ਕਿਸਾਨੀ ਸੰਘਰਸ਼ ਦੇ ਹਮਾਇਤੀ ਰਹੇ ਬਜਰੰਗ ਪੁਨੀਆ ਸਣੇ ਕਿਹੜੇ 5 ਓਲੰਪੀਅਨਾਂ ਨੇ ਵਿੱਢਿਆ ਸੰਘਰਸ਼

ਰੈਸਲਰਸ

ਤਸਵੀਰ ਸਰੋਤ, Getty Images

ਪ੍ਰਕਾਸ਼ਿਤ

ਕੁਸ਼ਤੀ ਮਹਾਸੰਘ ਦੇ ਪ੍ਰਧਾਨ ਖ਼ਿਲਾਫ਼ ਖਿਡਾਰਣਾਂ ਦੇ ਕਥਿਤ ਜਿਨਸੀ ਸੋਸ਼ਣ ਦਾ ਵਿਰੋਧ ਕਰ ਰਹੇ ਭਾਰਤ ਦੇ ਨਾਮੀ ਪਹਿਲਾਵਾਨਾਂ ਦੇ ਦੂਜੇ ਦਿਨ ਵੀ ਜੰਤਰ ਮੰਤਰ ਉਪਰ ਅਪਨਾ ਧਰਨਾ ਜਾਰੀ ਰੱਖਿਆ।

ਖਿਡਾਰੀਆਂ ਦਾ ਕਹਿਣਾ ਹੈ ਕਿ ਧਰਨੇ ਦੇ ਦੂਜੇ ਦਿਨ ਵੀ ਉਨ੍ਹਾਂ ਨੂੰ ਸੰਤੁਸ਼ਟ ਜਵਾਬ ਨਹੀਂ ਮਿਲਿਆ ਹੈ। ਬਜਰੰਗ ਪੁਨੀਆ ਨੇ ਦਾਅਵਾ ਕੀਤਾ ਕਿ ਪਹਿਲਾਂ ਉਨ੍ਹਾਂ ਨਾਲ ਇੱਕ-ਦੋ ਖਿਡਾਰਨਾਂ ਸਨ ਪਰ ਹੁਣ ਉਨ੍ਹਾਂ ਨਾਲ 5-6 ਭਲਵਾਨ ਸਬੂਤ ਨਾਲ ਖੜ੍ਹੇ ਹਨ।

ਵੀਰਵਾਰ ਨੂੰ ਭਾਜਪਾ ਨੇਤਾ ਅਤੇ ਨਾਮੀ ਖਿਡਾਰੀ ਰਹੇ ਬਬੀਤਾ ਫੋਗਾਟ ਵੀ ਇਹਨਾਂ ਖਿਡਾਰੀਆਂ ਨੂੰ ਮਿਲਣ ਲਈ ਪਹੁੰਚੇ।

ਧਰਨਾਕਾਰੀਆਂ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਉੱਤੇ ਸਰੀਰਕ ਸ਼ੋਸ਼ਣ ਦੇ ਗੰਭੀਰ ਇਲਜ਼ਾਮ ਲਗਾਏ ਹਨ।

ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੋ ਤੋਂ ਖਾਰਿਜ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਿਸੇ ਵੀ ਭਲਵਾਨ ਨਾਲ ਕੋਈ ਸਰੀਰਕ ਸ਼ੋਸ਼ਣ ਨਹੀਂ ਹੋਇਆ ਹੈ।

ਰੈਸਲਿੰਗ ਦੀ ਗਲੋਬਲ ਜਥੇਬੰਦੀ ਯੁਨਾਇਟਿਡ ਵਰਲਡ ਰੈਸਲਿੰਗ ਨੇ ਵੀ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਉੱਤੇ ਸਰੀਰਕ ਸ਼ੋਸ਼ਣ ਦੇ ਲਾਏ ਗਏ ਇਲਜ਼ਾਮਾਂ ਉੱਤੇ ਫਿਕਰ ਜ਼ਾਹਰ ਕੀਤੀ ਹੈ।

ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਇਲਜ਼ਾਮ ਗੰਭੀਰ ਹਨ ਤੇ ਉਨ੍ਹਾਂ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਉਨ੍ਹਾਂ ਕਿ ਭਾਰਤ ਸਰਕਾਰ ਲਗਾਤਾਰ ਖਿਡਾਰੀਆਂ ਲਈ ਕੰਮ ਕਰਦੀ ਰਹੀ ਹੈ।

ਖਿਡਾਰੀ

ਕੀ ਹੈ ਮਾਮਲਾ?

  • ਕੁਸ਼ਤੀ ਮਹਾਸੰਘ ਦੇ ਪ੍ਰਧਾਨ ਖ਼ਿਲਾਫ਼ ਜਿਨਸੀ ਸੋਸ਼ਣ ਦੇ ਇਲਜ਼ਾਮ
  • ਵਿਨੇਸ਼ ਫੋਗਾਟ, ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਰਵੀ ਦਹੀਆ ਕਰ ਰਹੇ ਨੇ ਅਗਵਾਈ
  • ਖਿਡਾਰੀਆਂ ਵੱਲੋਂ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ।
  • ਖਿਡਾਰੀ ਫੈਡਰੇਸ਼ਨ ਨੂੰ ਭੰਗ ਕਰਨ ਦੀ ਵੀ ਮੰਗ ਕਰ ਰਹੇ ਹਨ।
ਖਿ਼ਡਾਰੀ
ਵਿਨੇਸ਼ ਫੋਗਾਟ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਵਿਨੇਸ਼ ਫੋਗਾਟ

‘ਖੇਡ ਮੰਤਰਾਲੇ ਨਾਲ ਮੀਟਿੰਗ ਬੇਨਤੀਜਾ ਰਹੀ’

 ਵਿਨੇਸ਼ ਫੋਗਾਟ ਨੇ ਕਿਹਾ, “ਅਸੀਂ ਇਸ ਵੇਲੇ ਸ਼ਾਮ ਤੱਕ ਦਾ ਇੰਤਜ਼ਾਰ ਕਰ ਰਹੇ ਹਾਂ। ਜੇ ਸ਼ਾਮ ਤੱਕ ਸਾਨੂੰ ਕੋਈ ਜਵਾਬ ਨਹੀਂ ਮਿਲਿਆ ਤਾਂ ਅਸੀਂ ਕੱਲ ਐੱਫਆਈਆਰ ਦਰਜ ਕਰਵਾਵਾਂਗੇ।”

ਖੇਡ ਮੰਤਰਾਲੇ ਨਾਲ ਮੀਟਿੰਗ ਬਾਰੇ ਸਾਕਸ਼ੀ ਮਲਿਕ ਨੇ ਕਿਹਾ, “ਮੀਟਿੰਗ ਵਿੱਚ ਭਰੋਸਾ ਦਿੱਤਾ ਗਿਆ ਹੈ। ਸਾਨੂੰ ਕੋਈ ਠੋਸ ਕਦਮ ਲੈਣ ਬਾਰੇ ਨਹੀਂ ਦੱਸਿਆ ਗਿਆ ਹੈ। ਅਸੀਂ ਇਸ ਭਰੋਸੇ ਨਾਲ ਖੁਸ਼ ਨਹੀਂ ਹਾਂ। ਅਸੀਂ ਚਾਹੁੰਦੇ ਹਾਂ ਕਿ ਫੈਡਰੇਸ਼ਨ ਨੂੰ ਭੰਗ ਕੀਤਾ ਜਾਵੇ।”

