ਪਾਕਿਸਤਾਨ : ਜਮੀਅਤ ਉਲੇਮਾ-ਏ-ਇਸਲਾਮ ਕੀ ਹੈ, ਜਿਸ ਦੀ ਰੈਲੀ ਨੂੰ ਬੰਬ ਧਮਾਕੇ ਨਾਲ ਬਣਾਇਆ ਗਿਆ ਨਿਸ਼ਾਨਾ

ਪ੍ਰਕਾਸ਼ਿਤ

ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ 'ਚ ਐਤਵਾਰ ਨੂੰ ਇਕ ਸਿਆਸੀ ਸਮਾਗਮ ਦੌਰਾਨ ਹੋਏ ਧਮਾਕੇ 'ਚ ਘੱਟੋ-ਘੱਟ 44 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਧਮਾਕੇ 'ਚ ਘੱਟੋ-ਘੱਟ 100 ਲੋਕ ਜ਼ਖਮੀ ਹੋਏ ਹਨ।

ਪੁਲਿਸ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਸਬੂਤ ਮਿਲੇ ਹਨ ਜਿਸ ਤੋਂ ਪਤਾ ਚੱਲਦਾ ਹੈ ਕਿ ਇਹ ਆਤਮਘਾਤੀ ਹਮਲਾ ਹੋ ਸਕਦਾ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਅਧਿਕਾਰੀਆਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ।

ਅਜੇ ਤੱਕ ਕਿਸੇ ਵੀ ਕੱਟੜਪੰਥੀ ਸੰਗਠਨ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਅਧਿਕਾਰੀਆਂ ਮੁਤਾਬਕ ਜਮੀਅਤ ਉਲੇਮਾ-ਏ-ਇਸਲਾਮ (ਫ਼ਜ਼ਲ) ਨੇ ਬਜੌਰ ਜ਼ਿਲ੍ਹੇ ਵਿੱਚ ਰੈਲੀ ਕੀਤੀ ਸੀ। ਬਾਜ਼ੌਰ ਖੈਬਰ ਪਖਤੂਨਖਵਾ ਸੂਬੇ ਵਿੱਚ ਹੈ। ਇਸ ਸੂਬੇ ਦੀ ਸਰਹੱਦ ਅਫਗਾਨਿਸਤਾਨ ਨਾਲ ਲੱਗਦੀ ਹੈ।

ਖਬਰਾਂ ਮੁਤਾਬਕ ਇਸ ਧਮਾਕੇ 'ਚ ਜਮੀਅਤ ਦੇ ਇਕ ਪ੍ਰਮੁੱਖ ਸਥਾਨਕ ਆਗੂ ਦੀ ਵੀ ਮੌਤ ਹੋ ਗਈ ਹੈ। ਉਸ ਦਾ ਨਾਂ ਮੌਲਾਨਾ ਜ਼ਿਆਉੱਲਾ ਜਾਨ ਦੱਸਿਆ ਗਿਆ ਹੈ।

ਧਮਾਕੇ ਤੋਂ ਬਾਅਦ ਹਰ ਪਾਸੇ ਹਫੜਾ-ਦਫੜੀ ਮੱਚ ਗਈ

ਗੰਭੀਰ ਜ਼ਖ਼ਮੀਆਂ ਨੂੰ ਪਿਸ਼ਾਵਰ ਲਿਆਉਣ ਲਈ ਇੱਕ ਹੈਲੀਕਾਪਟਰ ਬਾਜੌਰ ਭੇਜਿਆ ਗਿਆ ਹੈ। ਜ਼ਖਮੀਆਂ ਦੇ ਇਲਾਜ ਲਈ ਪੇਸ਼ਾਵਰ ਦੇ ਲੇਡੀ ਰੀਡਿੰਗ ਹਸਪਤਾਲ 'ਚ ਪ੍ਰਬੰਧ ਕੀਤੇ ਗਏ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਇਹ ਰੈਲੀ ਬਾਜੌਰ ਜ਼ਿਲ੍ਹੇ ਦੀ ਖਾਰ ਤਹਿਸੀਲ ਖੇਤਰ ਵਿੱਚ ਕੀਤੀ ਜਾ ਰਹੀ ਸੀ। ਇਸ ਵਿੱਚ ਭਾਗ ਲੈਣ ਲਈ ਸੈਂਕੜੇ ਲੋਕ ਮੌਜੂਦ ਸਨ।

