ ਨੂੰ ਪਿਆਰ ਹੋ ਗਿਆ ਅਤੇ ਫਿਰ ਉਨ੍ਹਾਂ ਨੇ 1970 ਵਿੱਚ ਵਿਆਹ ਕਰਵਾ ਲਿਆ। ਇਹ ਰਿਸ਼ਤਾ ਜ਼ਿਆਦਾ ਦੇਰ ਨਹੀਂ ਚੱਲਿਆ।

ਉਨ੍ਹਾਂ ਦੋਹਾਂ ਦੇ ਸੁਭਾਅ ਵਿੱਚ ਫਰਕ ਨੇ ਆਪਣਾ ਅਸਲੀ ਰੰਗ ਦਿਖਾਇਆ ਅਤੇ 1984 ਵਿੱਚ ਦੋਵਾਂ ਦਾ ਤਲਾਕ ਹੋ ਗਿਆ।

ਜੌਨ ਏਲੀਆ ਦੀ ਬੇਟੀ ਸੁਹੇਨਾ ਏਲੀਆ ਨੇ ਰਾਵਲਪਿੰਡੀ ਤੋਂ ਫੋਨ 'ਤੇ ਗੱਲ ਕਰਦੇ ਹੋਏ ਕਿਹਾ, "ਅਸਲ ਵਿੱਚ, ਮੈਨੂੰ ਲੱਗਦਾ ਹੈ ਕਿ ਜੌਨ ਏਲੀਆ ਅਤੇ ਜ਼ਾਹਿਦਾ ਹਿਨਾ ਦੋਵਾਂ 'ਤੇ ਤਸ਼ੱਦਦ ਹੋਈ ਸੀ।"

“ਉਨ੍ਹਾਂ ਦੋਹਾਂ ਦਾ ਵਿਆਹ ਨਹੀਂ ਹੋਣਾ ਚਾਹੀਦਾ ਸੀ। ਦੋਵਾਂ ਨੂੰ ਆਪਣੇ ਕੰਮ 'ਤੇ ਜ਼ਿਆਦਾ ਸਮਾਂ ਬਿਤਾਉਣਾ ਚਾਹੀਦਾ ਸੀ।"

ਜ਼ਾਹਿਦਾ ਹਿਨਾ ਇੱਕ ਸਮੇਂ 'ਤੇ ਬੀਬੀਸੀ ਉਰਦੂ ਲਈ ਕੰਮ ਕਰਦੇ ਸਨ। ਇਕ ਵਾਰ ਉਨ੍ਹਾਂ ਨੇ 'ਕਰਬਲਾ ਦੀ ਖੋਜ' ਵਿਚ ਜੌਨ 'ਤੇ ਲੇਖ ਲਿਖਿਆ ਸੀ।

 ਆਪਣੀ ਪਤਨੀ ਜ਼ਾਹਿਦਾ ਹਿਨਾ ਨਾਲ ਜੌਨ ਏਲੀਆ

ਤਸਵੀਰ ਸਰੋਤ, Elia Family

ਤਸਵੀਰ ਕੈਪਸ਼ਨ, ਆਪਣੀ ਪਤਨੀ ਜ਼ਾਹਿਦਾ ਹਿਨਾ ਨਾਲ ਜੌਨ ਏਲੀਆ

"ਉਨ੍ਹਾਂ ਦੇ ਮਹਿਬੂਬ ਵੀ ਕਹਾਣੀ ਦੇ ਪਾਤਰ ਵਰਗੇ ਸਨ।"

"ਜੋ ਆਪਣੇ ਪ੍ਰੇਮੀ ਨੂੰ ਪਾਤਾਲ ਤੋਂ ਜ਼ਿੰਦਾ ਵਾਪਸ ਲੈ ਕੇ ਆਉਣ ਵਾਲੀ, ਆਪਣੇ ਆਸ਼ਿਕ ਲਈ ਸੋਨੇ ਅਤੇ ਗਹਿਣਿਆਂ ਦੇ ਢੇਰਾਂ ਨੂੰ ਠੁਕਰਾਉਣ ਵਾਲੀ"

"ਉਹ (ਜੌਨ ) ਇੱਕ ਅਜਿਹਾ ਆਦਮੀ ਸੀ ਜੋ ਅੱਗੇ ਵਧਣ ਅਤੇ ਚੀਜ਼ਾਂ ਨੂੰ ਪ੍ਰਾਪਤ ਕਰਨ ਦੀ ਬਜਾਏ, ਚਾਂਦੀ ਦੇ ਸਰੀਰ ਵਾਲੀ ਔਰਤ ਦਾ ਇੰਤਜ਼ਾਰ ਕਰਦਾ ਸੀ।"

"ਇੰਤਜ਼ਾਰ ਕਰਦਾ ਹੈ ਕਿ ਉਹ ਔਰਤ ਨਾ ਸਿਰਫ ਆਪਣੇ ਪਿਆਰ ਦੇ ਇਜ਼ਹਾਰ ਵਿੱਚ ਪਹਿਲ ਕਰੇ, ਬਲਕਿ ਪਿਆਰ ਨੂੰ ਉਸ ਦੀ ਮੰਜ਼ਿਲ ਤੱਕ ਲੈ ਕੇ ਜਾਣਾ ਵੀ ਉਸ 'ਤੇ ਹੀ ਫ਼ਰਜ਼ ਹੋਵੇ।"

"ਉਹ ਆਦਮੀ ਜੋ ਆਪਣੇ ਨਾਕਾਰੇਪਨ, ਕਾਇਰਤਾ ਅਤੇ ਖ਼ੁਦ-ਪਸੰਦੀ ਨੂੰ ਆਪਣੇ ਆਰ 'ਚ ਲੁੱਕਾ ਲਵੇ। "

ਜੌਨ ਦੇ ਸ਼ਖ਼ਸੀਅਤ ਦੀਆਂ ਕਈ ਪਰਤਾਂ ਸਨ

ਜੌਨ ਏਲੀਆ ਦੀ ਬੇਟੀ ਸੁਹੇਨਾ ਏਲੀਆ

ਤਸਵੀਰ ਸਰੋਤ, Suhaina Elia

ਤਸਵੀਰ ਕੈਪਸ਼ਨ, ਜੌਨ ਏਲੀਆ ਦੀ ਬੇਟੀ ਸੁਹੇਨਾ ਏਲੀਆ ਕਹਿੰਦੇ ਹਨ, “ਮੈਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਣਾ ਅਤੇ ਪੜ੍ਹਨਾ ਚਾਹੁੰਦੀ ਸੀ ਪਰ ਉਹ ਆਪਣੇ ਆਪ ਵਿੱਚ ਹੀ ਮਗਨ ਰਹੇ।"

