7 ਫੁੱਟ 2 ਇੰਚ ਕੱਦ ਵਾਲੇ ਸਿੱਖ ਨੌਜਵਾਨ ਨੂੰ ਕਈ ਫਿਲਮਾਂ ਦੇ ਆਫਰ ਮਿਲੇ ਪਰ ਕਿਉਂ ਠੁਕਰਾ ਦਿੱਤੇ

ਸੱਤ ਫੁੱਟ  ਦਾ ਜਵਾਨ

ਤਸਵੀਰ ਸਰੋਤ, BBC/Gurminder Grewal

ਤਸਵੀਰ ਕੈਪਸ਼ਨ, ਸੁਖਦੇਵ ਸਿੰਘ ਆਪਣੀ ਮਾਂ ਰਜਿੰਦਰ ਕੌਰ ਨਾਲ ਘਰ ਵਿੱਚ ਖੜੇ ਹੋਏ
    • ਲੇਖਕ, ਗੁਰਮਿੰਦਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ
  • ਪ੍ਰਕਾਸ਼ਿਤ

ਸੱਤ ਫੁੱਟ ਦੋ ਇੰਚ ਦੇ ਕੱਦ ਵਾਲੇ ਸੁਖਦੇਵ ਸਿੰਘ ਜਦੋਂ ਸਿੱਖੀ ਸਰੂਪ ਵਿੱਚ ਤੁਰਦੇ ਹਨ ਤਾਂ ਵੱਖਰੇ ਹੀ ਪਛਾਣੇ ਜਾਂਦੇ ਹਨ।

ਪਰ ਸੁਖਦੇਵ ਸਿੰਘ ਨੇ ਆਪਣੇ ਸਿੱਖੀ ਸਿਧਾਂਤਾਂ ’ਤੇ ਚੱਲਦਿਆਂ ਕਿਸੇ ਵੀ ਪੰਜਾਬੀ ਫ਼ਿਲਮ ਜਾਂ ਰੈਸਲਿੰਗ ਵਿੱਚ ਜਾਣ ਦਾ ਮਨ ਨਹੀਂ ਬਣਾਇਆ ਕਿਉਂਕਿ ਉਹ ਆਪਣੇ ਧਰਮਿਕ ਵਿਸ਼ਵਾਸ਼ ਨਾਲ ਕਿਸੇ ਕਿਸਮ ਦਾ ਸਮਝੌਤਾ ਨਹੀਂ ਕਰਨਾ ਚਾਹੁੰਦੇ ਸਨ।

ਫਤਿਹਗੜ੍ਹ ਸਾਹਿਬ ਦੇ ਪਿੰਡ ਸੈਦਪੁਰਾ ਦੇ ਰਹਿਣ ਵਾਲੇ ਸੁਖਦੇਵ ਸਿੰਘ ਉਰਫ ਸੁੱਖਾ ਬਾਬਾ ਦਾ ਭਾਰ 185 ਕਿਲੋ ਹੈ, ਉਹ ਦਿਨ ਵਿਚ 6 ਲੀਟਰ ਦੁੱਧ ਪੀਂਦੇ ਹਨ, 10-12 ਰੋਟੀਆਂ, ਦਹੀਂ, ਲੱਸੀ, ਮੱਖਣ, ਦੇਸੀ ਘਿਓ ਖਾਂਦੇ ਹਨ।

ਵੀਡੀਓ ਕੈਪਸ਼ਨ, 7 ਫੁੱਟ 2 ਇੰਚ ਕੱਦ ਵਾਲੇ ਸਿੱਖ ਨੌਜਵਾਨ ਨੂੰ ਕਈ ਫਿਲਮਾਂ ਦੇ ਆਫਰ ਮਿਲੇ ਪਰ ਕਿਉਂ ਠੁਕਰਾ ਦਿੱਤੇ

ਫ਼ਿਲਮ 'ਚ ਰੋਲ ਆਫ਼ਰ ਹੋਇਆ ਪਰ ਸਰੂਪ ਨੂੰ ਤਰਜੀਹ ਦਿੱਤੀ

ਸੁਖਦੇਵ ਸਿੰਘ ਕਹਿੰਦੇ ਹਨ ਕਿ ਉਹ ਬਹੁਤ ਭਾਰੀਆਂ ਚੀਜਾਂ ਨੂੰ ਅਸਾਨੀ ਨਾਲ ਚੁੱਕ ਲੈਂਦਾ ਹੈ ਅਤੇ ਛੋਟੇ ਹੁੰਦੇ ਕਬੱਡੀ ਖੇਡਣ ਦਾ ਸ਼ੌਂਕ ਰੱਖਦੇ ਸਨ ਪਰ ਕੋਈ ਮੁਕਾਬਲੇ ਵਿੱਚ ਖੇਡਣ ਨੂੰ ਤਿਆਰ ਨਹੀਂ ਹੁੰਦਾ ਸੀ ਇਸ ਲਈ ਖੇਡਣਾ ਛੱਡ ਦਿੱਤਾ।

ਸੁਖਦੇਵ ਸਿੰਘ ਮੁਤਾਬਕ ਵੱਡੇ ਸਰੀਰ ਕਾਰਨ ਉਹਨਾਂ ਨੂੰ ਇਕ ਪੰਜਾਬੀ ਫਿਲਮ ਦਾ ਵੀ ਆਫਰ ਹੋਇਆ ਸੀ ਪਰੰਤੂ ਉਹਨਾਂ ਨੇ ਵਾਲ ਖੋਲ ਕੇ ਰੋਲ ਕਰਨ ਤੋਂ ਇਨਕਾਰ ਕਰ ਦਿੱਤਾ।

ਉਹਨਾਂ ਅਨੁਸਾਰ, “ਫਿਲਮਾਂ ਨਾਲੋਂ ਸਿੱਖੀ ਸਰੂਪ ਨੂੰ ਜਿਆਦਾ ਤਰਜੀਹ ਹੈ।”

ਸੁਖਦੇਵ ਸਿੰਘ ਨੇ ਅੰਮ੍ਰਿਤ ਛੱਕਿਆ ਹੋਇਆ ਹੈ।

ਉਹ ਕਹਿੰਦੇ ਹਨ ਕਿ ਜੇਕਰ ਸ਼੍ਰੋਮਣੀ ਕਮੇਟੀ ਜਾਂ ਕੋਈ ਹੋਰ ਧਾਰਮਿਕ ਸੰਸਥਾ ਸਿੱਖੀ ਸਰੂਪ ਅਨੁਸਾਰ ਉਹਨਾਂ ਨੂੰ ਕੋਈ ਰੋਲ ਦਿੰਦੀ ਹੈ ਤਾਂ ਉਹ ਜ਼ਰੂਰ ਕਰਨਗੇ।

ਸੱਤ ਫੁੱਟ  ਦਾ ਜਵਾਨ

ਤਸਵੀਰ ਸਰੋਤ, BBC/Gurminder Grewal

ਤਸਵੀਰ ਕੈਪਸ਼ਨ, ਸੁਖਦੇਵ ਸਿੰਘ

ਰੈਸਲਿੰਗ ਵਿੱਚ ਨਾ ਜਾਣਾ

ਬੇਸ਼ੱਕ ਉਹਨਾਂ ਦਾ ਕੱਦ ਗਰੇਟ ਖਲੀ ਨਾਲ ਮੇਲ ਖਾਂਦਾ ਹੈ ਪਰ ਉਹ ਖਲੀ ਵਾਂਗ ਰੈਸਲਿੰਗ ਵੱਲ ਨਹੀਂ ਜਾਣਾ ਚਾਹੁੰਦੇ ਸਨ ਕਿਉਂਕਿ ਉਨ੍ਹਾਂ ਮੁਤਾਬਕ ਇਸ ਨਾਲ ਸਿੱਖ ਧਰਮ ਦੀਆਂ ਰਵਾਇਤਾਂ ਬਰਕਰਾਰ ਨਹੀਂ ਰਹਿੰਣੀਆਂ ਸਨ।

ਸੁਖਦੇਵ ਸਿੰਘ ਦੇ ਮਾਤਾ ਰਜਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਆਪਣੇ ਪੁੱਤ ਨੂੰ ਦੁੱਧ ਘਿਓ, ਮੱਖਣੀ ਅਤੇ ਚੂਰੀ ਨਾਲ ਪਾਲਿਆ ਹੈ।

ਰਜਿੰਦਰ ਕੌਰ ਕਹਿੰਦੇ ਹਨ, “ਉਹ ਖੇਤੀ ਦਾ ਸਾਰਾ ਕੰਮ ਆਪ ਕਰਦਾ ਹੈ। ਔਖੇ ਅਤੇ ਭਾਰੇ ਕੰਮ ਵਿਚ ਸੁਖਦੇਵ ਨੂੰ ਕਿਸੇ ਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ।”

