You’re viewing a text-only version of this website that uses less data. View the main version of the website including all images and videos.
'ਕਾਲਾ ਚਸ਼ਮਾ' ਤੇ ਰਣਬੀਰ ਦੇ ਨਗਨ ਫੋਟੋਸ਼ੂਟ ਸਣੇ 6 ਵਾਇਰਲ ਵੀਡੀਓ ਜੋ ਭਾਰਤ ਵਿਚ ਛਾਏ ਰਹੇ
ਕਈ ਵਾਰ, ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲਈ ਸਮਾਂ ਅਤੇ ਮਿਹਨਤ ਲੱਗਦੀ ਹੈ ਅਤੇ ਕਈ ਵਾਰ, ਤੁਸੀਂ ਲਾਈਵ ਟੀਵੀ 'ਤੇ ਗ਼ਲਤ ਆਦਮੀ 'ਤੇ ਚੀਕਣ ਲਈ ਵਾਇਰਲ ਹੋ ਜਾਂਦੇ ਹੋ।
ਭਾਰਤ ਵਿੱਚ ਇਸ ਸਾਲ ਦੇ ਅਜਿਹਾ ਦੋਵੇਂ ਹੀ ਤਰ੍ਹਾਂ ਦੇ ਪਲਾਂ ਮਿਸ਼ਰਣ ਸੋਸ਼ਲ ਮੀਡੀਆ 'ਤੇ ਸੀ।
'ਮੈਂ ਮਿਸਟਰ ਮੈਕਐਡਮਸ ਹਾਂ'
ਸਾਲ ਦੇ ਪਹਿਲੇ ਵੱਡੇ ਵਾਇਰਲ ਪਲਾਂ ਵਿੱਚੋਂ ਇੱਕ ਗਲਤੀਆਂ ਦੀ ਕਾਮੇਡੀ ਸੀ, ਜੋ ਇੱਕ ਭਾਰਤੀ ਨਿਊਜ਼ ਚੈਨਲ 'ਤੇ ਲਾਈਵ ਚਲਾਈ ਗਈ ਸੀ।
ਭਾਰਤੀ ਟੀਵੀ ਐਂਕਰ ਦੇ ਜਦੋਂ ਯੂਕਰੇਨ 'ਤੇ ਵਿਚਾਰ-ਚਰਚਾ ਦੌਰਾਨ ਗ਼ਲਤ ਉੱਤੇ ਬੰਦੇ ਚੀਖ਼ ਪਏ।
ਨਿਊਜ਼ ਐਂਕਰ ਰਾਹੁਲ ਸ਼ਿਵਸ਼ੰਕਰ, ਟੀਵੀ ਚੈਨਲ ਟਾਈਮਜ਼ ਨਾਓ 'ਤੇ ਇੱਕ ਪੈਨਲ ਚਰਚਾ ਦੀ ਮੇਜ਼ਬਾਨੀ ਕਰ ਰਹੇ ਸਨ।
ਉਨ੍ਹਾਂ ਨੇ ਇੱਕ ਯੂਕਰੇਨ ਦੇ ਪੱਤਰਕਾਰ ਨੂੰ ਅਮਰੀਕੀ ਵਿਦੇਸ਼ ਨੀਤੀ ਦੇ ਟਿੱਪਣੀਕਾਰ ਡੈਨੀਅਲ ਮੈਕਐਡਮਸ ਸਮਝ ਕੇ ਲਗਭਗ ਦੋ ਮਿੰਟ ਤੱਕ ਝਾੜ ਪਾਈਂ।
ਹਾਲਾਂਕਿ, ਰਾਹੁਲ ਨੇ ਬਾਅਦ ਵਿੱਚ ਮੁਆਫ਼ੀ ਵੀ ਮੰਗੀ, ਜਦੋਂ ਇਸ ਸਭ ਤੋਂ ਪਰੇਸ਼ਾਨ ਹੋ ਮੈਕਐਡਮਸ ਨੇ ਚੀਕ ਕੇ ਕਿਹਾ, 'ਮੈਂ ਮੈਕਐਡਮਸ ਹਾਂ।"