ਜੌਨ ਏਲੀਆ ਦੀ ਧੀ ਸੁਹੇਨਾ ਏਲੀਆ ਨੇ ਆਪਣੇ ਪਿਤਾ ਨੂੰ ਯਾਦ ਕਰਦਿਆਂ ਬੀਬੀਸੀ ਨੂੰ ਦੱਸਿਆ,“ਉਨ੍ਹਾਂ ਦੀਆਂ ਕਈ ਪਰਤਾਂ ਸਨ। ਕਿਤੇ ਗੁੱਸਾ ਹੈ, ਕਿਤੇ ਚਿੜਚਿੜਾਪਨ ਹੈ, ਕਿਤੇ ਉਦਾਸੀ ਹੈ, ਕਿਤੇ ਕੜਵਾਹਟ ਹੈ, ਕਿਤੇ ਨਫ਼ਰਤ ਹੈ, ਕਿਤੇ ਹਉਮੈ ਹੈ।

"ਉਹ ਬਹੁਤ ਗੁੰਝਲਦਾਰ ਵਿਅਕਤੀ ਸਨ। ਇਕ ਤਰ੍ਹਾਂ ਨਾਲ ਉਹ ਆਪਣੀ ਹਉਮੈ ਵਿਚ ਕੈਦ ਹੋ ਗਏ ਸਨ।''

ਸੁਹੇਨਾ ਨੇ ਆਪਣੇ ਪਿਤਾ ਦਾ ਇੱਕ ਸ਼ੇਰ ਸੁਣਾਇਆ-

ਮੈਂ ਭੀ ਬਹੁਤ ਅਜੀਬ ਹੂੰ, ਇਤਨਾ ਅਜੀਬ ਹੂੰ ਕਿ ਬਸ

ਖ਼ੁਦ ਕੋ ਤਬਾਹ ਕਰ ਲਿਆ ਹੈ, ਔਰ ਮਲਾਲ ਭੀ ਨਹੀਂ ਹੈ

ਸੁਹੇਨਾ ਅੱਗੇ ਦੱਸਦੇ ਹਨ “ਮੈਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਣਾ ਅਤੇ ਪੜ੍ਹਨਾ ਚਾਹੁੰਦੀ ਸੀ ਪਰ ਉਹ ਆਪਣੇ ਆਪ ਵਿੱਚ ਹੀ ਮਗਨ ਰਹੇ।"

“ਉਨ੍ਹਾਂ ਨੇ ਨਾ ਤਾਂ ਮੇਰੇ ਨਾਲ ਅਤੇ ਨਾ ਹੀ ਮੇਰੇ ਭੈਣਾਂ-ਭਰਾਵਾਂ ਨਾਲ ਇਸ ਤਰ੍ਹਾਂ ਦਾ ਸਮਾਂ ਬਿਤਾਇਆ, ਨਾ ਹੀ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ। ”

“ਉਹ ਭੁੱਲ ਜਾਂਦਾ ਸੀ ਕਿ ਅਸੀਂ ਕਿਹੜੀਆਂ ਕਲਾਸਾਂ ਵਿੱਚ ਪੜ੍ਹਦੇ ਹਾਂ। ਉਹ ਸਾਡੀ ਉਮਰ ਭੁੱਲ ਜਾਂਦੇ ਸੀ। ਉਨ੍ਹਾਂ ਦੇ ਆਪਣੇ ਅੰਦਰ ਹੀ ਇੱਕ ਬੱਚਾ ਸੀ।"

"ਮੈਂ ਉਨ੍ਹਾਂ ਤੋਂ ਥੋੜ੍ਹਾ-ਥੋੜ੍ਹਾ ਪੜ੍ਹ ਸਕੀ, ਪਰ ਮੈਂ ਫ਼ਾਰਸੀ ਅਤੇ ਅਰਬੀ ਨਹੀਂ ਸਿੱਖ ਪਾਈ।"

“ਉਨ੍ਹਾਂ ਕੋਲ ਸਮਾਂ ਹੀ ਨਹੀਂ ਸੀ। ਅੱਧਾ ਦਿਨ ਤਾਂ ਉਹ ਸੁੱਤੇ ਰਹਿੰਦੇ ਸਨ।”

ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦਿਆਂ ਸੁਹੇਨਾ ਕਹਿੰਦੇ ਹਨ, “ਮਾਂ ਜਦੋਂ ਦਫ਼ਤਰ ਤੋਂ ਆਉਂਦੀ ਤਾਂ ਉਹ ਉਨ੍ਹਾਂ ਨੂੰ ਸ਼ਿਕਾਇਤ ਕਰਦੇ ਕਿ ਗ਼ਬਚੂ ਮੈਨੂੰ ਬਹੁਤ ਤੰਗ ਕਰਦੀ ਹੈ।"

"ਉਹ ਮੈਨੂੰ ਪਿਆਰ ਨਾਲ ਗ਼ਬਚੂ ਕਹਿ ਕੇ ਬੁਲਾਉਂਦੇ ਸਨ।

“ਜਦੋਂ ਵੀ ਮੈਂ ਕੁਝ ਲਿਖਣਾ ਹੁੰਦਾ, ਮੈਂ ਉਨ੍ਹਾਂ ਨੂੰ ਕਹਿੰਦੀ ਅੱਬੂ, ਮੈਨੂੰ ਤੁਰੰਤ ਇੱਕ ਸ਼ੇਅਰ ਸੁਣਾਓ ਤਾਂ ਉਹ ਹੱਸ ਕੇ ਆਖਦੇ, ਗਬਚੂ, ਇਹ ਸ਼ੇਅਰ ਹਨ ਫੈਕਟਰੀ ਨਹੀਂ। ਸ਼ੇਅਰ ਕਹਿਣਾ ਕੋਈ ਸੌਖੀ ਗੱਲ ਨਹੀਂ ਹੈ।''

