ਅਮ੍ਰਿਤਪਾਲ ਸਿੰਘ ਸਿਆਸੀ ਸ਼ਹਿ ਅਤੇ ਹਿੰਸਾ ਬਾਰੇ ਕੀ ਕਹਿੰਦੇ ਹਨ

ਵੀਡੀਓ ਕੈਪਸ਼ਨ, ਅਮ੍ਰਿਤਪਾਲ ਸਿੰਘ ਸਿਆਸੀ ਸ਼ਹਿ ਅਤੇ ਹਿੰਸਾ ਬਾਰੇ ਕੀ ਕਹਿੰਦੇ
ਪ੍ਰਕਾਸ਼ਿਤ

ਅਮ੍ਰਿਤਪਾਲ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਵਿੱਚ ਕਿਹਾ ਕਿ ਖਾਲਿਸਤਾਨ ਬਾਰੇ ਗੱਲ ਕਰਨ ਉੱਤੇ ਗੱਲ ਕਰਨ ਦੀ ਕੋਈ ਮਨਾਹੀ ਨਹੀਂ ਹੈ ਇਸ ਲਈ ਇਸ ਤੋਂ ਸੰਕੋਚਨਾ ਨਹੀਂ ਚਾਹੀਦਾ ਹੈ।

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਨੇ ਕੁਝ ਦਿਨਾਂ ਪਹਿਲਾਂ ਆਪਣੇ ਸਾਥੀ ਨੂੰ ਛੁਡਵਾਉਣ ਲਈ ਅਜਨਾਲਾ ਵਿੱਚ ਥਾਣੇ ਦਾ ਘਿਰਾਓ ਕੀਤਾ ਸੀ।

ਉਸ ਘਿਰਾਓ ਵਿੱਚ ਅਮ੍ਰਿਤਪਾਲ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨੂੰ ਲੈ ਕੇ ਜਾਣ ਉੱਤੇ ਸਵਾਲ ਖੜ੍ਹੇ ਕੀਤ ਗਏ ਸਨ। ਉਨ੍ਹਾਂ ਨੇ ਇਸ ਗੱਲਬਾਤ ਵਿੱਚ ਖਾਲਿਸਤਾਨ, ਅਜਨਾਲਾ ਹਿੰਸਾ ਤੇ ਹੋਰ ਮਸਲਿਆਂ ਬਾਰੇ ਆਪਣੇ ਵਿਚਾਰ ਰੱਖੇ ਹਨ।

(ਰਿਪੋਰਟ – ਅਰਵਿੰਦ ਛਾਬੜਾ, ਸ਼ੂਟ-ਐਡਿਟ – ਗੁਲਸ਼ਨ ਕੁਮਾਰ)