47 ਸਾਲ ਪਹਿਲਾਂ ਅਮਰੀਕਾ ਦੀ ਗੁਫਾ ਵਿੱਚ ਮਿਲੀ ਬਰਫ਼ 'ਚ ਜੰਮੀ ਹੋਈ ਲਾਸ਼ ਦੀ ਪਛਾਣ ਹੁਣ ਕਿਵੇਂ ਹੋਈ

ਨਿਕੋਲਸ ਪਾਲ ਗਰਬ
ਤਸਵੀਰ ਕੈਪਸ਼ਨ, ਨਿਕੋਲਸ ਪਾਲ ਗਰਬ, 27, ਉਰਫ਼ 'ਪਿਨੈਕਲ ਮੈਨ'
    • ਲੇਖਕ, ਨਦੀਨ ਯੂਸਫ਼
    • ਰੋਲ, ਬੀਬੀਸੀ ਨਿਊਜ਼
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 3 ਮਿੰਟ

ਸਾਲ 1977 ਵਿੱਚ ਜਿਸ ਸ਼ਖ਼ਸ ਦੀ ਬਰਫ਼ ਵਿੱਚ ਜੰਮੀ ਹੋਈ ਲਾਸ਼ ਪੈਨਸਿਲਵੇਨੀਆ ਦੀ ਗੁਫਾ ਵਿੱਚ ਮਿਲੀ ਸੀ, ਉਸ ਨੂੰ 5 ਦਹਾਕਿਆਂ ਬਾਅਦ ਪ੍ਰਸ਼ਾਸਨ ਵੱਲੋਂ ਪਛਾਣ ਲਿਆ ਗਿਆ ਹੈ।

ਬਰਕਸ ਕਾਉਂਟੀ ਕੋਰੋਨਰ ਦਫ਼ਤਰ ਦੇ ਮੁਤਾਬਿਕ, ਇਹ ਲਾਸ਼ 27 ਸਾਲਾਂ ਨਿਕੋਲਸ ਪੌਲ ਗਰੱਬ ਦੀ ਹੈ ਜੋ ਕਿ ਪੈਨਸਿਲਵੇਨੀਆ ਦੇ ਫੌਰਟ ਵਾਸ਼ਿੰਗਟਨ ਤੋਂ ਸਨ।

ਪ੍ਰਸ਼ਾਸਨ ਨੇ ਦੱਸਿਆ ਕਿ ਉਨ੍ਹਾਂ ਨੂੰ "ਪਿਨੈਕਲ ਮੈਨ" ਕਹੀ ਜਾਣ ਵਾਲੀ ਇਸ ਲਾਸ਼ ਦੀ ਪਛਾਣ ਪਤਾ ਲੱਗ ਗਈ ਹੈ ਅਤੇ ਉਨ੍ਹਾਂ ਨੇ ਗਰੱਬ ਦੇ ਫਿੰਗਰਪ੍ਰਿੰਟਸ ਵੀ ਮੇਲ ਲਏ ਹਨ।

1977 ਵਿੱਚ, ਫਿਲਾਡੇਲਫੀਆ ਦੇ ਉੱਤਰ-ਪੱਛਮ ਵਿੱਚ 75 ਮੀਲ (122 ਕਿਲੋਮੀਟਰ) ਦੂਰ ਅਲਬਾਨੀ ਟਾਊਨਸ਼ਿਪ ਦੇ ਪਿਨੈਕਲ ਗੁਫ਼ਾ ਵਿੱਚ ਗਰੱਬ ਦੀ ਲਾਸ਼ ਜੰਮੀ ਹੋਈ ਮਿਲੀ ਸੀ।

ਇਸ ਨਾਲ ਲਗਭਗ 50 ਸਾਲਾਂ ਦੇ ਰਹੱਸ ਨੂੰ ਖ਼ਤਮ ਕਰਨ ਵਿੱਚ ਮਦਦ ਮਿਲੀ ਹੈ। ਜੰਮੀ ਹੋਈ ਲਾਸ਼ ਦੀ ਪਛਾਣ ਕਰਨ ਵਿੱਚ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਜੋ ਅਸਫਲ ਰਹੀਆਂ। ਪਰ ਫਿਰ ਇਸ ਦਾ ਡੀਐੱਨਏ ਲੈਣ ਲਈ ਇਸ ਨੂੰ ਦੁਬਾਰਾ ਕੱਢਿਆ ਗਿਆ।

