ਆਈਏਐੱਸ ਅਫ਼ਸਰ ਵੱਲੋਂ ਆਪਣੇ ਬੱਚੇ ਨੂੰ ਗੋਦੀ ਚੁੱਕ ਕੇ ਭਾਸ਼ਣ ਦੇਣਾ ਸਮਾਜ ਦੀ ਇਹ ਸੱਚਾਈ ਬਿਆਨ ਕਰਦਾ ਹੈ

BRINGING CHILD TO WORKPLACE

ਤਸਵੀਰ ਸਰੋਤ, DIVYA S IYER

ਤਸਵੀਰ ਕੈਪਸ਼ਨ, ਦਿਵਿਆ ਐੱਸ ਅਈਅਰ ਨੇ 30 ਅਕਤੂਬਰ ਨੂੰ ਇੱਕ ਫ਼ਿਲਮ ਸਮਾਰੋਹ ਵਿੱਚ ਆਪਣਾ ਬੇਟਾ ਚੁੱਕ ਸੰਬੋਧਨ ਕੀਤਾ
ਪ੍ਰਕਾਸ਼ਿਤ

ਦਿਵਿਆ ਐੱਸ ਅਈਅਰ ਕੇਰਲਾ ਦੀ ਆਈਏਐੱਸ ਅਫ਼ਸਰ ਨੇ ਜਦੋਂ ਬੱਚਾ ਗੋਦ ਚੁੱਕ ਕੇ ਭਾਸ਼ਨ ਦਿੱਤਾ ਤਾਂ ਉਹ ਵੀਡੀਓ ਵਾਇਰਲ ਹੋ ਗਿਆ।

ਇਸ ਘਟਨਾ ਨੇ ਸੋਸ਼ਲ ਮੀਡੀਆ ’ਤੇ ਇੱਕ ਬਹਿਸ ਛੇੜ ਦਿੱਤੀ। ਇਸ ਪੂਰੇ ਵਰਤਾਰੇ ਬਾਰੇ ਬੀਬੀਸੀ ਪੱਤਰਕਾਰ ਗੀਤਾ ਪਾਂਡੇ ਦੀ ਦਿੱਲੀ ਤੋਂ ਇਹ ਰਿਪੋਰਟ।

ਕੰਮਕਾਜੀ ਮਾਂ ਦਾ ਬੱਚੇ ਨਾਲ ਸਮਾਂ

ਕੁਝ ਸਾਲ ਪਹਿਲਾਂ ਜਦੋਂ ਮੇਰਾ ਬੇਟਾ ਹਾਲੇ ਛੋਟਾ ਸੀ, ਮੈਂ ਉਸ ਨੂੰ ਕੰਮ ’ਤੇ ਆਪਣੇ ਨਾਲ ਲੈ ਆਉਂਦੀ ਸੀ। ਖ਼ਾਸਕਰ ਜਦੋਂ ਸ਼ਨੀ-ਐਤਵਾਰ ਜਾਂ ਜਦੋਂ ਕੋਈ ਛੁੱਟੀ ਦਾ ਦਿਨ ਹੁੰਦਾ।

ਮੈਂ ਇੱਕ ਦਿਨ ਉਸ ਨੂੰ ਇੱਕ ਮੰਤਰੀ ਦੀ ਇੰਟਰਵਿਊ ਕਰਨ ਵੀ ਨਾਲ ਲੈ ਗਈ। ਕਈ ਦਿਨਾਂ ਤੋਂ ਕੋਸ਼ਿਸ਼ ਕਰ ਰਹੀ ਸੀ ਕਿ ਉਹ ਮੰਤਰੀ ਟਾਇਮ ਦੇ ਦੇਵੇ ਪਰ ਉਨ੍ਹਾਂ ਦੇ ਦਫ਼ਤਰ ਤੋਂ ਫ਼ੋਨ ਉਸ ਦਿਨ ਆਇਆ ਜਦੋਂ ਮੇਰੀ ਛੁੱਟੀ ਸੀ, ਮੈਂ ਫ਼ੌਰਨ ਹਾਂ ਕਰ ਦਿੱਤੀ।