ਕਲਾਮ ਪੜ੍ਹਨ ਦਾ ਅਨੋਖਾ ਤਰੀਕਾ

ਜੌਨ ਏਲੀਆ ਨੂੰ ਸ਼ਰਾਬ ਪੀਣ ਦਾ ਸ਼ੌਕ ਸੀ

ਤਸਵੀਰ ਸਰੋਤ, Khalid Ahmad Ansari

ਤਸਵੀਰ ਕੈਪਸ਼ਨ, ਜੌਨ ਏਲੀਆ ਨੂੰ ਸ਼ਰਾਬ ਪੀਣ ਦਾ ਸ਼ੌਕ ਸੀ

ਪਾਕਿਸਤਾਨ ਆ ਕੇ ਜੌਨ ਨੇ ਆਪਣੀ ਸ਼ਾਇਰੀ ਨਾਲ ਝੰਡੇ ਗੜ੍ਹ ਦਿੱਤੇ। ਸ਼ਾਇਰੀ ਦੇ ਨਾਲ-ਨਾਲ ਉਨ੍ਹਾਂ ਦੀ ਨਾਟਕੀ ਸ਼ੈਲੀ ਤੋਂ ਲੋਕ ਬਹੁਤ ਖੁਸ਼ ਹੋਏ।

ਜੌਨ ਨੂੰ ਅਚੰਭੇ ਨਾਲ ਲੋਕਾਂ ਦਾ ਧਿਆਨ ਖਿੱਚਣ 'ਚ ਬਹੁਤ ਮਜ਼ਾ ਆਉਂਦਾ ਸੀ। ਲੰਬੇ-ਲੰਬੇ ਵਾਲਾਂ ਦੇ ਨਾਲ, ਗਰਮੀਆਂ ਵਿੱਚ ਆਪਣੇ ਆਪ ਨੂੰ ਕੰਬਲਾਂ ਵਿੱਚ ਢੱਕ ਕੇ ਬਾਹਰ ਜਾਣਾ ਅਤੇ ਰਾਤ ਨੂੰ ਧੁੱਪ ਵਾਲਿਆਂ ਐਨਕਾਂ ਪਹਿਨਣਾ ਉਨ੍ਹਾਂ ਲਈ ਆਮ ਗੱਲ ਸੀ।

ਜੌਨ ਏਲੀਆ ਸ਼ਰਾਬ ਪੀਣ ਦੇ ਸ਼ੌਕੀਨ ਸਨ ਅਤੇ ਉਹ ਇਸ ਨੂੰ ਬਿਲਕੁਲ ਨਹੀਂ ਲੁਕਾਉਂਦੇ ਸਨ, ਬਾਅਦ ਦੇ ਦਿਨਾਂ ਵਿੱਚ ਉਹ ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗ ਪਏ।

ਮੁੰਤਜ਼ੀਰ ਫ਼ਿਰੋਜ਼ਾਬਾਦੀ ਕਹਿੰਦੇ ਹਨ, “ਜੌਨ ਸਟੇਜ ਦਾ ਬੰਦਾ ਸੀ। ਉਹ ਚੰਗੀ ਤਰ੍ਹਾਂ ਜਾਣਦੇ ਸੀ ਕਿ ਸਟੇਜ 'ਤੇ ਕਿਹੜਾ ਡਰਾਮਾ ਕਰਨਾ ਹੈ ਅਤੇ ਲੋਕ ਕੀ ਪਸੰਦ ਕਰਨਗੇ।''

“ਜੌਨ ਸਾਹਿਬ ਵੀ ਕਹਿੰਦੇ ਸਨ ਕਿ ਜੇ ਮੈਂ ਕਵੀ ਨਾ ਹੁੰਦਾ ਤਾਂ ਡ੍ਰਾਮੇਬਾਜ਼ ਹੋਣਾ ਸੀ। ਉਹ ਸਾਰੇ ਨਿਯਮਾਂ ਨੂੰ ਇੱਕ ਪਾਸੇ ਰੱਖਦੇ ਸਨ। ਉਹਨਾਂ ਦੀ ਚੰਚਲਤਾ ਸਦਾ ਝਲਕਦੀ ਰਹਿੰਦੀ ਸੀ।"

"ਗੁੱਸੇ 'ਚ ਆਦਮੀ ਚਾਹੁੰਦਾ ਹੈ ਕਿ ਮੈਂ ਕੰਧ ਤੋੜ ਦਿਆਂ। ਕੀਤੇ ਦੂਰ ਚੱਲੇ ਜਾਵਾਂ। ਸਾਰਾ ਸਮਾਨ ਸੁੱਟ ਦਿਆਂ। ਜੌਨ ਸਾਹਬ ਇਸ ਗੁੱਸੇ ਨੂੰ ਆਪਣੇ ਸ਼ੇਰਾਂ ਵਿੱਚ ਲਿਆਉਂਦੇ ਹਨ। ਆਦਮੀ ਨੂੰ ਲੱਗਦਾ ਹੈ ਕਿ ਇਹ ਮੇਰੀ ਜ਼ਿੰਦਗੀ ਹੈ, ਮੇਰਾ ਸੰਘਰਸ਼ ਹੈ।"

ਜੌਨ ਏਲੀਆ ਆਪਣੇ ਸਮੇਂ ਦੇ ਹੋਰ ਕਵੀਆਂ ਨਾਲੋਂ ਬਿਲਕੁਲ ਵੱਖਰੀ ਪਛਾਣ ਵਾਲੇ ਕਵੀ ਸਨ।

ਪਾਕਿਸਤਾਨੀ ਕਵੀ ਅਤੇ ਪੱਤਰਕਾਰ ਅਹਿਮਦ ਨਦੀਮ ਕਾਸਮੀ ਲਿਖਦੇ ਹਨ, "ਵੀਹਵੀਂ ਸਦੀ ਦੇ ਦੂਜੇ ਅੱਧ ਦੀ ਕਵਿਤਾ ਵਿੱਚ ਉਨ੍ਹਾਂ ਦੀ ਆਵਾਜ਼ ਨੂੰ ਅਲਗ ਪਛਾਣਿਆ ਜਾ ਸਕਦਾ ਹੈ।"

"ਉਰਦੂ ਸ਼ਾਇਰੀ ਦੇ ਤਿੰਨ ਸੌ ਸਾਲਾਂ ਦੇ ਇਤਿਹਾਸ ਵਿੱਚ, ਬਹੁਤ ਘੱਟ ਕਵੀਆਂ ਨੇ ਇਸ ਲਹਿਜੇ, ਇੰਨੀ ਸੁਹਿਰਦਤਾ ਅਤੇ ਅਜਿਹੀ ਸ਼ਿੱਦਤ ਨਾਲ ਕਵਿਤਾਵਾਂ ਲਿਖੀਆਂ ਹੋਣਗੀਆਂ।"