ਬਚਾਅ ਸੇਵਾ 1122 ਦੇ ਬੁਲਾਰੇ ਨੇ ਦੱਸਿਆ ਕਿ ਧਮਾਕਾ ਖਾਰ ਦੇ ਦੁਬਈ ਮੋੜ ਇਲਾਕੇ ਦੇ ਕੋਲ ਹੋਇਆ।

ਅਧਿਕਾਰੀਆਂ ਮੁਤਾਬਕ ਵੱਡੀ ਗਿਣਤੀ 'ਚ ਜ਼ਖਮੀ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਮੁਸ਼ਕਲ ਹੋ ਗਿਆ, ਜਿਸ ਤੋਂ ਬਾਅਦ ਜ਼ਿਲਾ ਹਸਪਤਾਲ 'ਚ 'ਸਿਹਤ ਐਮਰਜੈਂਸੀ' ਐਲਾਨ ਦਿੱਤੀ ਗਈ।

ਤਸਵੀਰਾਂ 'ਚ ਐਂਬੂਲੈਂਸ ਜ਼ਖਮੀਆਂ ਨੂੰ ਹਸਪਤਾਲ ਲਿਜਾਂਦੀ ਹੋਈ ਦਿਖਾਈ ਦੇ ਰਹੀ ਸੀ। ਹਾਲਾਂਕਿ ਇਸ ਧਮਾਕੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ।

ਚਸ਼ਮੀਦ ਨੇ ਜੋ ਦੱਸਿਆ

ਨਿਊਜ਼ ਏਜੰਸੀ ਏਐਫਪੀ ਮੁਤਾਬਕ ਇਸ ਰੈਲੀ 'ਚ 400 ਦੇ ਕਰੀਬ ਪਾਰਟੀ ਵਰਕਰ ਅਤੇ ਸਮਰਥਕ ਹਿੱਸਾ ਲੈਣ ਪਹੁੰਚੇ ਸਨ।

ਧਮਾਕੇ ਵਿੱਚ 24 ਸਾਲਾ ਸਬੀ ਉੱਲਾ ਦਾ ਇੱਕ ਹੱਥ ਜ਼ਖ਼ਮੀ ਹੋ ਗਿਆ। ਉਸਨੇ ਏਐਫਪੀ ਨੂੰ ਦੱਸਿਆ, "ਅਸੀਂ ਪਾਰਟੀ ਦੇ ਚੋਟੀ ਦੇ ਨੇਤਾਵਾਂ ਦਾ ਇੰਤਜ਼ਾਰ ਕਰ ਰਹੇ ਸੀ, ਜਦੋਂ ਅਚਾਨਕ ਇੱਕ ਉੱਚੀ ਅਵਾਜ਼ ਆਈ।" ਥੋੜੀ ਦੇਰ ਬਾਅਦ ਮੈਨੂੰ ਹੋਸ਼ ਆਇਆ ਅਤੇ ਦੇਖਿਆ ਕਿ ਮੈਂ ਇੱਕ ਹੋਰ ਆਦਮੀ ਦੇ ਕੋਲ ਪਿਆ ਹੋਇਆ ਸੀ, ਜਿਸਦਾ ਹੱਥ ਕੱਟਿਆ ਗਿਆ ਸੀ ... ਮੈਂ ਹਵਾ ਵਿੱਚ ਖੂਨ ਨੂੰ ਸੁੰਘ ਸਕਦਾ ਸੀ।"