ਕੌਮਾਂਤਰੀ ਜਥੇਬੰਦੀ ਨੇ ਜਤਾਈ ਫ਼ਿਕਰ

ਰੈਸਲਿੰਗ ਦੀ ਗਲੋਬਲ ਜਥੇਬੰਦੀ ਯੁਨਾਇਟਿਡ ਵਰਲਡ ਰੈਸਲਿੰਗ ਨੇ ਬੀਬੀਸੀ ਹਿੰਦੀ ਨੂੰ ਦੱਸਿਆ ਹੈ ਕਿ ਉਹ ਭਾਰਤ ਦੀ ਰੈਸਲਿੰਗ ਫੈਡਰੇਸ਼ਨ ਉੱਤੇ ਖਿਡਾਰਨਾਂ ਵੱਲੋਂ ਲਗਾਏ ਗਏ ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਉੱਤੇ ਫ਼ਿਕਰਮੰਦ ਹਨ।

ਜਥੇਬੰਦੀ ਦੇ ਸੰਪਰਕ ਡਾਇਰੈਕਟਰ ਗੌਰਡਨ ਟੈਂਪਲਮੈਨਨੇ ਈਮੇਲ ਵਿੱਚ ਵਿੱਚ ਕਿਹਾ ਕਿ ਉਹ ਜਾਂਚ ਤੋਂ ਬਾਅਦ ਜੇ ਜ਼ਰੂਰੀ ਹੋਇਆ ਤਾਂ ਐਕਸ਼ਨ ਲੈਣਗੇ।

ਬੀਬੀਸੀ ਨੂੰ ਦਿੱਤੇ ਬਿਆਨ ਵਿੱਚ ਟੈਂਪਲਮੈਨ ਨੇ ਕਿਹਾ, “ਯੂਡਬਲਿਊਡਬਲਿਊ ਨੂੰ ਮੀਡੀਆ ਰਾਹੀਂ ਗੰਭੀਰ ਇਲਜ਼ਾਮਾਂ ਬਾਰੇ ਜਾਣਕਾਰੀ ਮਿਲੀ ਹੈ। ਅਸੀਂ ਮਾਮਸਲਿਆਂ ਉੱਤੇ ਬਾਰੀਕੀ ਨਾਲ ਨਜ਼ਰ ਬਣਾਏ ਹੋਏ ਹਾਂ।”

“ਜੇ ਜਾਂਚ ਤੋਂ ਬਾਅਦ ਐਕਸ਼ਨ ਲੈਣ ਦੀ ਲੋੜ ਨਜ਼ਰ ਆਉਂਦੀ ਹੈ ਤਾਂ ਅਸੀਂ ਲਵਾਂਗੇ।”

ਸਵਿੱਟਜ਼ਰਲੈਂਡ ਤੋਂ ਚੱਲਦੀ ਇਸ ਜਥੇਬੰਦੀ ਦੇ 176 ਮੈਂਬਰਾਂ ਵਿੱਚੋਂ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਵੀ ਇੱਕ ਮੈਂਬਰ ਹੈ।

ਇਹ ਜਥੇਬੰਦੀ ਓਲੰਪਿਕ ਤੇ ਰਾਸ਼ਟਰਮੰਡਲ ਖੇਡਾਂ ਸਣੇ ਸਾਰੇ ਕੌਮਾਂਤਰੀ ਪੱਧਰ ਦੇ ਕੁਸ਼ਤੀ ਮੁਕਾਬਾਲਿਆਂ ਦੀ ਨਿਗਰਾਨੀ ਰੱਖਦੀ ਹੈ। ਨਿਯਮ ਤੋੜਨ ਉੱਤੇ ਇਹ ਜਥੇਬੰਦੀ ਮੈਂਬਰਾਂ ਤੇ ਖਿਡਾਰੀਆਂ ਨੂੰ ਡਿਸਕੁਆਲੀਫਾਈ ਕਰ ਸਕਦੀ ਹੈ।