ਜੌਨ ਏਲੀਆ ਨੇ ਬਹੁਤ ਸਾਰੇ ਮੁਸ਼ਾਇਰੇ ਲੁੱਟੇ ਹਨ ਅਤੇ ਕਈ ਲੋਕਾਂ ਦੇ ਇਕੱਲੇਪਣ ਦੇ ਸਾਥੀ ਵੀ ਬਣੇ

ਤਸਵੀਰ ਸਰੋਤ, Elia Family

ਤਸਵੀਰ ਕੈਪਸ਼ਨ, ਜੌਨ ਏਲੀਆ ਨੇ ਬਹੁਤ ਸਾਰੇ ਮੁਸ਼ਾਇਰੇ ਲੁੱਟੇ ਹਨ ਅਤੇ ਕਈ ਲੋਕਾਂ ਦੇ ਇਕੱਲੇਪਣ ਦੇ ਸਾਥੀ ਵੀ ਬਣੇ

ਕਾਸਮੀ ਨੇ ਉਨ੍ਹਾਂ ਦੇ ਕਲਾਮ ਸੁਣਾਏ-

ਕਿਆ ਸਿਤਮ ਹੈ ਕਿ ਅਭ ਤੇਰੀ ਸੂਰਤ

ਗੌਰ ਕਰਨੇ ਪੈ ਯਾਦ ਆਤੀ ਹੈ।

ਜਾਂ ਇਹ ਸ਼ੇਰ-

ਨਾ ਕਰੋ ਬਹਿਸ ਹਾਰ ਜਾਓਗੀ

ਹੁਸਨ ਇੱਤਨੀ ਬੜੀ ਦਲੀਲ ਨਹੀਂ।

ਜੌਨ ਏਲੀਆ ਨੇ ਬਹੁਤ ਸਾਰੇ ਮੁਸ਼ਾਇਰੇ ਲੁੱਟੇ ਹਨ ਅਤੇ ਕਈ ਲੋਕਾਂ ਦੇ ਇਕੱਲੇਪਣ ਦੇ ਸਾਥੀ ਵੀ ਬਣੇ।

ਕਾਸਮੀ ਕਹਿੰਦੇ ਹਨ, "ਜੌਨ ਸਾਹਬ ਦੀ ਕਵਿਤਾ ਬਹੁਤ ਕੁਝ ਬੋਲਦੀ ਹੈ।"

"ਉਹ ਜਾਣਦੇ ਸੀ ਕਿ ਸਟੇਜ 'ਤੇ ਬੈਠ ਕੇ ਕਿਵੇਂ ਗੱਲ ਕਰਨੀ ਹੈ, ਉਹ ਜਾਣਦੇ ਸੀ ਕਿ ਕਿਸ ਤਰ੍ਹਾਂ ਅਤੇ ਕਿਹੜਾ ਸ਼ੇਰ ਲੋਕਾਂ ਤੱਕ ਪਹੁੰਚਾਉਣਾ ਹੈ।

"ਕਦੋਂ ਆਪਣੇ ਸਿਰ 'ਤੇ ਹੱਥ ਮਾਰਨਾ ਹੈ, ਆਪਣੇ ਹੱਥ-ਪੈਰ ਕਿਵੇਂ ਚਲਾਉਣੇ ਹਨ ਅਤੇ ਆਪਣੇ ਹੀ ਸ਼ੇਰ 'ਤੇ ਕਦੋਂ ਨੱਚਣਾ ਹੈ। ਇਹ ਉਨ੍ਹਾਂ ਦਾ ਅੰਦਾਜ਼ ਹੀ ਸੀ ਜੋ ਉਨ੍ਹਾਂ ਨੂੰ ਹਰ ਕਿਸੇ ਤੋਂ ਵੱਖਰਾ ਬਣਾਉਂਦਾ ਸੀ। ”

ਆਸ਼ਿਕਾਨਾ ਮਿਜ਼ਾਜ

ਬਚਪਨ ਤੋਂ ਹੀ ਜੌਨ ਏਲੀਆ ਦਾ ਅਸ਼ਿਕਾਨਾ ਮਿਜ਼ਾਜ ਸੀ। ਉਨ੍ਹਾਂ ਦੀ ਇੱਕ ਖਿਆਲੀ ਮਹਿਬੂਬਾ ਹੁੰਦੀ ਸੀ ਜਿਸ ਨਾਲ ਉਹ ਅਕਸਰ ਗੱਲਾਂ ਕਰਦੇ ਰਹਿੰਦੇ ਸਨ।

ਬਾਰਾਂ ਸਾਲ ਦੀ ਉਮਰ ਵਿੱਚ, ਉਹ ਆਪਣੀ ਕਾਲਪਨਿਕ ਪ੍ਰੇਮੀਕਾ ਸੋਫੀਆ ਨੂੰ ਚਿੱਠੀਆਂ ਵੀ ਲਿਖਦੇ ਰਹੇ ਸਨ।

ਫਿਰ, ਜਵਾਨੀ ਵਿੱਚ, ਉਨ੍ਹਾਂ ਨੂੰ ਇੱਕ ਕੁੜੀ, ਫਰੀਹਾ ਨਾਲ ਪਿਆਰ ਹੋ ਗਿਆ, ਜਿਸ ਨੂੰ ਉਨ੍ਹਾਂ ਨੇ ਸਾਰੀ ਉਮਰ ਯਾਦ ਰੱਖਿਆ, ਪਰ ਉਸ ਦੇ ਸਾਹਮਣੇ ਕਦੇ ਵੀ ਆਪਣੇ ਪਿਆਰ ਦਾ ਪ੍ਰਗਟਾਵਾ ਨਹੀਂ ਕੀਤਾ।

ਉਹ ਪਿਆਰ ਦਾ ਇਜ਼ਹਾਰ ਕਰਨ ਨੂੰ ਛੋਟਾ ਕੰਮ ਸਮਝਦੇ ਸਨ।

ਮਸ਼ਹੂਰ ਪਾਕਿਸਤਾਨੀ ਵਿਅੰਗਕਾਰ ਮੁਸ਼ਤਾਕ ਅਹਿਮਦ ਯੂਸਫੀ ਇੱਕ ਕਿੱਸਾ ਸੁਣਾਇਆ ਕਰਦੇ ਸਨ, "ਜਦੋਂ ਜੌਨ ਨੇ ਕਿਹਾ ਕਿ ਮੇਰਾ ਪਹਿਲਾ ਪਿਆਰ ਅੱਠ ਸਾਲ ਦੀ ਉਮਰ ਵਿੱਚ ਇੱਕ ਕਾਤਲ ਹਸੀਨਾ ਨਾਲ ਸੀ, ਤਾਂ ਮੈਂ ਆਪਣੇ ਆਪ 'ਤੇ ਕਾਬੂ ਨਹੀਂ ਰੱਖ ਸਕਿਆ।"

