You’re viewing a text-only version of this website that uses less data. View the main version of the website including all images and videos.
ਬੀਬੀਸੀ ਪੰਜਾਬੀ ਦੀਆਂ ਖ਼ਬਰਾਂ ਜੋ ਤੁਸੀਂ ਇਸ ਹਫ਼ਤੇ ਨਹੀਂ ਪੜ੍ਹ ਸਕੇ
ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ 'ਤੇ ਲੈ ਕੇ ਆਏ ਹਾਂ।
ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।
ਇਸ ਹਫ਼ਤੇ ਪੰਜਾਬ ਸਰਕਾਰ ਦਾ ਇੱਕ ਸਾਲ ਪੂਰਾ ਹੋਣਾ ਚਰਚਾ ਵਿੱਚ ਰਿਹਾ ਅਤੇ ਲਾਰੈਂਸ ਬਿਸ਼ਨੋਈ ਦਾ ਇੱਕ ਨਿੱਜੀ ਚੈਨਲ ਨੂੁੰ ਦਿੱਤਾ ਇੰਟਰਵਿਊ ਵੀ ਸੁਰਖ਼ੀਆਂ ਵਿੱਚ ਰਿਹਾ।
ਉਹ ਫੈਸਲੇ ਜਿੰਨ੍ਹਾਂ ਦਾ ਹੋਇਆ ਸੁਆਗਤ ਅਤੇ ਉਹ ਮੁੱਦੇ ਜਿਨ੍ਹਾਂ 'ਤੇ ਘਿਰੀ ਮਾਨ ਸਰਕਾਰ
ਪਿਛਲੇ ਸਾਲ 16 ਮਾਰਚ ਨੂੰ ਜਦੋਂ ਭਗਵੰਤ ਮਾਨ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ ਤਾਂ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਹੁਣ ਇੱਕ ਵੱਖਰੀ ਸਰਕਾਰ ਦੇਖੀ ਜਾਵੇਗੀ ਜੋ ਆਮ ਲੋਕਾਂ ਦੀ ਸਰਕਾਰ ਹੋਵੇਗੀ।
ਇੱਕ ਸਾਲ 'ਚ ਸਰਕਾਰ ਨੇ ਕਈ ਅਹਿਮ ਫ਼ੈਸਲੇ ਲਏ ਜਿਨ੍ਹਾਂ ਦਾ ਸੁਆਗਤ ਕੀਤਾ ਗਿਆ ਅਤੇ ਕਈ ਮੁੱਦਿਆਂ 'ਤੇ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ।
ਅਜਿਹੇ ਪੰਜ ਮੁੱਦਿਆਂ ਬਾਰੇ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕੌਣ ਹੈ ਲਾਰੈਂਸ ਬਿਸ਼ਨੋਈ ਤੇ ਕਿਉਂ ਉਸ ਦੀ ਚਰਚਾ ਹੋ ਰਹੀ ਹੈ
ਕਰੀਬ 50 ਅਪਰਾਧਿਕ ਕੇਸਾਂ ਦਾ ਸਾਹਮਣਾ ਕਰ ਰਹੇ ਕਥਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਇੱਕ ਨਿੱਜੀ ਚੈਨਲ ਨੂੰ ‘ਜੇਲ੍ਹ’ ਵਿੱਚੋਂ ਇੰਟਰਵਿਊ ਦਿੱਤਾ ਹੈ।