ਸਥਾਨਕ ਟੀਵੀ ਚੈਨਲ ਧਮਾਕੇ ਤੋਂ ਬਾਅਦ ਦੀਆਂ ਤਸਵੀਰਾਂ ਪ੍ਰਸਾਰਿਤ ਕਰ ਰਹੇ ਸਨ, ਜਿਸ ਵਿੱਚ ਐਂਬੂਲੈਂਸਾਂ ਨੂੰ ਲੋਕਾਂ ਨੂੰ ਹਸਪਤਾਲ ਲਿਜਾਂਦੇ ਦੇਖਿਆ ਜਾ ਸਕਦਾ ਸੀ।

ਅਧਿਕਾਰੀਆਂ ਮੁਤਾਬਕ ਜ਼ਖਮੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਉਣ 'ਚ ਮੁਸ਼ਕਿਲ ਆ ਰਹੀ ਸੀ। ਬਹੁਤ ਸਾਰੇ ਗੰਭੀਰ ਜ਼ਖਮੀ ਲੋਕ ਹਸਪਤਾਲਾਂ ਅਤੇ ਕਲੀਨਿਕਾਂ ਦੇ ਹਾਲਾਂ ਵਿੱਚ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ।

ਇਸ ਤੋਂ ਬਾਅਦ ਅਧਿਕਾਰੀਆਂ ਨੇ ਜ਼ਿਲ੍ਹਾ ਹਸਪਤਾਲ ਵਿੱਚ ਸਿਹਤ ਐਮਰਜੈਂਸੀ ਲਗਾਉਣ ਦਾ ਐਲਾਨ ਕੀਤਾ।

ਹਮਲੇ ਦੀ ਨਿੰਦਾ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਹੋਰ ਨੇਤਾਵਾਂ ਨੇ ਧਮਾਕੇ ਦੀ ਨਿੰਦਾ ਕੀਤੀ ਹੈ।

ਪ੍ਰਧਾਨ ਮੰਤਰੀ ਸ਼ਰੀਫ ਨੇ ਇਸ ਮਾਮਲੇ 'ਚ ਗ੍ਰਹਿ ਮੰਤਰੀ ਅਤੇ ਖੈਬਰ ਪਖਤੂਨਖਵਾ ਸਰਕਾਰ ਤੋਂ ਰਿਪੋਰਟ ਮੰਗੀ ਹੈ। ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।

ਇਸ ਦੌਰਾਨ ਸੋਸ਼ਲ ਮੀਡੀਆ 'ਤੇ ਅਜਿਹੀਆਂ ਕਈ ਵੀਡੀਓਜ਼ ਦੇਖਣ ਨੂੰ ਮਿਲ ਰਹੀਆਂ ਹਨ, ਜਿਨ੍ਹਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਘਟਨਾ ਬਾਜ਼ਾਰ 'ਚ ਹੋਏ ਧਮਾਕੇ ਦੀ ਹੈ।

ਜਮੀਅਤ ਉਲੇਮਾ-ਏ-ਇਸਲਾਮ ਦੇ ਜਨਰਲ ਸਕੱਤਰ ਅਤੇ ਸੈਨੇਟਰ ਮੌਲਾਨਾ ਅਬਦੁਲ ਗਫੂਰ ਹੈਦਰੀ ਨੇ ਵੀ ਧਮਾਕੇ ਦੀ ਨਿੰਦਾ ਕੀਤੀ ਹੈ।

ਉਨ੍ਹਾਂ ਕਿਹਾ ਹੈ ਕਿ ਸੋਚੀ ਸਮਝੀ ਸਾਜ਼ਿਸ਼ ਤਹਿਤ ਦੇਸ਼ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ, ''ਜਮੀਅਤ ਉਲੇਮਾ ਇਸਲਾਮ ਸ਼ਾਂਤੀ ਦੇ ਰਾਹ 'ਤੇ ਚੱਲਣ ਵਾਲੀ ਪਾਰਟੀ ਹੈ। ਅਸੀਂ ਹਮੇਸ਼ਾ ਸ਼ਾਂਤੀ ਦਾ ਰਾਹ ਅਜ਼ਮਾਇਆ ਹੈ।