"ਮੈਂ ਬੜੀ ਨਿਮਰਤਾ ਨਾਲ ਪੁੱਛਿਆ, ਉਸ ਵੇਲੇ ਉਸ ਔਰਤ ਦੀ ਉਮਰ ਕਿੰਨੀ ਹੋਵੇਗੀ, ਉਨ੍ਹਾਂ ਨੇ ਕਿਹਾ, 'ਛੇ ਸਾਲ।' ਮੈਂ ਹੈਰਾਨੀ ਨਾਲ ਉਸ ਵੱਲ ਦੇਖਿਆ ਅਤੇ ਉਸਨੇ ਆਪਣੇ ਵਾਲਾਂ ਨੂੰ ਉਂਗਲਾਂ ਨਾਲ ਇਸ ਤਰ੍ਹਾਂ ਕੰਘੀ ਕੀਤਾ ਕਿ ਉਹ ਹੋਰ ਉਲਝ ਗਏ ਅਤੇ ਫਿਰ ਕਿਹਾ, ' ਬਾਲਗ ਬਣਨ ਦਾ ਉਮਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।”

ਜੌਨ ਨੇ ਅੱਗੇ ਇਨ੍ਹਾਂ ਨੂੰ ਦੱਸਿਆ, ''ਜਦੋ ਉਹ ਲੜਕੀ ਸਾਡੇ ਘਰ ਆਈ ਸੀ, ਮੈ ਰੋਟੀ ਖਾ ਰਿਹਾ ਸੀ। ਜਿਵੇਂ ਹੀ ਮੈਂ ਉਸ ਨੂੰ ਦੇਖਿਆ, ਮੈਂ ਤੁਰੰਤ ਬੁਰਕੀ ਨੂੰ ਨਿਗਲ ਲਿਆ।"

"ਮਹਿਬੂਬਾ ਦੇ ਸਾਹਮਣੇ ਰੋਟੀ ਚਬਾਉਣ ਦਾ ਕੰਮ ਮੇਰੇ ਲਈ ਬੇਤੁਕਾ ਅਤੇ ਬਤਮੀਜ਼ੀ ਵਾਲਾ ਸੀ।"

"ਮੈਂ ਅਕਸਰ ਇਹ ਸੋਚ ਕੇ ਸ਼ਰਮਿੰਦਾ ਮਹਿਸੂਸ ਕਰਦਾ ਸੀ ਕਿ ਮੇਰੇ ਵੱਲ ਦੇਖ ਕੇ, ਉਹ ਕਦੇ-ਕਦੇ ਸੋਚਦੀ ਹੋਣੀ ਹੈ ਕਿ ਮੇਰੇ ਸਰੀਰ ਵਿੱਚ ਵੀ ਆਂਦਰਾਂ ਵਰਗੀ ਘਿਣਾਉਣੀ ਅਤੇ ਗੈਰ-ਰੋਮਾਂਟਿਕ ਚੀਜ਼ ਹੈ।"

ਮੁਨਤਜ਼ੀਰ ਫ਼ਿਰੋਜ਼ਾਬਾਦੀ ਲਿਖਦੇ ਹਨ, "ਏਲੀਆ ਇੱਕ ਆਸ਼ਿਕ ਮਿਜ਼ਾਜ ਵਾਲਾ ਕਵੀ ਹੈ ਪਰ ਇਹ ਪ੍ਰੇਮੀ ਜ਼ੁਲਮ, ਉਦਾਸ ਜਾਂ ਦੁਖੀ ਨਹੀਂ ਹੈ, ਏਲੀਆ ਇੱਕ ਅਜਿਹਾ ਕਵੀ ਹੈ ਜੋ ਪ੍ਰੇਮੀ ਬਾਰੇ ਕਵਿਤਾ ਲਿਖਦੇ ਹੋਏ ਵੀ ਟਸ਼ਨ ਵਿੱਚ ਰਹਿੰਦਾ ਹੈ।"

ਜੌਨ ਭਾਵੇਂ ਕਰਾਚੀ ਵਿੱਚ ਵੱਸ ਗਏ ਹੋਣ ਪਰ ਉਹ ਅਮਰੋਹਾ ਨੂੰ ਉਮਰ ਭਰ ਨਹੀਂ ਭੁੱਲ ਸਕੇ

ਤਸਵੀਰ ਸਰੋਤ, Tariq Azeem

ਤਸਵੀਰ ਕੈਪਸ਼ਨ, ਜੌਨ ਭਾਵੇਂ ਕਰਾਚੀ ਵਿੱਚ ਵੱਸ ਗਏ ਹੋਣ ਪਰ ਉਹ ਅਮਰੋਹਾ ਨੂੰ ਉਮਰ ਭਰ ਨਹੀਂ ਭੁੱਲ ਸਕੇ

ਅਮਰੋਹਾ ਨਾਲ 'ਇਸ਼ਕ'

ਜੌਨ ਭਾਵੇਂ ਕਰਾਚੀ ਵਿੱਚ ਵੱਸ ਗਏ ਹੋਣ ਪਰ ਉਹ ਅਮਰੋਹਾ ਨੂੰ ਉਮਰ ਭਰ ਨਹੀਂ ਭੁੱਲ ਸਕੇ।

ਮੁੰਤਜ਼ੀਰ ਫ਼ਿਰੋਜ਼ਾਬਾਦੀ ਕਹਿੰਦੇ ਹਨ, “ਉਹ ਅਮਰੋਹਾ 'ਤੇ ਆਪਣੀ ਜਾਨ ਛਿੜਕਦੇ ਸਨ ਅਮਰੋਹਾ ਤੋਂ ਉਨ੍ਹਾਂ ਦੀਆਂ ਕਈ ਕਹਾਣੀਆਂ ਹਨ। "ਇੱਕ ਵਾਰ ਜਦੋਂ ਉਹ ਅਮਰੋਹਾ ਸਟੇਸ਼ਨ 'ਤੇ ਉਤਰੇ, ਤਾਂ ਸਭ ਤੋਂ ਪਹਿਲਾਂ ਉੱਥੇ ਹੀ ਮਿਟੀ 'ਚ ਲੋਟ ਗਏ।"

“ਉਹ ਅਮਰੋਹਾ ਦੀ ਬਾਨ ਨਦੀ ਨੂੰ ਬਹੁਤ ਯਾਦ ਕਰਦੇ ਸਨ। ਇਕ ਵਾਰ ਸਟੇਜ 'ਤੇ ਉਨ੍ਹਾਂ ਦੀ ਜਾਣ-ਪਛਾਣ ਕਰਾਉਂਦੇ ਸਮੇਂ ਕਿਸੇ ਨੇ ਉਨ੍ਹਾਂ ਨੂੰ ਪਾਕਿਸਤਾਨੀ ਸ਼ਾਇਰ ਕਿਹਾ ਦਿੱਤਾ। ਉਹ ਇਸ ਗੱਲ ਦਾ ਬੁਰਾ ਮੰਨ ਗਏ।”