ਮੰਤਰੀ ਮੇਰੇ ਛੋਟੇ ਜਿਹੇ ਬੇਟੇ ਨੂੰ ਦਫ਼ਤਰ ਵਿੱਚ ਨਾਲ ਆਇਆ ਦੇਖਕੇ ਖੁਸ਼ ਹੋ ਗਿਆ। ਮੈਂ ਬੀਬੀਸੀ ਵਿੱਚ ਆਪਣੇ ਬਹੁਤ ਸਾਰੇ ਸਹਿਕਰਮੀ ਦੇਖੇ ਜੋ ਆਪਣੇ ਬੱਚੇ ਦਫ਼ਤਰ ਲੈ ਕੇ ਆਉਂਦੇ ਹਨ।

ਕਦੇ ਨਹੀਂ ਦੇਖਿਆ ਗਿਆ ਕਿ ਕੋਈ ਇਸ ਗੱਲ ਦਾ ਬੁਰਾ ਮਨਾਵੇ ਜਾਂ ਕਿਸੇ ਨੂੰ ਓਪਰਾ ਲੱਗਿਆ ਹੋਵੇ ਕਿਉਂਕਿ ਭਾਰਤ ਵਿੱਚ ਬੱਚੇ ਸੰਭਾਲਣਾ ਜ਼ਿਆਦਾਤਰ ਮਾਂਵਾਂ ਦੀ ਹੀ ਜ਼ਿੰਮੇਵਾਰੀ ਹੈ ਤੇ ਬਹੁਤੀਆਂ ਕੰਮਕਾਜੀ ਮਾਂਵਾਂ ਕੰਮ ਤੇ ਘਰ ਦੀਆਂ ਜ਼ਿੰਮੇਵਾਰੀਆਂ ਨਿਭਉਣ ਲਈ ਮੁਸ਼ੱਕਤ ਕਰਦੀਆਂ ਹਨ।

BBC

ਇਹ ਵੀ ਪੜ੍ਹੋ-

BBC
BRINGING CHILDREN TO WORKPLACE

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਤੇ ਕੈਨੇਡਾ ਨੇ ਤਾਂ ਇੱਕ ਕੌਮੀ ਦਿਨ ਰੱਖਿਆ ਹੈ ਜਿਸ ਦਿਨ ਬੱਚੇ ਆਪਣੇ ਮਾਪਿਆਂ ਨਾਲ ਦਫ਼ਤਰ ਆਉਣ।

ਬੱਚਾ ਸੰਭਾਲਣਾ ਮਾਂ ਦੀ ਜ਼ਿੰਮੇਵਾਰੀ

ਕਈ ਭਾਰਤੀ ਕੰਪਨੀਆਂ ਔਰਤਾਂ ਨੂੰ ਉਤਸ਼ਾਹਿਤ ਕਰਨ ਲਈ ਦਫ਼ਤਰਾਂ ਵਿੱਚ ਅਜਿਹਾ ਮਾਹੌਲ ਸਿਰਜ ਰਹੀਆਂ ਹਨ ਜਿੱਥੇ ਬੱਚੇ ਅਸਾਨੀ ਨਾਲ ਰਹਿ ਸਕਣ।

ਕਈ ਦੇਸਾਂ ਜਿਵੇਂ ਕਿ ਅਮਰੀਕਾ ਤੇ ਕੈਨੇਡਾ ਨੇ ਤਾਂ ਇੱਕ ਕੌਮੀ ਦਿਨ ਰੱਖਿਆ ਹੈ ਜਿਸ ਦਿਨ ਬੱਚੇ ਆਪਣੇ ਮਾਪਿਆਂ ਨਾਲ ਦਫ਼ਤਰ ਆਉਣ।