ਪੰਜਾਬ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੰਟਰਵਿਊ ਪੰਜਾਬ ਦੀ ਜੇਲ੍ਹ ਵਿੱਚੋਂ ਨਹੀਂ ਹੋਈ ਹੈ।
ਪੁਲਿਸ ਮੁਤਾਬਕ ਲਾਰੈਂਸ ਬਿਸ਼ਨੋਈ ਨੇ ਜਿਆਦਾਤਰ ਅਪਰਾਧਕ ਘਟਨਾਵਾਂ ਨੂੰ ਜੇਲ੍ਹ ਅੰਦਰੋਂ ਅੰਜਾਮ ਦਿੱਤੀਆਂ ਹਨ।
ਲਾਰੈਂਸ ਬਿਸ਼ਨੋਈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਮੁਲਜ਼ਮ ਹੈ ਅਤੇ ਮੌਜੂਦਾ ਸਮੇਂ ਬਠਿੰਡਾ ਦੀ ਜੇਲ੍ਹ ਵਿੱਚ ਬੰਦ ਹੈ। ਲਾਰੈਂਸ ਬਾਰੇ ਹੋਰ ਵਿਸਥਾਰ ਨਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਪਾਕਿਸਤਾਨ ਦਾ ਸਿਆਸੀ ਸੰਕਟ ਮੁਲਕ ਨੂੰ ਇੰਝ ਕਰ ਸਕਦਾ ਹੈ ਪ੍ਰਭਾਵਿਤ
ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੇ ਲਾਹੌਰ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਮਾਮਲਾ ਕੋਰਟ ਵਿੱਚ ਅਜੇ ਚੱਲ ਰਿਹਾ ਹੈ।
ਸਿਆਸੀ ਟਿੱਪਣੀਕਾਰ ਹਸਨ ਅਸਕਰੀ ਰਿਜ਼ਵੀ ਦਾ ਕਹਿਣਾ ਹੈ ਕਿ ਤਾਜ਼ਾ ਘਟਨਾਕ੍ਰਮ ਨੇ ਪਾਕਿਸਤਾਨ ਦੇ ਹਾਲਾਤ ਨੂੰ ਅਜਿਹੀ ਥਾਂ ਲਿਆ ਖੜਾ ਕੀਤਾ ਹੈ ਜਿੱਥੇ ਇਹ ਕਹਿਣਾ ਬਹੁਤ ਔਖਾ ਹੈ ਕਿ ਅਗਲੇ ਕੁਝ ਹਫ਼ਤਿਆਂ ਵਿੱਚ ਕੀ ਹੋਵੇਗਾ।
ਉਹ ਕਹਿੰਦੇ ਹਨ, "ਪਾਕਿਸਤਾਨ ਦੀ ਆਰਥਿਕ ਹਾਲਤ ਖਰਾਬ ਹੈ, ਪਾਕਿਸਤਾਨ ਦੀ ਸਿਆਸੀ ਸਿਹਤ ਵੀ ਮਾੜੀ ਹੈ, ਪਾਕਿਸਤਾਨ ਵਿੱਚ ਕਾਨੂੰਨ ਵਿਵਸਥਾ ਦਾ ਵੀ ਰੱਬ ਹੀ ਰਾਖਾ ਹੈ।” ਇਸ ਬਾਰੇ ਹੋਰ ਵਿਸਥਾਰ ਨਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਲੁੱਟ ਦਾ ਮਾਲ ਗਰੀਬਾਂ 'ਚ ਵੰਡਣ ਵਾਲਾ 'ਰੌਬਿਨ ਹੁੱਡ' ਜਿਸ ਨੂੰ ਪੁਲਿਸ 'ਟਾਈਗਰ' ਕਹਿੰਦੀ ਸੀ