ਮੈਕਐਡਮਸ ਨੇ ਕਿਹਾ, "ਮੈਂ ਇੱਕ ਸ਼ਬਦ ਵੀ ਕਿਹਾ ? , ਇਸ ਲਈ ਮੇਰੇ 'ਤੇ ਚੀਕਣਾ ਬੰਦ ਕਰੋ।“
ਇਸ ਤੋਂ ਬਾਅਦ 'ਮੈਕਐਡਮਸ' ਟਵਿੱਟਰ 'ਤੇ ਪ੍ਰਮੁੱਖ ਟਰੈਂਡ ਬਣ ਗਏ।
ਰਣਵੀਰ ਸਿੰਘ ਦਾ ਫੋਟੋਸ਼ੂਟ
ਜੁਲਾਈ ਵਿੱਚ ਪੇਪਰ ਮੈਗਜ਼ੀਨ ਲਈ ਬਾਲੀਵੁੱਡ ਸਟਾਰ ਰਣਵੀਰ ਸਿੰਘ ਦੇ ਨਗਨ ਫੋਟੋਸ਼ੂਟ ਨਾਲ ਆਨਲਾਈਨ ਮੀਮਜ਼ ਅਤੇ ਚੁਟਕਲਿਆਂ ਦੀ ਭਰਮਾਰ ਲੱਗ ਗਈ ਸੀ।
ਜ਼ਿਆਦਾਤਰ ਚੁਟਕਲਿਆਂ ਨੇ ਅਦਾਕਾਰ ਦੀ ਸ਼ੈਲੀ ਅਤੇ ਸ਼ਾਨਦਾਰ ਸ਼ਖਸੀਅਤ ਦੀ ਚਮਕ ਵਾਲੀ ਭਾਵਨਾ ਦਾ ਹਵਾਲਾ ਦਿੱਤਾ ਅਤੇ ਸ਼ੂਟ ਦੇ ਨਜ਼ਰੀਏ ਤੋਂ ਉਨ੍ਹਾਂ ਦੇ ਥੋੜ੍ਹੇ ਜਿਹੇ ਅਜੀਬ ਪੋਜ਼ 'ਤੇ ਨਿਸ਼ਾਨਾ ਵੀ ਬਣਾਇਆ।
ਉਦਾਹਰਣ ਵਜੋਂ, ਇੱਕ ਮੀਮ, ਮਾਈਕਲਐਂਜਲੋ ਦੀ ਪੇਂਟਿੰਗ, ਦਿ ਕ੍ਰਿਏਸ਼ਨ ਆਫ਼ ਐਡਮ 'ਤੇ ਸਿੰਘ ਦੀ ਨਕਲ ਦੱਸਿਆ ਗਿਆ।
ਹੋਰਨਾਂ ਨੇ ਉਸ ਨੂੰ ਢਕਣ ਲਈ ਆਪਣੀ ਰਚਨਾਤਮਕਤਾ ਦੀ ਵਰਤੋਂ ਕੀਤੀ।
ਪਰ ਤਸਵੀਰਾਂ ਨੇ ਨਾਰਾਜ਼ਗੀ ਅਤੇ ਗੁੱਸਾ ਵੀ ਵਧਾਇਆ।
ਇਹ ਵੀ ਪੜ੍ਹੋ-
ਕਾਲਾ ਚਸ਼ਮਾ ਮੁੜ ਇੰਟਰਨੈੱਟ ਉੱਤੇ ਛਾਇਆ
ਜੂਨ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਸਾਲ 2016 ਦੀ ਬਾਲੀਵੁੱਡ ਫਿਲਮ 'ਵਾਰ-ਵਾਰ ਦੇਖੋ' ਦੇ ਇੱਕ ਹਿੱਟ ਗੀਤ ਨੂੰ ਪੇਸ਼ ਕਰਨ ਲਈ ਨਾਰਵੇ ਦਾ ਕਰੂ ਕਵਿੱਕ ਸਟਾਈਲ ਵਾਇਰਲ ਹੋਇਆ।
ਆਪਣੇ ਦੋਸਤ ਦੇ ਵਿਆਹ ਲਈ ਸੂਟ ਪਹਿਨੇ ਹੋਏ, ਪੁਰਸ਼ਾਂ ਨੇ ਐਂਨਕਾਂ ਲਗਾਈਆਂ ਸਨ ਅਤੇ ਉਨ੍ਹਾਂ ਨੇ ਬਾਲੀਵੁੱਡ ਦੇ ਹੋਰ ਹਿੱਟ ਗੀਤਾਂ ਸਣੇ ਕਾਲਾ ਚਸ਼ਮਾ 'ਤੇ ਡਾਂਸ ਕੀਤਾ।
ਵਾਇਰਲ ਵੀਡੀਓ ਨੇ ਜਲਦੀ ਹੀ ਦੁਨੀਆ ਭਰ ਦੇ ਲੋਕਾਂ ਨੂੰ ਨਚਾਉਣਾ ਸ਼ੁਰੂ ਕਰ ਦਿੱਤਾ ਅਤੇ ਇਹ ਇੰਸਟਾਗ੍ਰਾਮ ਅਤੇ ਟਿਕਟੌਕ 'ਤੇ ਇੱਕ ਰੁਝਾਨ ਬਣ ਗਿਆ।
ਪੂਰੇ ਡਾਂਸ ਦੇ ਇੱਕ ਵੀਡੀਓ ਨੂੰ ਯੂਟਿਊਬ 'ਤੇ 950 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਹੈ।
ਉਨ੍ਹਾਂ ਦੀ ਇੰਸਟਾਗ੍ਰਾਮ ਰੀਲ ਨੇ ਬਾਲੀਵੁੱਡ ਸਟਾਰ ਕੈਟਰੀਨਾ ਕੈਫ ਦਾ ਵੀ ਧਿਆਨ ਖਿੱਚਿਆ, ਜਿਸ 'ਤੇ ਅਸਲ ਗੀਤ ਫਿਲਮਾਇਆ ਗਿਆ ਸੀ।
ਭਾਰਤੀਆਂ ਦਾ ਕਿਲੀ ਅਤੇ ਨੀਮਾ ਪੌਲ ਨਾਲ ਪਿਆਰ
ਤਨਜ਼ਾਨੀਆ ਦੇ ਭੈਣ-ਭਰਾ ਕਿਲੀ ਅਤੇ ਨੀਮਾ ਪੌਲ ਨੇ ਕਈ ਭਾਰਤੀ ਭਾਸ਼ਾਵਾਂ ਦੇ ਗੀਤਾਂ ਦੀ ਲਿਪਸਿੰਕ ਕਰਦਿਆਂ ਭਾਰਤ ਵਿੱਚ ਆਪਣੇ ਕਈ ਪ੍ਰਸ਼ੰਸ਼ਕ ਬਣਾਏ।
ਭੈਣ-ਭਰਾ ਵਾਰੀ-ਵਾਰੀ ਹਿੰਦੀ, ਪੰਜਾਬੀ ਅਤੇ ਤਾਮਿਲ ਦੇ ਕੁਝ ਸਭ ਤੋਂ ਪ੍ਰਸਿੱਧ ਗੀਤਾਂ 'ਤੇ ਗਾਉਂਦੇ ਅਤੇ ਨੱਚਦੇ ਨਜ਼ਰ ਆਉਂਦੇ ਹਨ ਅਤੇ ਟਿਕਟੌਕ (ਜੋ ਭਾਰਤ ਵਿੱਚ ਪਾਬੰਦੀਸ਼ੁਦਾ ਹੈ) ਅਤੇ ਇੰਸਟਾਗ੍ਰਾਮ 'ਤੇ ਵੀਡੀਓ ਪੋਸਟ ਕਰਦੇ ਹਨ।
ਕਿਲੀ ਅਤੇ ਨੀਮਾ ਨੇ ਤਨਜ਼ਾਨੀਆ ਦੇ ਸਥਾਨਕ ਸਿਨੇਮਾਘਰਾਂ ਵਿੱਚ ਬਾਲੀਵੁੱਡ ਫਿਲਮਾਂ ਦੇਖਣ ਤੋਂ ਬਾਅਦ ਹਿੰਦੀ ਗਾਉਣਾ ਸਿੱਖੇ।
ਕਿਲੀ ਨੇ ਪਿਛਲੇ ਸਾਲ ਬੀਬੀਸੀ ਨੂੰ ਦੱਸਿਆ, "ਮੈਨੂੰ ਫਿਲਮਾਂ ਅਤੇ ਗੀਤਾਂ ਨਾਲ ਪਿਆਰ ਹੋ ਗਿਆ। ਜਦੋਂ ਤੁਸੀਂ ਕਿਸੇ ਚੀਜ਼ ਨੂੰ ਪਿਆਰ ਕਰਦੇ ਹੋ ਤਾਂ ਇਹ ਸਿੱਖਣਾ ਆਸਾਨ ਹੋ ਜਾਂਦਾ ਹੈ।"
ਉਨ੍ਹਾਂ ਦੇ ਸਭ ਤੋਂ ਮਸ਼ਹੂਰ ਵੀਡੀਓਜ਼ ਵਿੱਚੋਂ ਇੱਕ, ਤਮਿਲ ਭਾਸ਼ਾ ਦੀ ਫਿਲਮ ਬੀਸਟ ਦੇ ਅਰਬੀ ਕੁਠੂ ਗੀਤ ਦੇ ਪ੍ਰਦਰਸ਼ਨ ਉੱਤੇ ਇੰਸਟਾਗ੍ਰਾਮ 'ਤੇ 80 ਮਿਲੀਅਨ ਤੋਂ ਵੱਧ ਵਿਯੂਜ਼ ਹਨ।
ਕਿਲੀ ਨੇ ਅਕਤੂਬਰ ਵਿੱਚ ਭਾਰਤ ਦਾ ਦੌਰਾ ਵੀ ਕੀਤਾ ਸੀ ਅਤੇ ਇੰਡੀਅਨ ਰਿਐਲਿਟੀ ਟੀਵੀ ਅਤੇ ਡਾਂਸ ਸ਼ੋਅ ਵਿੱਚ ਨਜ਼ਰ ਵੀ ਆਏ ਸਨ।
1954 ਦਾ ਇੱਕ ਗਾਣਾ ਮੁੜ ਹਿੱਟ ਹੋਇਆ
ਲਤਾ ਮੰਗੇਸ਼ਕਰ ਦਾ ਗੀਤ 'ਮੇਰਾ ਦਿਲ ਯੇ ਪੁਕਾਰੇ ਆਜਾ', ਜੋ ਨਵੰਬਰ ਵਿੱਚ ਇੱਕ ਪਾਕਿਸਤਾਨੀ ਔਰਤ ਵੱਲੋਂ ਇੱਕ ਵਿਆਹ ਵਿੱਚ ਇਸ ਉੱਤੇ ਡਾਂਸ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਫੈਲ ਗਿਆ ਸੀ।
ਹਰੇ ਰੰਗ ਦੇ ਪਹਿਰਾਵੇ ਵਿੱਚ ਆਇਸ਼ਾ, 1954 ਦੇ ਬਾਲੀਵੁੱਡ ਗੀਤ ਦੇ ਰੀਮਿਕਸਡ ਸੰਸਕਰਣ 'ਤੇ ਡਾਂਸ ਕੀਤਾ ਅਤੇ ਜਲਦੀ ਹੀ ਭਾਰਤੀ ਅਤੇ ਪਾਕਿਸਤਾਨੀ ਦੇ ਲੋਕਾਂ ਵਿਚਾਲੇ ਵਾਇਰਲ ਹੋਣ ਲੱਗਾ।
ਉਨ੍ਹਾਂ ਦੀ ਇਹ ਵੀਡੀਓ 190 ਲੱਖ ਤੋਂ ਵੱਧ ਵਾਰ ਦੇਖੀ ਗਈ। ਇਸ ਨੂੰ 11 ਨਵੰਬਰ ਨੂੰ ਪੋਸਟ ਕੀਤਾ ਗਿਆ ਸੀ।
ਇਸ ਨਾਲ 20 ਲੱਖ ਤੋਂ ਵੱਧ ਇੰਸਟਾਗ੍ਰਾਮ ਰੀਲਾਂ ਤਿਆਰ ਹੋਇਆਂ, ਇੱਥੋਂ ਤੱਕ ਕਿ ਬਾਲੀਵੁੱਡ ਸਟਾਰ ਮਾਧੁਰੀ ਦੀਕਸ਼ਿਤ ਵੀ ਇਸ ਤੋਂ ਨਹੀਂ ਰੁਕ ਸਕੀ।
ਕਾਚਾ ਬਾਦਾਮ ਗਾਣਾ
2022 ਦੇ ਪਹਿਲੇ ਕੁਝ ਮਹੀਨਿਆਂ ਵਿੱਚ ਪੱਛਮੀ ਬੰਗਾਲ ਸੂਬੇ ਵਿੱਚ ਮੂੰਗਫਲੀ ਵੇਚਣ ਦੀ ਕੋਸ਼ਿਸ਼ ਕਰਦੇ ਹੋਏ ਇੱਕ ਸਟ੍ਰੀਟ ਵਿਕਰੇਤਾ ਦਾ ਜਿੰਗਲ, ਵੀਡੀਓ ਵਿੱਚ ਕੈਪਚਰ ਹੋਣ ਤੋਂ ਬਾਅਦ ਵਾਇਰਲ ਹੋ ਗਈ ਸੀ।
ਭੁਬਨ ਬਦਯਾਕਰ ਦਾ ਗੀਤ ਕਾਚਾ ਬਦਾਮ, ਭਾਵ ਕੱਚੀ ਮੂੰਗਫਲੀ, ਯੂਟਿਊਬ ਅਤੇ ਇੰਸਟਾਗ੍ਰਾਮ 'ਤੇ ਹਿੱਟ ਹੋਣ ਦੇ ਨਾਲ ਹੀ ਹਰ ਕਿਸੇ ਦੇ ਮੂੰਹ 'ਤੇ ਸੀ।
ਬਦਯਾਕਰ ਨੇ ਬਾਅਦ ਵਿੱਚ ਸੰਗੀਤਕਾਰ ਨਜ਼ਮੂ ਰੀਚਤ ਅਤੇ ਅਮਿਤ ਢੁੱਲ ਨਾਲ ਮਿਲ ਕੇ ਆਪਣੇ ਜਿੰਗਲ 'ਤੇ ਆਧਾਰਿਤ ਵੀਡੀਓ ਅਤੇ ਗੀਤ ਬਣਾਏ।