ਤਾਂ ਬਹਿਸ ਉਦੋਂ ਛਿੜੀ ਜਦੋਂ ਸਿਵਿਲ ਸੇਵਾ ਅਧਿਕਾਰੀ ਦਿਵਿਆ ਐੱਸ ਅਈਅਰ ਨੇ ਆਪਣੇ ਬੱਚੇ ਨਾਲ ਉਸ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਭਾਸ਼ਣ ਦਿੱਤਾ।

ਦਿਵਿਆ ਪਥਾਨਮਠੀਟਾ ਜਿਲ੍ਹੇ ਵਿੱਚ ਕੁਲੈਕਟਰ ਵਜੋਂ ਕੰਮ ਕਰ ਰਹੇ ਹਨ। 30 ਅਕਤੂਬਰ ਨੂੰ ਆਪਣੇ ਬੱਚੇ ਨੂੰ ਫ਼ਿਲਮ ਸਮਾਰੋਹ ਦੇ ਸਮਾਪਤੀ ਸਮਾਗਮ ਵਿੱਚ ਲੈ ਆਏ। ਇਸ ਦਾ ਵੀਡੀਓ ਵਾਇਰਲ ਹੋ ਗਿਆ।

ਅਈਅਰ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਹ ਆਪਣਾ ਬੱਚਾ ਕਿਸੇ ਦਫ਼ਤਰੀ ਸਮਾਗਮ ਵਿੱਚ ਨਾਲ ਲਿਆਏ ਹੋਣ ਪਰ ਕਿਸੇ ਤਰ੍ਹਾ ਇਹ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਤੇ ਉਸੇ ਤਰ੍ਹਾਂ ਦੇ ਰਲਵੇਂ ਮਿਲਵੇਂ ਪ੍ਰਤੀਕ੍ਰਮ ਆਏ ਜਿਨ੍ਹਾਂ ਦੀ ਆਸ ਕੀਤੀ ਜਾ ਸਕਦੀ ਸੀ।

BRINGING CHILD TO WORKPALCE

ਤਸਵੀਰ ਸਰੋਤ, ANANTHAKRISHNAN

ਤਸਵੀਰ ਕੈਪਸ਼ਨ, ਦਿਵਿਆ ਐੱਸ ਅਈਅਰ ਕੇਰਲਾ ਦੇ ਮੁੱਖ ਪ੍ਰਸ਼ਾਸਕਾਂ ਵਿੱਚੋਂ ਹਨ

ਹਫ਼ਤੇ ਦਾ ਇੱਕ ਦਿਨ ਬੱਚੇ ਲਈ

ਉਹ ਕਹਿੰਦੇ ਹਨ, “ਮੈਂ ਪੁੱਤਰ ਮਲਹਾਰ ਨੂੰ ਐਤਵਾਰ ਇਸ ਲਈ ਨਾਲ ਲੈ ਗਈ ਕਿਉਂਕਿ ਐਤਵਾਰ ਅਜਿਹਾ ਦਿਨ ਹੈ ਜੋ ਆਮ ਤੌਰ ’ਤੇ ਮੈਂ ਉਸ ਨਾਲ ਬਿਤਾਉਂਦੀ ਹਾਂ। ਉਹ ਅੱਧੇ ਘੰਟੇ ਤੋਂ ਬਾਹਰ ਖੇਡ ਰਿਹਾ ਸੀ ਜੇ ਜਦੋਂ ਉਸ ਨੇ ਮੈਨੂੰ ਮੰਚ 'ਤੇ ਦੇਖਿਆ ਤਾਂ ਭੱਜ ਕੇ ਮੇਰੇ ਵੱਲ ਆ ਗਿਆ। ਉਸ ਤੋਂ ਬਾਅਦ ਜੋ ਹੋਇਆ ਉਹ ਮਾਂ ਪੁੱਤ ਦਾ ਸੁਭਾਵਿਕ ਪ੍ਰਤੀਕਰਮ ਸੀ।”