“ਉਹ ਰੋ ਪਾਏ ਅਤੇ ਕਿਹਾ ਕਿ ਮੈਂ ਪਾਕਿਸਤਾਨ ਤੋਂ ਨਹੀਂ ਹਾਂ। ਮੈਂ ਹਿੰਦੁਸਤਾਨ ਦਾ ਕਵੀ ਹਾਂ।''

ਜੌਨ ਦੀ ਭੈਣ ਸਈਦਾ ਸ਼ਾਹ-ਏ-ਜ਼ਨਾਨ ਨਜਫੀ ਲਿਖਦੀ ਹੈ, “ਉਹ ਅਮਰੋਹਾ ਵਿੱਚ ਸਾਡੇ ਸਮੇਂ ਵਿੱਚ ਖੇਡੀ ਜਾਣ ਵਾਲੀ ਖੇਡਾਂ ਜਿਵੇ ਗਿੱਲੀ ਡੰਡਾ ਨੂੰ ਬਹੁਤ ਪਸੰਦ ਕਰਦੇ ਸਨ। ਹਰ ਵਾਰ ਜਦੋਂ ਉਹ ਅਮਰੋਹਾ ਆਏ, ਉਨ੍ਹਾਂ ਨੇ ਆਪਣੀ ਧਰਤੀ ਨੂੰ ਚੁੰਮਿਆ।

“ਜਦੋਂ ਉਹ ਦਿੱਲੀ ਵਿੱਚ ਮੇਰੀ ਧੀ ਦੇ ਘਰ ਜਾਂਦੇ ਸੀ, ਤਾਂ ਉਹ ਕਹਿੰਦੇ ਸੀ ਕਿ ਮੈਂ ਉਸ ਪਾਸੇ ਬੈਠਣਾ ਚਾਹੁੰਦਾ ਹਾਂ ਜਿੱਥੋਂ ਅਮਰੋਹਾ ਦੀ ਹਵਾ ਆਉਂਦੀ ਹੈ। "ਅਮਰੋਹਾ ਵਿੱਚ, ਗਰਮੀਆਂ ਵਿੱਚ, ਵੱਡੇ ਵਿਹੜਿਆਂ ਵਾਲੇ ਘਰਾਂ ਵਿੱਚ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਸੀ।"

“ਜਦੋਂ ਵੀ ਉਹ ਦਿੱਲੀ ਵਿਚ ਹੁੰਦੇ , ਤਾਂ ਉਹੋ ਜਿਹਾ ਮਾਹੌਲ ਬਣਾਉਣ ਦਾ ਰੌਲਾ ਪਾਉਂਦੇ। ਇਹ ਕਹਿ ਕੇ, ਛੱਤ 'ਤੇ ਛਿੜਕਾਅ ਕਰੋ, ਕੁਰਸੀਆਂ ਪਾਓ ਅਤੇ ਮੇਰੀ ਕੁਰਸੀ ਅਮਰੋਹਾ ਵਾਲੇ ਪਾਸੇ ਕਰ ਦਿਓ।"

ਮੁਸ਼ਾਇਰਾ ਲੁੱਟਣ ਵਿੱਚ ਮਾਹਿਰ

ਸ਼ਕੀਲ ਆਦਿਲਜ਼ਾਦਾ, ਜੋ ਜੌਨ ਨੂੰ ਨੇੜਿਓਂ ਜਾਣਦੇ ਸੀ, ਲਿਖਦਾ ਹਨ “ਜਦੋਂ ਵੀ ਉਸਨੇ ਭੀੜ-ਭੜੱਕੇ ਵਾਲੇ ਮੁਸ਼ਾਇਰੇ ਵਿੱਚ ਕਲਾਮ ਸੁਣਾਉਂਦੇ ਹੋਏ ਕਿਸੇ ਨੂੰ ਜਾਣੇ-ਪਛਾਣੇ ਵਿਅਕਤੀ ਨੂੰ ਵੇਖਦੇ ਤਾਂ ਉਹ ਉਸ ਦਾ ਨਾਮ ਨਾਮ ਲੈ ਕੇ ਉਸ ਦਾ ਹਾਲ ਚਾਲ ਪੁੱਛਦੇ ਜਿਵੇਂ ਕਾਸ਼ਿਫ, ਤੁਸੀਂ ਵੀ? ਸਾਡੀ ਧੀ ਕਿਵੇਂ ਹੈ?"

“ਪਿਛਲੀ ਵਾਰ ਉਸ ਨੇ ਕਿੰਨਾ ਸੁਆਦ ਮਿਰਚ ਦਾ ਸਾਲਨ ਖੁਆਇਆ ਸੀ! ਉਹ ਕਲਾਮ ਨੂੰ ਪੜ੍ਹਨ ਵਿੱਚ ਨਿਪੁੰਨ ਅਤੇ ਮੁਸ਼ਾਇਰਿਆਂ ਨੂੰ ਲੁੱਟਣ ਦੇ ਤਰੀਕਿਆਂ ਵਿੱਚ ਮਾਹਰ ਸੀ।”

"ਮੈਨੂੰ ਨਹੀਂ ਯਾਦ ਉਨ੍ਹਾਂ ਦੇ ਸ਼ੋਅ 'ਚ ਕਿਸੇ ਨੇ ਹੁੱਟ ਕੀਤਾ ਹੋਵੇ। ਗੱਲਬਾਤ ਕਰਦੇ ਸਮੇਂ ਜੁਮਲੇ ਸੁਣਾ ਕੇ ਸਾਹਮਣੇ ਵਾਲੇ ਨੂੰ ਲਾਜਵਾਬ ਕਰ ਦੇਣ 'ਚ ਉਨ੍ਹਾਂ ਦਾ ਕੋਈ ਤੌਰ ਨਹੀਂ ਸੀ।"

ਜੌਨ ਏਲੀਆ ਅਤੇ ਸ਼ਕੀਲ ਆਦਿਲਜ਼ਾਦਾ (ਖੱਬੇ)

ਤਸਵੀਰ ਸਰੋਤ, Elia Family

ਤਸਵੀਰ ਕੈਪਸ਼ਨ, ਜੌਨ ਏਲੀਆ ਅਤੇ ਸ਼ਕੀਲ ਆਦਿਲਜ਼ਾਦਾ (ਖੱਬੇ)