ਸੱਤ ਫੁੱਟ  ਦਾ ਜਵਾਨ

ਤਸਵੀਰ ਸਰੋਤ, BBC/Gurminder Grewal

ਤਸਵੀਰ ਕੈਪਸ਼ਨ, ਸੁਖਦੇਵ ਸਿੰਘ ਦੇ ਕੁੜਤੇ ਪਜਾਮੇ ਉਪਰ 9 ਮੀਟਰ ਕੱਪੜਾ ਲੱਗਦਾ ਹੈ।

ਕੁੜਤੇ ਪਜਾਮੇ ’ਤੇ 9 ਮੀਟਰ ਕੱਪੜਾ ਲੱਗਦਾ ਹੈ

ਸੁਖਦੇਵ ਸਿੰਘ ਦੇ ਕੁੜਤੇ ਪਜਾਮੇ ਉਪਰ 9 ਮੀਟਰ ਕੱਪੜਾ ਲੱਗਦਾ ਹੈ।

ਉਹ ਸਿਰਫ ਇੱਕੋ ਟੇਲਰ ਤੋਂ ਕੱਪੜੇ ਸਿਲਾਈ ਕਰਵਾਉਂਦੇ ਹਨ।

ਟੇਲਰ ਪਲਵਿੰਦਰ ਸਿੰਘ ਕਹਿੰਦੇ ਹਨ ਕਿ ਉਹਨਾਂ ਦੇ ਕੁੜਤੇ ਪਜਾਮੇ ਨੂੰ ਤਿਆਰ ਕਰਨ ਲਈ ਆਮ ਲੋਕਾਂ ਦੇ ਕਪੜੇ ਬਣਾਉਣ ਨਾਲੋ ਦੁੱਗਣਾ ਸਮਾਂ ਲੱਗਦਾ ਹੈ।

ਜੁੱਤੀ ਖਾਸ ਤੌਰ ’ਤੇ ਮਲੇਰਕੋਟਲਾ ਤੋਂ ਬਣਵਾਉਂਦੇ ਹਨ

ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਜੁੱਤੀ ਵੀ ਸਪੈਸ਼ਲ਼ ਬਣਵਾਉਂਦੇ ਹਨ।

“ਮੈਂ ਮਲੇਰਕੋਟਲਾ ਤੋਂ ਜੁੱਤੀ ਬਣਵਾਉਂਦਾ ਹੈ। ਜੁੱਤੀ ਵੀ ਕਰੀਬ 16 ਨੰਬਰ ਦੀ ਆਉਂਦੀ ਹੈ।”

ਸੁਖਦੇਵ ਸਿੰਘ ਨੇ ਦੱਸਿਆ ਉਹ ਸਕੂਲ ਵਿੱਚ ਉਸ ਦੇ ਪਿਛੇ ਬੈਠਣ ਵਾਲੇ ਬੱਚਿਆਂ ਨੂੰ ਕੁਝ ਨਹੀਂ ਦਿਖਦਾ ਸੀ। ਉਨ੍ਹਾਂ ਨੇ ਅੱਠਵੀਂ ਕਲਾਸ ਬਾਅਦ ਪੜ੍ਹਾਈ ਬੰਦ ਕਰ ਦਿੱਤੀ।

ਸੱਤ ਫੁੱਟ  ਦਾ ਜਵਾਨ

ਤਸਵੀਰ ਸਰੋਤ, BBC.Gurminder Grewal

ਤਸਵੀਰ ਕੈਪਸ਼ਨ, ਸੁਖਦੇਵ ਸਿੰਘ ਭਾਰੀਆਂ ਚੀਜ਼ਾਂ ਨੂੰ ਅਸਾਨੀ ਨਾਲ ਚੁੱਕ ਦਿੰਦੇ ਹਨ।

ਮੋਟਰਸਾਇਕਲ ਉਪਰ ਹੀ ਜਿਆਦਾ ਸਫ਼ਰ ਹੁੰਦਾ ਹੈ

ਸੁਖਦੇਵ ਸਿੰਘ ਕਹਿੰਦੇ ਹਨ ਕਿ ਉਹਨਾਂ ਨੂੰ ਕਾਰ ਅਤੇ ਬੱਸ ਵਿੱਚ ਸਫ਼ਰ ਕਰਨ ਵਿਚ ਦਿੱਕਤ ਆਉਂਦੀ ਹੈ ਜਿਸ ਕਰਕੇ ਉਹ ਅਕਸਰ ਸਫ਼ਰ ਮੋਟਰਸਾਈਕਲ ’ਤੇ ਹੀ ਕਰਦੇ ਹਨ।

ਉਹਨਾਂ ਕਿਹਾ ਕਿ ਉਹ ਕੋਈ ਵੀ ਨਸ਼ਾ ਨਹੀਂ ਕਰਦੇ। ਇੱਥੋਂ ਤੱਕ ਕਿ ਚਾਹ ਵੀ ਨਹੀਂ ਪੀਂਦੇ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)