ਸਮਾਗਮ ਦੇ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਅਈਅਰ ਬਾਹਾਂ ਅੱਗੇ ਕਰਕੇ ਆਪਣੇ ਬੇਟੇ ਨੂੰ ਚੁੱਕਦੇ ਹਨ ਤੇ ਉਹ ਲਾਡ ਨਾਲ ਉਨ੍ਹਾਂ ਦੇ ਗੱਲ੍ਹੇ ਵਿੱਚ ਬਾਹਾਂ ਪਾ ਦਿੰਦਾ ਹੈ, ਉਨ੍ਹਾਂ ਦੀਆਂ ਗੱਲ੍ਹਾਂ ਪੁੱਟਦਾ ਹੈ। ਇਹ ਪਿਆਰ ਦੇ ਕੁਝ ਮਿੰਟਾਂ ਬਾਅਦ ਉਨ੍ਹਾਂ 10-ਮਿੰਟ ਲੰਬਾ ਭਾਸ਼ਨ ਦਿੱਤਾ।

ਕੇਰਲ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਸਮਾਗਮ ਮੁੱਖ ਆਯੋਜਕ ਚਿਤਯਮ ਗੋਪਾਕੁਮਾਰ, ਜਿਨ੍ਹਾਂ ਨੇ ਫੇਸਬੁੱਕ 'ਤੇ ਵੀਡੀਓ ਨੂੰ ਸਭ ਤੋਂ ਪਹਿਲਾਂ ਸਾਂਝਾ ਕੀਤਾ, ਨੇ ਲਿਖਿਆ ਕਿ "ਮਲਹਾਰ ਸਮਾਗਮ ਵਿੱਚ ਬਹੁਤ ਖੁਸ਼ੀ ਲੈ ਕੇ ਆਇਆ"।

ਸੋਸ਼ਲ ਮੀਡੀਆ ’ਤੇ ਮਿਲਿਆ ਜੁਲਿਆ ਪ੍ਰਤੀਕਰਮ

ਸੋਸ਼ਲ ਮੀਡੀਆ ’ਤੇ ਜਿੱਥੇ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਨੂੰ ਸਰਾਹਿਆ ਉੱਥੇ ਹੀ ਕਈਆਂ ਨੇ ਕਿਹਾ ਕਿ ਐੱਸ ਅਈਅਰ ਨੇ ਸਮਾਗਮ ਦੀ ਅਹਿਮੀਅਤ ਨੂੰ ਘਟਾਇਆ।

ਅਈਅਰ ਲੋਕਾਂ ਦੇ ਵੱਖੋ-ਵੱਖ ਵਿਚਾਰਾਂ ਬਾਰੇ ਕਹਿੰਦੇ ਹਨ, “ਇਹ ਕਦੀ ਨਹੀਂ ਸੀ ਸੋਚਿਆ ਕਿ ਇਸ ਤਰ੍ਹਾਂ ਦੇ ਦੋ ਵੱਖੋ-ਵੱਖਰੋ ਪ੍ਰਤੀਕਰਮ ਆਉਣਗੇ, ਇਹ ਕੋਈ ਸਰਕਾਰੀ ਸਮਾਗਮ ਨਹੀਂ ਸੀ, ਅਜਿਹੇ ਵਿਚਾਰ ਅਚਾਨਕ ਗੋਲੀ ਲੱਗਣ ਵਰਗੇ ਹਨ।”

ਉਹ ਕਹਿੰਦੇ ਹਨ, “ਮੇਰਾ ਮੰਨਣਾ ਹੈ ਕਿ ਬੱਚਿਆਂ ਨੂੰ ਅਜਿਹੀਆਂ ਥਾਵਾਂ ’ਤੇ ਲੈ ਕੇ ਜਾਣਾ ਜਿੱਥੇ ਉਹ ਆਮ ਤੌਰ ਉੱਤੇ ਨਹੀਂ ਜਾਂਦੇ ਉਨ੍ਹਾਂ ਦੀ ਸੋਚ ਦਾ ਦਾਇਰਾ ਵਧਾਉਂਦਾ ਹੈ ਤੇ ਉਨ੍ਹਾਂ ਦੇ ਸਰਵ-ਪੱਖੀ ਵਿਕਾਸ ਵਿੱਚ ਮਦਦ ਕਰਦਾ ਹੈ।”

“ਬਚਪਨ ਮਹਿਜ਼ ਗੁਬਾਰੇ ਉਡਾਉਣ ਜਾਂ ਖਿਡਾਉਣੇ ਭਾਲੂ ਨਾਲ ਖੇਡਣਾ ਨਹੀਂ ਹੈ, ਇਹ ਅਸਲ ਜ਼ਿੰਦਗੀ ਦੇ ਤਜ਼ਰਬੇ ਕਰਨਾ ਵੀ ਹੈ। ਮੈਂ ਚਾਹੁੰਦੀ ਹਾਂ ਕਿ ਮੇਰਾ ਬੱਚਾ ਮੇਰੇ ਨਾਲੋਂ ਵੱਧ ਦੇਖੇ। ਉਹ ਜਾਣੇ ਕਿ ਮੈਂ ਉਸ ਦੀ ਮਾਂ ਹੋਣ ਤੋਂ ਇਲਾਵਾ ਵੀ ਬਹੁਤ ਕੁਝ ਹਾਂ, ਮੈਂ ਇੱਕ ਔਰਤ ਹਾਂ ਤੇ ਇੱਕ ਅਫ਼ਸਰ ਵੀ।”

BRINGING CHILD TO WORKPLACE

ਤਸਵੀਰ ਸਰੋਤ, PUNEET BRN/FB

ਘਰ ਘਰ ਦੀ ਕਹਾਣੀ

ਆਉਣ ਵਾਲੇ ਪ੍ਰਤੀਕਰਮਾਂ ਵਿੱਚ ਬਹੁਤੇ ਸਕਾਰਾਤਮਕ ਵੀ ਸਨ ਕਿਉਂਕਿ ਹਰ ਇੱਕ ਪਰਿਵਾਰ ਅਜਿਹੇ ਹਾਲਾਤ ਵਿੱਚੋਂ ਗੁਜ਼ਰਿਆ ਹੈ।

ਉਹ ਕਹਿੰਦੇ ਹਨ, “ਮੈਂ ਇੱਕ 24x7 ਅਫ਼ਸਰ ਹਾਂ ਤੇ 24x7 ਮਾਂ ਵੀ। ਸਾਡੇ ਕੀ ਕਿਰਦਾਰ ਹਨ ਤੇ ਅਸੀਂ ਉਨ੍ਹਾਂ ਵਿੱਚੋਂ ਕਿਸੇ ਵੀ ਰੋਲ ਨੂੰ ਮਨਫ਼ੀ ਨਹੀਂ ਕਰ ਸਕਦੇ। ਮੈਂ ਦੋਵਾਂ ਨੂੰ ਇਕੱਠਿਆਂ ਚਲਾਉਣ ਲਈ ਸੁਰਤਾਲ ਬਣਾਉਣੀ ਹੈ, ਕੰਮ ਤੇ ਘਰ ਵਿੱਚ ਸੰਤੁਲਣ ਬਣਾਉਣਾ ਹੈ। ਮੈਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਕਿਉਂ ਕੁਝ ਲੋਕਾਂ ਨੂੰ ਇਹ ਗੱਲ ਮਨਜ਼ੂਰ ਨਹੀਂ ਹੋਈ।”