ਧਰਨੇ ਦੀ ਅਗਵਾਈ ਕਰ ਰਹੇ 5 ਮੁੱਖ ਚਿਹਰੇ

ਬੁੱਧਵਾਰ ਨੂੰ ਜਦੋਂ ਭਲਵਾਨਾਂ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਖਿਲਾਫ ਮੋਰਚਾ ਖੋਲ੍ਹਿਆ ਤਾਂ ਉਸ ਧਰਨੇ ਵਿੱਚ ਓਲੰਪਿਕ ਮੈਡਲ ਜੇਤੂ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਤੇ ਬਜਰੰਗ ਪੁਨੀਆ ਸ਼ਾਮਿਲ ਸਨ। ਉਨ੍ਹਾਂ ਬਾਰੇ ਸੰਖੇਪ ਵਿੱਚ ਜਾਣਦੇ ਹਾਂ।

ਵਿਨੇਸ਼ ਫੋਗਾਟ

ਵਿਨੇਸ਼ ਫੋਗਾਟ ਏਸ਼ੀਆ ਅਤੇ ਰਾਸ਼ਟਰ ਮੰਡਲ ਦੋਵਾਂ ਖੇਡਾਂ ਵਿਚ ਸੋਨ ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਭਲਵਾਨ ਹਨ। ਉਹ ਟੋਕੀਓ ਉਲੰਪਿਕ ਵਿਚ ਮੈਡਲ ਜਿੱਤਣ ਤੋਂ ਖੁੰਝ ਗਏ ਸਨ।

ਵਿਨੇਸ਼ ਪਹਿਲਵਾਨੀ ਨਾਲ ਜੁੜੇ ਪਰਿਵਾਰ ਵਿੱਚੋਂ ਆਉਂਦੀ ਹੈ।

ਗੀਤਾ ਫੌਗਾਟ ਅਤੇ ਬਬੀਤਾ ਕੁਮਾਰੀ ਉਸ ਦੀਆਂ ਚਚੇਰੀਆਂ ਭੈਣਾਂ ਹਨ।

ਵਿਨੇਸ਼ ਨੂੰ ਸ਼ੁਰੂਆਤੀ ਸਮੇਂ ਵਿੱਚ ਪਿੰਡ ਦੇ ਲੋਕਾਂ ਵੱਲੋਂ ਭਲਵਾਨੀ ਦੇ ਖੇਤਰ ਵਿੱਚ ਜਾਣ ਕਾਰਨ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਿ ਇਹ ਖੇਡ ਮਰਦਾਂ ਦੀ ਹੈ।

ਜਦੋਂ ਉਹ 9 ਸਾਲ ਦੇ ਸਨ ਤਾਂ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਵਿਨੇਸ਼ ਦੇ ਚਾਚਾ ਮਹਾਂਵੀਰ ਸਿੰਘ ਫੋਗਾਟ ਨੇ ਉਸ ਦੀ ਚੰਗੀ ਖਿਡਾਰਣ ਬਣਨ ਵਿੱਚ ਸਾਥ ਦਿੱਤਾ।

ਬਜਰੰਗ ਪੂਨੀਆ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਬਜਰੰਗ ਪੂਨੀਆ

ਬਜਰੰਗ ਪੂਨੀਆ

ਓਲੰਪਿਕ ਤਮਗਾ ਜੇਤੂ, ਵਿਸ਼ਵ ਕੁਸ਼ਤੀ ਮੁਕਾਬਲੇ ਵਿਚ 4 ਤਮਗੇ ਜਿੱਤਣ ਵਾਲੇ ਭਲਵਾਨ ਹਨ। ਹਰਿਆਣਾ ਦੇ ਝੱਜਰ ਇਲਾਕੇ ਤੋਂ ਆਉਣ ਵਾਲੇ ਬਜਰੰਗ ਪੂਨੀਆ ਦੀ ਆਰਥਿਕ ਹਾਲਤ ਜਿਆਦਾ ਚੰਗੀ ਨਹੀਂ ਸੀ।

