You’re viewing a text-only version of this website that uses less data. View the main version of the website including all images and videos.
ਕਸ਼ਮੀਰ ’ਚ ਹੋਏ ਅੱਤਵਾਦੀ ਹਮਲੇ ਵਿੱਚ ਅੰਮ੍ਰਿਤਸਰ ਦੇ ਦੋ ਨੌਜਵਾਨਾਂ ਦੀ ਮੌਤ
ਭਾਰਤ-ਸ਼ਾਸਿਤ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਇੱਕ ਅੱਤਵਾਦੀ ਹਮਲੇ ਵਿੱਚ ਅੰਮ੍ਰਿਤਸਰ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਖ਼ਬਰ ਏਜੰਸੀ ਪੀਟੀਆਈ ਅਨੁਸਾਰ ਮ੍ਰਿਤਕ ਦੀ ਪਛਾਣ ਅੰਮ੍ਰਿਤਪਾਲ ਸਿੰਘ ਅਤੇ ਰੋਹਿਤ ਮਸੀਹ ਵਜੋਂ ਹੋਈ ਹੈ।
ਪੀਟੀਆਈ ਨੇ ਅਫ਼ਸਰਾਂ ਦੇ ਹਵਾਲੇ ਨਾਲ ਦੱਸਿਆ ਹੈ ਇਹ ਵਾਰਦਾਤ ਸ਼੍ਰੀਨਗਰ ਦੇ ਖੱਬਾ ਕਦਾਲ ਇਲਾਕੇ ਵਿੱਚ ਸ਼ਾਮ 7 ਵਜੇ ਹੋਈ ਹੈ। ਇਸ ਵਾਰਦਾਤ ਵਿੱਚ ਅੰਮ੍ਰਿਤਸਰ ਦਾ ਹੀ ਇੱਕ ਵਿਅਕਤੀ ਜ਼ਖ਼ਮੀ ਹੋਇਆ ਹੈ ਜਦ ਕਿ ਦੂਜੇ ਹੀ ਹਸਪਤਾਲ ਵਿੱਚ ਇਲਜਾ ਦੌਰਾਨ ਮੌਤ ਹੋ ਗਈ।
ਅੰਮ੍ਰਿਤਸਰ ਤੋਂ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੋਬਿਨ ਦੀ ਰਿਪੋਰਟ ਮੁਤਾਬਕ ਜਖ਼ਮੀ ਨੌਜਵਾਨ ਨੂੰ ਸ਼੍ਰੀਨਗਰ ਦੇ ਇੱਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਜਿਸ ਦੌਰਾਨ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ।
ਜਾਣਕਾਰੀ ਮੁਤਾਬਿਕ ਗੋਲੀ ਲੱਗਣ ਕਰਕੇ ਜਿੰਨ੍ਹਾਂ ਵਿਅਕਤੀਆਂ ਦੀ ਮੌਤ ਹੋਈ ਹੈ ਇਹ ਦੋਵੇਂ ਦੋਸਤ ਸੀ, ਉਨਾਂ ਦੀ ਪਛਾਣ ਅੰਮ੍ਰਿਤ ਪਾਲ ਸਿੰਘ ਅਤੇ ਰੋਹਿਤ ਮਸੀਹ ਵਜੋਂ ਹੋਈ ਹੈ।
ਇਹ ਦੋਵੇਂ ਨੌਜਵਾਨ ਜਿਲਾ ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਚਮਿਆਰੀ ਦੇ ਰਹਿਣ ਵਾਲੇ ਹਨ ਜਿਨ੍ਹਾਂ ਦੀ ਮੌਤ ਦੀ ਖ਼ਬਰ ਪਿੰਡ ਪਹੁੰਚਦੇ ਹੀ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
ਉੱਥੇ ਹੀ ਅੰਮ੍ਰਿਤਪਾਲ ਸਿੰਘ ਅਤੇ ਰੋਹਿਤ ਮਸੀਹ ਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ।
ਗੋਲੀਆਂ ਚੱਲਣ ਦੀ ਖ਼ਬਰ ਪਤਾ ਲੱਗਣ ਤੋਂ ਬਾਅਦ ਅਮ੍ਰਿਤਪਲ ਅਤੇ ਰੋਹਿਤ ਦੇ ਮਾਤਾ ਪਿਤਾ ਦੋਨਾਂ ਦੀ ਸਲਾਮਤੀ ਦੀ ਅਰਦਾਸ ਕਰ ਰਹੇ ਸੀ।
ਪਰ ਦੇਰ ਰਾਤ ਜਦੋ ਅਜਨਾਲਾ ਠਾਣੇ ਦੇ ਐੱਸਐੱਚਓ ਹਰਜਿੰਦਰ ਸਿੰਘ ਖਹਿਰਾ ਮ੍ਰਿਤਕ ਅੰਮ੍ਰਿਤਪਾਲ ਅਤੇ ਰੋਹਿਤ ਦੇ ਘਰ ਪਹੰਚੇ ਜਿਥੇ ਉਨ੍ਹਾਂ ਨਾਲ ਹੋਈ ਘਟਨਾ ਦੀ ਅਤੇ ਮੌਤ ਦੀ ਖ਼ਬਰ ਪਰਿਵਾਰ ਨੂੰ ਦੱਸੀ।
ਪਰਿਵਾਰ ਨੂੰ ਆਪਣੇ ਬੱਚਿਆਂ ਦੀ ਮੌਤ ਦੀ ਖਬਰ ਮਿਲਦੇ ਪੂਰਾ ਗ਼ਮਗੀਨ ਹੋ ਗਿਆ ਹੈ।
ਅੰਮ੍ਰਿਤਪਾਲ ਅਤੇ ਰੋਹਿਤ ਬੀਤੇ ਦਿਨ ਹੀ ਸ਼੍ਰੀਨਗਰ ਵਿਖੇ ਲੱਕੜ ਦਾ ਕੰਮ ਕਰਨ ਲਈ ਗਏ ਸੀ ਅਤੇ ਰੋਹਿਤ ਪਹਿਲੀ ਵਾਰ ਕੰਮ ਕਰਨ ਲਈ ਸ਼੍ਰੀਨਗਰ ਆਪਣੇ ਦੋਸਤ ਅੰਮ੍ਰਿਤਪਲ ਨਾਲ ਗਿਆ ਸੀ।
ਨੈਸ਼ਨਲ ਕਾਨਫਰੰਸ ਨੇ ਹਮਲੇ ਦੀ ਨਿੰਦਾ ਕੀਤੀ
ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਤੇ ਓਮਰ ਅਬਦੁੱਲਾ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ।
ਨੈਸ਼ਨਲ ਪਾਰਟੀ ਨੇ ਸੋਸ਼ਲ ਮੀਡੀਆ ਉੱਤੇ ਆਪਣੇ ਬਿਆਨ ਵਿੱਚ ਕਿਹਾ, “ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਤੇ ਓਮਰ ਅਬਦੁੱਲਾ ਨੇ ਗੈਰ-ਸਥਾਨਕ ਲੋਕਾਂ ਉੱਤੇ ਹੋਏ ਹਮਲੇ ਬਾਰੇ ਰੋਸ ਜ਼ਾਹਿਰ ਕੀਤਾ ਹੈ ਜਿਸ ਵਿੱਚ ਅੰਮ੍ਰਿਤਪਾਲ ਸਿੰਘ ਦੀ ਜਾਨ ਚਲੀ ਗਈ। ਉਨ੍ਹਾਂ ਦੀ ਸੰਵੇਦਨਾ ਪਰਿਵਾਰ ਦੇ ਨਾਲ ਹੈ।”
ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀਡੀਪੀ) ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਹੈ ਤੇ ਉਮੀਦ ਜਤਾਈ ਹੈ ਕਿ ਜ਼ਖਮੀ ਵਿਅਕਤੀ ਜਲਦੀ ਸਿਹਤਮੰਦ ਹੋਵੇਗਾ।