ਇਸ ਦੀ ਪਿੱਠਭੂਮੀ ਇੱਕ ਧਾਰਨਾ ਵਿੱਚੋਂ ਪਨਪਦੀ ਹੈ ਕਿ ਇਹ ਇੱਕ ਅਧਿਕਾਰਿਤ ਸਮਾਗਮ ਸੀ ਤੇ ਔਰਤ ਤੇ ਮਰਦ ਨੂੰ ਵੱਖਰੇ ਤੌਰ ’ਤੇ ਦੇਖਣ ਵਾਲੇ  ਸਮਾਜ ਨੇ ਧਾਰਨਾ ਬਣਾਈ ਹੋਈ ਹੈ ਕਿ ਔਰਤ ਅਫ਼ਸਰਾਂ ਨੂੰ ਇਸ ਨਿਸ਼ਚਿਤ ਤਰੀਕੇ ਦਾ ਵਰਤਾਰਾ ਹੀ ਕਰਨਾ ਚਾਹੀਦਾ ਹੈ।

ਪਰਿਵਾਰ ਦਾ ਸਹਿਯੋਗ

ਕੁਝ ਅਲੋਚਨਾ ਸਿਆਸੀ ਤੌਰ ’ਤੇ ਪ੍ਰਭਾਵਿਤ ਹੋਈ ਵੀ ਲੱਗਦੀ ਹੈ। ਅਈਅਰ ਦੇ ਪਤੀ ਕੇਐੱਸ ਸਬਰੀਨਧਨ ਜੋ ਇੱਕ ਪੁਲਿਸ ਅਧਿਕਾਰੀ ਹਨ ਵੀ ਉਨ੍ਹਾਂ ਦੇ ਹੱਕ ਬੋਲੇ।

ਸਬਰੀਨਧਨ ਨੇ ਅਖ਼ਬਾਰ ਇੰਡੀਅਨ ਐਕਸਪ੍ਰੈਸ ਨਾਲ ਗੱਲ ਕਰਦਿਆਂ ਕਿਹਾ ਕਿ ਰੌਲਾ ਪੈਣ ਦੇ ਨਾਲ, ਇਹ ਖੁਸ਼ੀ ਦੀ ਗੱਲ ਵੀ ਹੈ ਕਿ ਇਸ ਵਿਵਾਦ ਦੇ ਨਤੀਜੇ ਵਜੋਂ ਸਾਡੇ ਸਮਾਜ ਵਿੱਚ ਕੰਮਕਾਜੀ ਮਾਵਾਂ ਦੀ ਦੁਰਦਸ਼ਾ 'ਤੇ ਖੁੱਲ੍ਹੀ ਚਰਚਾ ਹੋਈ ਹੈ ਅਤੇ ਇਸ ਤਰ੍ਹਾਂ ਇਸ ਮੁੱਦੇ ਬਾਰੇ ਵਧੇਰੇ ਸੰਵੇਦਨਸ਼ੀਲਤਾ ਪੈਦਾ ਹੋਈ ਹੈ।  

ਸਬਰੀਨਾਧਨ ਨੇ ਨਿਊਜ਼ੀਲੈਂਡ ਦੀ ਰਾਸ਼ਟਰਪਤੀ ਜਸਿੰਡਾ ਆਰਡਰਨ ਜੋ ਆਪਣੇ ਛੋਟੇ ਜਿਹੇ ਬੱਚੇ ਨੂੰ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਿੱਚ ਲੈ ਆਈ ਸੀ ਤੇ ਅਸਰੇਲੀਆ ਦੀ ਸਾਂਸਦ ਲੈਰੀਜ਼ਾ ਵਾਟਰਜ਼ ਜੋ ਸੰਸਦ ਵਿੱਚ ਆਪਣੇ ਬੱਚੇ ਨੂੰ ਦੁੱਧ ਪਿਲਾ ਰਹੀ ਸੀ,  ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਲਿਖਿਆ, “ਕੰਮਕਾਜ ਦੀਆਂ ਥਾਵਾਂ ਨੂੰ ਬਦਲਣ ਤੇ ਹੋਰ ਅਨੁਕੂਲ ਹੋਣ ਦੀ ਲੋੜ ਹੈ।”