ਸ਼ੁਰੂਆਤੀ ਪੋਸਟਮਾਰਟਮ ਜਾਂਚ ਵਿੱਚ ਪਤਾ ਲੱਗਾ ਕਿ "ਪਿਨੈਕਲ ਮੈਨ" ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਸੀ, ਜਿਸਦੇ ਮਗਰੋਂ ਪੁਲਿਸ ਨੇ ਕੱਤਲ ਦੇ ਸ਼ੱਕ ਨੂੰ ਰੱਦ ਕਰ ਦਿੱਤਾ ਸੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਦੰਦਾਂ ਅਤੇ ਉਂਗਲੀਆਂ ਦੇ ਨਮੂਨੇ ਲਏ ਗਏ ਪਰ ਫਿਰ ਵੀ ਇਸ ਦੀ ਪਛਾਣ ਨਾ ਹੋ ਪਾਈ।

ਪਰ ਪੰਜ ਦਹਾਕਿਆਂ ਬਾਅਦ, ਅਧਿਕਾਰੀਆਂ ਨੇ ਗਰੱਬ ਦੇ ਫਿੰਗਰਪ੍ਰਿੰਟਸ ਨੂੰ ਟਰੈਕ ਕਰਕੇ ਅਖ਼ੀਰਕਾਰ "ਪਿਨੈਕਲ ਮੈਨ" ਦੀ ਪਛਾਣ ਕੀਤੀ।

ਅਗਸਤ ਮਹੀਨੇ ਵਿੱਚ, ਪੈਨਸਿਲਵੇਨੀਆ ਪੁਲਿਸ ਜਾਸੂਸ ਨੇ ਗਰਬ ਦੇ ਫਿੰਗਰਪ੍ਰਿੰਟਸ ਦਾ ਪਤਾ ਲਗਾਇਆ, ਜਿਸ ਦੇ ਬਾਅਦ ਬਰਕਸ ਕਾਉਂਟੀ ਕੋਰੋਨਰ ਦੇ ਦਫ਼ਤਰ ਨੇ ਉਨ੍ਹਾਂ ਨੂੰ ਰਾਸ਼ਟਰੀ ਲਾਪਤਾ ਵਿਅਕਤੀਆਂ ਦੇ ਡੇਟਾਬੇਸ ਵਿੱਚ ਦਰਜ ਕਰਾਇਆ।

ਇਸ ਤੋਂ ਬਾਅਦ ਐੱਫਬੀਆਈ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਗਰੱਬ ਦੀ ਪਛਾਣ ਕਰ ਪਾਈ।

ਉਨ੍ਹਾਂ ਨੇ ਦੱਸਿਆ ਕਿ ਲਾਸ਼ ਦੀ ਪਛਾਣ ਕਰਨ ਲਈ ਉਨ੍ਹਾਂ ਨੇ ਪਿਛਲੇ 15 ਸਾਲਾਂ ਵਿੱਚ ਘੱਟੋ-ਘੱਟ 10 ਲਾਪਤਾ ਲੋਕਾਂ ਨਾਲ ਇਸ ਲਾਸ਼ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ। ਸਾਲ 2019 ਵਿੱਚ ਡੀਐੱਨਏ ਜਾਨਣ ਲਈ ਲਾਸ਼ ਨੂੰ ਦੋਬਾਰਾ ਕੱਢਿਆ ਗਿਆ।

ਲਾਸ਼ ਦੀ ਪੱਛਾਣ ਕਰਨ ਤੋਂ ਬਾਅਦ ਮੁੜ ਤੋਂ ਉਸ ਨੂੰ ਦਫਨਾਇਆ ਗਿਆ।

ਗਰਬ ਨੂੰ ਆਪਣੇ ਪਰਿਵਾਰ ਵਿਚ "ਨਿਕੀ" ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਸ ਨੇ ਪੈਨਸਿਲਵੇਨੀਆ ਆਰਮੀ ਨੈਸ਼ਨਲ ਗਾਰਡ ਵਿੱਚ ਸੇਵਾ ਕੀਤੀ ਅਤੇ 1971 ਵਿੱਚ ਸੇਵਾ ਮੁਕਤ ਹੋਇਆ।

ਕੋਰੋਨਰ ਦੇ ਦਫਤਰ ਨੇ ਦੱਸਿਆ ਕਿ ਗਰੱਬ ਦੇ ਪਰਿਵਾਰ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਪ੍ਰਸ਼ਾਸਨ ਲਾਸ਼ ਦੀ ਪੱਛਾਣ ਕਰ ਪਾਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)