ਦੀਪ ਸਿੱਧੂ ਦੀ ਬਰਸੀ ਮੌਕੇ ਉਸ ਦੀ ਟੁੱਟੀ ਹੋਈ ਗੱਡੀ ਨੂੰ ਵੇਖ ਕੇ ਕਿਵੇਂ ਭਾਵੁਕ ਹੋਏ ਲੋਕ

ਵੀਡੀਓ ਕੈਪਸ਼ਨ, ਦੀਪ ਸਿੱਧੂ ਦੀ ਬਰਸੀ ਦਾ ਸਮਾਗਮ
ਪ੍ਰਕਾਸ਼ਿਤ

ਜਗਰਾਓ ਦੇ ਪਿੰਡ ਚੌਕੀਮਾਨ ਵਿੱਚ ਦੀਪ ਸਿੱਧੂ ਦੀ ਬਰਸੀ ਮੌਕੇ ਉਨ੍ਹਾਂ ਦੇ ਪਰਿਵਾਰ ਵੱਲੋਂ ਬਰਸੀ ਦੇ ਸਮਾਗਮ ਕਰਵਾਏ ਗਏ। ਇਸ ਮੌਕੇ ਉਨ੍ਹਾਂ ਦੀ ਟੁੱਟੀ ਹੋਈ ਗੱਡੀ ਵੀ ਲੋਕਾਂ ਨੂੰ ਦਿਖਾਈ ਗਈ।

ਬਰਸੀ ਦੇ ਇਸ ਸਮਾਗਮ ਵਿੱਚ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਿੱਧੂ ਮੂਸੇਵਲਾ ਦੇ ਪਿਤਾ ਬਲਕੌਰ ਸਿੰਘ, ਤੇ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਿੱਚ ਸਜ਼ਾ ਕਟ ਰਹੇ ਜਗਤਾਰ ਸਿੰਘ ਹਵਾਰਾ ਦੇ ਪਿਤਾ ਗੁਰਚਰਨ ਸਿੰਘ ਸਣੇ ਕਈ ਲੋਕ ਪਹੁੰਚੇ ਸਨ।

ਰਿਪੋਰਟ - ਗੁਰਮਿੰਦਰ ਗਰੇਵਾਲ, ਐਡਿਟ - ਰਾਜਨ ਪਪਨੇਜਾ