  ਇਹ ਵਰਤਾਰਾ ਔਰਤਾਂ ਪ੍ਰਤੀ ਸਮਾਜ ਦਾ ਰਵੱਈਆ ਦਰਸਾਉਂਦਾ ਹੈ

ਇਤਿਹਾਸਕਾਰ ਤੇ ਨਾਰੀਵਾਦੀ ਖੋਜਕਾਰ ਜੇ. ਦੇਵਿਕਾ ਕਹਿੰਦੇ ਹਨ, “ਇਹ ਬਹੁਤ ਹੀ ਨਾ-ਇਨਸਾਫ਼ੀ ਹੈ। ਮੈਨੂੰ ਸਮਝ ਨਹੀਂ ਆਉਂਦਾ ਕਿ ਸੋਸ਼ਲ ਮੀਡੀਆ ’ਤੇ ਇਸ ਦੀ ਇੰਨੀ ਅਲੋਚਨਾ ਕਿਉਂ ਹੋਈ ਤੇ ਕੋਈ ਸ਼ਿਕਾਇਤ ਕਿਉਂ ਕਰੇਗਾ? ਇਹ ਕੋਈ ਸਰਕਾਰੀ ਸਮਾਗਮ ਨਹੀਂ ਸੀ ਫ਼ਿਰ ਰੌਲਾ ਕਿਸ ਗੱਲ ਦਾ?

ਦੇਵਿਕਾ ਦੱਸਦੇ ਹਨ ਜਦ ਉਨ੍ਹਾਂ ਦੀਆਂ ਧੀਆਂ ਛੋਟੀਆਂ ਸਨ ਤਾਂ ਉਹ ਵੀ ਅਕਸਰ ਕੰਮਕਾਜ ਨਾਲ ਸਬੰਧਤ ਸਮਾਗਮਾਂ ਵਿੱਚ ਆਪਣੀ ਬੱਚੀਆਂ ਨੂੰ ਨਾਲ ਲੈ ਜਾਂਦੇ ਸਨ।

ਉਹ ਕਹਿੰਦੇ ਹਨ, “ਬੱਚਿਆ ਲਈ ਦੇਖਭਾਲ ਵਾਲਾ ਰੱਖਣਾ ਮੇਰੇ ਵੱਸੋਂ ਬਾਹਰ ਦੀ ਗੱਲ ਸੀ ਤੇ ਅਸੀਂ ਸਾਰੇ ਜਾਣਦੇ ਹਾਂ ਸਾਡੇ ਸਮਾਜ ਵਿੱਚ ਔਰਤਾਂ ਨੂੰ ਬੱਚਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਤੋਂ ਕਦੇ ਵੀ ਛੋਟ ਨਹੀਂ ਦਿੱਤੀ ਜਾਂਦੀ।"

BRINGING CHILD TO WORKPLACE

ਤਸਵੀਰ ਸਰੋਤ, PRAVEENKUMAR PALANICHAMI

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਉਹ ਕਹਿੰਦੇ ਹਨ, ਇਹ ਬਹਿਸ ਦਰਸਾਉਂਦੀ ਹੈ ਕਿ ਔਰਤਾਂ ਜੋ ਵੀ ਕਰਦੀਆਂ ਹਨ, ਉਨ੍ਹਾਂ ਬਾਰੇ ਧਾਰਨਾ ਬਣਾਈ ਜਾਂਦੀ ਹੈ।

ਤੁਹਾਨੂੰ ਯਾਦ ਹੈ ਇੱਕ ਸਮਾਂ ਸੀ ਜਦੋਂ ਦੇਸ ਦੀ ਸਾਬਕਾ ਪ੍ਰਧਾਨ ਮੰਤਰੀ ਦੀ ਇਸ ਗੱਲ ਲਈ ਅਲੋਚਨਾ ਕੀਤੀ ਜਾਂਦੀ ਸੀ ਕਿ ਉਹ ਬੱਚਿਆਂ ਪ੍ਰਤੀ ਬਹੁਤ ਗ਼ੈਰਜਜ਼ਬਾਤੀ ਰਵੱਈਆ ਰੱਖਦੇ ਹਨ? ਤੇ ਹੁਣ ਦਿਵਿਆ ਨੂੰ ਇਸ ਗੱਲ ਲਈ ਅਲੋਚਣਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਇੱਕ ਜਜ਼ਬਾਤੀ ਮਾਂ ਹੈ।

"ਮੈਂ ਇਨ੍ਹਾਂ ਸਾਰੇ ਆਲੋਚਕਾਂ ਦਾ ਗੁੱਸਾ ਉਸ ਸਮੇਂ ਦੇਖਣਾ ਪਸੰਦ ਕਰੂੰਗੀ ਜਦੋਂ ਇਹ ਦੇਖਣ ਕਿ ਇੱਕ ਮਹਿਲਾ ਮਜ਼ਦੂਰ ਨੂੰ ਆਪਣੇ ਬੱਚਿਆਂ ਨੂੰ ਪਿੱਠ 'ਤੇ ਚੁੱਕ ਕੇ ਕੰਮ ਕਰਨਾ ਪੈ ਰਿਹੈ ਹੈ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਆਪਣੇ ਗੁੱਸੇ ਨੂੰ ਅਜਿਹੇ ਅੱਤਿਆਚਾਰਾਂ ਵੱਲ ਕੇਂਦਰਿਤ ਕਰਨਾ ਚਾਹੀਦਾ ਹੈ।"

ਹਾਲਾਂਕਿ ਉੱਘੇ ਗੀਤਕਾਰ ਰਾਜੀਵ ਅਲੂੰਕਲ ਕਹਿੰਦੇ ਹਨ, "ਕਲੈਕਟਰ ਨੇ ਸਟੇਜ 'ਤੇ ਉਸ ਤਰ੍ਹਾਂ ਦਾ ਵਿਵਹਾਰ ਨਹੀਂ ਕੀਤਾ ਜਿਸ ਤਰ੍ਹਾਂ ਕਰਨਾ ਚਾਹੀਦਾ ਸੀ"।

ਅਲੂੰਕਲ ਨੇ ਇੱਕ ਟੀਵੀ ਚੈਨਲ ਨੂੰ ਦੱਸਿਆ ਕਿ ਉਹ ਆਪਣੇ ਬੇਟੇ ਨੂੰ "ਜਦੋਂ ਦਾ ਉਹ ਚਾਰ ਸਾਲ ਦਾ ਹੋਇਆ ਉਸ ਸਮੇਂ ਤੋਂ ਜਨਤਕ ਪ੍ਰੋਗਰਾਮਾਂ ਵਿੱਚ ਲੈ ਜਾ ਰਿਹਾ ਹੈ, ਪਰ ਮੈਂ ਉਸਨੂੰ ਸਾਹਮਣੇ ਬੈਠਾ ਲੈਂਦਾ ਹਾਂ ਤੇ ਕਹਿੰਦਾ ਹਾਂ ਕਿਤੇ ਜਾਣਾ ਨਹੀਂ"।

ਅਈਅਰ ਦਾ ਕਹਿਣਾ ਹੈ ਕਿ "ਸਭ ਤੋਂ ਵੱਡਾ ਸਕਾਰਾਤਮਕ ਨਤੀਜਾ ਇਹ ਹੈ ਕਿ ਇਸ ਨੇ ਗੱਲਬਾਤ ਸ਼ੁਰੂ ਕੀਤੀ।"

 

BBC

ਇਹ ਵੀ ਪੜ੍ਹੋ-

BBC

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)