ਜੌਨ ਦੇ ਪ੍ਰਸ਼ੰਸਕਾਂ ਦੀ ਦੀਵਾਨਗੀ

ਮੁੰਤਜ਼ੀਰ ਫ਼ਿਰੋਜ਼ਾਬਾਦੀ ਲਿਖਦੇ ਹਨ, “ਜੌਨ ਦੇ ਇੱਕ ਪ੍ਰਸ਼ੰਸਕ ਤਾਂ ਇੱਥੋਂ ਤੱਕ ਕਹਿੰਦੇ ਹਨ, ਜਦੋਂ ਤੁਸੀਂ ਜੌਨ ਸਾਹਿਬ ਨਾਲ ਗੱਲ ਕਰਦੇ ਹੋ, ਤਾਂ ਤੁਹਾਨੂੰ ਲੱਗਦਾ ਹੈ ਜਿਵੇਂ ਤੁਸੀਂ ਕਿਸੇ 'ਲੀਬ੍ਰੇਟਡ ਖ਼ਾਤੂਨ' ਨੂੰ ਡੇਟ ਕਰ ਰਹੇ ਹੋ।

"ਕਿਸੇ ਗੱਲ 'ਤੇ ਬਹਿਸ ਕਰਨ ਤੋਂ ਬਾਅਦ, ਜੇ ਤੁਸੀਂ ਉਸੇ ਵਿਸ਼ੇ 'ਤੇ ਜੌਨ ਸਾਹਿਬ ਨਾਲ ਦੁਬਾਰਾ ਗੱਲ ਕਰੋਗੇ, ਤਾਂ ਉਨ੍ਹਾਂ ਦੇ ਸ਼ਬਦਾਂ ਵਿਚ ਕੋਈ ਦੁਹਰਾਓ ਨਹੀਂ ਹੋਵੇਗਾ।"

ਖਾਲਿਦ ਅਹਿਮਦ ਅੰਸਾਰੀ, ਜਿਨ੍ਹਾਂ ਨੇ ਜੌਨ ਦੀਆਂ ਬਹੁਤ ਸਾਰੀਆਂ ਕਿਤਾਬਾਂ ਪ੍ਰਕਾਸ਼ਤ ਕੀਤੀਆਂ ਹਨ, ਦਾ ਕਹਿਣਾ ਹੈ, "ਮੈਨੂੰ ਪੰਜਾਬ ਤੋਂ ਸਿੱਖਾਂ ਦੇ ਫੋਨ ਆਉਂਦੇ ਸਨ, ਉਹ ਕਹਿੰਦੇ , 'ਯਾਰ, ਇਹ ਆਦਮੀ ਕੌਣ ਹੈ ਜਿਸ ਨੇ ਸਾਨੂੰ ਪਾਗਲ ਕਰ ਦਿੱਤਾ ਹੈ।'

ਅਫਗਾਨਿਸਤਾਨ ਤੋਂ ਫੋਨ ਆਇਆ, 'ਯਾਰ, ਇਹ ਆਦਮੀ ਸਾਨੂੰ ਮਾਰ ਦੇਵੇਗਾ।'

ਖਾਲਿਦ ਅੰਸਾਰੀ ਅੱਗੇ ਲਿਖਦੇ ਹਨ, “ਮੇਰੇ ਵੱਲ ਵੇਖ ਕੇ ਉਨ੍ਹਾਂ ਨੇ ਕਿਹਾ, ‘ਮੀਆਂ, ਤੁਹਾਡੀ ਉਮਰ ਦਾ ਕੋਈ ਮੁੰਡਾ ਸਾਡੇ ਕੋਲ ਨਹੀਂ ਬੈਠਾ… ਤੁਸੀਂ ਬੈਠੇ ਹੋ ਪਰ ਯਾਦ ਰੱਖੋ, ਤੁਸੀਂ ਕਦੇ ਵੀ ਦੁਨੀਆ ਦੇ ਨਾਲ ਨਹੀਂ ਚੱਲ ਸਕੋਗੇ। ਉਸ ਸਮੇਂ ਮੈਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ, ਪਰ ਅੱਜ ਅਜਿਹਾ ਹੁੰਦਾ ਹੈ ਅਤੇ ਇਸ ਲਈ ਅਸੀਂ ਆਮ ਲੋਕਾਂ ਨਾਲ ਚੰਗੀ ਤਰ੍ਹਾਂ ਨਹੀਂ ਮਿਲ ਪਾਉਂਦੇ।

ਜੌਨ ਏਲੀਆ ਨੇ ਆਪਣੇ ਬਾਰੇ ਕਿਹਾ ਸੀ-

ਯੇਹ ਹੈ ਇੱਕ ਜ਼ਬਰ, ਇੱਤੇਫਾਕ ਨਹੀਂ

ਜੌਨ ਹੋਣਾ, ਕੋਈ ਮਜ਼ਾਕ ਨਹੀਂ

ਏਲੀਆ ਦੁਨੀਆਂ ਦੇ ਸਾਰੇ ਧਰਮਾਂ ਦਾ ਡੂੰਘਾ ਗਿਆਨ ਸੀ

ਤਸਵੀਰ ਸਰੋਤ, Khalid Ahmad Ansari

ਤਸਵੀਰ ਕੈਪਸ਼ਨ, ਏਲੀਆ ਦੁਨੀਆਂ ਦੇ ਸਾਰੇ ਧਰਮਾਂ ਦਾ ਡੂੰਘਾ ਗਿਆਨ ਸੀ

ਧਰਮ ਅਤੇ ਰੱਬ ਨੂੰ ਨਹੀਂ ਮੰਨਦੇ ਸਨ

ਉਨ੍ਹਾਂ ਨੂੰ ਦੁਨੀਆਂ ਦੇ ਸਾਰੇ ਧਰਮਾਂ ਦਾ ਡੂੰਘਾ ਗਿਆਨ ਸੀ ਪਰ ਨਾਲ ਹੀ ਉਨ੍ਹਾਂ ਤੋਂ ਅਣਜਾਣਪੁਣਾ ਵੀ ਸੀ।

ਉਹ ਧਾਰਮਿਕ ਪ੍ਰੋਗਰਾਮਾਂ ਵਿਚ ਜਾਣ ਤੋਂ ਵੀ ਗੁਰੇਜ਼ ਕਰਦੇ ਸਨ ਪਰ ਦੁਨੀਆਦਾਰੀ ਲਈ ਸ਼ਿਰਕਤ ਵੀ ਕਰਦੇ ਸਨ।