ਸੂਬੇ ਦੇ ਕਾਰਜਕਾਰੀ ਮੁੱਖ ਮੰਤਰੀ ਮੁਹੰਮਦ ਆਜ਼ਮ ਖਾਨ ਅਤੇ ਹੋਰ ਨੇਤਾਵਾਂ ਨੇ ਧਮਾਕੇ ਦੀ ਨਿੰਦਾ ਕੀਤੀ ਹੈ ਅਤੇ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਹੈ।

ਜਮੀਅਤ ਨੇ ਸਾਜ਼ਿਸ਼ ਦੱਸੀ

ਜਮੀਅਤ ਉਲੇਮਾ-ਏ-ਇਸਲਾਮ ਦੇ ਜਨਰਲ ਸਕੱਤਰ ਅਤੇ ਸੈਨੇਟਰ ਮੌਲਾਨਾ ਅਬਦੁਲ ਗਫੂਰ ਹੈਦਰੀ ਨੇ ਧਮਾਕੇ ਦੀ ਨਿੰਦਾ ਕੀਤੀ ਹੈ।

ਉਨ੍ਹਾਂ ਕਿਹਾ ਹੈ ਕਿ ਸੋਚੀ ਸਮਝੀ ਸਾਜ਼ਿਸ਼ ਤਹਿਤ ਦੇਸ਼ ਦਾ ਮਾਹੌਲ ਖ਼ਰਾਬ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ, ''ਜਮੀਅਤ ਉਲੇਮਾ ਇਸਲਾਮ ਸ਼ਾਂਤੀ ਦੇ ਰਾਹ 'ਤੇ ਚੱਲਣ ਵਾਲੀ ਪਾਰਟੀ ਹੈ। ਅਸੀਂ ਹਮੇਸ਼ਾ ਸ਼ਾਂਤੀ ਦਾ ਰਾਹ ਅਜ਼ਮਾਇਆ ਹੈ।

ਸੂਬੇ ਦੇ ਕਾਰਜਕਾਰੀ ਮੁੱਖ ਮੰਤਰੀ ਮੁਹੰਮਦ ਆਜ਼ਮ ਖਾਨ ਅਤੇ ਹੋਰ ਨੇਤਾਵਾਂ ਨੇ ਧਮਾਕੇ ਦੀ ਨਿੰਦਾ ਕੀਤੀ ਹੈ ਅਤੇ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਹੈ।

ਪਾਕਿਸਤਾਨ ਵਿੱਚ ਪਿਛਲੇ ਕੁਝ ਮਹੀਨਿਆਂ ਦੌਰਾਨ ਕੱਟੜਪੰਥੀ ਗਤੀਵਿਧੀਆਂ ਵਿੱਚ ਵਾਧਾ ਹੋਇਆ ਹੈ।

ਇਸ ਸਾਲ ਦੇ ਸ਼ੁਰੂ ਵਿੱਚ, ਇੱਕ ਆਤਮਘਾਤੀ ਹਮਲਾ ਖੈਬਰ ਪਖਤੂਨਖਵਾ ਸੂਬੇ ਦੀ ਰਾਜਧਾਨੀ ਪੇਸ਼ਾਵਰ ਵਿੱਚ ਇੱਕ ਮਸਜਿਦ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਇਸ 'ਚ ਕਈ ਲੋਕਾਂ ਦੀ ਮੌਤ ਹੋ ਗਈ ਸੀ।

ਜਮੀਅਤ ਉਲੇਮਾ-ਏ-ਇਸਲਾਮ ਕੀ ਹੈ

ਜਮੀਅਤ ਉਲੇਮਾ-ਏ-ਇਸਲਾਮ ਫਜ਼ਲ (JUI-F) ਪਾਕਿਸਤਾਨ ਦੀ ਇੱਕ ਪ੍ਰਮੁੱਖ ਸਿਆਸੀ ਪਾਰਟੀ ਹੈ। ਇਹ ਪਾਰਟੀ ਪਾਕਿਸਤਾਨ ਦੇ ਸੱਤਾਧਾਰੀ ਗੱਠਜੋੜ ਵਿੱਚ ਸ਼ਾਮਲ ਹੈ।

ਪਾਕਿਸਤਾਨ ਵਿੱਚ ਇਸ ਸਾਲ ਦੇ ਅੰਤ ਵਿੱਚ ਚੋਣਾਂ ਹੋ ਸਕਦੀਆਂ ਹਨ। ਜੇਯੂਆਈ-ਐੱਫ਼ ਇਸ ਦੀ ਤਿਆਰੀ ਕਰ ਰਹੀ ਹੈ ਅਤੇ ਐਤਵਾਰ ਦੀ ਰੈਲੀ ਨੂੰ ਉਨ੍ਹਾਂ ਲਈ ਆਪਣੀ ਤਾਕਤ ਦਿਖਾਉਣ ਦਾ ਮੌਕਾ ਮੰਨਿਆ ਜਾ ਰਿਹਾ ਸੀ।

ਪਾਰਟੀ ਦੇ ਆਗੂ ਫਜ਼ਲ ਉਰ ਰਹਿਮਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੋਂ ਧਮਾਕੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਜਮੀਅਤ ਓਲੇਮਾ-ਏ-ਇਸਲਾਮ ਪਾਕਿਸਤਾਨ ਦੀ ਦਿਓਬੰਦੀ ਸੂੰਨੀ ਭਾਈਚਾਰੇ ਨਾਲ ਸਬੰਧਤ ਸਿਆਸੀ ਪਾਰਟੀ ਹੈ। ਇਸ ਦਾ ਮੁੱਖ ਅਧਾਰ ਖੈਬਰ, ਪਖਤੂਨਖਵਾ, ਸਿੰਧ ਅਤੇ ਬਲੌਚਿਸਤਾਨ ਵਿੱਚ ਹੈ।

ਇਸ ਦੀ ਅਸਲ ਪਾਰਟੀ ਜਮੀਅਤ ਓਲੇਮਾ-ਏ ਹਿੰਦ ਦਾ ਗਠਨ ਭਾਰਤ ਵਿੱਚ ਬਰਤਾਨਵੀਂ ਬਸਤੀਵਾਦ ਖ਼ਿਲਾਫ਼ 1919 ਵਿੱਚ ਹੋਇਆ ਸੀ। ਇਸ ਨੇ ਭਾਰਤ ਦੀ ਅਜ਼ਾਦੀ ਲਈ ਸੰਘਰਸ਼ ਕੀਤਾ ਅਤੇ ਇਹ ਸਾਂਝਾ ਇੰਡੀਆ ਦੇ ਹੱਕ ਵਿੱਚ ਸੀ ਅਤੇ ਵੱਖਰੇ ਪਾਕਿਸਤਾਨ ਦੇ ਵਿਚਾਰ ਨਾਲ ਸਹਿਮਤ ਨਹੀਂ ਸੀ।

ਪਰ 1945 ਵਿੱਚ ਇਸ ਦੇ ਵੱਖਰੇ ਪਾਕਸਿਤਾਨ ਦਾ ਵਿਚਾਰ ਰੱਖਣ ਵਾਲੇ ਧੜ੍ਹੇ ਨੇ ਰਾਹ ਅਲੱਗ ਕਰ ਲਈ ਅਤੇ ਆਲ ਇੰਡੀਆ ਮੁਸਲਿਮ ਲੀਗ ਦਾ ਸਾਥ ਦਿੱਤਾ। ਇਸ ਧੜ੍ਹੇ ਨੂੰ ਜਮੀਅਤ ਓਲੇਮਾ-ਏ-ਇਸਲਾਮ ਪਾਕਿਸਤਾਨ ਕਿਹਾ ਜਾਂਦਾ ਹੈ।

ਜਿਸ ਦੇ ਅੱਗੇ ਕਈ ਧੜ੍ਹੇ ਬਣੇ ਅਤੇ ਵੰਡ ਹੁੰਦੀ ਰਹੀ।