ਤੁਸੀਂ ਅਜਿਹੇ ਬਹੁਤ ਸਾਰੇ ਕਿੱਸੇ ਸੁਣੇ ਹੋਏ, ਜਿਨ੍ਹਾਂ ਵਿੱਚ ਚੋਰ ਅਤੇ ਡਾਕੂ ਅਮੀਰਾਂ ਨੂੰ ਲੁੱਟਦੇ ਹਨ ਅਤੇ ਫਿਰ ਲੁੱਟਿਆ ਮਾਲ ਗਰੀਬਾਂ ਵਿੱਚ ਵੰਡ ਦਿੰਦੇ ਹਨ। ਅਜਿਹੇ ਚੋਰਾਂ 'ਤੇ ਕਈ ਫਿਲਮਾਂ ਅਤੇ ਸੀਰੀਅਲ ਵੀ ਬਣ ਚੁੱਕੇ ਹਨ।
ਅਜਿਹੀਆਂ ਕਹਾਣੀਆਂ ਵਿੱਚ ਸਭ ਤੋਂ ਮਸ਼ਹੂਰ ਨਾਮ ਰੌਬਿਨਹੁੱਡ ਦਾ ਹੈ।
ਭਾਰਤ ਦੇ ਦੱਖਣੀ ਸੂਬੇ ਆਂਧਰਾ ਪ੍ਰਦੇਸ਼ ਵਿੱਚ ਵੀ ਇੱਕ ਅਜਿਹਾ ਵਿਅਕਤੀ ਸੀ ਜਿਸ ਨੂੰ ਰੌਬਿਨ ਹੁੱਡ ਦੇ ਨਾਂ ਨਾਲ ਜਾਣਿਆ ਜਾਂਦਾ ਸੀ।
ਸੂਬੇ ਦੇ ਸਟੂਅਰਟਪੁਰਮ ਦੇ ਲੋਕ ਗੋਕਰੀ ਨਾਗੇਸ਼ਵਰ ਰਾਓ ਨੂੰ 'ਟਾਈਗਰ' ਕਹਿੰਦੇ ਹਨ ਅਤੇ ਕੁਝ ਉਨ੍ਹਾਂ ਨੂੰ 'ਆਂਧਰਾ ਦਾ ਰੌਬਿਨ ਹੁੱਡ' ਕਹਿੰਦੇ ਹਨ। ਉਸ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕਿਸੇ ਬੰਦੇ ਨੂੰ ਕਿੰਨਾ ਸੌਣਾ ਚਾਹੀਦਾ ਹੈ, ਕੀ 8 ਘੰਟਿਆਂ ਦੀ ਨੀਂਦ ਸਭ ਲਈ ਜ਼ਰੂਰੀ ਹੈ?
ਇੱਕ ਸਿਹਤਮੰਦ ਇਨਸਾਨ ਨੂੰ ਹਰ ਰਾਤ ਕਿੰਨੇ ਘੰਟਿਆਂ ਦੀ ਨੀਂਦ ਜ਼ਰੂਰੀ ਹੁੰਦੀ ਹੈ?, ਹੋ ਸਕਦਾ ਹੈ ਕਿ ਤੁਹਾਡਾ ਜਵਾਬ ਹੋਵੇ- ਅੱਠ ਘੰਟੇ ਪਰ ਵਿਗਿਆਨ ਮੁਤਾਬਿਕ ਇਹ ਪੂਰੀ ਤਰ੍ਹਾਂ ਸਹੀ ਨਹੀਂ ਹੈ।
"ਇਹ ਸਿਰਫ਼ ਇੱਕ ਭੁਲੇਖਾ ਹੈ।ਇਹ ਉਸੇ ਤਰ੍ਹਾਂ ਹੋਵੇਗਾ ਜਿਸ ਤਰ੍ਹਾਂ ਅਸੀਂ ਕਹੀਏ ਕਿ ਹਰੇਕ ਇਨਸਾਨ ਦਾ ਕੱਦ 6 ਫੁੱਟ ਹੋਣਾ ਚਾਹੀਦਾ ਹੈ ਅਤੇ ਜੇ ਤੁਹਾਡਾ ਕੱਦ ਇਸ ਤੋਂ ਘੱਟ ਹੈ ਤਾਂ ਤੁਹਾਡੇ ਲਈ ਇਹ ਮੁਸੀਬਤ ਵਾਲੀ ਗੱਲ ਹੈ।"
ਬੀਬੀਸੀ ਨੂੰ ਇਹ ਗੱਲ ਡਾਕਟਰ ਲੂਈਸ ਪਤੇਕ ਨੇ ਆਖੀ ਹੈ, ਜੋ ਕਿ ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੇਫੋਰਨੀਆ ਵਿੱਚ ਨਿਊਰੋਲੋਜੀ ਵਿਭਾਗ ਦਾ ਹਿੱਸਾ ਹਨ। ਇਸ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ।