ਗੱਤਕਾ : ਜਦੋਂ ਸਿੱਖ ਮਾਰਸ਼ਲ ਆਰਟ ਉੱਤੇ ਪਾਬੰਦੀ ਨੂੰ ਨਿਹੰਗਾਂ ਨੇ ਸਵਿਕਾਰ ਨਹੀਂ ਕੀਤਾ

ਗਤਕਾ
    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ

ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਇਸ ਸਾਲ ਅਕਤੂਬਰ ਵਿੱਚ ਗੋਆ ’ਚ ਹੋਣ ਵਾਲੀਆਂ ਕੌਮੀ ਖੇਡਾਂ ਵਿੱਚ ਸਿੱਖਾਂ ਦੇ ਰਵਾਇਤੀ ਮਾਰਸ਼ਲ ਆਰਟ ਗਤਕਾ ਨੂੰ ਪ੍ਰਦਰਸ਼ਨੀ ਖੇਡ ਵਜੋਂ ਸ਼ਾਮਲ ਕੀਤਾ ਹੈ।

ਪ੍ਰਦਰਸ਼ਨੀ ਖੇਡਾਂ ਵਿੱਚ ਜਿੱਤੇ ਗਏ ਤਗਮੇ ਮੈਡਲ ਸੂਚੀ ਵਿੱਚ ਸ਼ਾਮਲ ਨਹੀਂ ਕੀਤੇ ਜਾਂਦੇ ਹਨ।

ਪਰ ਗਤਕਾ ਨੂੰ ਇਸ ਸਾਲ ਕੌਮੀ ਖੇਡਾਂ ਵਿੱਚ ਸ਼ਾਮਲ ਕਰਨ ਦੇ ਮਾਅਨੇ ਕੀ ਹਨ, ਗਤਕਾ ਕੀ ਹੈ ਤੇ ਇਹ ਕਿਵੇਂ ਖੇਡਿਆ ਜਾਂਦਾ ਹੈ।

ਅਜਿਹੇ ਕਈ ਸਵਾਲਾਂ ਦੇ ਜਵਾਬ ਇਸ ਲੇਖ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।

ਵੀਡੀਓ ਕੈਪਸ਼ਨ, ਵੀਡੀਓ - ਗਤਕਾ ਕਿਵੇਂ ਖੇਡਿਆ ਜਾਂਦਾ ਹੈ ਤੇ ਇਸ ਦੀ ਸ਼ੁਰੂਆਤ ਕਦੋਂ ਹੋਈ ਸੀ

ਗਤਕਾ ਕੀ ਹੁੰਦਾ ਹੈ?

ਗਤਕਾ ਮਾਰਸ਼ਲ ਆਰਟ ਦਾ ਇੱਕ ਰੂਪ ਹੈ ਜੋ ਕਿ ਇਸ ਖੇਤਰ ਵਿੱਚ ਮੁੱਖ ਤੌਰ 'ਤੇ ਪੰਜਾਬ ਦੇ ਸਿੱਖਾਂ ਨਾਲ ਜੁੜਿਆ ਹੋਇਆ ਹੈ।

ਇਹ ਤਲਵਾਰਾਂ ਦੀ ਨਕਲ ਕਰਨ ਲਈ ਲੱਕੜੀ ਦੀਆਂ ਸੋਟੀਆਂ ਨਾਲ ਸਟਿੱਕ-ਫਾਈਟਿੰਗ ਦੀ ਇੱਕ ਸ਼ੈਲੀ ਹੈ।

ਪੰਜਾਬੀ ਨਾਮ, ਗਤਕਾ, ਵਰਤੀ ਜਾਣ ਵਾਲੀ ਲੱਕੜ ਦੀ ਸੋਟੀ ਨੂੰ ਦਰਸਾਉਂਦਾ ਹੈ।

ਗਤਕਾ ਸਿੱਖਾਂ ਦੀ ਜੰਗੀ ਕਲਾ ਹੈ ਜਿਸ ਵਿੱਚ ਜੰਗਬੰਦੀ ਤੇ ਦੁਸ਼ਮਣਾਂ ਨਾਲ ਟਾਕਰਾ ਕਰਨ ਦੀ ਪੂਰੀ ਕਲਾ ਹੁੰਦੀ ਹੈ। ਨਿਹੰਗ ਸਿੰਘ ਇਸ ਕਲਾ ਦੇ ਮਾਹਿਰ ਹੁੰਦੇ ਹਨ।

ਗਤਕਾ

ਗਤਕਾ ਨੈਸ਼ਨਲ ਐਸੋਸੀਏਸ਼ਨ ਆਫ਼ ਇੰਡੀਆ ਦੇ ਕੋਆਰਡੀਨੇਟਰ ਸਿਮਰਨਜੀਤ ਸਿੰਘ ਦੱਸਦੇ ਹਨ ਕਿ ਗਤਕੇ ਵਿੱਚ ਵਰਤੀ ਗਈ ਸੋਟੀ ਲੱਕੜ ਦੀ ਬਣੀ ਹੁੰਦੀ ਹੈ।

ਦਰਅਸਲ ਇਸ ਸੋਟੀ ਨੂੰ ਹੀ ਗਤਕਾ ਕਿਹਾ ਜਾਂਦਾ ਹੈ। ਉਹ ਕਹਿੰਦੇ ਹਨ ਕਿ ਇਹ ਆਮ ਤੌਰ 'ਤੇ 3-3.5 ਫੁੱਟ ਲੰਬੀ ਹੁੰਦੀ ਹੈ, ਇਹ ਲਗਭਗ 1/2 ਇੰਚ ਮੋਟੀ ਹੁੰਦੀ ਹੈ।

“ਇਹ 6-7 ਇੰਚ ਫਿੱਟ ਚਮੜੇ ਦੇ ਟਿੱਲੇ ਦੇ (ਜਿੱਥੋਂ ਸੋਟੀ ਫੜ੍ਹੀ ਜਾਂਦੀ ਹੈ) ਨਾਲ ਆਉਂਦਾ ਹੈ ਅਤੇ ਅਕਸਰ ਪੰਜਾਬੀ ਸ਼ੈਲੀ ਦੇ ਬਹੁ-ਰੰਗੀ ਧਾਗੇ ਨਾਲ ਸਜਾਇਆ ਜਾਂਦਾ ਹੈ।”

ਉਹ ਦੱਸਦੇ ਹਨ ਕਿ ਖੇਡ ਵਿੱਚ ਵਰਤਿਆ ਜਾਣ ਵਾਲਾ ਦੂਜਾ ਹਥਿਆਰ ਇੱਕ ਢਾਲ ਹੈ, ਜਿਸ ਨੂੰ ਮੂਲ ਰੂਪ ਵਿੱਚ ਫ਼ਰੀ ਕਿਹਾ ਜਾਂਦਾ ਹੈ।

ਗਤਕਾ

ਇਹ ਆਕਾਰ ਵਿੱਚ ਗੋਲ ਹੁੰਦਾ ਹੈ ਅਤੇ ਸੁੱਕੇ ਚਮੜੇ ਦਾ ਬਣਿਆ ਹੁੰਦਾ ਹੈ।

“ਕਿਸੇ ਵਿਰੋਧੀ ਦੁਆਰਾ ਪੂਰੇ ਸੰਪਰਕ ਵਿੱਚ ਆਉਣ ਦੀ ਸਥਿਤੀ ਵਿੱਚ ਖਿਡਾਰੀ ਦੇ ਹੱਥ ਦੀ ਰੱਖਿਆ ਕਰਨ ਲਈ ਇਹ ਵਰਤਿਆ ਜਾਂਦਾ ਹੈ।”

ਖੇਲੋ ਇੰਡੀਆ ਵਿੱਚ ਸੋਨੇ ਦਾ ਤਗਮਾ ਲੈਣ ਵਾਲੀ ਅਰਸ਼ਦੀਪ ਦੱਸਦੀ ਹੈ ਕਿ ਕਿਸੇ ਵੀ ਖੇਡ ਵਾਂਗ ਗਤਕੇ ਵਿੱਚ ਫਿਟਨੈੱਸ ਤੇ ਸਟੈਮਿਨਾ ਦੀ ਲੋੜ ਹੁੰਦੀ ਹੈ।

ਬੀਬੀਸੀ

ਗਤਕੇ ਦਾ ਕੀ ਇਤਿਹਾਸ ਹੈ?

ਸਿਮਰਨਜੀਤ ਸਿੰਘ ਦੱਸਦੇ ਹਨ ਕਿ ਗਤਕੇ ਦੀ ਸ਼ੁਰੂਆਤ 15ਵੀਂ ਸਦੀ ਵਿੱਚ ਪੰਜਾਬ ਵਿੱਚ ਹੋਈ। 20ਵੀਂ ਸਦੀ ਦੇ ਬਾਅਦ ਵਿੱਚ ਇਹ ਪੁਨਰ-ਸੁਰਜੀਤ ਹੋਈ ਹੈ।

ਇਤਿਹਾਸਕਾਰ ਗੁਰਦਰਸ਼ਨ ਸਿੰਘ ਢਿੱਲੋਂ ਦੱਸਦੇ ਹਨ ਕਿ ਗਤਕਾ ਸ਼ੁਰੂ ਤੋਂ ਹੀ ਬਹੁਤ ਕਾਮਯਾਬ ਹੋ ਗਿਆ ਸੀ ਕਿਉਂਕਿ ਤੁਸੀਂ ਇਸ ਵਿੱਚ ਇੱਕ ਸੋਟੀ ਦਾ ਇਸਤੇਮਾਲ ਕਰਦੇ ਹੋ ਜੋ ਤੁਹਾਡੇ ਕਾਬੂ ਵਿੱਚ ਰਹਿੰਦੀ ਹੈ।

ਗਤਕੇ ਦੇ ਸਿਧਾਂਤ ਅਤੇ ਤਕਨੀਕਾਂ ਸਿੱਖ ਗੁਰੂਆਂ ਦੁਆਰਾ ਸਿਖਾਈਆਂ ਗਈਆਂ ਸਨ।

ਸਿਮਰਨਜੀਤ ਸਿੰਘ
ਤਸਵੀਰ ਕੈਪਸ਼ਨ, ਸਿਮਰਨਜੀਤ ਸਿੰਘ ਦੱਸਦੇ ਹਨ ਕਿ ਗਤਕੇ ਦੀ ਸ਼ੁਰੂਆਤ 15ਵੀਂ ਸਦੀ ਵਿੱਚ ਪੰਜਾਬ ਵਿੱਚ ਹੋਈ ਸੀ

ਗੁਰਦਰਸ਼ਨ ਸਿੰਘ ਢਿੱਲੋਂ ਅੱਗੇ ਦੱਸਦੇ ਹਨ, “ਗੁਰੂ ਗੋਬਿੰਦ ਸਿੰਘ ਨੇ ਇਸ ਨੂੰ ਚੈਨਲਾਈਜ਼ ਕੀਤਾ ਤੇ ਨਿਹੰਗਾਂ ਦੀ ਫ਼ੌਜ ਵੀ ਬਣਾਈ।"

"ਦੂਜੀ ਐਂਗਲੋ-ਸਿੱਖ ਜੰਗ ਤੋਂ ਬਾਅਦ ਅੰਗਰੇਜ਼ਾਂ ਨੇ ਗਤਕੇ ਨੂੰ ਬੈਨ ਕਰ ਦਿੱਤਾ ਸੀ ਬਲਕਿ ਉਨ੍ਹਾਂ ਨੇ ਸਾਰੇ ਹਥਿਆਰਾਂ ’ਤੇ ਹੀ ਪਾਬੰਦੀ ਲਗਾ ਦਿੱਤੀ ਸੀ ਪਰ ਅੰਗਰੇਜ਼ ਨਿਹੰਗਾਂ ਦੇ ਅਖਾੜੇ ਉੱਤੇ ਪਾਬੰਦੀ ਨਹੀਂ ਲਗਾ ਸਕੇ ਸਨ।”

"ਗਤਕਾ ਸਿੱਖ ਜੰਗਾਂ ਵਿੱਚ ਵਰਤਿਆ ਗਿਆ ਸੀ ਅਤੇ ਇਸ ਦੀ ਪੂਰੀ ਤਰ੍ਹਾਂ ਨਾਲ ਜੰਗੀ ਪਰਖ ਕੀਤੀ ਗਈ ਹੈ।"

"ਇਹ ਧਰਮ ਦੀ ਰੱਖਿਆ ਕਰਨ ਦੀ ਲੋੜ ਤੋਂ ਉਤਪਨ ਹੁੰਦਾ ਹੈ, ਪਰ ਇਹ ਆਤਮਾ ਅਤੇ ਸਰੀਰ ਦੇ ਏਕੀਕਰਨ 'ਤੇ ਵੀ ਆਧਾਰਤ ਹੈ। ਇਸ ਲਈ, ਇਸ ਨੂੰ ਆਮ ਤੌਰ 'ਤੇ ਅਧਿਆਤਮਿਕ ਅਤੇ ਸਰੀਰਕ ਅਭਿਆਸ ਦੋਵੇਂ ਮੰਨਿਆ ਜਾਂਦਾ ਹੈ।"

ਗਤਕਾ

ਭਾਰਤ ਸਰਕਾਰ ਦੇ ਖੇਡ ਅਤੇ ਨੌਜਵਾਨਾਂ ਦੇ ਮਾਮਲਿਆਂ ਦੇ ਮੰਤਰਾਲੇ ਨੇ ਹਰਿਆਣਾ ਵਿੱਚ ਹੋਈਆਂ ਖੇਲੋ ਇੰਡੀਆ ਯੁਵਾ ਖੇਡਾਂ 2021 ਦੇ ਹਿੱਸੇ ਵਜੋਂ ਗਤਕੇ ਨੂੰ ਸ਼ਾਮਲ ਕੀਤਾ ਸੀ। ਇਹ ਭਾਰਤ ਵਿੱਚ ਇੱਕ ਰਾਸ਼ਟਰੀ ਖੇਡ ਸਮਾਗਮ ਹੈ।

ਇੰਡੀਅਨ ਓਲੰਪਿਕ ਐਸੋਸੀਏਸ਼ਨ ਵੱਲੋਂ ਮਾਰਸ਼ਲ ਆਰਟ ਦੀ ਯੋਜਨਾ 2023 ਵਿੱਚ ਗੋਆ ਵਿੱਚ ਹੋਣ ਵਾਲੀਆਂ ਭਾਰਤ ਦੀਆਂ 37ਵੀਆਂ ਰਾਸ਼ਟਰੀ ਖੇਡਾਂ ਵਿੱਚ ਖੇਡੀ ਜਾਵੇਗੀ।

ਗਤਕਾ

ਕਿੰਨੇ ਸੂਬਿਆਂ ਵਿੱਚ ਗਤਕਾ ਖੇਡਿਆ ਜਾਂਦਾ ਹੈ

ਸਿਮਰਨਜੀਤ ਸਿੰਘ ਦੱਸਦੇ ਹਨ ਕਿ ਭਾਰਤ ਦੇ ਕੁੱਲ 22 ਸੂਬੇ ਉਨ੍ਹਾਂ ਦੀ ਗਤਕਾ ਸੰਸਥਾ ਨਾਲ ਜੁੜੇ ਹਨ।

ਇਹ ਹਨ- ਪੰਜਾਬ, ਜੰਮੂ ਅਤੇ ਕਸ਼ਮੀਰ, ਹਰਿਆਣਾ, ਹਿਮਾਚਲ, ਉੱਤਰਾਖੰਡ, ਗੁਜਰਾਤ, ਚੰਡੀਗੜ੍ਹ, ਉੱਤਰ ਪ੍ਰਦੇਸ਼, ਤੇਲੰਗਾਨਾ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਗੋਆ, ਪੁਡੂਚੇਰੀ, ਛੱਤੀਸਗੜ੍ਹ, ਮੱਧ ਪ੍ਰਦੇਸ਼, ਝਾਰਖੰਡ, ਬਿਹਾਰ, ਰਾਜਸਥਾਨ, ਦਿੱਲੀ, ਤਾਮਿਲਨਾਡੂ ਅਤੇ ਕੇਰਲਾ।

ਉਨ੍ਹਾਂ ਨੇ ਕਿਹਾ ਕਿ ਇਹ ਨੈਸ਼ਨਲ ਗਤਕਾ ਐਸੋਸੀਏਸ਼ਨ ਆਫ਼ ਇੰਡੀਆ ਦੀ ਅਗਵਾਈ ਹੇਠ ਗਤਕਾ ਸਿੱਖ ਰਹੇ ਹਨ। ਹਰੇਕ ਸੂਬੇ ਵਿੱਚ 700 ਤੋਂ ਵੱਧ ਖਿਡਾਰੀ ਹਨ ਜੋ ਵੱਖ-ਵੱਖ ਥਾਵਾਂ 'ਤੇ ਗਤਕੇ ਦਾ ਅਭਿਆਸ ਕਰ ਰਹੇ ਹਨ।

ਗਤਕਾ

ਕੀ ਗਤਕਾ ਕਿਸੇ ਖ਼ਾਸ ਧਰਮ ਦੇ ਲੋਕ ਹੀ ਖੇਡ ਸਕਦੇ ਹਨ

ਹੁਣ ਗਤਕਾ ਇੱਕ ਖੇਡ ਬਣ ਗਿਆ ਹੈ, ਇਸ ਲਈ ਸਾਰੇ ਧਰਮਾਂ ਦੇ ਲੋਕ ਗਤਕੇ ਨੂੰ ਅਪਣਾ ਰਹੇ ਹਨ।

ਇਸ ਦੀ ਸਿਖਲਾਈ ਕੋਈ ਵੀ ਔਰਤ ਜਾਂ ਮਰਦ ਲੈ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)