ਉਸ ਦੇ ਪਿਤਾ ਬਲਵਾਨ ਸਿੰਘ ਵੀ ਭਲਵਾਨ ਸਨ।

ਪੂਨੀਆਂ ਨੇ 14 ਸਾਲ ਦੀ ਉਮਰ ਵਿੱਚ ਪਿੰਡ ਦੇ ਅਖਾੜੇ ਵਿੱਚ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ।

ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਉਪਰ ਪੂਨੀਆ ਨੇ ਟਵੀਟ ਕੀਤੀ ਸੀ, “ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹੈ। ਕਿਸਾਨਾਂ ਨੂੰ ਨਾ ਰੋਕੋ। ਦੇਸ਼ ਦੇ ਅੰਨਦਾਤਾ ਨੂੰ ਆਪਣੀ ਗੱਲ ਰੱਖਣ ਦਾ ਸੰਵਿਧਾਨਕ ਹੱਕ ਹੈ। ਤਾਕਤ ਦੀ ਵਰਤੋਂ ਨਾਲ ਕਿਸੇ ਦੀ ਆਵਾਜ਼ ਨਹੀਂ ਦਬਾਈ ਜਾ ਸਕਦੀ।”

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post

ਸਾਕਸ਼ੀ ਮਲਿਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਕਸ਼ੀ ਮਲਿਕ

ਸਾਕਸ਼ੀ ਮਲਿਕ

ਸਾਕਸ਼ੀ ਮਲਿਕ ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਭਲਵਾਨ, ਏਸ਼ੀਆ ਤੇ ਰਾਸ਼ਟਰਮੰਡਲ ਤਮਗੇ ਜਿੱਤਣ ਵਾਲੀ ਭਲਵਾਨ ਹਨ।

ਸਾਕਸ਼ੀ ਦਾ ਜਨਮ 3 ਸਤੰਬਰ 1992 ਨੂੰ ਰੋਹਤਕ ਦੇ ਪਿੰਡ ਮੋਕਾਰਾ ਵਿੱਚ ਹੋਇਆ ਸੀ।

ਉਨ੍ਹਾਂ ਨੂੰ ਆਪਣੇ ਦਾਦਾ ਸੁਬੀਰ ਮਲਿਕ ਤੋਂ ਭਲਵਾਨੀ ਦੀ ਪ੍ਰੇਰਨਾ ਮਿਲੀ।

ਸੁਬੀਰ ਮਲਿਕ ਵੀ ਭਲਵਾਨ ਸਨ।

ਸਾਕਸ਼ੀ ਨੇ 12 ਸਾਲ ਦੀ ਉਮਰ ਵਿੱਚ ਸਿਖਲਾਈ ਲੈਣੀ ਸ਼ੁਰੂ ਕੀਤਾ ਸੀ ਅਤੇ ਸਾਲ 2009 ਵਿੱਚ ਏਸ਼ੀਅਨ ਯੂਨੀਅਰ ਵਰਲਡ ਚੈਂਪੀਅਨਸ਼ਿਪ ਵਿੱਚ ਸਿਲਵਰ ਦਾ ਤਮਗਾ ਜਿੱਤਿਆ ਸੀ।

ਖਿਡਾਰੀ

ਇਹ ਵੀ ਪੜ੍ਹੋ-

ਖਿਡਾਰੀ
ਅੰਸ਼ੂ ਮਲਿਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅੰਸ਼ੂ ਮਲਿਕ (ਖੱਬੇ)

ਅੰਸ਼ੂ ਮਲਿਕ

ਅੰਸ਼ੂ ਮਲਿਕ ਓਸਲੋ ਵਿਸ਼ਵ ਚੈਂਪੀਅਨਸਿਪ ਵਿੱਚ ਚਾਂਦੀ ਤਮਗਾ ਜੇਤੂ ਹਨ।

ਅੰਸ਼ੂ ਦਾ ਜਨਮ 5 ਅਗਸਤ 2001 ਨੂੰ ਹਰਿਆਣਾ ਦੇ ਪਿੰਡ ਨਿਦਾਨੀ ਵਿੱਚ ਹੋਇਆ ਸੀ।

ਉਸ ਨੂੰ ਭਲਨਾਵੀ ਵਿਰਾਸਤ ਵਿੱਚ ਮਿਲੀ ਸੀ।

ਅੰਸ਼ੂ ਔਰਤਾਂ ਦੇ 57 ਕਿਲੋ ਭਾਰ ਵਿੱਚ ਖੇਡਦੇ ਹਨ।

ਰਵੀ ਦਹੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਵੀ ਦਹੀਆ

ਰਵੀ ਦਹੀਆ

ਰਵੀ ਦਹੀਆ ਟੋਕੀਓ ਓਲੰਪਿਕ ਦਾ ਚਾਂਦੀ ਦਾ ਤਮਗਾ ਵਿਜੇਤਾ, ਵਿਸ਼ਵ ਚੈਂਪੀਅਨ ਅਤੇ 3 ਵਾਰ ਏਸ਼ੀਆ ਤਮਗਾ ਜੇਤੂ ਹਨ।

ਰਵੀ ਦਹੀਆ ਦਾ ਜਨਮ 12 ਦਸੰਬਰ 1997 ਨੂੰ ਹੋਇਆ ਸੀ।

ਉਸ ਦੇ ਪਿਤਾ ਰਾਕੇਸ਼ ਅਤੇ ਦੋ ਚਾਚੇ ਵੀ ਭਲਵਾਨ ਸਨ।

ਰਵੀ ਨੇ 12 ਸਾਲ ਦੀ ਉਮਰ ਵਿੱਚ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ।

ਪਹਿਲਾਵਾਨ

ਤਸਵੀਰ ਸਰੋਤ, Getty Images

ਧਰਨੇ ’ਤੇ ਬੈਠੇ ਖਿਡਾਰੀਆਂ ਦੀਆਂ ਕੀ ਮੰਗਾਂ ਹਨ ?

ਭਾਰਤ ਦੇ ਨਾਮੀ ਪਹਿਲਾਵਾਨ ਵਿਨੇਸ਼ ਫੋਗਾਟ ਸਣੇ ਕਈ ਪਹਿਲਵਾਨਾਂ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਉੱਤੇ ਸਰੀਰਕ ਸ਼ੋਸ਼ਣ ਸਣੇ ਕਈ ਗੰਭੀਰ ਇਲਜ਼ਾਮ ਲਗਾਏ ਹਨ।

ਵਿਨੇਸ਼ ਫੋਗਾਟ ਨੇ ਕਿਹਾ ਸੀ, “ਟੋਕੀਓ ਵਿੱਚ ਮੇਰੀ ਹਾਰ ਤੋਂ ਬਾਅਦ ਫੈਡਰੇਸ਼ਨ ਦੇ ਪ੍ਰਧਾਨ ਨੇ ਮੈਨੂੰ ਖੋਟਾ ਸਿੱਕਾ ਕਿਹਾ। ਫੈਡਰੇਸ਼ਨ ਨੇ ਮੇਰੇ ਉੱਤੇ ਮਾਨਸਿਕ ਅੱਤਿਆਚਾਰ ਕੀਤਾ। ਜੇ ਕਿਸੇ ਵੀ ਭਲਵਾਨ ਨੂੰ ਕੁਝ ਹੁੰਦਾ ਹੈ ਤਾਂ ਇਸ ਦੇ ਲਈ ਫੈਡਰੇਸ਼ਨ ਦੇ ਪ੍ਰਧਾਨ ਜ਼ਿੰਮੇਵਾਰ ਹੋਣਗੇ।”

ਧਰਨੇ ’ਤੇ ਬੈਠੇ ਖਿਡਾਰੀ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ।

ਇਸ ਤੋਂ ਇਲਾਵਾ ਉਹ ਫੈਡਰੇਸ਼ਨ ਨੂੰ ਭੰਗ ਕਰਨ ਦੀ ਵੀ ਮੰਗ ਕਰ ਰਹੇ ਹਨ।

ਬੰਬੀਤਾ ਫੋਗਾਟ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਬੀਜੇਪੀ ਨੇਤਾ ਬੰਬੀਤਾ ਫੋਗਾਟ ਖਿਡਾਰੀਆਂ ਨੂੰ ਮਿਲਣ ਪਹੁੰਚੇ।

ਫੈਡਰੇਸ਼ਨ ਦੇ ਪ੍ਰਧਾਨ ਨੇ ਕੀ ਕਿਹਾ

ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਨੇ ਔਰਤ ਖਿਡਾਰੀਆਂ ਦੇ ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ।

ਉਨ੍ਹਾਂ ਕਿਹਾ, “ਜਿਵੇਂ ਹੀ ਮੈਨੂੰ ਪਤਾ ਲਗਿਆ ਕਿ ਦਿੱਲੀ ਵਿੱਚ ਭਲਵਾਨਾਂ ਨੇ ਫੈਡਰੇਸ਼ਨ ਖਿਲਾਫ ਧਰਨਾ ਲਗਾਇਆ, ਉਸ ਵੇਲੇ ਮੈਂ ਫੌਰਨ ਆਇਆ। ਸਭ ਤੋਂ ਵੱਡਾ ਇਲਜ਼ਾਮ ਜੋ ਵਿਨੇਸ਼ ਨੇ ਲਗਾਇਆ ਹੈ ਪਰ ਕੀ ਕੋਈ ਸਾਹਮਣੇ ਆਇਆ ਹੈ? ਜੋ ਇਹ ਕਹਿ ਦੇਵੇ ਕਿ ਫੈਡਰੇਸ਼ਨ ਵਿੱਚ ਇਸ ਖਿਡਾਰੀ ਦਾ ਸ਼ੋਸ਼ਣ ਹੋਇਆ ਹੈ? ਕਿ ਫੈਡਰੇਸ਼ਨ ਦੇ ਮੁਖੀ ਨੇ ਇਸ ਭਲਵਾਨ ਦਾ ਸ਼ੋਸ਼ਣ ਕੀਤਾ ਹੈ।”

ਉਨ੍ਹਾਂ ਨੇ ਕਿਹਾ, “ਸਰੀਰਕ ਸ਼ੋਸ਼ਣ ਦੀ ਕੋਈ ਘਟਨਾ ਨਹੀਂ ਹੋਈ ਹੈ। ਜੇ ਅਜਿਹਾ ਕੁਝ ਹੋਇਆ ਹੈ ਤਾਂ ਮੈਂ ਖੁਦ ਨੂੰ ਫਾਂਸੀ ਲਗਾ ਲਵਾਂਗਾ।”

ਉਨ੍ਹਾਂ ਕਿਹਾ, “ਇਹਨਾਂ ਖਿਡਾਰੀਆਂ ਲਈ ਖੇਡ ਮੰਤਰੀ ਅਤੇ ਸਾਈ ਦੇ ਅਧਿਕਾਰੀਆਂ ਨੂੰ ਮਿਲ ਸਕਦੇ ਸਨ। ਇਹ ਗੱਲਾਂ ਹੁਣ ਕਿਉਂ ਹੋ ਰਹੀਆਂ ਹਨ। ਜਿਸ ਨਾਲ ਜੇ ਕੁਝ ਹੋਇਆ ਤਾਂ ਉਹ ਸਾਹਮਣੇ ਵੀ ਹੋਣਾ ਚਾਹੀਦਾ ਹੈ। ਮੈਂ ਜਾਂਚ ਲਈ ਪੂਰੀ ਤਰ੍ਹਾਂ ਤਿਆਰ ਹਾਂ।”

ਹੁਣ ਤੱਕ ਕੀ-ਕੀ ਹੋਇਆ

ਭਾਰਤ ਦੇ ਕਈ ਨਾਮੀ ਪਹਿਲਾਵਾਨ ਬੁੱਧਵਾਰ ਨੂੰ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਦੇ ਖਿਲਾਫ਼ ਜੰਤਰ ਮੰਤਰ ਤੇ ਧਰਨੇ ਉਪਰ ਬੈਠੇ ਸਨ।  

ਇਨ੍ਹਾਂ ਭਲਵਾਨਾਂ ਨੇ ਆਪਣੀ ਪ੍ਰੈੱਸ ਕਾਨਫਰੰਸ ਕਰਨ ਤੋਂ ਪਹਿਲਾਂ ਦਿੱਲੀ ਦੇ ਜੰਤਰ-ਮੰਤਰ ਉੱਤੇ ਧਰਨਾ ਲਗਾਇਆ ਸੀ।

ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਨੂੰ ਨਕਾਰਿਆ ਸੀ।

ਬੁੱਧਵਾਰ ਦੇਰ ਸ਼ਾਮ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਸਵਾਤੀ ਮਾਲੀਵਾਲ ਵੀ ਧਰਨੇ ਉੱਤੇ ਬੈਠੇ ਭਲਵਾਨ ਨੂੰ ਮਿਲਣ ਪਹੁੰਚੇ ਸਨ।

ਇਸ ਮੌਕੇ ਉਨ੍ਹਾਂ ਕਿਹਾ ਸੀ, “ਇਹ ਬਹੁਤ ਦੁਖਦਾਈ ਹੈ, ਉਨ੍ਹਾਂ ਖਿਡਾਰਨਾਂ ਨੇ ਭਾਰਤ ਲਈ ਮੈਡਲ ਜਿੱਤੇ ਹਨ। ਫੈਡਰੇਸ਼ਨ ਦੇ ਪ੍ਰਧਾਨ ਭਾਵੇਂ ਭਾਜਪਾ ਦੇ ਆਗੂ ਹਨ ਪਰ ਉਨ੍ਹਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਖਿਲਾਫ਼ ਐੱਫਆਈਆਰ ਵੀ ਦਰਜ ਹੋਣੀ ਚਾਹੀਦੀ ਹੈ ਤੇ ਜਿਨ੍ਹਾਂ ਕੋਚਾਂ ਉੱਤੇ ਇਲਜ਼ਾਮ ਲੱਗੇ ਹਨ ਉਨ੍ਹਾਂ ਖਿਲਾਫ਼ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।”

ਇਹ ਖਿਡਾਰੀ ਕੱਲ੍ਹ ਰਾਤ ਧਰਨੇ ਵਾਲੀ ਥਾਂ ਤੋਂ ਚਲੇ ਗਏ ਸਨ ਪਰ ਵੀਰਵਾਰ ਸਵੇਰੇ ਫਿਰ ਉਹਨਾਂ ਨੇ ਧਰਨਾ ਸ਼ੁਰੂ ਕਰ ਦਿੱਤਾ।

ਵੀਰਵਾਰ ਨੂੰ ਬੀਜੇਪੀ ਨੇਤਾ ਅਤੇ ਹਰਿਆਣਾ ਵਿੱਚ ਖੇਡਾਂ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਬੰਬੀਤਾ ਫੋਗਾਟ ਇਨਾਂ ਖਿਡਾਰੀਆਂ ਨੂੰ ਮਿਲਣ ਪਹੁੰਚੇ।

ਉਹਨਾਂ ਨੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਮੰਗਾਂ ਨੂੰ ਸੁਣਿਆ।

ਬਬੀਤਾ ਫੋਗਾਟ ਨੇ ਕਿਹਾ, “ਮੈਂ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਸਰਕਾਰ ਉਹਨਾਂ ਦੇ ਨਾਲ ਹੈ। ਮੈਂ ਕੋਸ਼ਿਸ਼ ਕਰਾਂਗੀ ਕਿ ਉਹਨਾਂ ਦਾ ਮਸਲਾ ਹੱਲ ਹੋ ਸਕੇ।”

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।