ਸ਼ਕੀਲ ਆਦਿਲਜ਼ਾਦਾ ਲਿਖਦੇ ਹਨ, “ਮੈਂ ਉਨ੍ਹਾਂ ਨੂੰ ਕਦੇ ਦੁਆ ਕਰਦੇ ਨਹੀਂ ਦੇਖਿਆ। ਉਹ ਖਗੋਲ-ਵਿਗਿਆਨ, ਅੰਕੜਾ ਵਿਗਿਆਨ, ਹਥੇਲੀ ਵਿਗਿਆਨ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਵਿੱਚ ਦਿਲਚਸਪੀ ਰੱਖਦੇ ਸਨ। ਉਹ ਦੇਸੀ ਬਲਕਿ ਪੇਂਡੂ ਭੋਜਨ ਦਾ ਸ਼ੌਕੀਨ ਸਨ।”

ਸੁਹੇਨਾ ਏਲੀਆ ਯਾਦ ਕਰਦੇ ਹਨ, “ਉਨ੍ਹਾਂ ਨੂੰ ਮਿਰਚਾਂ ਦਾ ਕੀਮਾ ਖਾਣਾ ਬਹੁਤ ਪਸੰਦ ਸੀ। ਪਤਲੇ ਸ਼ੋਰਬੇ ਵਿੱਚ ਉਨ੍ਹਾਂ ਨੂੰ ਆਲੂ ਘੋਸ਼ਤ ਵੀ ਬਹੁਤ ਪਸੰਦ ਸੀ।”

“ਜੇ ਰਾਤ ਦੀ ਰੋਟੀ ਬਚੀ ਹੁੰਦੀ, ਤਾਂ ਉਹ ਸਵੇਰੇ ਲਾਲ ਮਿਰਚ ਦੀ ਚਟਨੀ ਨਾਲ ਇਸ ਨੂੰ ਖਾ ਕੇ ਬਹੁਤ ਖੁਸ਼ ਹੁੰਦੇ। ਉਹ ਦੁੱਧ ਅਤੇ ਬ੍ਰੇਡ ਦਾ ਨਾਸ਼ਤਾ ਕਰਦਾ ਸੀ।”

“ਜਦੋਂ ਵੀ ਅਸੀਂ ਫਲਾਂ ਦੀ ਗੱਲ ਕਰਦੇ ਸੀ, ਉਨ੍ਹਾਂ ਨੂੰ ਅਮਰੋਹਾ ਦੇ ਖਰਬੂਜ਼ੇ ਯਾਦ ਆ ਜਾਂਦੇ ਸਨ। ਉਨ੍ਹਾਂ ਨੂੰ ਸਫ਼ਰ ਕਰਨਾ ਬਹੁਤ ਪਸੰਦ ਸੀ।”

"ਅਕਸਰ ਜਦੋਂ ਅਸੀਂ ਚੀਨੀ ਰੈਸਟੋਰੈਂਟਾਂ ਵਿੱਚ ਜਾਂਦੇ ਸੀ, ਤਾਂ ਉਹ ਬਹੁਤ ਬੋਰ ਹੋ ਜਾਂਦੇ ਸੀ ਅਤੇ ਉੱਥੇ ਵੀ ਦੇਸੀ ਭੋਜਨ ਲਈ ਬੇਤਾਬ ਰਹਿੰਦੇ ਸਨ।"

"ਮੰਮੀ ਕਹਿੰਦੀ ਸੀ ਕਿ ਸਾਡੇ ਲਈ ਚਾਈਨੀਜ਼ ਹੋਟਲ ਵਿੱਚ ਹੁਣ ਸਾਲਨ ਰੋਟੀ ਤਾਂ ਨਹੀਂ ਪਕਾਉਣਗੇ।"

ਸ਼ਕੀਲ ਆਦਿਲਜ਼ਾਦਾ ਜੌਨ

ਤਸਵੀਰ ਸਰੋਤ, Elia Family

ਤਸਵੀਰ ਕੈਪਸ਼ਨ, ਸ਼ਕੀਲ ਆਦਿਲਜ਼ਾਦਾ ਲਿਖਦੇ ਹਨ ਕਿ ਜੌਨ ਨੂੰ ਪੇਂਡੂ ਭੋਜਨ ਦਾ ਸ਼ੌਕ ਸੀ

ਇੱਕ ਵੱਖਰੀ ਕਿਸਮ ਦੇ ਵਿਅਕਤੀ ਸਨ

ਜੌਨ ਦੀ ਯਾਦਦਾਸ਼ਤ ਸ਼ਾਨਦਾਰ ਸੀ। ਕਮਾਲ ਦੀ ਸਿਆਣਪ ਵੀ ਸੀ, ਪਰ ਉਹ ਆਪਣੇ ਆਪ ਵਿੱਚ ਗੁਆਚੇ ਰਹਿਣ ਵਾਲੇ ਸਨ।

ਖਾਲਿਦ ਅਹਿਮਦ ਅੰਸਾਰੀ ਨੇ ਆਪਣੀਆਂ ਕਈ ਯਾਦਾਂ ਲਿਖੀਆਂ ਹਨ।

ਉਹ ਲਿਖਦਾ ਹਨ, "ਉਹ ਮੈਨੂੰ ਕਹਿੰਦਾ ਸੀ, ਤੁਸੀਂ ਜਾਣਦੇ ਹੋ ਕਿ ਤੁਹਾਡਾ ਭਰਾ ਜੌਨ ਬਹੁਤ ਆਧੁਨਿਕ ਆਦਮੀ ਸੀ।"

"ਉਹ ਪਰਦਿਆਂ ਦਾ ਫੈਬਰਿਕ ਖਰੀਦ ਕੇ, ਉਸ ਸੀ ਪੇਂਟ ਸਵਾ

"ਉਹ ਉਸ ਸਮੇਂ ਦੀ ਰੌਕ ਹਡਸਨ ਦੀ ਮਸ਼ਹੂਰ ਫਿਲਮ 'ਕਮ ਸਤੰਬਰ' ਦੇ ਸੰਗੀਤ 'ਤੇ ਨੱਚਦੇ ਸਨ।"

ਉਨ੍ਹਾਂ ਨੂੰ ਮੀਰ ਤਕੀ ਮੀਰ ਦੀ ਮਸ਼ਹੂਰ ਗ਼ਜ਼ਲ 'ਦਿਖਾਈ ਦੀਏ ਯੂੰ ਕੇ ਬੇਖੁਦ ਕੀਆ' ਬਹੁਤ ਪਸੰਦ ਸੀ। ਉਹ ਅਕਸਰ ਇਸ ਨੂੰ ਗੁਣ ਗੁਣਾਉਂਦੇ ਸਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)